21 ਜੁਲਾਈ ਨੂੰ ਆਉਣਗੇ ਨਤੀਜੇ
- ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ 24 ਜੁਲਾਈ ਨੂੰ ਕਾਰਜਕਾਲ ਹੋ ਰਿਹਾ ਹੈ ਖਤਮ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤ ਦੇ 16ਵੇਂ ਰਾਸ਼ਟਰਪਤੀ ਦੀਆਂ ਚੋਣਾਂ ਲਈ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ 24 ਜੁਲਾਈ ਨੂੰ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ। ਭਾਰਤੀ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ 15 ਜੂਨ ਨੂੰ ਵੋਟਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 18 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ 21 ਜੁਲਾਈ ਨੂੰ ਨਤੀਜੇ ਐਲਾਨੇ ਜਾਣਗੇ। ਚੋਣ ਕਮਿਸ਼ਨ ਨੇ ਅੱਗੇ ਦੱਸਿਆ ਕਿ 29 ਜੂਨ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਪ੍ਰਕਿਰਿਆ ਵੀਡੀਓਗ੍ਰਾਫ਼ੀ ਰਾਹੀਂ ਕੀਤੀ ਜਾਵੇਗੀ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਰਾਸ਼ਟਰਪਤੀ ਚੋਣਾਂ ’ਚ ਵੋਟ ਦੇਣ ਲਈ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਪੈਨ ਦੀ ਹੀ ਵਰਤੋਂ ਕੀਤੀ ਜਾਵੇਗੀ। ਜੇਕਰ ਕੋਈ ਦੂਜੇ ਪੈਨ ਦੀ ਵਰਤੋਂ ਕਰਦਾ ਹੈ ਤਾਂ ਉਸਦੀ ਵੋਟ ਰੱਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 776 ਸਾਂਸਦ ਤੇ 4033 ਵਿਧਾਇਕ ਭਾਵ ਕੁੱਲ 4809 ਵੋਟਰ ਵੋਟ ਪਾਉਣਗੇ। ਇਨ੍ਹਾਂ ਚੋਣਾਂ ’ਚ ਵਹੀਪ ਲਾਗੂ ਨਹੀਂ ਹੋਵੇਗਾ ਤੇ ਵੋਟਿੰਗ ਪੂਰੀ ਤਰ੍ਹਾਂ ਗੁਪਤ ਹੋਵੇਗੀ। ਦੱਸਣਯੋਗ ਹੀ ਕਿ 2017 ’ਚ ਰਾਸ਼ਟਰਪਤੀ ਚੁਣੇ ਗਏ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋਣ ਜਾ ਰਿਹਾ ਹੈ। ਉਹ ਦੇਸ਼ ਦੇ 15ਵੇਂ ਰਾਸ਼ਟਰਪਤੀ ਹਨ।
ਐਨਡੀਏ ਮਜ਼ਬੂਤ ਸਥਿਤੀ ’ਚ
ਜਿਕਰੋਯਗ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਐਨਡੀਏ ਦੀ ਸਥਿਤੀ ਮਜ਼ਬੂਤ ਸੀ ਤੇ ਇਸ ਵਾਰ ਵੀ ਐਨਡੀਏ ਦੀ ਸਥਿਤੀ ਹੋਰ ਵੀ ਮਜ਼ਬੂਤ ਲੱਗ ਰਹੀ ਹੈ। ਪਰ ਉਸ ਨੇ ਆਂਧਰਾ ਪ੍ਰਦੇਸ਼ ਤੇ ਓਡੀਸ਼ਾ ਤੋਂ ਹਮਾਇਤੀ ਮੰਗੀ ਹੈ। ਉਸ ਦੀਆਂ ਨਜ਼ਰਾਂ ਰਾਜਸਭਾ ਦੀਆਂ 16 ਸੀਟਾਂ ’ਤੇ ਹਨ। ਇਨ੍ਹਾਂ ਸੀਟਾਂ ’ਤੇ 10 ਜੂਨ ਨੂੰ ਵੋਟਾਂ ਪੈਣਗੀਆਂ।
ਕਿਵੇਂ ਹੁੰਦੀ ਹੈ ਰਾਸ਼ਟਰਪਤੀ ਦੇ ਚੋਣ?
ਰਾਸ਼ਟਰਪਤੀ ਦੀਆਂ ਚੋਣਾਂ ਆਮ ਚੋਣਾਂ ਵਾਂਗ ਨਹੀਂ ਹੁੰਦੀ। ਇਸ ’ਚ ਜਨਤਾ ਸਿੱਧੇ ਤੌਰ ’ਤੇ ਹਿੱਸਾ ਨਹੀਂ ਲੈਂਦੀ। ਜਨਤਾ ਨੇ ਜੋ ਵਿਧਾਇਕ ਤੇ ਸਾਂਸਦਾਂ ਨੂੰ ਚੁਣਿਆ ਹੁੰਦੀ ਹੈ ਉਹ ਹੀ ਇਸ ਚੋਣ ਦਾ ਹਿੱਸਾ ਬਣਦੇ ਹਨ। ਵਿਧਾਇਕ ਤੇ ਸਾਂਸਦ ਦੇ ਵੋਟ ਦਾ ਵੇਟੇਜ ਵੱਖ-ਵੱਖ ਹੁੰਦੀ ਹੈ। ਸੰਵਿਧਾਨ ਦੀ ਧਾਰਾ-54 ਅਨੁਸਾਰ ਰਾਸ਼ਟਰਪਤੀ ਦੀ ਚੋਣ ਨਿਰਵਾਚਨ ਮੰਡਲ ਕਰਦਾ ਹੈ। ਇਸ ਦੇ ਮੈਂਬਰਾਂ ਦਾ ਤਰਜਮਾਨੀ ਆਨੁਪਾਤੀਕ ਹੁੰਦੀ ਹੈ, ਭਾਵ ਉਨ੍ਹਾਂ ਦਾ ਸਿੰਗਲ ਵੋਟ ਟਰਾਂਸਫਰ ਹੁੰਦਾ ਹੈ ਪਰ ਉਨ੍ਹਾਂ ਦੀ ਦੂਜੀ ਪਸੰਦ ਦੀ ਵੀ ਗਿਣਤੀ ਹੁੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ