ਰਾਸ਼ਟਰਪਤੀ ਚੋਣ: ਬਾਜ਼ੀ ਕਿਸਦੇ ਹੱਥ!
ਪਲੇਟੋ ਨੇ ਆਪਣੇ ਰਿਪਬਲਿਕ ਵਿਚ ਇਹ ਵੀ ਲਿਖਿਆ ਕਿ ਆਦਰਸ਼ ਰਾਜ ਉਹ ਹੋਵੇਗਾ ਜਿਸ ਵਿਚ ਰਾਜਾ ਦਾਰਸ਼ਨਿਕ ਹੋਣਗੇ ਤੇ ਦਾਰਸ਼ਨਿਕ ਰਾਜਾ ਹੋਣਗੇ ਪਲੇਟੋ ਨੇ ਇਹ ਸੁਫ਼ਨਾ ਸੌਂਦੇ-ਜਾਗਦੇ ਕਿਹੜੀਆਂ ਅੱਖਾਂ ਨਾਲ ਦੇਖਿਆ ਇਹ ਤਾਂ ਪਤਾ ਨਹੀਂ ਪਰ ਭਾਰਤ ’ਚ ਬਹੁਤ ਹੱਦ ਤੱਕ ਡਾ. ਸਰਵਪੱਲੀ ਰਾਧਾਕਿ੍ਰਸ਼ਣਨ ਦੇ ਰਾਸ਼ਟਪਤੀ ਚੁਣੇ ਜਾਣ ਦੇ ਨਾਲ ਇਸ ਨੂੰ ਪੂਰਾ ਹੁੰਦੇ ਦੇਖਿਆ ਜਾ ਸਕਦਾ ਹੈl
ਇਹ ਤਾਂ ਮੰਨਣਾ ਹੀ ਪਵੇਗਾ ਕਿ ਆਪਣੀਆਂ ਸਾਰੀਆਂ ਯੋਗਤਾਵਾਂ ਤੇ ਦਾਰਸ਼ਨਿਕ ਦੇ ਰੂਪ ’ਚ ਵਿਸ਼ਵ-ਪੱਧਰੀ ਪ੍ਰਸਿੱਧ ਹਾਸਲ ਕਰਨ ਦੇ ਬਾਵਜ਼ੂਦ ਪੰਡਿਤ ਜਵਾਹਰ ਲਾਲ ਨਹਿਰੂ ਨਾ ਹੁੰਦੇ ਤਾਂ ਡਾ. ਰਾਧਾਕਿ੍ਰਸ਼ਣਨ ਰਾਸ਼ਟਰਪਤੀ ਦੇ ਮਾਣਯੋਗ ਅਹੁਦੇ ਤੱਕ ਨਾ ਪਹੁੰਚ ਸਕਦੇ ਡਾ. ਰਾਜਿੰਦਰ ਪ੍ਰਸ਼ਾਦ ਨੂੰ ਦੇਸ਼ ਦੇ ਪਹਿਲੇ ਰਾਸ਼ਟਰਤੀ ਹੋਣ ਦਾ ਮਾਣ ਹਾਸਲ ਹੈ ਤੇ ਇਸ ਮਾਨਤਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾl
ਕਿ ਉਨ੍ਹਾਂ ਵਰਗਾ ਵਿਦਵਾਨ ਤੇ ਨਿਮਰ ਵਿਅਕਤੀ ਰਾਸ਼ਟਰਪਤੀ ਭਵਨ ’ਚ ਸ਼ਾਇਦ ਹੀ ਮੁੜ ਆਵੇਗਾ ਵਕਤ ਦੀ ਪੱਟੜੀ ’ਤੇ ਦੌੜ ਲਾਈ ਜਾਵੇ ਤਾਂ 1950 ਤੋਂ?2022 ਵਿਚਕਾਰ 14 ਰਾਸ਼ਟਪਤੀ ਦੇਸ਼ ਨੂੰ ਮਿਲੇ ਤੇ ਸਾਰਿਆਂ ਦੀ ਹੀ ਆਪਣੀ-ਆਪਣੀ ਵਿਸ਼ੇਸ਼ਤਾ ਤੇ ਮਹੱਤਤਾ ਰਹੀ ਪਰ ਇਨ੍ਹਾਂ ’ਚੋਂ ਕਈ ਅਜਿਹੇ ਵੀ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਰਾਸ਼ਟਰਪਤੀ ਭਵਨ ਇੱਕ ਨਵੀਂ ਬੁਲੰਦੀ ਨੂੰ ਛੂਹ ਸਕਿਆl
ਡਾ. ਏਪੀਜੇ ਅਬਦੁਲ ਕਲਾਮ, ਜਿਨ੍ਹਾਂ ਦਾ ਰਾਜਨੀਤੀ ਨਾਲ ਕਦੇ ਕੋਈ ਲੈਣਾ-ਦੇਣਾ ਨਹੀਂ ਰਿਹਾ ਸ਼ੁੱਧ ਰੂਪ ਨਾਲ ਵਿਸ਼ਵ ਵਿਗਿਆਨ ਤੇ ਟੈਕਨਾਲੋਜੀ ਦੇ ਖੇਤਰ ’ਚ ਮਾਹਿਰ ਮਿਜ਼ਾਈਲ ਮੈਨ ਡਾ. ਕਲਾਮ ਰਾਜਨੀਤਿਕ ਗਲਿਆਰਿਆਂ ’ਚ ਹਿੱਸਾ ਲਏ ਬਿਨਾ ਹੀ ਰਾਸ਼ਟਰਪਤੀ ਦੇ ਸਰਵਉੱਚ ਅਹੁਦੇ ’ਤੇ ਬਿਰਾਜਮਾਨ ਹੋ ਗਏ ਜਿੱਥੇ ਵਿਗਿਆਨ ਦੀ ਘੱਟ ਤੇ ਸੰਵਿਧਾਨ ਦੀ ਜ਼ਿਆਦਾ ਵਿਆਖਿਆ ਹੁੰਦੀ ਹੈl
ਇੱਥੇ ਇਸ ਸੱਚਾਈ ’ਚ ਦਮ ਹੈ ਕਿ ਅਟਲ ਬਿਹਾਰੀ ਬਾਜਪਾਈ ਵਰਗੇ ਪ੍ਰਧਾਨ ਮੰਤਰੀ ਨਾ ਹੁੰਦੇ ਤਾਂ ਡਾ. ਕਲਾਮ ਵਰਗਾ ਦੇਸ਼ ਨੂੰ?ਰਾਸ਼ਟਰਪਤੀ ਮਿਲਣਾ ਵੀ ਦੂਰ ਦੀ ਗੱਲ ਲੱਗਦੀ ਸੀ ਭਾਰਤ ਦੇ ਰਾਸ਼ਟਰਪਤੀਆਂ ’ਚ ਡਾ. ਜਾਕਿਰ ਹੁਸੈਨ ਵਾਰਾਹਗਿਰੀ ਵੇਂਟ ਗਿਰੀ, ਫਖਰੂਦੀਨ ਅਲੀ, ਨੀਲਮ ਸੰਜੀਵ ਰੇਡੀ, ਗਿਆਨੀ ਜੈਲ ਸਿੰਘ, ਆਰ. ਵੈਂਕਟ ਰਮਨ, ਡਾ. ਸ਼ੰਕਰ ਦਿਆਲ ਸ਼ਰਮਾ, ਕੇ. ਆਰ. ਨਰਾਇਣਨ, ਪ੍ਰਤਿਭਾ ਪਾਟਿਲ ਤੇ ਪ੍ਰਣਬ ਮੁਖਰਜੀ ਵੀ ਸ਼ਾਮਲ ਹਨ ਦੇਖਿਆ ਜਾਵੇl
ਤਾਂ ਇਸ ’ਚ ਕੋਈ ਦੋ ਰਾਏ ਨਹੀਂ ਕਿ ਰਾਸ਼ਟਰਪਤੀ ਭਵਨ ’ਚ ਕੌਣ ਪ੍ਰਸਿੱਧ ਹੋਇਆ ਤੇ ਅੱਗੇ ਹੋਵੇਗਾ ਇਸ ਪਿੱਛੇ ਸੱਤਾਧਾਰੀਆਂ ਦੀ ਬੜੀ ਵੱਡੀ ਭੂਮਿਕਾ ਰਹੀ ਹੈ ਦੇਸ਼ ਅਜ਼ਾਦੀ ਦੇ 75ਵੇਂ ਸਾਲ ਦੀਆਂ ਬਰੂਹਾਂ ’ਤੇ ਖੜ੍ਹਾ ਹੈ ਤੇ 18 ਜੁਲਾਈ ਨੂੰ ਨਵਾਂ ਰਾਸ਼ਟਰਪਤੀ ਚੁਣਨ ਜਾ ਰਿਹਾ ਹੈ ਰਾਏਸੀਨਾ ਦੀ ਦੌੜ ’ਚ ਕੌਣ ਹੈ ਇਸ ਦੇ ਪੱਤੇ ਅਜੇ ਖੁੱਲ੍ਹਣੇ ਬਾਕੀ ਹਨ ਜ਼ਿਕਰਯੋਗ ਹੈ ਕਿ 24 ਜੁਲਾਈ, 2022 ਨੂੰ ਵਰਤਮਾਨ ਰਾਸ਼ਟਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ ਸਮਾਪਤ ਹੋ ਜਾਵੇਗਾl
26 ਜਵਨਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਅਤੇ ਇਸੇ ਸੰਵਿਧਾਨ ਦੀ ਧਾਰਾ 52 ’ਚ ਇਹ ਲਿਖਿਆ ਹੈ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ ਜਦੋਂਕਿ ਰਾਸ਼ਟਰਪਤੀ ਦਾ ਇਹ ਨਾਮਕਰਨ ਅਮਰੀਕੀ ਸੰਵਿਧਾਨ ਦੇ ਸਮਾਨ ਹੈ ਪਰ ਉਸ ਦੇ ਕੰਮ ਅਤੇ ਸ਼ਕਤੀਆਂ ਵਿਚ ਵਿਆਪਕ ਅੰਤਰ ਹੈ ਭਾਰਤੀ ਸੰਘ ਦੀ ਕਾਰਜਪਾਲਿਕਾ ਦਾ ਕਾਨੂੰਨੀ ਪ੍ਰਧਾਨ ਰਾਸ਼ਟਰਪਤੀ ਹੈl
ਜਦੋਂਕਿ ਅਸਲ ਸੱਤਾ ਮੰਤਰੀ ਪ੍ਰੀਸ਼ਦ ਕੋਲ ਹੁੰਦੀ ਹੈ ਸੰਵਿਧਾਨ ਨੂੰ ਬਰੀਕੀ ਨਾਲ ਖੰਗਾਲਿਆ ਜਾਵੇ ਤਾਂ ਰਾਸ਼ਟਰਪਤੀ ਦਾ ਅਹੁਦਾ ਸਰਵਉੱਚ ਮਾਣ ਵਾਲਾ ਹੈ ਤੇ ਉਸ ਨੂੰ?ਦੇਸ਼ ਦੇ ਪਹਿਲੇ ਨਾਗਰਿਕ ਦਾ ਦਰਜ਼ਾ ਪ੍ਰਾਪਤ ਹੁੰਦਾ ਹੈ ਯਾਦ ਹੋਵੇ ਕਿ ਅਜ਼ਾਦੀ ਦੇ ਇਸ 75ਵੇਂ ਸਾਲ ਵਿਚ 15ਵੇਂ ਰਾਸ਼ਟਰਪਤੀ ਦੀ ਚੋਣ ਆਉਣ ਵਾਲੀ 18 ਜੁਲਾਈ ਨੂੰ ਹੋਵੇਗੀ ਤੇ 21 ਜੁਲਾਈ ਨੂੰ ਇਹ ਸਾਫ਼ ਹੋ ਜਾਵੇਗਾ ਕਿ ਨਵਾਂ ਰਾਸ਼ਟਰਪਤੀ ਕੌਣ ਹੋਵੇਗਾ
ਮੁੱਖ ਚੋਣ ਕਮਿਸ਼ਨਰ ਨੇ ਰਾਸ਼ਟਰਪਤੀ ਚੋਣ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈl
ਚੋਣ ’ਚ ਵੋਟਿੰਗ ਲਈ ਵਿਸ਼ੇਸ਼ ਇੰਕ ਵਾਲਾ ਪੈੱਨ ਮੁਹੱਈਆ ਕਰਵਾਇਆ ਜਾਵੇਗਾ ਤੇ ਵੋਟ ਦੇਣ ਲਈ 1, 2 ਜਾਂ 3 ਲਿਖ ਕੇ ਪਸੰਦ ਦੱਸਣੀ ਹੋਵੇਗੀ ਜ਼ਿਕਰਯੋਗ ਹੈ?ਕਿ ਪਹਿਲੀ ਪਸੰਦ ਨਾ ਦੱਸਣ ਦੀ ਸਥਿਤੀ ਵਿਚ ਵੋਟ ਰੱਖ ਹੋ ਜਾਵੇਗੀ ਰਾਸ਼ਟਰਪਤੀ ਦੀ ਚੋਣ ਦੀ ਰੀਤ ਸੰਵਿਧਾਨ ’ਚ ਬਹੁਤ ਹੀ ਵਿਸਥਾਰ ਨਾਲ ਦਿੱਤੀ ਗਈ ਹੈ ਧਾਰਾ 54 ’ਚ ਇਲੈਕਟ੍ਰਾਲ ਕਾਲੇਜ ਦੀ ਗੱਲ ਕਹੀ ਗਈ ਹੈl
ਤਾਂ ਧਾਰਾ 55 ਵਿਚ ਚੋਣ ਦੇ ਤਰੀਕੇ ਦਾ ਜ਼ਿਕਰ ਹੈ ਸੰਸਦ ਦੇ ਦੋਵਾਂ ਸਦਨਾਂ ਦੇ ਚੁਣੇ ਹੋਏ ਮੈਂਬਰ, ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਵਿਧਾਇਕਾਂ ਸਮੇਤ ਦਿੱਤੀ ਤੇ ਪੁਡੂਚੇਰੀ ਦੇ ਚੁਣੇ ਹੋਏ ਵਿਧਾਇਕ ਰਾਸ਼ਟਰਪਤੀ ਦੀ ਚੋਣ ’ਚ ਹਿੱਸਾ ਲੈਂਦੇ ਹਨ ਕੇਂਦਰ ਦੀ ਐਨਡੀਏ ਸਰਕਾਰ ਕੋਲ ਰਾਸ਼ਟਰੀ ਚੋਣ ਲਈ ਜ਼ਰੂਰੀ ਵੋਟਾਂ ’ਚ 13 ਹਜ਼ਾਰ ਵੋਟਾਂ ਦੀ ਕਮੀ ਹੈl
ਜਦੋਂਕਿ ਉਸ ਕੋਲ 5 ਲੱਖ 26 ਹਜ਼ਾਰ ਵੋਟਾਂ ਹਨ ਰਾਸ਼ਟਰਪਤੀ ਚੋਣ ਦੇ 2022 ਦੇ ਐlਲਾਨ ਦੇ ਨਾਲ ਵੋਟ ਜੁਟਾਉਣ ਦੀ ਕਵਾਇਦ ਵੀ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਸੱਤਾਧਾਰੀ ਐਨਡੀਏ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪਰ ਜੋ ਵੀ ਹੋਵੇ ਅਖੀਰ ਮੋਹਰ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੀ ਲੱਗੇਗੀ ਇਸ ਤੋਂ ਪਹਿਲਾਂ 2017 ਦੀ ਰਾਸ਼ਟਰਪਤੀ ਚੋਣ ’ਚ ਵੀ ਰਾਮਨਾਥ ਕੋਵਿੰਦ ਦਾ ਨਾਂਅ ਵੀ ਰਾਸ਼ਟਰਪਤੀ ਲਈ ਸਾਹਮਣੇ ਆਇਆ ਉਦੋਂ ਵੀ ਅਜਿਹੇ ਕਈ ਅੰਦਾਜਿਆਂ ਨੂੰ ਬਿਰਾਮ ਲੱਗਾ ਸੀ ਉਮੀਦ ਹੈ ਕਿ ਇਸ ਵਾਰ ਵੀ ਅਜਿਹਾ ਹੀ ਕੁਝ ਹੋਣ ਜਾ ਰਿਹਾ ਹੈl
ਰਾਸ਼ਟਰਪਤੀ ਚੋਣ 2022 ਦੀਆਂ ਵੋਟਾਂ ਦੇ ਗਣਿਤ ਨੂੰ ਸਮਝੀਏ ਤਾਂ ਸੂਬਿਆਂ ਦੇ ਕੁੱਲ 47,90 ਵਿਧਾਇਕ ਹਨ ਜਿਨ੍ਹਾਂ ਦੀਆਂ ਵੋਟਾਂ ਦਾ ਮੁੱਲ 5.4 ਲੱਖ (5,42,306) ਹੁੰਦਾ ਹੈ ਸਾਂਸਦਾਂ ਦੀ ਗਿਣਤੀ 767 ਹੈ ਜਿਨ੍ਹਾਂ ਦੇ ਵੋਟਾਂ ਦਾ ਕੁੱਲ ਮੁੱਲ ਵੀ ਤਕਰੀਬਨ 5.4 ਲੱਖ (5,36,900) ਤੱਕ ਬੈਠਦਾ ਹੈl
ਇਸ ਤਰ੍ਹਾਂ ਰਾਸ਼ਟਰਪਤੀ ਚੋਣ ਲਈ ਕੁੱਲ ਵੋਟ ਲਗਭਗ 10.8 ਲੱਖ (10,79,206) ਜਿਸ ’ਚ ਸੱਤਾਧਾਰੀ ਐਨਡੀਏ ਕੋਲ 5.4 ਲੱਖ (5,26,420) ਵੋਟਾਂ ਹਨ ਉੱਥੇ ਹੀ ਯੂਪੀਏ ਦੇ ਹਿੱਸੇ ’ਚ 2.5 ਲੱਖ (2,59,892) ਵੋਟਾਂ ਹਨ ਜਦੋਂਕਿ ਤਿ੍ਰਣਮੂਲ ਕਾਂਗਰਸ, ਵਾਈਐਸਆਰਸੀਪੀ, ਬੀਜੇਡੀ ਤੇ ਸਮਾਜਵਾਦੀ ਪਾਰਟੀ ਸਮੇਤ ਲੈਫ਼ਟ ਕੋਲ 2.9 ਲੱਖ (2,92,894) ਵੋਟਾਂ ਹਨ ਬੁਲੰਦ ਸੱਤਾ ਵਾਲੀ ਮੋਦੀ ਸਰਕਾਰ ਲਈ ਐਨਡੀਏ ਦੀਆਂ ’ਕੱਲੀਆਂ ਵੋਟਾਂ ਨਾਲ ਰਾਸ਼ਟਰਪਤੀ ਦਾ ਰਾਹ ਔਖਾ ਹੈl
ਅਜਿਹੇ ’ਚ ਵਾਈਐਸਆਰਸੀਪੀ ਤੇ ਬੀਜਦ ਨੇ ਸਾਥ ਦਿੱਤਾ ਤਾਂ ਰਾਹ ਅਸਾਨ ਹੋ ਜਾਵੇਗਾ ਜ਼ਿਕਰਯੋਗ ਹੈ ਕਿ 24 ਜੁਲਾਈ ਨੂੰ ਵਰਤਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ ਸਮਾਪਤ ਹੋ ਰਿਹਾ ਹੈ ਇਹ ਤਾਂ ਤੈਅ ਹੈ ਕਿ ਸੱਤਾਧਾਰੀ ਐਨਡੀਏ ਨੂੰ ਆਪਣੇ ਉਮੀਦਵਾਰ ਨੂੰ ਰਾਸ਼ਟਰਪਤੀ ਬਣਾਉਣ ’ਚ ਬਹੁਤੀ ਮੁਸ਼ਕਲ ਨਹੀਂ ਹੈ ਪਰ ਬਾਜ਼ੀ ਕਿਸ ਦੇ ਹੱਥ ਲੱਗੇਗੀ ਇਸ ਦਾ ਖੁਲਾਸਾ 21 ਜੁਲਾਈ ਨੂੰ?ਹੀ ਹੋਵੇਗਾ ਇੱਕ ਅਹਿਮ ਗੱਲ ਇਹ ਵੀ ਹੈ ਕਿ ਰਾਸ਼ਟਰਪਤੀ ਚੋਣ ’ਚ ਵ੍ਹਿਪ ਜਾਰੀ ਕਰਨ ਤੋਂ ਟਾਲ਼ਾ ਹੀ ਵੱਟਿਆ ਜਾਂਦਾ ਹੈl
ਅਜਿਹੇ ’ਚ ਆਪਣੀ ਪਸੰਦ ਦੇ ਉਮੀਦਵਾਰ ਨੂੰ ਹੀ ਪਾਰਟੀ ਵਿਸ਼ੇਸ਼ ਤੋਂ ਉੱਪਰ ਉੱਠ ਕੇ ਵੋਟ ਦੇਣ ਦੀ ਸਥਿਤੀ ਹੋ ਸਕਦੀ ਹੈ ਸੰਸਦ ’ਚ ਮਜ਼ਬੂਤ ਤਾਕਤ ਰੱਖਣ ਵਾਲੀ ਬੀਜੇਪੀ ਕਿੱਥੇ ਕਮਜ਼ੋਰ ਹੋਈ ਹੈ ਇਸ ਨੂੰ ਵੀ ਸਮਝਣਾ ਸਹੀ ਰਹੇਗਾl
ਲੱਖ ਟਕੇ ਦਾ ਸਵਾਲ ਇਹ ਵੀ ਹੈ ਕਿ ਬੀਜੇਪੀ ਬੇਸ਼ੱਕ ਹੀ ਵਿਧਾਇਕਾਂ ਦੇ ਮਾਮਲੇ ’ਚ ਕਈ ਸੂਬਿਆਂ ’ਚ ਕਮਜ਼ੋਰ ਹੋਈ ਹੈ ਪਰ ਵਿਰੋਧ ’ਚ ਇੱਕਜੁਟਤਾ ਦੀ ਘਾਟ ਦੇ ਚੱਲਦੇ ਉਸ ਲਈ ਚੁਣੌਤੀ ਵੱਡੀ ਨਹੀਂ ਹੈl
ਜ਼ਿਕਰਯੋਗ ਹੈ ਕਿ ਵਿਰੋਧ ’ਚ ਰੱਸਾਕਸ਼ੀ ਸਾਲਾਂ ਪੁਰਾਣੀ ਹੈ, ਟੀਐਮਸੀ, ਟੀਆਰਐਸ ਤੇ ਆਪ ਵਰਗੀਆਂ ਪਾਰਟੀਆਂ ਚਾਹੁੰਦੀਆਂ ਹਨ ਕਿ ਬੀਜੇਪੀ ਖਿਲਾਫ਼ ਗੈਰ-ਕਾਂਗਰਸੀ ਮੋਰਚਾ ਖੜ੍ਹਾ ਕੀਤਾ ਜਾਵੇ ਯਾਦ ਹੋਵੇ ਕਿ ਕਾਂਗਰਸ ਤੋਂ ਬਿਨਾ ਵਿਰੋਧੀ ਧਿਰ ਦੀ ਇੱਕਜੁਟਤਾ ਸੰਭਵ ਤਾਂ ਹੋ ਸਕਦੀ ਹੈ ਪਰ ਮਜ਼ਬੂਤ ਕਿੰਨੀ ਹੋਵੇਗੀ ਇਸ ’ਤੇ ਸਸ਼ੋਪੰਜ ਹਮੇਸ਼ਾ ਬਣਿਆ ਰਹੇਗਾ ਦੋ ਟੁੱਕ ਇਹ ਵੀ ਹੈl
ਕਿ ਅੰਕੜੇ ਬੇਸ਼ੱਕ ਹੀ ਰਾਸ਼ਟਰਪਤੀ ਚੋਣ ਦੇ ਲਿਹਾਜੇ ਨਾਲ ਐਨਡੀਏ ਲਈ ਪੂਰੇ ਨਾ ਪੈਂਦੇ ਹੋਣ ਪਰ ਮੁਸ਼ਕਲ ਐਨੀ ਵੱਡੀ ਨਹੀਂ ਹੈ ਕਿ ਟੀਚਾ ਪੂਰਾ ਨਾ ਕੀਤਾ ਜਾ ਸਕੇ ਫਿਲਹਾਲ ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲਣ ਜਾ ਰਿਹਾ ਹੈ ਤੇ ਇਹ ਵੀ ਤੈਅ ਹੈ ਕਿ ਇਸ ਵਿਚ ਮੋਦੀ ਸਰਕਾਰ ਦੀ ਪਸੰਦ ਹੀ ਸਭ ਕੁਝ ਰਹੇਗੀ ਪਰ ਰੌਚਕ ਇਹ ਵੀ ਹੈ ਕਿ ਨਾਂਅ ਅਤੇ ਚਿਹਰਾ ਕੀ ਹੋਵੇਗਾ ਇਸ ਰਹੱਸ ਤੋਂ ਪਰਦਾ ਚੁੱਕਣਾ ਅਜੇ ਬਾਕੀ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ