ਰਾਮ-ਨਾਮ ਨਾਲ ਹਟਦੈ ਬੁਰਾਈਆਂ ਦਾ ਮੋਤੀਆਬਿੰਦ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪ੍ਰਭੂ ਕਣ-ਕਣ ’ਚ ਹੈ ਅਜਿਹੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਉਹ ਨਾ ਹੋਵੇ ਇਨਸਾਨ ਆਪਣੇ ਮਾਲਕ, ਸਤਿਗੁਰੂ ਨੂੰ ਜ਼ਰੇ-ਜ਼ਰੇ ’ਚ ਦੇਖ ਸਕਦਾ ਹੈ ਪਰ ਕਾਮਵਾਸਨਾ, ਕੋ੍ਰਧ, ਲੋਭ, ਮੋਹ, ਹੰਕਾਰ, ਮਨ-ਮਾਇਆ ਦੀਆਂ ਮੋਤੀਆਬਿੰਦ ਰੂਪੀ ਪਰਤਾਂ ਇਨਸਾਨ ਦੀਆਂ ਅੱਖਾਂ ’ਤੇ ਜੰਮੀਆਂ ਹੋਈਆਂ ਹਨ ਜਿਸ ਨਾਲ ਉਹ ਭਗਵਾਨ ਨੂੰ ਅੰਦਰ ਹੁੰਦੇ ਹੋਏ ਵੀ ਨਹੀਂ ਦੇਖ ਸਕਦਾ।
ਇਨਸਾਨ ਆਪਣੇ ਮਾਲਕ ਨੂੰ ਜ਼ਰੇ-ਜ਼ਰੇ ’ਚ ਦੇਖ ਸਕਦਾ ਹੈ ਪਰ ਇਸ ਦੇ ਲਈ ਅੱਖਾਂ ਦੇ ਉਸ ਮੋਤੀਆਬਿੰਦ (ਮਨਮਾਇਆ ਅਤੇ ਪੰਜ ਚੋਰ ਰੂਪੀ ਝਿੱਲੀ) ਨੂੰ ਦੂਰ ਕਰਨਾ ਪਵੇਗਾ ਇਸ ਦੀ ਇੱਕੋ-ਇੱਕ ਦਵਾਈ ਪ੍ਰਭੂ ਦਾ ਨਾਮ, ਉਸ ਦੀ ਇਬਾਦਤ ਹੈ ਮਾਲਕ ਦੀ ਭਗਤੀ ਕਰਨ ਨਾਲ ਅੱਖਾਂ ’ਚ ਆਇਆ ਬੁਰਾਈ ਰੂਪੀ ਮੋਤੀਆਬਿੰਦ ਖ਼ਤਮ ਹੋ ਜਾਂਦਾ ਹੈ ਅਤੇ ਇਨਸਾਨ ਸਾਰੇ ਗ਼ਮਾਂ ਤੋਂ ਮੁਕਤੀ ਪਾ ਲੈਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਗ਼ਮ, ਚਿੰਤਾ, ਪਰੇਸ਼ਾਨੀ ’ਚ ਹੁੰਦਾ ਹੈ ਤਾਂ ਲੋਕਾਂ ਤੋਂ ਰਾਏ ਲੈਂਦਾ ਹੈ ਇਸ ਲਈ ਲੋਕ ਤਰ੍ਹਾਂ-ਤਰ੍ਹਾਂ ਦੀ ਸਲਾਹ ਦਿੰਦੇ ਹਨ, ਕੋਈ ਗਲਤ ਤੇ ਕੋਈ ਸਹੀ ਸਲਾਹ ਵੀ ਦਿੰਦਾ ਹੈ ਜੇਕਰ ਸਹੀ ਸਲਾਹ ਦਿੱਤੀ ਹੈ ਤਾਂ ਉਹ ਪਰੇਸ਼ਾਨੀ ਤੋਂ ਨਿਜ਼ਾਤ ਪਾ ਲੈਂਦਾ ਹੈ, ਨਹੀਂ ਤਾਂ ਉਹ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਇਸ ਲਈ ਜੇਕਰ ਸਲਾਹ ਹੀ ਲੈਣੀ ਹੈ ਤਾਂ ਆਪਣੇ ਉਸ ਮਾਲਕ, ਸਤਿਗੁਰੂ, ਪਰਮਾਤਮਾ ਤੋਂ ਲੈਣੀ ਚਾਹੀਦੀ ਹੈ ਜਿਸ ਨੇ ਇਨਸਾਨ ਦਾ ਦਿਮਾਗ ਬਣਾਇਆ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰਾਮ ਕਿਤੇ ਬਾਹਰ ਨਹੀਂ ਇਨਸਾਨ ਦੇ ਅੰਦਰ ਹੀ ਹੈ ਬੱਸ ਸੇਵਾ, ਸਿਮਰਨ ਕਰਕੇ ਉਸ ਦੀ ਫੀਸ ਭਰਦੇ ਰਹੋ ਆਦਮੀ ਬਾਹਰ ਵੀ ਤਾਂ ਫੀਸ ਦਿੰਦਾ ਹੈ ਜਿਸ ਤਰ੍ਹਾਂ ਇਨਸਾਨ ਆਪਣੇ ਸਲਾਹਕਾਰ ਨੂੰ ਰੁਪਏ, ਪੈਸੇ ਦੇ ਰੂਪ ’ਚ ਫੀਸ ਦਿੰਦਾ ਹੈ ਉਸੇ ਤਰ੍ਹਾਂ ਆਪਣੇ ਮਾਲਕ ਨੂੰ ਸਿਮਰਨ ਰੂਪੀ ਫੀਸ ਅਦਾ ਕਰਦੇ ਰਹੋ ਅਤੇ ਉਹ ਮਾਲਕ ਇਸ ਫੀਸ ਦੇ ਬਦਲੇ ’ਚ ਤੁਹਾਨੂੰ ਉਹ ਦੇਵੇਗਾ ਜਿਸ ਨਾਲ ਇਨਸਾਨ ਦੋਵਾਂ ਜਹਾਨਾਂ ’ਚ ਖੁਸ਼ੀਆਂ ਦਾ ਹੱਕਦਾਰ ਬਣ ਜਾਵੇਗਾ ਇਸ ਲਈ ਇਨਸਾਨ ਨੂੰ ਸਿਮਰਨ ਕਰਨਾ ਚਾਹੀਦਾ ਹੈ ਇਸ ਨਾਲ ਉਸ ਦੀ ਸੋਚਣ ਸ਼ਕਤੀ ਵਧੇਗੀ, ਦਿਮਾਗ ਵਧੇਗਾ, ਪਰੇਸ਼ਾਨੀਆਂ ’ਚੋਂ ਨਿੱਕਲਣ ਦਾ ਰਸਤਾ ਮਿਲਦਾ ਜਾਵੇਗਾ ਅਤੇ ਇਨਸਾਨ ਪਰੇਸ਼ਾਨੀਆਂ ਤੋਂ ਮੁਕਤ ਹੋ ਜਾਵੇਗਾ ਇਸ ਲਈ ਸੰਤ, ਪੀਰ-ਫ਼ਕੀਰ ਸਤਿਸੰਗ ਕਰਦੇ ਹਨ, ਰਾਮ ਦਾ ਨਾਮ ਦਿੰਦੇ ਹਨ ਸੰਤ ਸਮਝਾਉਂਦੇ ਰਹਿੰਦੇ ਹਨ ਕਿ ਰਾਮ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਬੁਰੀਆਂ ਆਦਤਾਂ ਛੱਡ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਬੁਰੀਆਂ ਆਦਤਾਂ ਆਉਣ ਵਾਲੇ ਸਮੇਂ ’ਚ ਇਨਸਾਨ ਨੂੰ ਦੁਖੀ ਕਰਦੀਆਂ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੀ ਜ਼ੁਬਾਨ ’ਤੇ ਕੰਟਰੋਲ ਰੱਖਣਾ ਚਾਹੀਦਾ ਹੈ ਕਿਉਂਕਿ ਇਨਸਾਨ ਦੀ ਜ਼ੁਬਾਨ ਹੀ ਹੈ ਜੋ ਰਾਮ ਦੇ ਨਾਮ ’ਚ ਚਲਾਉਣੀ ਚਾਹੀਦੀ ਹੈ ਚੁਗਲੀ, ਨਿੰਦਾ, ਬੁਰਾਈ, ਈਰਖਾ, ਨਫ਼ਰਤ ਲਈ ਜ਼ੁਬਾਨ ਨਹੀਂ ਚਲਾਉਣੀ ਚਾਹੀਦੀ, ਸਗੋਂ ਅੱਲ੍ਹਾ, ਰਾਮ ਵੱਲ ਜਿੰਨੀ ਤੇਜ਼ ਜ਼ੁਬਾਨ ਕੋਈ ਚਲਾਉਂਦਾ ਹੈ ਤਾਂ ਉਸ ਦੀ ਝੋਲੀ ਵੀ ਦਇਆ-ਮਿਹਰ ਨਾਲ ਉਨੀ ਹੀ ਭਰਦੈ ਪਰ ਅਜਿਹਾ ਨਾ ਹੋ ਕੇ ਇਸ ਦੇ ਉਲਟ ਹੋ ਰਿਹਾ ਹੈ ਲੋਕ ਨਿੰਦਾ, ਚੁਗਲੀ ਬਹੁਤ ਮਸਤ ਹੋ ਕੇ ਕਰਦੇ ਹਨ ਖੂਬ ਜ਼ੋਰ ਲਾਉਂਦੇ ਹਨ ਅਜਿਹਾ ਲੱਗਦਾ ਹੈ ਕਿ ਪਤਾ ਨਹੀਂ ਕਿੰਨਾ ਵੱਡਾ ਕੰਮ ਕਰ ਰਹੇ ਹੋਣ ਪਰ ਰਾਮ-ਨਾਮ ਲਈ ਅਜਿਹਾ ਕੁਝ ਵੀ ਨਹੀਂ ਕਰਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ