ਵਿਦਿਆਰਥੀਆਂ ਦਾ ਅਨੋਖਾ ਪ੍ਰਦਰਸ਼ਨ, ਬੂਟ ਪਾਲਿਸ਼, ਨਿੰਬੂ ਪਾਣੀ ਅਤੇ ਮੈਗੀ ਦੀਆਂ ਲਾਈਆਂ ਸਟਾਲਾਂ

ldh-01 boot police

 6200 ਤੋਂ ਵਧਾ ਕੇ ਇੰਟਰਨਸ਼ਿਪ ਕੀਤੀ ਜਾਵੇ ਦੂਜੇ ਸੂਬਿਆਂ ਦੇ ਬਰਾਬਰ

(ਰਘਬੀਰ ਸਿੰਘ) ਲੁਧਿਆਣਾ। ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ ਯੂਨੀਵਰਸਿਟੀ (ਗਡਵਾਸੂ) ਦੇ ਵਿਦਿਆਰਥੀਆਂ ਦੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਧਰਨੇ ਦੌਰਾਨ ਜੋ ਤਰੀਕਾ ਵਿਦਿਆਰਥੀਆਂ ਨੇ ਅਪਣਾਇਆ ਉਹ ਅਨੋਖਾ ਹੈ। ਵਿਦਿਆਰਥੀਆਂ ਨੇ ਗਾਂਧੀਗਿਰੀ ਦਾ ਰਸਤਾ ਅਪਣਾਇਆ। ਬੈਚਲਰ ਆਫ ਵੈਟਰਨਰੀ ਸਾਇੰਸ (ਬੀਵੀਐਸਸੀ) ਅਤੇ ਪਸ਼ੂ ਪਾਲਣ (ਏਐਚ) 2017 ਬੈਚ ਦੇ ਵਿਦਿਆਰਥੀਆਂ ਨੇ ਗੇਟ ਨੰਬਰ 5 ਦੇ ਬਾਹਰ ਬੂਟ ਪਾਲਿਸ਼ ਕੀਤੇ ਅਤੇ ਨਿੰਬੂ ਪਾਣੀ ਵੇਚਿਆ।

ਹਾਲਾਂਕਿ ਕੁਝ ਵਿਦਿਆਰਥੀ ਧਰਨੇ ‘ਤੇ ਬੈਠੇ ਸਨ, ਜਦੋਂਕਿ ਚਾਰ ਵਿਦਿਆਰਥੀ ਬੂਟ ਪਾਲਿਸ਼ ਦੇ ਸਟਾਲ ‘ਤੇ ਬੈਠੇ ਸਨ। ਸਵੇਰੇ 9.30 ਵਜੇ ਤੋਂ ਹੀ ਵਿਦਿਆਰਥੀਆਂ ਨੇ ਸਟਾਲ ਲਗਾ ਕੇ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ। ਵਿਦਿਆਰਥੀਆਂ ਦੀ ਇੱਕੋ ਇੱਕ ਮੰਗ ਹੈ ਕਿ ਉਨ੍ਹਾਂ ਦੇ ਇੰਟਰਨਸ਼ਿਪ ਭੱਤੇ ਵਿੱਚ ਵਾਧਾ ਕੀਤਾ ਜਾਵੇ। ਮੌਜੂਦਾ ਸਮੇਂ ਵਿੱਚ ਉਨ੍ਹਾਂ ਨੂੰ 6200 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ, ਜਦੋਂਕਿ ਦੂਜੇ ਰਾਜਾਂ ਵਿੱਚ ਇਹ ਭੱਤਾ 15,000 ਤੋਂ 25,000 ਰੁਪਏ ਤੱਕ ਦਿੱਤਾ ਜਾ ਰਿਹਾ ਹੈ।

ਬੂਟ ਪਾਲਿਸ਼ ਦੀ ਸਟਾਲ ਲਾ ਕੇ ਬੈਠੇ ਵਿਦਿਆਰਥੀਆਂ ਵਿੱਚ ਅਭਿਨਵ, ਅਮਨਦੀਪ, ਯੋਗੇਸ਼ ਅਤੇ ਓਜਸਵੀ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਜੋ ਵੀ ਉਨ੍ਹਾਂ ਦੀ ਸਟਾਲ ‘ਤੇ ਬੂਟ ਪਾਲਿਸ਼ ਕਰਵਾਉਣ ਲਈ ਆਉਂਦਾ ਹੈ, ਉਸ ਤੋਂ ਦਸ ਰੁਪਏ ਲਏ ਜਾਂਦੇ ਹਨ। ਇਸੇ ਤਰ੍ਹਾਂ ਨਿੰਬੂ ਪਾਣੀ ਅਤੇ ਮੈਗੀ ਵੀ ਵੇਚੀ ਗਈ। ਵਿਦਿਆਰਥੀਆਂ ਨੇ ਦੱਸਿਆ ਕਿ ਦੁਪਹਿਰ ਇੱਕ ਵਜੇ ਤੱਕ ਉਹ ਸਟਾਲਾਂ ਲਾ ਕੇ ਕੰਮ ਕਰਦੇ ਰਹਿਣਗੇ।

ਉਨ੍ਹਾਂ ਕਿਹਾ ਕਿ ਬੂਟ ਪਾਲਿਸ਼, ਨਿੂੰਬ ਪਾਣੀ ਤੇ ਮੈਗੀ ਦੀ ਸਟਾਲ ਲਾਉਣ ਦਾ ਮਕਸਦ ਉਨ੍ਹਾਂ ਨੂੰ ਸਰਕਾਰ ਨੂੰ ਵਿਖਾਉਣ ਹੈ ਕਿ ਸਟਾਲ ਲਾ ਕੇ ਉਹ ਇੰਟਰਨਸ਼ਿਪ ਤੋਂ ਵੱਧ ਪੈਸੇ ਕਮਾ ਰਹੇ ਹਨ।  ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਰੋਜਾਨਾ ਧਰਨਾ ਜਾਰੀ ਰੱਖਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ