ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਬਲਾਕ ਮੌੜ ’ਚ ਇ...

    ਬਲਾਕ ਮੌੜ ’ਚ ਇੱਕ ਦਿਨ ’ਚ ਹੋਏ ਦੋ ਸਰੀਰਦਾਨ

    maur ok 1
     ਮੌੜ ਮੰਡੀ : ਸਰੀਰਦਾਨੀ ਤੇਜ਼ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਮੌਕੇ ਹਰੀ ਝੰਡੀ ਦਿਖਾਉਂਦੇ ਹੋਏ ਪਤਵੰਤੇ ਤੇ ਨਾਲ ਮੌਜੂਦ ਪਰਿਵਾਰਕ ਮੈਂਬਰ ਤੇ ਸੇਵਾਦਾਰ। ਤਸਵੀਰ : ਸੱਚ ਕਹੂੰ ਨਿਊਜ਼

    ਮੌੜ ਕਲਾਂ ਦੀ ਤੇਜ ਕੌਰ ਇੰਸਾਂ ਅਤੇ ਘੁੰਮਣ ਕਲਾਂ ਦੀ ਗੁਰਦੇਵ ਕੌਰ ਇੰਸਾਂ ਦੀ ਦੇਹ ਕੀਤੀ ਮੈਡੀਕਲ ਖੋਜਾਂ ਲਈ ਦਾਨ

    (ਰਾਕੇਸ਼ ਗਰਗ) ਮੌੜ ਮੰਡੀ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਮੌੜ ਦੇ ਦੋ ਪਿੰਡਾਂ ਮੌੜ ਕਲਾਂ ਅਤੇ ਘੁੰਮਣ ਕਲਾਂ ’ਚ ਡੇਰਾ ਸ਼ਰਧਾਲੂ ਪਰਿਵਾਰਾਂ ਨੇ ਆਪਣੇ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੇ ਗਏ ਪ੍ਰਣ ਤਹਿਤ ਮ੍ਰਿਤਕ ਦੇਹਾਂ ਮੈਡੀਕਲ ਖੋਜਾਂ ਲਈ ਦਾਨ ਕੀਤੀਆਂ ਗਈਆਂ।

    ਵੇਰਵਿਆਂ ਮੁਤਾਬਿਕ ਮੌੜ ਕਲਾਂ ਵਾਸੀ ਮਾਤਾ ਤੇਜ ਕੌਰ (89) ਦੀ ਮ੍ਰਿਤਕ ਦੇਹ ਵਰਲਡ ਕਾਲਜ ਆਫ ਮੈਡੀਕਲ ਸਇੰਸ ਐਂਡ ਰਿਸਰਚ ਝੱਜਰ (ਹਰਿਆਣਾ) ਲਈ ਰਵਾਨਾ ਕੀਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰ ਡਾ. ਮੱਖਣ ਸਿੰਘ ਇੰਸਾਂ, 45 ਮੈਂਬਰ ਸਟੇਟ ਯੂਥ ਗੁਰਚਰਨ ਕੌਰ ਇੰਸਾਂ, ਮੇਜਰ ਸਿੰਘ ਇੰਸਾਂ, ਮੱਘਰ ਸਿੰਘ ਇੰਸਾਂ, ਬੇਟੀ ਬਲਜੀਤ ਕੌਰ, ਜਵਾਈਂ ਹਰਮੇਲ ਸਿੰਘ, ਮਨਜੀਤ ਕੌਰ , ਬੇਅਤ ਸਿੰਘ, ਮਨਜੀਤ ਕੌਰ , ਗੁਰਜੀਤ ਸਿੰਘ, ਪੋਤ ਨੂੰਹ ਸੁਜਾਨ ਭੈਣ ਰੁਪਿੰਦਰ ਕੌਰ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੱਡੀ ਗਿਣਤੀ ’ਚ ਹਾਜ਼ਰ ਸੀ। ਮਾਤਾ ਤੇਜ ਕੌਰ ਦੀ ਮ੍ਰਿਤਕ ਦੇਹ ਲਿਜਾਣ ਵਾਲੀ ਐਬੂਲੈਂਸ ਨੂੰ ਨਗਰ ਕੌਂਸਲ ਮੌੜ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਕੱਪੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

    amar o3
    ਮੌੜ ਮੰਡੀ : ਸਰੀਰਦਾਨੀ ਗੁਰਦੇਵ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਮੌਕੇ ਝੰਡੀ ਦਿਖਾਉਂਦੇ ਹੋਏ ਪਤਵੰਤੇ ਤੇ ਨਾਲ ਮੌਜੂਦ ਪਰਿਵਾਰਕ ਮੈਂਬਰ ਤੇ ਸੇਵਾਦਾਰ। ਤਸਵੀਰ : ਸੱਚ ਕਹੂੰ ਨਿਊਜ਼

    ਦੂਜਾ ਸਰੀਰਦਾਨ ਮਾਤਾ ਗੁਰਦੇਵ ਕੌਰ ਇੰਸਾਂ ਪਿੰਡ ਘੁਮੰਣ ਕਲਾਂ ਤੋਂ ਹੋਇਆ ਗੁਰਦੇਵ ਕੌਰ ਇੰਸਾਂ ਦੇ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪੁੱਤਰ ਗੁਰਚੇਤ ਸਿੰਘ, ਨੂੰਹ ਗੁਰਮੀਤ ਕੌਰ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਇੰਸਾਂ ਪੰਡਾਲ ਸੰਮਤੀ, ਬੇਟੀਆਂ ਹਰਪਾਲ ਕੌਰ, ਜਵਾਈ ਬੂਟਾ ਸਿੰਘ, ਬਲਜੀਤ ਕੌਰ, ਜਵਾਈਂ ਹਰਭਜਨ ਸਿੰਘ, ਰਾਣੀ ਕੌਰ, ਜਵਾਈਂ ਬੂਟਾ ਸਿੰਘ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਸ਼ਿਵਾ ਆਯੂਰਵੈਦਿਕਾ ਮੈਡੀਕਲ ਕਾਲਜ ਬਿਲਾਸਪੁਰ, ਹਿਮਾਚਲ ਪ੍ਰਦੇਸ਼ ਨੂੰ ਰਵਾਨਾ ਕੀਤਾ। ਮ੍ਰਿਤਕ ਦੇਹ ਲਿਜਾਣ ਵਾਲੀ ਐਂਬੂਲੈਂਸ ਨੂੰ ਪਿੰਡ ਦੇ ਨੰਬਰਦਾਰ ਲਛਮਣ ਸਿੰਘ, ਮੌਜੂਦਾ ਪੰਚ ਚਮਕੌਰ ਸਿੰਘ ਤੇ ਬੰਤਾ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

    ਮ੍ਰਿਤਕ ਦੇਹਾਂ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ‘ਮਾਤਾ ਤੇਜ ਕੌਰ ਅਮਰ ਰਹੇ’, ‘ਮਾਤਾ ਗੁਰਦੇਵ ਕੌਰ ਅਮਰ ਰਹੇ’ ਦੇ ਨਾਅਰੇ ਲਗਾਏ। ਇਸ ਮੌਕੇ ’ਤੇ ਬਲਾਕ ਦੇ 15 ਮੈਂਬਰ, 25 ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਅਤੇ ਸੇਵਾਦਾਰ ਅਤੇ ਹੋਰ ਸਾਧ-ਸੰਗਤ ਹਾਜ਼ਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here