ਜ਼ਮੀਨ ਨੂੰ ਮਾਰੂਥਲ ਬਣਨੋਂ ਰੋਕਣ ਦੇ ਉਪਾਅ
ਹਾਲ ਹੀ ’ਚ ਆਬਿਦ ਜਾਨ ’ਚ ਸੰਪੰਨ ਸੰਯੁਕਤ ਰਾਸ਼ਟਰ ਮਾਰੂਥਲੀਕਰਨ ਕੰਟਰੋਲ ਕਨਵੈਂਸ਼ਨ ’ਚ ਪਾਇਆ ਗਿਆ ਕਿ ਵਿਸ਼ਵ ਦੇ ਜ਼ਿਆਦਾਤਰ ਹਿੱਸਿਆਂ ’ਚ ਮਾਰੂਥਲੀਕਰਨ ਤੇਜ਼ੀ ਨਾਲ ਵਧ ਰਿਹਾ ਹੈ ਵਿਸ਼ਵ ’ਚ ਕੁਦਰਤੀ ਆਫ਼ਤਾਂ ’ਚ ਸੋਕੇ ਦਾ ਹਿੱਸਾ 15 ਫੀਸਦੀ ਹੈ ਅਤੇ ਇਸ ਨਾਲ ਮਨੁੱਖੀ ਜੀਵਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ
1970 ਤੋਂ 2019 ਵਿਚਕਾਰ ਦੀ 50 ਸਾਲਾਂ ਦੀ ਮਿਆਦ ’ਚ ਸੋਕੇ ਕਾਰਨ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਅਤੇ ਇਸ ਦੌਰਾਨ 124 ਮਿਲੀਅਨ ਡਾਲਰ ਤੋਂ ਜਿਆਦਾ ਦਾ ਆਰਥਿਕ ਨੁਕਸਾਨ ਹੋਇਆ ਸੰਮੇਲਨ ’ਚ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਸਮੇਤ 128 ਦੇਸ਼ਾਂ ਨੇ ਲੈਂਡ ਡੀਗ੍ਰੇਡੇਸ਼ਨ ਨਿਊਟੈਲਿਟੀ ਪ੍ਰਾਪਤ ਕਰਨ ਜਾਂ ਉਸ ਤੋਂ ਅੱਗੇ ਵਧਣ ਦੀ ਇੱਛਾ ਪ੍ਰਗਟ ਕੀਤੀ ਹੈ ਅਤੇ ਵਿਸ਼ਵ ਸੋਕਾ ਪਹਿਲ ਕਨਵੈਂਸ਼ਨ ’ਚ 70 ਤੋਂ ਜ਼ਿਆਦਾ ਦੇਸ਼ਾਂ ਨੇ ਹਿੱਸਾ ਲਿਆ ਸੰਯੁਕਤ ਰਾਸ਼ਟਰ ਮਾਰੂਥਲੀਕਰਨ ਕੰਟਰੋਲ ਕਨਵੈਂਸ਼ਨ ਦੀ ਅਪਰੈਲ ’ਚ ਜਾਰੀ ਇੱਕ ਹੋਰ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਵਿਸ਼ਵ ’ਚ ਬਰਫ਼ ਮੁਕਤ 40 ਫੀਸਦੀ ਜ਼ਮੀਨ ਪਹਿਲਾਂ ਹੀ ਖਰਾਬ ਹੋ ਚੁੱਕੀ ਹੈ
ਜਿਸ ਨਾਲ 50 ਫੀਸਦੀ ਤੋਂ ਜ਼ਿਆਦਾ ਮਨੁੱਖੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਇਸ ਖਰਾਬੀ ਕਾਰਨ ਵਿਸ਼ਵ ਦਾ ਲਗਭਗ ਅੱਧਾ ਕੁੱਲ ਘਰੇਲੂ ਉਤਪਾਦ ਅਰਥਾਤ 44 ਟਿ੍ਰਲੀਅਨ ਡਾਲਰ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਸੰਯੁਕਤ ਰਾਸ਼ਟਰ ਮਾਰੂਥਲੀਕਰਨ ਕੰਟਰੋਲ ਕਨਵੈਂਸ਼ਨ ਦੇ ਕਾਰਜਕਾਰੀ ਸਕੱਤਰ ਇ੍ਰਬਰਾਹਿਮ ਥਿਆਵ ਅਨੁਸਾਰ ਇਸ ਸਮੱਸਿਆ ਦਾ ਸਰਵੋਤਮ ਉਪਾਅ ਜ਼ਮੀਨ ਦੀ ਪੈਦਾਵਾਰ ਨੂੰ ਬਹਾਲ ਕਰਨਾ ਹੈ ਜਿਸ ਦੇ ਚੱਲਦਿਆਂ ਕਈ ਹੋਰ ਸਮੱਸਿਆਵਾਂ ਵੀ ਸਮਾਪਤ ਹੋਣਗੀਆਂ ਜਿਨ੍ਹਾਂ ’ਚ ਪਾਣੀ ਚੱਕਰ ਦਾ ਨੁਕਸਾਨ, ਮਿੱਟੀ ਦੀ ਪੈਦਾਵਾਰ ਦਾ ਨੁਕਸਾਨ ਆਦਿ ਸ਼ਾਮਲ ਹਨ ਉਨ੍ਹਾਂ ਨੇ ਜਿੱਥੇ ਕਿਤੇ ਸੰਭਵ ਹੋਵੇ ਉੱਥੇ ਕੁਦਰਤ ਦੀ ਨਕਲ ਕਰਨ ਅਤੇ ਕਾਰਜਾਤਮਿਕ ਈਕੋ ਪ੍ਰਣਾਲੀ ਬਣਾਉਣ ’ਤੇ ਜ਼ੋਰ ਦਿੱਤਾ
ਅੱਜ ਮਾਰੂਥਲੀਕਰਨ ਇੱਕ ਮੁੱਖ ਸੰਸਾਰਿਕ ਮੁੱਦਾ ਬਣ ਗਿਆ ਹੈ ਸੱਚ ਇਹ ਹੈ ਕਿ ਸਾਨੂੰ ਜਲਵਾਯੂ ਤਬਦੀਲੀ ਦੇ ਗੰਭੀਰ ਨਤੀਜੇ ਦਿਸਣ ਲੱਗੇ ਹਨ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਤਾਪਮਾਨ ’ਚ ਵਾਧੇ ਕਾਰਨ ਇਸ ਦਾ ਪ੍ਰਭਾਵ ਹੋਰ ਵੀ ਖਤਰਨਾਕ ਹੋਵੇਗਾ ਅਤੇ ਇਹ ਬੇਕਾਬੂ ਵੀ ਹੋ ਸਕਦਾ ਹੈ ਇਹ ਵੀ ਸਪੱਸ਼ਟ ਹੈ ਕਿ ਵਾਰ-ਵਾਰ ਮੌਸਮੀ ਬਦਲਾਅ ਕਾਰਨ ਆਫ਼ਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਇਸ ਦੇ ਚੱਲਦਿਆਂ ਗਰੀਬ ਹੋਰ ਗਰੀਬ ਹੰੁਦਾ ਜਾਵੇਗਾ ਮਾਰੂਥਲੀਕਰਨ ਦਾ ਮਿੱਟੀ ਦੀ ਸਿਹਤ ਅਤੇ ਖੁਰਾਕ ਪੈਦਾਵਾਰ ’ਤੇ ਵੀ ਅਸਰ ਪੈਂਦਾ ਹੈ
ਭਾਰਤ ਅਤੇ ਹੋਰ ਦੇਸ਼ਾਂ ’ਚ ਕਈ ਮਾਹਿਰਾਂ, ਜਿਨ੍ਹਾਂ ’ਚ ਈਸ਼ਾ ਫਾਊਂਡੇਸ਼ਨ ਦੇ ਸਦੁਰੂ ਵੀ ਸ਼ਾਮਲ ਹਨ, ਨੇ ਮਿੱਟੀ ਨੂੰ ਬਚਾਉਣ ਲਈ ਤਿੰਨ ਪੱਧਰੀ ਰਣਨੀਤੀ ਦਾ ਸੁਝਾਅ ਦਿੱਤਾ ਹੈ ਅਤੇ 196 ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਹੈ ਕਿ ਵਿਸ਼ਵ ਭਰ ’ਚ ਖੇਤੀਯੋਗ ਜ਼ਮੀਨ ਦੇ ਮਾਰੂਥਲੀਕਰਨ ਨੂੰ ਰੋਕਣ ਲਈ ਯਤਨ ਕੀਤੇ ਜਾਣ ਸੰਯੁਕਤ ਰਾਸ਼ਟਰ ਮਾਰੂਥਲੀਕਰਨ ਕੰਟਰੋਲ ਕਨਵੈਂਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਕਰਸ਼ਕ ਪ੍ਰੋਤਸਾਹਨ ਦੇ ਕੇ 3 ਤੋਂ 6 ਫੀਸਦੀ ਦੀ ਆਰਗੈਨਿਕ ਸਮੱਗਰੀ ਪ੍ਰਾਪਤ ਕਰਨੀ ਚਾਹੀਦੀ ਹੈ ਉਨ੍ਹਾਂ¿; ਸੁਝਾਅ ਦਿੱਤਾ ਕਿ ਆਉਣ ਵਾਲੇ ਸਾਲਾਂ ’ਚ ਇਸ ਦੀ ਸ਼ੁਰੂਆਤ ਲਈ ਗੇੜਵਾਰ ਪ੍ਰੋਗਰਾਮ ਬਣਾਇਆ ਜਾਣਾ ਚਾਹੀਦਾ ਹੈ ਅਤੇ ਪਹਿਲੇ ਗੇੜ ’ਚ ਪ੍ਰੇਰਨਾ, ਦੂਜੇ ਗੇੜ ’ਚ ਉਤਸ਼ਾਹ ਅਤੇ ਆਖਰੀ ਗੇੜ ’ਚ ਨਿਰਉਤਸ਼ਾਹ ਦੀ ਰਣਨੀਤੀ ਅਪਣਾਈ ਜਾਣੀ ਚਾਹੀਦੀ ਹੈ
ਦੂਜੇ ਗੇੜ ਬਾਰੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਾਰਬਨ ਕ੍ਰੇਡਿਟ ਉਤਸ਼ਾਹ ਦਿੱਤਾ ਜਾਣਾ ਚਾਹੀਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਕਾਰਬਨ ਕ੍ਰੇਡਿਟ ਦੇ ਲਾਭ ਲੈਣ ਲਈ ਵਰਤਮਾਨ ਪ੍ਰਕਿਰਿਆ ਕਾਫ਼ੀ ਮੁਸ਼ਕਲ ਹੈ ਇਸ ਲਈ ਇਸ ਦਾ ਸਰਲੀਕਰਨ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ¿; ਇਹ ਵੀ ਸੁਝਾਅ ਦਿੱਤਾ ਕਿ ਜਿਸ ਜ਼ਮੀਨ ’ਚ 3 ਤੋਂ 6 ਫੀਸਦੀ ਆਰਗੈਨਿਕ ਸਮੱਗਰੀ ਦਾ ਪੱਧਰ ਹੋਵੇ ਉਸ ’ਤੇ ਪੈਦਾ ਕੀਤੇ ਗਈ ਖੁਰਾਕ ਨੂੰ ਚੰਗੀ ਗੁਣਵੱਤਾ ਵਾਲਾ¿; ਐਲਾਨਿਆ ਜਾਣਾ ਚਾਹੀਦਾ ਹੈ ਭਾਰਤ ’ਚ ਲਗਭਗ 160 ਮਿਲੀਅਨ ਹੈਕਟੇਅਰ ਵਾਹੀਯੋਗ ਜ਼ਮੀਨ ਹੈ ਇਸ ’ਚ ਲਗਭਗ 40 ਫੀਸਦੀ ਜ਼ਮੀਨ ਸੰਕਟਗ੍ਰਸਤ ਜ਼ਮੀਨ ਐਲਾਨੀ ਜਾ ਚੁੱਕੀ ਹੈ
ਇਸ ਦਾ ਅਰਥ ਹੈ ਕਿ ਅਗਲੇ 25-30 ਸਾਲਾਂ ’ਚ ਅਸੀਂ ਉਸ ’ਤੇ ਖੁਰਾਕ ਪੈਦਾ ਨਹੀਂ ਕਰ ਸਕਾਂਗੇ ਜਦੋਂ ਪਾਣੀ ਅਤੇ ਖੁਰਾਕ ਨਹੀਂ ਹੋਵੇਗੀ ਤਾਂ ਦੰਗੇ ਵਧਣਗੇ ਅਤੇ ਇਸ ਨਾਲ ਰਾਸ਼ਟਰ ’ਤੇ ਕਈ ਤਰ੍ਹਾਂ ਉਲਟ ਅਸਰ ਪਵੇਗਾ ਪੇਂਡੂ ਖੇਤਰਾਂ ਦੇ ਲੋਕ, ਜਿੱਥੇ ਪਾਣੀ ਦੀ ਘਾਟ ਹੋਣ ਲੱਗੀ ਹੈ, ਉਹ ਸ਼ਹਿਰੀ ਖੇਤਰਾਂ ਵੱਲ ਪਲਾਇਨ ਕਰਨਗੇ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ’ਚ ਝੁੱਗੀ-ਝੌਂਪੜੀ ਬਸਤੀਆਂ ਅਤੇ ਫੁੱਟਪਾਥਾਂ ’ਤੇ ਰਹਿਣ ਲਈ ਮਜ਼ਬੂਰ ਹੋਣਗੇ ਅਤੇ ਇਸ ਨਾਲ ਵੀ ਸਮਾਜਿਕ ਦੰਗੇ ਪੈਦਾ ਹੋ ਸਕਦੇ ਹਨ ਦੇਸ਼ ’ਚ ਮਿੱਟੀ ਦੀ ਖਰਾਬੀ ਆਮ ਗੱਲ ਹੈ ਇਸ ਨਾਲ ਮਿੱਟੀ ਦੀ ਸਿਹਤ ਅਤੇ ਪੈਦਾਵਾਰ ਪ੍ਰਭਾਵਿਤ ਹੋ ਰਹੀ ਹੈ ਅਤੇ ਖੇਤੀ ਪੈਦਾਵਾਰ ’ਚ ਗਿਰਾਵਟ ਆ ਰਹੀ ਹੈ, ਈਕੋ ਪ੍ਰਣਾਲੀ ਖਰਾਬ ਹੋ ਗਈ ਹੈ, ਭੂ-ਵਿਗਿਆਨੀ ਜੋਖ਼ਿਮ ਪੈਦਾ ਹੋ ਰਹੇ ਹਨ, ਹੜ੍ਹ ਅਤੇ ਚੱਟਾਨਾਂ ਦੇ ਖਿਸਕਣ ਦੀਆਂ ਘਟਨਾਵਾਂ ਵਧ ਰਹੀਆਂ ਹਨ
ਮਾਹਿਰਾਂ ਦਾ ਮੰਨਣਾ ਹੈ ਕਿ ਮਿੱਟੀ ਦੀ ਖਰਾਬੀ ਕਾਰਨ ਜੈਵ-ਵਿਭਿੰਨਤਾ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਸ਼ਹਿਰੀ ਅਤੇ ਪੇਂਡੂ ਢਾਂਚਿਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਕਈ ਮਾਮਲਿਆਂ ’ਚ ਇਸ ਦੇ ਚੱਲਦਿਆਂ ਮਨੁੱਖੀ ਅਬਾਦੀ ਦਾ ਉਜਾੜਾ ਹੋ ਰਿਹਾ ਹੈ ਖੁਰਾਕ ਅਤੇ ਖੇਤੀ ਸੰਗਠਨ ਦੇ ਮੁਲਾਂਕਣ ਅਨੁਸਾਰ ਸਾਲ 2050 ਤੱਕ ਇਸ ਦੇ ਚੱਲਦਿਆਂ ਫਸਲਾਂ ਦੀ ਪੈਦਾਵਾਰ ’ਚ 10 ਫੀਸਦੀ ਤੱਕ ਦੀ ਗਿਰਾਵਟ ਆ ਸਕਦੀ ਹੈ ਜਿਸ ਦਾ ਮਤਲਬ ਹੈ ਕਿ ਲੱਖਾਂ ਹੈਕਟੇਅਰ ਜ਼ਮੀਨ ਫਸਲ ਪੈਦਾਵਾਰ ਤੋਂ ਵਾਂਝੀ ਹੋ ਜਾਵੇਗੀ
ਮਾਹਿਰ ਇਸ ਗੱਲ ਨਾਲ ਸਹਿਮਤ ਹਨ ਕਿ ਮਿੱਟੀ ਦੀ ਖਰਾਬੀ ਨੂੰ ਹਰ ਕੀਮਤ ’ਤੇ ਰੋਕਿਆ ਜਾਣਾ ਚਾਹੀਦਾ ਹੈ ਮਿੱਟੀ ਦੀ ਇੱਕ ਸੈਂਟੀਮੀਟਰ ਉੱਪਰੀ ਤਹਿ ਦੇ ਨਿਰਮਾਣ ’ਚ ਹਜ਼ਾਰ ਸਾਲ ਤੱਕ ਲੱਗ ਜਾਂਦੇ ਹਨ ਪਰ ਇਸ ਇੱਕ ਸੈਂਟੀਮੀਟਰ ਤਹਿ ਨੂੰ ਇੱਕ ਭਾਰੀ ਮੀਂਹ ’ਚ ਵੀ ਗੁਆਇਆ ਜਾ ਸਕਦਾ ਹੈ ਇਸ ਲਈ ਜ਼ਰੂਰੀ ਹੈ ਕਿ ਇਸ ਦੀ ਸੁਰੱਖਿਆ ਕੀਤੀ ਜਾਵੇ¿; ਮਿੱਟੀ ਖਰਾਬੀ ਨੂੰ ਰੋਕਣ ਅਤੇ ਘੱਟ ਕਰਨ ਲਈ ਕਿਸਾਨਾਂ ਅਤੇ ਹੋਰ ਜ਼ਮੀਨ ਵਰਤੋਂਕਾਰਾਂ ਨੂੰ ਸਮੁੱਚੀਆਂ ਮਿੱਟੀ ਪ੍ਰਬੰਧਨ ਪ੍ਰਣਾਲੀਆਂ ਅਪਣਾਉਣੀਆਂ ਚਾਹੀਦੀਆਂ ਹਨ ਵਿਸ਼ਵ ਭਰ ’ਚ ਮਿੱਟੀ ਖਰਾਬੀ ਨੂੰ ਰੋਕਣ ਦੀ ਲੋੜ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਇਹ ਸਾਡੇ ਭਵਿੱਖ ਨੂੰ ਬਚਾਉਣ ਲਈ ਜ਼ਰੂਰੀ ਹੈ
ਇਹ ਅਸਲ ਵਿਚ ਬੜਾ ਨਿਰਾਸ਼ਾਜਨਕ ਹੈ ਕਿ ਤਾਪਮਾਨ ’ਚ ਵਾਧੇ ਦੇ ਵੱਖ-ਵੱਖ ਕਾਰਨਾਂ ਖਾਸ ਕਰਕੇ ਸੋਕਾ ਅਤੇ ਮਿੱਟੀ ’ਤੇ ਬੇਹੱਦ ਦਬਾਅ ਕਾਰਨ ਵਾਤਾਵਰਨ ਨਿਸ਼ਪਾਦਨ ਇੰਡੈਕਸ 2022 ’ਚ ਭਾਰਤ 180ਵੇਂ ਸਥਾਨ ’ਤੇ ਹੈ ਅਮਰੀਕਾ ਜੋ ਇਤਿਹਾਸਕ ਦਿ੍ਰਸ਼ਟੀ ਨਾਲ ਸਭ ਤੋਂ ਵੱਡਾ ਪ੍ਰਦੂਸ਼ਕ ਰਿਹਾ ਹੈ, ਉਹ ਇਸ ’ਚ 43ਵੇਂ ਸਥਾਨ ’ਤੇ ਹੈ ਅਤੇ ਵਰਤਮਾਨ ’ਚ ਸਭ ਤੋਂ ਵੱਡਾ ਪ੍ਰਦੂਸ਼ਕ ਚੀਨ 160ਵੇਂ ਸਥਾਨ ’ਤੇ ਹੈ ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਹਵਾ ਦੀ ਗੁਣਵੱਤਾ ਖਤਰਨਾਕ ਬਣਦੀ ਜਾ ਰਹੀ ਹੈ ਅਤੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਵਧਦੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਉਹ ਰੈਂਕਿੰਗ ’ਚ ਸਭ ਤੋਂ ਹੇਠਲੇ ਕ੍ਰਮ ’ਚ ਆਇਆ ਹੈ
ਭਾਰਤ ਅਤੇ ਚੀਨ ਨੂੰ ਸਾਲ 2050 ਤੱਕ ਗ੍ਰੀਨ ਹਾਊਸ ਗੈਸਾਂ ਦੇ ਪਹਿਲੇ ਅਤੇ ਦੂਜੇ ਸਭ ਤੋਂ ਵੱਡੇ ਨਿਕਾਸਕਾਰਾਂ ਦੇ ਤੌਰ ’ਤੇ ਪੇਸ਼ ਕੀਤਾ ਗਿਆ ਹੈ ਹਾਲਾਂਕਿ ਦੋਵਾਂ ਨੇ ਹਾਲ ਹੀ ’ਚ ਨਿਕਾਸੀ ਵਾਧਾ ਦਰ ’ਤੇ ਰੋਕ ਲਾਉਣ ਦਾ ਵਾਅਦਾ ਕੀਤਾ ਹੈ ਇਨ੍ਹਾਂ ਸਾਰੇ ਤੱਥਾਂ ਅਤੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਧਦੀ ਵਰਤੋਂ ਜੋ ਨਾ ਸਿਰਫ਼ ਮਨੁੱਖੀ ਸਿਹਤ ਲਈ ਸਗੋਂ ਮਿੱਟੀ ਦੀ ਸਿਹਤ ਲਈ ਵੀ ਖਤਰਨਾਕ ਹੈ, ਜ਼ਰੂਰਤ ਹੈ ਕਿ ਸਰਕਾਰ ਮਾਰੂਸਥਲੀਕਰਨ ’ਤੇ ਰੋਕ ਲਾਉਣ ਲਈ ਇੱਕ ਦਿਸ਼ਾ ਨਿਰਦੇਸ਼ ਬਣਾਵੇ ਅਤੇ ਇਹ ਯਕੀਨੀ ਕਰੇ ਕਿ ਮਿੱਟੀ ਦੀ ਸਿਹਤ ਖਰਾਬ ਨਾ ਹੋਵੇ
ਧੁਰਜਤੀ ਮੁਖਰਜੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ