ਬਲਾਕ ਸ਼ੇਰਪੁਰ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਜਾਗੋ ਕੱਢੀ

Sherpur-1
ਬਲਾਕ ਸ਼ੇਰਪੁਰ ਦੀ ਸਾਧ ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਆਗਮਨ ਦੀ ਖੁਸ਼ੀ ਵਿੱਚ ਜਾਗੋ ਕੱਢੀ। ਤਸਵੀਰਾਂ ਤੇ ਵੇਰਵਾ: ਰਵੀ ਗੁਰਮਾ

ਬਲਾਕ ਸ਼ੇਰਪੁਰ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਜਾਗੋ ਕੱਢੀ

(ਸੱਚ ਕਹੂੰ ਨਿਊਜ਼/ਰਵੀ ਗੁਰਮਾ) ਸ਼ੇਰਪੁਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਆਗਮਨ ਦੀ ਖੁਸ਼ੀ ਬਲਾਕ ਸ਼ੇਰਪੁਰ ਦੀ ਸਾਧ-ਸੰਗਤ ਨੇ ਜਾਗੋ ਕੱਢੀ। ਸਾਧ-ਸੰਗਤ ਨੇ ਨੱਚ-ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਸਾਧ-ਸੰਗਤ ਆਪਣੇ ਮੁਰਸ਼ਿਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਪਧਾਰਨ ’ਤੇ ਖੂਬ ਖੁਸ਼ੀਆਂ ਮਨਾ ਰਹੀ ਹੈ। ਆਪਣੇ ਮੁਰਸ਼ਿਦ ਦੇ ਆਉਣ ਦੀ ਖੁਸ਼ੀ ਡੇਰਾ ਸ਼ਰਧਾਲੂਆਂ ਤੋਂ ਸਾਂਭੀ ਨਹੀਂ ਜਾ ਰਹੀ। ਹਰ ਚਿਹਰੇ ’ਤੇ ਰੌਣਕ ਪਰਤ ਆਈ ਹੈ। ਆਵੇ ਵੀ ਕਿਉਂ ਨਾ, ਆਪਣੇ ਸੱਚੇ ਦਾਤਾ ਰਹਿਬਰ ਦੇ ਪੰਜ ਸਾਲਾਂ ਬਾਅਦ ਦਰਸ਼ਨ ਜੋ ਹੋਏ ਹਨ। ਸਾਧ-ਸੰਗਤ ਆਪਣੇ-ਆਪਣੇ ਤਰੀਕੇ ਨਾਲ ਖੁਸ਼ੀ ਮਨਾ ਰਹੀ ਹੈ, ਕਿਤੇ ਦੇਸ਼ੀ ਘਿਓ ਦੇ ਦੀਵੇ ਬਾਲੇ ਜਾ ਰਹੇ ਹਨ, ਕਿਤੇ ਨੱਚ-ਗਾ ਕੇ ਖੁਸ਼ੀ ਮਨਾਈ ਜਾ ਰਹੀ ਹੈ, ਕਿਤੇ ਜਾਗੋ ਕੱਢੀ ਜਾ ਰਹੀ ਹੈ, ਕਿਤੇ ਕੇਕ ਕੱਟੇ ਜਾ ਰਹੇ ਹਨ ਤੇ ਕੀਤੇ ਲੱਡੂ, ਮਿਠਿਆਈਆਂ ਵੰਡ ਕੇ ਡੇਰਾ ਸ਼ਰਧਾਲੂ ਖੁਸ਼ੀ ਮਨਾ ਰਹੇ ਹਨ।

Sherpur-2

ਸਾਧ-ਸੰਗਤ ਦੀਆਂ ਖੁਸ਼ੀਆਂ ਉਸ ਵੇਲੇ ਦੂਣ ਸਵਾਈਆਂ ਹੋ ਗਈਆਂ ਜਦੋਂ ਪੂਜਨੀਕ ਗੁਰੂ ਜੀ ਨੇ ਯੂ-ਟਿਊਬ ’ਤੇ ਲਾਈਵ ਹੋ ਕੇ ਸਾਧ-ਸੰਗਤ ਨੂੰ ਆਪਣੇ ਦਰਸ਼ਨਾਂ ਤੇ ਬਚਨਾਂ ਨਾਲ ਨਿਹਾਲ ਕੀਤਾ। ਇਹ ਵੀਡੀਓ ਵਾਇਰਲ ਹੋਈ, ਤਾਂ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਇਸ ਨੂੰ ਲਾਈਕ ਤੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਸਾਧ-ਸੰਗਤ ਨੇ ਆਪਣੇ ਘਰਾਂ ’ਚ ਘਿਓ ਦੇ ਦੀਵੇ ਜਗ੍ਹਾਏ, ਜਿਨ੍ਹਾਂ ਨੂੰ ਵੇਖ ਦੀਵਾਲੀ ਜਿਹਾ ਨਜ਼ਾਰਾ ਨਜ਼ਰ ਆ ਰਿਹਾ ਸੀ

ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨ

ਦੁਪਹਿਰ 12 ਵਜੇ ਪੂਜਨੀਕ ਗੁਰੂ ਜੀ ਆਪਣੇ ਆਫਿਸ਼ੀਅਲ ਯੂ-ਟਿਊਬ ਚੈਨਲ ’ਤੇ ਸਾਧ-ਸੰਗਤ ਨਾਲ ਰੂਬਰੂ ਹੋਏ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਫਰਮਾਇਆ, ‘‘ਪਿਆਰੀ ਸਾਧ-ਸੰਗਤ ਜੀਓ, ਅਸੀਂ ਯੂਪੀ ਤੋਂ ਬੋਲ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਬਹੁਤ-ਬਹੁਤ ਆਸ਼ੀਰਵਾਦ, ਭਗਵਾਨ ਖੁਸ਼ੀਆਂ ਦੇਵੇ। ਤੁਸੀਂ ਬਹੁਤ ਦੇਰ ਤੋਂ ਕਹਿੰਦੇ ਸੀ ਕਿ ਗੁਰੂ ਜੀ ਕਦੋਂ ਆਓਗੇ, ਲਓ ਜੀ ਰਾਮ ਜੀ ਨੇ ਸੁਣ ਲਈ ਹੈ, ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨਾ ਜੀ ਨੇ ਸੁਣ ਲਈ ਹੈ ਅਸੀਂ ਤੁਹਾਡੀ ਸੇਵਾ ’ਚ ਤੁਹਾਡੇ ਸਾਹਮਣੇ ਖੜ੍ਹੇ ਹਾਂ। ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਹਮੇਸ਼ਾ ਸਾਡੀ ਗੱਲ ਮੰਨੀ ਹੈ, ਅਸੀਂ ਤੁਹਾਨੂੰ ਦਸ ਚਿੱਠੀਆਂ ਭੇਜੀਆਂ ਸਨ ਅਤੇ ਤੁਸੀਂ ਬਹੁਤ ਪਿਆਰ ਨਾਲ ਸੁਣੀਆਂ, ਪੜ੍ਹੀਆਂ, ਮੰਨੀਆਂ, ਵੈਰਾਗ ਵੀ ਆਇਆ ਹੋਵੇਗਾ ਬਹੁਤ ਵਧੀਆ ਲੱਗਿਆ ਤੁਸੀਂ ਹਰ ਬਚਨ ਮੰਨਿਆ, ਤਾਂ ਤੁਹਾਨੂੰ ਗੁਜਾਰਿਸ਼ ਹੈ, ਹੁਣ ਵੀ ਸਾਡੇ ਬਚਨ ਮੰਨਣਾ ਤੁਸੀਂ ਆਪਣੇ-ਆਪਣੇ ਘਰਾਂ ’ਚ ਰਹਿਣਾ ਸਿਮਰਨ ਕਰਦੇ ਰਹੋ ਕੰਮ-ਧੰਦਾ ਕਰਦੇ ਹੋਏ ਵੀ ਸਿਮਰਨ ਕਰਦੇ ਰਹੋ।

ਐਡਮ ਬਲਾਕ ਦੇ ਸੇਵਾਦਾਰ ਜਾਂ ਫਿਰ ਉਹ ਤੁਹਾਡੇ ਕੋਲ ਜਿਨ੍ਹਾਂ ਸੇਵਾਦਾਰਾਂ ਨੂੰ ਭੇਜਣਗੇ ਤਾਂ ਉਨ੍ਹਾਂ ਦੀ ਗੱਲ ਤੁਸੀਂ ਮੰਨਣੀ ਹੈ। ਆਪਣੀ ਮਰਜੀ ਨਾਲ ਭੱਜ-ਦੌੜ ਨਹੀਂ ਕਰਨੀ ਹੈ, ਇਹ ਤੁਹਾਨੂੰ ਬੇਨਤੀ ਹੈ ਅਤੇ ਤੁਹਾਨੂੰ ਆਸ਼ੀਰਵਾਦ ਅਤੇ ਸਾਈਂ ਜੀ, ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਤੋਂ ਤੁਹਾਡੇ ਸਾਰਿਆਂ ਲਈ ਬਹੁਤ-ਬਹੁਤ ਖੁਸ਼ੀਆਂ ਮੰਗਦੇ ਹਾਂ, ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਆਸ਼ੀਰਵਾਦ ਕਹਿੰਦੇ ਹਾਂ, ਤੁਸੀਂ ਖੁਸ਼ ਰਹੋ, ਭਗਵਾਨ ਖੁਸ਼ੀਆਂ ਦੇਵੇ ਬਚਨ ਮੰਨਣਾ ਅਤੇ ਪ੍ਰਸ਼ਾਸਨ ਦਾ ਵੀ ਸਾਥ ਦੇਣਾ, ਜਿਵੇਂ ਉਹ ਚਾਹੁੰਦੇ ਹਨ ਉਵੇਂ ਹੀ ਕਰਨਾ ਹੈ ਪਹਿਲਾਂ ਵੀ ਤੁਸੀਂ ਕਰਕੇ ਦਿਖਾਇਆ ਹੈ ਜਦੋਂ ਅਸੀਂ ਗੁਰੂਗ੍ਰਾਮ ’ਚ ਆਏ ਸੀ, ਗਜ਼ਬ ਕਰ ਦਿੱਤਾ ਸੀ ਇੱਕ ਵੀ ਬੰਦਾ ਨਹੀਂ ਆਇਆ ਸੀ, ਇਸੇ ਤਰ੍ਹਾਂ ਹੀ ਹੁਣ ਵੀ ਮੰਨਣਾ ਹੈ, ਹਾਂ ਤੁਹਾਡੇ ਕੋਲ ਐਡਮ ਬਲਾਕ ਦੇ ਸੇਵਾਦਾਰ ਵੀ ਆਉਣਗੇ, ਜਾਂ ਉਹ ਤੁਹਾਡੇ ਕੋਲ ਸੇਵਾਦਾਰਾਂ ਨੂੰ?ਭੇਜਣਗੇ ਤਾਂ ਉਨ੍ਹਾਂ ਦੀ ਮੰਨ ਕੇ ਪੂਰਾ-ਪੂਰਾ ਅਮਲ ਕਰਨਾ ਹੈ ਬਹੁਤ-ਬਹੁਤ ਆਸ਼ੀਰਵਾਦ।’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here