ਮੁਸ਼ਕਿਲ ਸਮੇਂ ’ਚ ਹਾਰ ਮੰਨਣਾ ਛੱਡ ਦੇਵੋਂਗੇ, ਸੁਣੋ ਪੂਜਨੀਕ ਗੁਰੂ ਜੀ ਦੇ ਇੰਸਟਾਗ੍ਰਾਮ ’ਤੇ ਇਲਾਹੀ ਬਚਨ
ਸਰਸਾ (ਸੱਚ ਕਹੂੰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਰਾਹੀਂ ਆਮ ਆਦਮੀ ਅਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ ਹੈ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਕਈ ਵਾਰ ਕੀ ਹੁੰਦਾ ਹੈ ਕਿ ਘਰ ਵਿੱਚ ਕੋਈ ਸਮੱਸਿਆ ਆ ਜਾਵੇ ਜਾਂ ਵਪਾਰ ਵਿੱਚ ਘਾਟਾ ਪੈ ਜਾਵੇ ਜਾਂ ਰਿਸ਼ਤਾ ਵਿਗੜ ਜਾਵੇ ਤਾਂ ਤੁਸੀਂ ਲੋਕ ਇਹ ਸੋਚਣ ਲੱਗ ਜਾਂਦੇ ਹੋ ਕਿ ਮੈਂ ਘਰ ਛੱਡ ਦੇਵਾਂ, ਘਰ ਛੱਡਣਾ ਬਹੁਤ ਸੌਖਾ ਹੈ।
ਘਰ ਬਣਾਉਣ ’ਚ ਪਸੀਨਾ ਆ ਜਾਂਦਾ ਹੈ, ਰਿਸ਼ਤਾ ਤੋੜਨਾ ਬਹੁਤ ਆਸਾਨ ਹੈ, ਬਣਾਉਣ ’ਚ ਬਹੁਤ ਸਮਾਂ ਲੱਗਦਾ ਹੈ, ਕਦੇ ਇਸ ਵੱਲ ਧਿਆਨ ਦਿਆ ਕਰੋ, ਆਪਣੇ-ਆਪ ਬਾਰੇ ਵੀ ਸੋਚੋ, ਖੁਦ ਬਾਰੇ ਵੀ ਸੋਚੋ ਤੇ ਇਹ ਸੋਚੋ ਕਿ ਤੁਸੀਂ ਇਹ ਕਦਮ ਚੁੱਕਣ ਜਾ ਰਹੇ ਹੋ, ਉਸ ਬਾਰੇ ਸੋਚੋ ਉਹ ਕਿੰਨਾ ਗਲਤ ਹੈ, ਤੁਸੀਂ ਸੋਚਦੇ ਹੋ ਕਿ ਮੈਂ ਛੱਡ ਕੇ ਚਲਾ ਜਾਵਾਂਗਾ ਤਾਂ ਸਭ ਠੀਕ ਹੋ ਜਾਵੇਗਾ, ਤੁਸੀਂ ਬਰਬਾਦ ਹੋ ਰਹੇ ਹੋ, ਨਹੀਂ ਸਾਰਾ ਪਰਿਵਾਰ ਬਰਬਾਦ ਹੋ ਰਿਹਾ ਹੈ, ਤੁਸੀਂ ਸੋਚਦੇ ਹੋ ਕਿ ਰਿਸ਼ਤਾ ਟੁੱਟ ਗਿਆ ਤਾਂ ਕੁੱਝ ਹੋ ਜਾਵੇਗਾ, ਕੀ ਹੋਵੇਗਾ, ਤੁਸੀਂ ਜਿਵੇਂ ਹੋ ਓਦਾ ਹੀ ਰਹੋਗੇ ਹੋ ਸਕਦਾ ਹੈ ਕਿ ਉਸ ਤੋਂ ਵੀ ਬੁਰਾ ਤੁਹਾਨੂੰ ਮਿਲ ਜਾਵੇ।
ਇਸ ਲਈ ਇਹ ਸੋਚਣਾ ਛੱਡ ਦਿਓ ਕਿ ਜੇਕਰ ਰਿਸ਼ਤਾ ਵਿਗੜ ਗਿਆ ਜਾਂ ਘਰ ਵਿੱਚ ਕੋਈ ਪਰੇਸ਼ਾਨੀ ਆ ਗਈ ਤਾਂ ਮੈਂ ਖੁਦਕੁਸ਼ੀ ਕਰ ਲਵਾਂ ਜਾਂ ਘਰ ਛੱਡ ਦੇਵਾਂ, ਆਤਮਘਾਤੀ ਮਹਾਂਪਾਪੀ, ਹਰ ਧਰਮ ’ਚ ਇਹ ਲਿਖਿਆ ਹੈ। ਬਲਕਿ ਆਤਮਾ ਨੂੰ ਬਲ ਦਿਓ, ਰਾਮ ਦੇ ਨਾਮ ਨਾਲ, ਓਮ, ਹਰੀ, ਈਸ਼ਵਰ, ਪਰਮਾਤਮਾ ਦੇ ਨਾਮ ਨਾਲ ਆਤਮਬਲ ਨੂੰ ਇੰਨਾ ਮਜ਼ਬੂਤ ਕਰੋ, ਆਪਣੀ ਆਤਮਾ ਨੂੰ ਇੰਨਾਂ ਮਜ਼ਬੂਤ ਕਰ ਲਓ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਵੋ ਅਤੇ ਯਕੀਨ ਮੰਨੋ ਕਿ ਇਸ ਨਾਲ ਤੁਹਾਨੂੰ ਇੱਕ ਸੰਤੁਸ਼ਟੀ ਵੀ ਮਿਲੇਗੀ। ਆਤਮ-ਵਿਸ਼ਵਾਸ ਇੱਕ ਅਜਿਹੀ ਚੀਜ਼ ਹੈ, ਜੋ ਤੁਹਾਨੂੰ ਹਰ ਦੁੱਖ, ਦਰਦ, ਚਿੰਤਾ ਵਿੱਚ ਰਸਤਾ ਦਿਖਾ ਸਕਦੀ ਹੈ, ਬਸ ਆਪਣੇ ਆਤਮ ਵਿਸ਼ਵਾਸ ਨੂੰ ਵਧਾ ਕੇ ਤਾਂ ਦੇਖੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ