ਹੱਕ ਹਲਾਲ ਦੀ ਰੋਜ਼ੀ ਰੋਟੀ ਕਰਕੇ ਖਾਓ
(ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੱਕ ਵਾਰ ਫਿਰ ਸਾਧ-ਸੰਗਤ ਨੂੰ ਲਾਈਵ ਦਰਸ਼ਨ ਦਿੱਤੇ। ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਸਾਧ-ਸੰਗਤ ਖੁਸ਼ੀ ਨਾਲ ਝੂਮ ਉੱਠੀ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਨਸਾਨ ਦਾ ਕਰਮਯੋਗੀ ਤੇ ਗਿਆਨਯੋਗੀ ਹੋਣਾ ਜ਼ਰੂਰੀ ਹੈ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਲਕ ਨੇ ਜੋ ਲਿਖਿਆ ਹੈ ਉਹ ਹੋਵੇਗਾ, ਭਗਵਾਨ ਨੇ ਜੋ ਲਿਖਿਆ ਹੈ ਉਹ ਜ਼ਰੂਰ ਹੋਵੇਗਾ। ਪਰ ਉਨ੍ਹਾਂ ਦੀ ਲਿਖਤ ’ਚ ਇੱਕ ਗੱਲ ਹੋਰ ਹੈ ਕਿ ਮਨੁੱਖ ਸਰੀਰ ਜੋ ਹੈ ਖੁਦਮੁਖਤਿਆਰ ਹੈ, ਮਰਜ਼ੀ ਦਾ ਮਾਲਕ ਹੈ ਕਾਫੀ ਹੱਦ ਤੱਕ। ਜਿਸ ਦੀ ਵਜ੍ਹਾ ਨਾਲ ਇਹ ਆਪਣੇ ਅੱਛੇ ਕਰਮ ਨਵੇਂ ਤੇ ਬੁਰੇ ਖੁਦ ਬਣਾ ਸਕਦਾ ਹੈ। ਇਹ ਇਨਸਾਨ ਦੇ ਹੱਥ ’ਚ ਭਗਵਾਨ ਨੇ ਤਾਕਤ ਦਿੱਤੀ ਹੈ। ਸੋ ਕਹਿਣ ਦਾ ਭਾਵ ਕਿਸਮਤ ਨੂੰ ਕੁਝ ਹੱਦ ਤੱਕ ਬਦਲਿਆ ਵੀ ਜਾ ਸਕਦਾ ਹੈ। ਕਿਉਂ, ਕਿਉਂਕਿ ਪੰਜ ਤੱਤ ਹੁੰਦੇ ਹਨ ਇਨਸਾਨ ’ਚ। ਪੂਰੀ ਸ੍ਰਿਸ਼ਟੀ ਉਸੇ ਨਾਲ ਬਣੀ ਹੋਈ ਹੈ, ਪ੍ਰਿਥਵੀ, ਪਾਣੀ, ਅਗਨੀ, ਵਾਯੂ ਤੇ ਆਕਾਸ਼। ਆਕਾਸ਼ ਤੱਤ ਬੁੱਧੀ ਦੇਣ ਵਾਲਾ ਹੈ ਜੋ ਇਨਸਾਨ ’ਚ ਸਭ ਤੋਂ ਵੱਧ ਪਾਇਆ ਜਾਂਦਾ ਹੈ।
ਇਸ ਲਈ ਭਗਵਾਨ ਨੇ ਇਹ ਸ਼ਕਤੀ ਦਿੱਤੀ ਹੈ ਕਿ ਕੁਝ ਹੱਦ ਤੱਕ ਇਨਸਾਨ ਆਪਣੀ ਕਿਸਮਤ ਬਦਲ ਸਕਦਾ ਹੈ ਤੇ ਕਿਸਮਤ ਬਦਲਣ ਲਈ ਆਤਮ ਬਲ ਦਾ ਹੋਣਾ ਬੇਹੱਦ ਜ਼ਰੂਰੀ ਹੈ। ਆਤਮ ਬਲ ਕਦੋਂ ਆਉਂਦਾ ਹੈ ਜਦੋਂ ਤੁਸੀਂ ਕਰਮਯੋਗੀ ਤੇ ਗਿਆਨਯੋਗੀ ਬਣਦੇ ਹੋ। ਜਦੋਂ ਤੱਕ ਤੁਸੀਂ ਕਰਮਯੋਗੀ ਤੇ ਗਿਆਨਯੋਗੀ ਨਹੀਂ ਬਣਦੇ ਉਦੋਂ ਤੱਕ ਆਤਮਬਲ ਨਹੀਂ ਵਧੇਗਾ। ਤਾਂ ਕਿਹੜਾ ਕਰਮ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਆਤਮਬਲ ਵਧ ਜਾਵੇ। ਇੱਕ ਅਜਿਹਾ ਕਰਮ ਹੈ ਜੋ ਆਤਮਬਲ ਦੀ ਸਪੈਸ਼ਲ ਖੁਰਾਕ ਭਗਵਾਨ ਨੇ ਬਣਾ ਰੱਖੀ ਹੈ, ਉਹ ਕਰਮ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ, ਗੌਡ ਖੁਦਾ, ਰੱਬ ਦਾ ਨਾਮ ਲੈਣਾ ਉਸਦੀ ਭਗਤੀ ਇਬਾਦਤ ਕਰਨਾ। ਜੇਕਰ ਤੁਸੀਂ ਭਗਵਾਨ ਦਾ ਨਾਮ ਲੈਂਦੇ ਹੋ ਤਾਂ ਆਤਮ ਬਲ ਵੱਧ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ