ਚਾਈਲਡ ਇੰਸ਼ੋਰੈਂਸ ਪਲਾਨ: ਬੱਚੇ ਦਾ ਭਵਿੱਖ ਹੋਵੇਗਾ ਉੱਜਵਲ
ਜੇਕਰ ਤੁਸੀਂ ਆਪਣੇ ਬੱਚੇ ਦੇ ਸੁਰੱਖਿਅਤ ਭਵਿੱਖ ਲਈ ਚਾਈਲਡ ਇੰਸ਼ੋਰੈਂਸ ਪਲਾਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਈ ਮਾਤਾ-ਪਿਤਾ ਆਪਣੇ ਬੱਚੇ ਦੀ ਸਕੂਲੀ ਸਿੱਖਿਆ, ਚੰਗੀ ਉੱਚ ਸਿੱਖਿਆ ਦੇਣ ਲਈ ਚਾਈਲਡ ਇੰਸ਼ੋਰੈਂਸ ਜਾਂ ਚਾਈਲਡ ਇਨਵੈਸਟਮੈਂਟ ਯੋਜਨਾਵਾਂ ਵਿੱਚ ਨਿਵੇਸ਼ ਕਰਦੇ ਹਨ ਅੱਜ ਦੇ ਸਮੇਂ ’ਚ ਸਿੱਖਿਆ ਬਹੁਤ ਮਹਿੰਗੀ ਹੋ ਗਈ ਹੈ ਇਸ ਲਈ ਜੇਕਰ ਤੁਸੀਂ ਆਪਣੇ ਬੱਚੇ ਨੂੰ ਵਧੀਆ ਐਜੂਕੇਸ਼ਨ ਦੁਆਉਣਾ ਚਾਹੁੰਦੇ ਹੋ ਤਾਂ ਉਸ ਲਈ ਪਹਿਲਾਂ ਹੀ ਤਿਆਰੀ ਕਰਨਾ ਬੇਹੱਦ ਜ਼ਰੂਰੀ ਹੈ
ਚਾਈਲਡ ਪਲਾਨ ਚੁਣਦੇ ਸਮੇਂ ਤੁਹਾਡੇ ਕੋਲ ਕਈ ਬਦਲ ਹਨ ਕਈ ਬੀਮਾ ਕੰਪਨੀਆਂ ਚਾਈਲਡ ਪਲਾਨ ਪੇਸ਼ ਕਰਦੀਆਂ ਹਨ ਹਾਲਾਂਕਿ, ਧਿਆਨ ਦਿਓ ਕਿ ਇਨ੍ਹਾਂ ਵਿੱਚੋਂ ਕੁਝ ਪਲਾਨਸ ਮਾਰਕਿਟ-�ਿਕਡ ਹਨ ਜੋ ਪਾਲਿਸੀ ਹੋਲਡਰ ਨੂੰ ਡੇਟ ਤੇ ਇਕਵਿਟੀ ਦੋਵਾਂ ’ਚ ਨਿਵੇਸ਼ ਦੀ ਆਗਿਆ ਦਿੰਦੇ ਹਨ¿; ਟ੍ਰੈਡੀਸ਼ਨਲ ਪਲਾਨ ਵੀ ਹਨ ਜੋ ਨਿਵੇਸ਼ਕਾਂ ਦੇ ਪ੍ਰੀਮੀਅਮ ਨੂੰ ਸਿਰਫ਼ ਡੇਟ ਫੰਡ ’ਚ ਨਿਵੇਸ਼ ਕਰਦੇ ਹਨ
ਚਾਈਲਡ ਇੰਸ਼ੋਰੈਂਸ ਪਲਾਨ ਕੀ ਹੈ?
ਚਾਈਲਡ ਪਲਾਨ ਦੁਆਰਾ ਮਾਤਾ-ਪਿਤਾ ਦੇ ਨਾ ਹੋਣ ’ਤੇ ਵੀ ਬੱਚੇ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਂਦਾ ਹੈ ਇਹ ਪਲਾਨ ਬੱਚਿਆਂ ਦੀ ਸਿੱਖਿਆ ਤੇ ਸ਼ੌਂਕ ਲਈ ਗਰੰਟਿਡ ਭੁਗਤਾਨ ਦੀ ਪੇਸ਼ਕਸ ਕਰਦੇ ਹਨ ਤਾਂ ਕਿ ਉਹ ਅੱਗੇ ਵਧੀਆ ਜੀਵਨ ਜੀ ਸਕੇ ਪੀਪੀਐਫ ਜਾਂ ਐਫਡੀ ਵਰਗੇ ਰਿਵਾਇਤੀ ਨਿਵੇਸ਼ਾਂ ਦੇ ਮੁਕਾਬਲੇ ਚਾਈਲਡ ਪਲਾਨ ਜ਼ਿਆਦਾ ਰਿਟਰਨ ਦੇਣ ਲਈ ਜਾਣੇ ਜਾਂਦੇ ਹਨ ਹਾਲਾਂਕਿ, ਇੱਕ ਵਧੀਆ ਚਾਈਲਡ ਪਲਾਨ ਚੁਣਨਾ ਸੌਖਾ ਨਹੀਂ ਹੈ
ਚਾਈਲਡ ਪਲਾਨ ਲੈਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
1. ਇਸ ਤਰ੍ਹਾਂ ਦਾ ਨਿਵੇਸ਼ ਜ਼ਲਦੀ ਸ਼ੁਰੂ ਕਰਨ ਨਾਲ ਬੱਚੇ ਦਾ ਭਵਿੱਖ ਸੁਰੱਖਿਅਤ ਹੋ ਜਾਂਦਾ ਹੈ। ਇਹ ਸਕੀਮਾਂ ਵਿਚ ਆਮ ਤੌਰ ’ਤੇ ਲੰਮੇ ਸਮੇਂ ਲਈ ਨਿਵੇਸ਼ ਕੀਤਾ ਜਾਂਦਾ ਹੈ, ਜੋ ਨਿਵੇਸ਼ਕਾਂ ਨੂੰ ਸਮੇਂ ਦੇ ਨਾਲ ਆਪਣੀ ਸੰਪੱਤੀ ਬਣਾਉਣ ਵਿੱਚ ਮੱਦਦ ਕਰਦਾ ਹੈ। ਇਸ ਲਈ, ਮਾਹਿਰਾਂ ਅਨੁਸਾਰ, ਅਜਿਹੀ ਯੋਜਨਾ ਚੁਣੋ ਜੋ ਲੰਮੇ ਸਮੇਂ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰੇ।
2. ਅਜਿਹਾ ਪਲਾਨ ਚੁਣੋ ਜੋ ਤੁਹਾਡੇ ਬੱਚੇ ਦੀਆਂ ਲੋੜਾਂ ਤੇ ਟੀਚਿਆਂ ਦੇ ਅਨੁਕੂਲ ਹੋਵੇ, ਕਿਉਂਕਿ ਹਰ ਬੱਚੇ ਦਾ ਟੀਚਾ ਵਿਲੱਖਣ ਹੁੰਦਾ ਹੈ। ਇਸ ਤਰ੍ਹਾਂ, ਮਾਹਿਰ ਕਹਿੰਦੇ ਹਨ ਕਿ ਤੁਹਾਡੇ ਬੱਚੇ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮੱਦਦ ਕਰਨ ਲਈ ਤੁਹਾਡੇ ਕੋਲ ਸਹੀ ਫਾਇਨੈਂਸ਼ੀਅਲ ਪਲਾਨਿੰਗ ਹੋਣਾ ਜ਼ਰੂਰੀ ਹੈ
3. ਉੱਚ-ਜੋਖਮ ਲੈਣ ਵਾਲੇ ਨਿਵੇਸ਼ਕਾਂ ਲਈ, ਘੱਟੋ-ਘੱਟ 10 ਸਾਲ ਜਾਂ ਇਸ ਤੋਂ ਵੱਧ ਦੀ ਸਮਾਂ ਸੀਮਾ ਵਾਲੀਆਂ ਇਕਵਿਟੀ-ਲਿੰਕਡ ਯੋਜਨਾਵਾਂ ਸਹੀ ਬਦਲ ਹਨ। ਇਸ ਤਰ੍ਹਾਂ ਤੁਹਾਡਾ ਨਿਵੇਸ਼ ਵਧੇਗਾ, ਕਿਉਂਕਿ ਲੰਮੇ ਸਮੇਂ ਦੇ ਸਟਾਕ ਲੰਮੇ ਸਮੇਂ ਵਿੱਚ ਚੰਗਾ ਰਿਟਰਨ ਦਿੰਦੇ ਹਨ। ਨਾਲ ਹੀ, ਇਸ ਗੱਲ ਦਾ ਧਿਆਨ ਰੱਖੋ ਕਿ ਚਾਈਲਡ ਪਲਾਨ ਵਿੱਚ ਰਿਸਕ ਕਵਰ ਦੇ ਨਾਲ ਡੇਟ ਅਤੇ ਵਿਕਾਸ ਫੰਡ ਦੋਵਾਂ ਦਾ ਸੰਤੁਲਿਤ ਮਿਸਰਣ ਰਹੇ
4. ਘੱਟ ਜੋਖਮ ਲੈਣ ਵਾਲੇ ਨਿਵੇਸ਼ਕਾਂ ਲਈ, ਐਂਡੋਮੈਂਟ ਪਲਾਨ ਚੁਣਿਆ ਜਾ ਸਕਦਾ ਹੈ। ਜੇਕਰ ਤੁਸੀਂ ਆਪਣੇ ਨਿਵੇਸ਼ ’ਤੇ ਜੋਖਮ ਲੈਣਾ ਪਸੰਦ ਨਹੀਂ ਕਰਦੇ ਹੋ, ਤਾਂ ਐਂਡੋਮੈਂਟ ਪਲਾਨਸ ਨਾ ਸਿਰਫ ਤੁਹਾਨੂੰ ਢੱੁਕਵਾਂ ਕਵਰ ਪ੍ਰਦਾਨ ਕਰਨਗੇ, ਬਲਕਿ ਬਾਜ਼ਾਰ ਦੀਆਂ ਉਤਾਰ-ਚੜ੍ਹਾਅ ਵਾਲੀਆਂ ਸਥਿਤੀਆਂ ਤੋਂ ਸੁਰੱਖਿਆ ਵੀ ਯਕੀਨੀ ਬਣਾਉਣਗੇ।