ਸ਼ਰਾਧ
ਕਬੀਰ ਜੀ ਬਚਪਨ ਤੋਂ ਹੀ ਅਸਧਾਰਨ ਬੁੱਧੀ ਦੇ ਮਾਲਕ ਸਨ ਕਦੇ-ਕਦੇ ਆਪਣੇ ਤਰਕਾਂ ਨਾਲ ਉਹ ਆਪਣੇ ਗੁਰੂ ਰਾਮਾਨੰਦ ਜੀ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੰਦੇ ਸਨ ਪਰ ਕਬੀਰ ਦੇ ਤਰਕਾਂ ’ਚ ਹਮੇਸ਼ਾ ਸੱਚਾਈ ਹੁੰਦੀ ਸੀ ਇਸ ਲਈ ਰਾਮਾਨੰਦ ਜੀ ਨੂੰ ਉਹ ਬਹੁਤ ਪਿਆਰੇ ਸਨ
ਇੱਕ ਵਾਰ ਰਾਮਾਨੰਦ ਜੀ ਦੇ ਪਿੱਤਰਾਂ ਦਾ ਸ਼ਰਾਧ ਸੀ ਸ਼ਰਾਧ ’ਚ ਪਿੱਤਰਾਂ ਦੀ ਪਸੰਦ ਦੀਆਂ ਚੀਜ਼ਾਂ ਬਣਾਉਣ ਦਾ ਨਿਯਮ ਸੀ ਰਾਮਾਨੰਦ ਜੀ ਦੇ ਪਿੱਤਰਾਂ ਨੂੰ ਗਾਂ ਦਾ ਦੁੱਧ ਬਹੁਤ ਪਸੰਦ ਸੀ ਇਸ ਲਈ ਉਨ੍ਹਾਂ ਨੇ ਕਬੀਰ ਜੀ ਨੂੰ ਗਾਂ ਦਾ ਦੁੱਧ ਲਿਆਉਣ ਲਈ ਭੇਜਿਆ ਰਾਹ ’ਚ ਇੱਕ ਗਾਂ ਮਰੀ ਪਈ ਸੀ
ਕਬੀਰ ਜੀ ਨੇ ਉਸ ਦੇ ਮੂੰਹ ਅੱਗੇ ਘਾਹ ਰੱਖ ਦਿੱਤਾ ਤੇ ਉਸ ਕੋਲ ਭਾਂਡਾ ਲੈ ਕੇ ਖੜ੍ਹੇ ਹੋ ਗਏ ਉੱਧਰ ਸ਼ਰਾਧ ਦਾ ਸਮਾਂ ਲੰਘਦਾ ਜਾ ਰਿਹਾ ਸੀ ਜਦੋਂ ਕਾਫ਼ੀ ਦੇਰ ਹੋ ਗਈ ਤੇ ਕਬੀਰ ਜੀ ਦੁੱਧ ਲੈ ਕੇ ਵਾਪਸ ਨਾ ਆਏ, ਤਾਂ ਰਾਮਾਨੰਦ ਜੀ ਆਪਣੇ ਦੂਜੇ ਮੁਰੀਦਾਂ ਨਾਲ ਕਬੀਰ ਜੀ ਨੂੰ ਲੱਭਣ ਨਿੱਕਲੇ ਮਰੀ ਹੋਈ ਗਾਂ ਕੋਲ ਕਬੀਰ ਜੀ ਨੂੰ ਖੜ੍ਹਾ ਵੇਖ ਕੇ ਉਨ੍ਹਾਂ ਪੁੱਛਿਆ, ‘‘ਇੱਥੇ ਕੀ ਕਰ ਰਹੇ ਹੋ?’’ ਕਬੀਰ ਜੀ ਬੋਲੇ, ‘‘ਗੁਰੂ ਜੀ, ਇਹ ਗਾਂ ਨਾ ਤਾਂ ਦੁੱਧ ਦੇ ਰਹੀ ਹੈ, ਨਾ ਹੀ ਘਾਹ ਖਾ ਰਹੀ ਹੈ’’
ਰਾਮਾਨੰਦ ਨੇ ਕਬੀਰ ਜੀ ਦੇ ਸਿਰ ’ਤੇ ਹੱਥ ਫ਼ੇਰਦਿਆਂ ਕਿਹਾ, ‘‘ਬੇਟਾ ਕਿਤੇ ਮਰੀ ਹੋਈ ਗਾਂ ਵੀ ਦੁੱਧ ਦਿੰਦੀ ਹੈ ਤੇ ਚਾਰਾ ਖਾਂਦੀ ਹੈ?’’ ਕਬੀਰ ਜੀ ਨੇ ਤੁਰੰਤ ਪੁੱਛਿਆ, ‘‘ਫਿਰ ਵਰ੍ਹਿਆਂ ਪਹਿਲਾਂ ਪਰਲੋਕ ਸਿਧਾਰੇ ਆਪ ਦੇ ਪਿੱਤਰ ਦੁੱਧ ਕਿਵੇਂ ਪੀਣਗੇ?’’ ਰਾਮਾਨੰਦ ਇਹ ਸੁਣਦੇ ਹੀ ਨਿਰਉੱਤਰ ਹੋ ਗਏ ਤੇ ਉਨ੍ਹਾਂ ਨੇ ਕਬੀਰ ਜੀ ਨੂੰ ਗਲ਼ ਨਾਲ ਲਾ ਲਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ