ਭੁਵਨੇਸ਼ਵਰ ਕੁਮਾਰ ਨੂੰ ਉਪ ਕਪਤਾਨ ਬਣਾਇਆ
(ਏਜੰਸੀ) ਮੁੰਬਈ (ਮਹਾਂਰਾਸ਼ਟਰ)। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਇਰਲੈਂਡ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਹਾਰਦਿਕ ਪਾਂਡਿਆ ਨੂੰ ਭਾਰਤੀ ਟੀਮ ਦਾ ਕਪਤਾਨ (Hardik Pandya Captain) ਬਣਾਇਆ ਗਿਆ ਹੈ। ਜਦੋਂਕਿ ਭੁਵਨੇਸ਼ਵਰ ਕੁਮਾਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ, ਇਸ ਸੀਰੀਜ਼ ’ਚ ਰਿਸ਼ਭ ਪੰਤ ਨੂੰ ਆਰਾਮ ਦਿੱਤਾ ਗਿਆ ਹੈ, ਜਦੋਂਕਿ ਸੂਰਿਆ ਕੁਮਾਰ ਯਾਦਵ ਦੀ ਵਾਪਸੀ ਹੋਈ ਹੈ। ਟੀਮ ਇੰਡੀਆ ਨੂੰ ਇੰਗਲੈਂਡ ਦੌਰੇ ਤੋਂ ਪਹਿਲਾਂ ਆਇਰਲੈਂਡ ਖਿਲਾਫ਼ ਦੋ ਮੈਚ 26 ਤੇ 28 ਜੂਨ ਨੂੰ ਖੇਡੇ ਜਾਣਗੇ।
ਇਸ ਸੀਰੀਜ਼ ਲਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ, ਜਦੋਂਕਿ ਯੁਵਾ ਟੀਮ ਨੂੰ ਮੋਰਚੇ ’ਤੇ ਉਤਾਰਿਆ ਗਿਆ ਹੈ। ਭਾਰਤੀ ਸਮੇਂ ਅਨੁਸਾਰ ਇਨ੍ਹਾਂ ਮੈਚਾਂ ਦਾ ਪ੍ਰਸਾਰਨ ਰਾਤ 9 ਵਜੇ ਹੋਵੇਗਾ। ਟੀ-20 ਵਰਲਡ ਕੱਪ 2021 ਤੋਂ ਬਾਅਦ ਮੈਦਾਨ ਤੋਂ ਦੂਰ ਰਹੇ ਹਾਰਦਿਕ ਪਾਂਡਿਆ ਨੇ ਆਈਪੀਐੱਲ 2022 ’ਚ ਵਾਪਸੀ ਕੀਤੀ ਸੀ। ਗੁਜਰਾਤ ਟਾਈਟਨਸ ਦੇ ਕਪਤਾਨ ਦੇ ਰੂਪ ’ਚ ਹਾਰਦਿਕ ਪਾਂਡਿਆ ਨੇ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਟੀਮ ਨੂੰ ਪਹਿਲੇ ਹੀ ਆਈਪੀਐੱਲ ’ਚ ਜੇਤੂ ਬਣਾ ਦਿੱਤਾ। ਹਾਰਦਿਕ ਨੂੰ ਇਸੇ ਲੀਡਰਸਿਪ ਕੁਆਲਟੀ ਦਾ ਇਨਾਮ ਮਿਲਿਆ ਹੈ ਆਇਰਲੈਂਡ ਵਰਗੀ ਛੋਟੀ ਟੀਮ ਖਿਲਾਫ਼ ਟੀਮ ਇੰਡੀਆ ਨੇ ਇੱਕ ਤਰ੍ਹਾਂ ਆਪਣੀ ਬੀ-ਟੀਮ ਨੂੰ ਉਤਾਰਿਆ ਹੈ, ਇਸ ਟੀਮ ’ਚ ਆਈਪੀਐੱਲ ਦੇ ਵੱਡੇ ਸਟਾਰ ਹਨ।
ਆਇਰਲੈਂਡ ਦੌਰੇ ਲਈ ਭਾਰਤੀ ਟੀਮ:
ਹਾਰਦਿਕ ਪਾਂਡਿਆ (ਕਪਤਾਨ), ਭੁਵਨੇਸ਼ਵਰ ਕੁਮਾਰ (ਉਪ-ਕਪਤਾਨ), ਇਸ਼ਾਨ ਕਿਸ਼ਨ, ਰਿਤੂਰਾਜ ਗਾਇਕਵਾੜ, ਸੰਜੂ ਸੈਮਸਨ, ਸੂਰਿਆ ਕੁਮਾਰ ਯਾਦਵ, ਵੈਂਕਟੇਸ਼ ਅੱਈਅਰ, ਦੀਪਕ ਹੁੱਡਾ, ਰਾਹੁਲ ਤਿ੍ਰਪਾਠੀ, ਦਿਨੇਸ਼ ਕਾਰਤਿਕ (ਵਿਕਟਕੀਪਰ), ਯੁਜਵਿੰਦਰ ਚਹਿਲ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਹਰਸ਼ਲ ਪਟੇਲ, ਆਵੇਸ਼ ਖਾਨ, ਅਰਸ਼ਦੀਪ ਸਿੰਘ, ਉਮਰਾਨ ਮਲਿਕ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ