ਪਤਨੀ ਨੇ ਹੀ ਆਪਣੇ ਸਾਥੀ ਹੱਥੋਂ ਕਰਵਾਇਆ ਪਤੀ ਦਾ ਕਤਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਨੇ ਇੱਕ ਦਿਨ ਪਹਿਲਾਂ ਹੋਏ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਪਤਨੀ ਵੱਲੋਂ ਹੀ ਆਪਣੇ ਪਤੀ ਦਾ ਕਤਲ ਕਰਵਾਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀਡੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਫਕੀਰੀਆ ਸਿੰਘ ਵਾਸੀ ਬਲਬੀਰ ਕਲੋਨੀ ਚੌਰਾ ਨੇ ਥਾਣਾ ਅਰਬਨ ਅਸਟੇਟ ’ਚ ਰਿਪੋਰਟ ਲਿਖਾਈ ਸੀ ਕਿ ਉਸ ਦਾ ਲੜਕਾ ਕਾਸਿਮ ਮੁਹੰਮਦ ਉਰਫ਼ ਲਵਲੀ ਉਮਰ ਕਰੀਬ 30 ਸਾਲ, ਜੋ ਕਿ ਬੀਤੇ ਦਿਨੀਂ ਸ਼ਾਮ ਨੂੰ ਆਪਣੇ ਦੋਸਤ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਹਿ ਕੇ ਆਪਣੀ ਕਾਰ ਸਵਾਰ ਹੋ ਕਰ ਘਰ ਤੋਂ ਗਿਆ ਸੀ। ਪਰੰਤੂ ਉਹ ਘਰ ਵਾਪਸ ਨਹੀਂ ਆਇਆ ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ।
ਜਿਸ ਦੀ ਭਾਲ ਕਰਨ ’ਤੇ ਉਸ ਦੀ ਕਾਰ ਬਾਇਪਾਸ ਰੋਡ ਨੇੜੇ ਤਿਕੋਨੀ ਮਾਰਕਿਟ ਸਾਹਮਣੇ ਫੇਸ-2 ਅਰਬਨ ਅਸ਼ਟੇਟ ਪਟਿਆਲਾ ਸੜਕ ਪਰ ਇੱਕ ਸਾਈਡ ਖੜੀ ਮਿਲੀ। ਜੋ ਕਾਰ ਦੀ ਪਿਛਲੀ ਸੱਜੀ ਤਾਕੀ ਅਤੇ ਕਾਰ ਦੀ ਪਿਛਲੀ ਸੀਟ ’ਤੇ ਕਾਫੀ ਖੂਨ ਲੱਗਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਸਾਹਮਣੇ ਆਇਆ ਕਿ ਮਿ੍ਰਤਕ ਦੀ ਪਤਨੀ ਰਜੀਆ ਬੇਗਮ ਉਰਫ ਸੋਨੀਆ ਨੇ ਆਪਣੇ ਸਾਥੀ ਸੁਖਦੀਪ ਸਿੰਘ ਵਾਸੀ ਪਿੰਡ ਨੂਰਖੇੜੀਆ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੈ,
ਜਿਸ ਵਿੱਚ ਪੁਲਿਸ ਵੱਲੋਂ ਦੋਵੇਂ ਜਣੇ ਗਿ੍ਰਫ਼ਤਾਰ ਕਰ ਲਏ ਹਨ। ਪੁੱਛਗਿਛ ਦੌਰਾਨ ਉਨ੍ਹਾਂ ਦੱਸਿਆ ਕਿ ਮਿ੍ਰਤਕ ਕਾਸਿਮ ਮੁਹੰਮਦ ਦਾ ਕਤਲ ਕਰਕੇ ਉਸ ਦੀ ਲਾਸ਼ ਨੂਰਖੇੜੀਆ ਘਨੌਰ ਰੋਡ ਵਿਖੇ ਦੱਬ ਦਿੱਤੀ ਗਈ। ਅੱਜ ਮਿ੍ਰਤਕ ਦੀ ਲਾਸ਼ ਨੂੰ ਮੁਲਜ਼ਮਾਂ ਦੇ ਸ਼ਨਾਖਤ ਕਰਨ ਅਨੁਸਾਰ ਦੱਬੀ ਜਗ੍ਹਾ ਤੋਂ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਕਢਵਾ ਕੇ ਬਰਾਮਦ ਕਰ ਲਿਆ ਗਿਆ ਹੈ। ਇਸ ਮੌਕੇ ਡੀਐਸਪੀ ਸਿਟੀ ਮੋਹਿਤ ਅਗਰਵਾਲ, ਇੰਸਪੈਕਟਰ ਜੀ. ਐੱਸ ਸਿਕੰਦ ਸਮੇਤ ਹੋਰ ਅਧਿਕਾਰੀ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ