ਮੋਹ ਮਾਇਆ ਦਾ ਤਿਆਗ
ਇੱਕ ਨਦੀ ਕਿਨਾਰੇ ਇੱਕ ਮਹਾਤਮਾ ਰਹਿੰਦੇ ਸਨ ਉਨ੍ਹਾਂ ਕੋਲ ਦੂਰੋਂ-ਦੂਰੋਂ ਲੋਕ ਸਮੱਸਿਆਵਾਂ ਹੱਲ ਕਰਾਉਣ ਲਈ ਆਉਦੇ ਇੱਕ ਵਾਰ ਇੱਕ ਵਿਅਕਤੀ ਉਨ੍ਹਾਂ ਨੂੰ ਕਹਿਣ ਲੱਗਾ ਕਿ ਮੈਂ ਲੰਮੇ ਸਮੇਂ ਤੋਂ ਭਗਤੀ ਕਰ ਰਿਹਾ ਹਾਂ, ਫ਼ਿਰ ਵੀ ਮੈਨੂੰ ਈਸ਼ਵਰ ਦੇ ਦਰਸ਼ਨ ਨਹੀਂ ਹੁੰਦੇ ਮੇਰੀ ਮੱਦਦ ਕਰੋ
ਮਹਾਤਮਾ ਕਹਿਣ ਲੱਗੇ, ‘‘ਤੁਹਾਨੂੰ ਇਸ ਸੰਸਾਰ ’ਚ ਕਿਹੜੀਆਂ ਚੀਜ਼ਾਂ ਸਭ ਤੋਂ ਵੱਧ ਪਿਆਰੀਆਂ ਹਨ?’’ ਉਹ ਕਹਿਣ ਲੱਗਾ, ‘‘ਮਹਾਰਾਜ, ਮੈਨੂੰ ਇਸ ਸੰਸਾਰ ’ਚ ਸਭ ਤੋਂ ਵੱਧ ਪਿਆਰਾ ਆਪਣਾ ਪਰਿਵਾਰ ਹੈ ਤੇ ਇਸ ਤੋਂ ਬਾਅਦ ਧਨ-ਦੌਲਤ’’ ਮਹਾਤਮਾ ਨੇ ਪੁੱਛਿਆ, ‘‘ਕੀ ਇਸ ਸਮੇਂ ਵੀ ਤੁਹਾਡੇ ਕੋਲ ਕੋਈ ਪਿਆਰੀ ਵਸਤੂ ਹੈ?’’ ਉਹ ਕਹਿਣ ਲੱਗਾ, ‘‘ਮੇਰੇ ਕੋਲ ਇਸ ਸਮੇਂ ਇੱਕ ਸੋਨੇ ਦਾ ਸਿੱਕਾ ਹੈ’’
ਮਹਾਤਮਾ ਨੇ ਇੱਕ ਕਾਗਜ ’ਤੇ ਈਸ਼ਵਰ ਲਿਖ ਕੇ ਦਿੱਤਾ ਤੇ ਉਸ ਨੂੰ ਸੋਨੇ ਦਾ ਸਿੱਕਾ ਇਸ ਕਾਗਜ਼ ’ਤੇੇ ਲਿਖੇ ਈਸ਼ਵਰ ’ਤੇ ਰੱਖਣ ਲਈ ਕਿਹਾ ਉਸ ਵਿਅਕਤੀ ਨੇ ਅਜਿਹਾ ਹੀ ਕੀਤਾ ਫ਼ਿਰ ਮਹਾਤਮਾ ਕਹਿਣ ਲੱਗਾ, ‘‘ਹੁਣ ਤੁਹਾਨੂੰ ਕੀ ਦਿਖਾਈ ਦੇ ਰਿਹਾ ਹੈ?’’ ਉਹ ਕਹਿਣ ਲੱਗਾ, ‘‘ਇਸ ਸਮੇਂ ਤਾਂ ਮੈਨੂੰ ਇਸ ਕਾਗਜ਼ ’ਤੇ ਸਿਰਫ਼ ਸੋਨੇ ਦਾ ਸਿੱਕਾ ਰੱਖਿਆ ਦਿਖਾਈ ਦੇ ਰਿਹਾ ਹੈ’’ ਮਹਾਤਮਾ ਨੇ ਕਿਹਾ, ‘‘ਈਸ਼ਵਰ ਸਾਡੇ ਅੰਦਰ ਹੀ ਹੈ, ਪਰ ਮੋਹ-ਮਾਇਆ ਕਾਰਨ ਅਸੀਂ ਉਸ ਦੇ ਦਰਸ਼ਨ ਨਹੀਂ ਕਰ ਸਕਦੇ
ਜਦ ਅਸੀਂ ਉਸ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮੋਹ-ਮਾਇਆ ਅੱਗੇ ਆ ਜਾਂਦੀ ਹੈ ਧਨ-ਦੌਲਤ, ਘਰ-ਪਰਿਵਾਰ ਦੇ ਸਾਹਮਣੇ ਈਸ਼ਵਰ ਨੂੰ ਦੇਖਣ ਦਾ ਸਮਾਂ ਨਹੀਂ ਹੁੰਦਾ ਜੇਕਰ ਸਮਾਂ ਹੁੰਦਾ ਵੀ ਹੈ ਤਾਂ ਉਸ ਸਮੇਂ ਜਦ ਆਫ਼ਤਾਂ ਆ ਘੇਰਦੀਆਂ ਹਨ ਅਜਿਹੇ ’ਚ ਈਸ਼ਵਰ ਦੇ ਦਰਸ਼ਨ ਕਿਵੇਂ ਹੋਣਗੇ?’’ ਮਹਾਤਮਾ ਦੀਆਂ ਗੱਲਾਂ ਸੁਣ ਕੇ ਵਿਅਕਤੀ ਸਮਝ ਗਿਆ ਕਿ ਈਸ਼ਵਰ ਦੇ ਦਰਸ਼ਨ ਕਰਨ ਲਈ ਮੋਹ-ਮਾਇਆ ਤਿਆਗਣੀ ਪਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ