ਹੁਣ ਉੱਤਰਾਖੰਡ ਦੇ ਰਾਸ਼ਨ ਕਾਰਡ ਹੋਲਡਰਾਂ ਨੂੰ ਏਟੀਐਮ ਰਾਹੀਂ ਮਿਲੇਗਾ ਸਸਤਾ ਰਾਸ਼ਨ
(ਸੱਚ ਕਹੂੰ ਨਿਊਜ਼) ਦੇਹਰਾਦੂਨ। ਉੱਤਰਾਖੰਡ ਖੁਰਾਕ ਵਿਭਾਗ ਛੇਤੀ ਹੀ ਇੱਕ ਨਵੀਂ ਯੋਜਨਾ ਸ਼ੁਰੂ ਕਰਨ ਜਾ ਰਿਹਾ ਹੈ। ਇਸ ’ਚ ਜਿਸ ਤਰ੍ਹਾਂ ਆਮ ਵਿਅਕਤੀ ਏਟੀਐਮ ਮਸ਼ੀਨ ਰਾਹੀਂ ਆਪਣੇ ਜ਼ਰੂਰਤ ਅਨੁਸਾਰ ਪੈਸੇ ਕੱਢਦਾ ਹੈ। ਉਸੇ ਤਰਜ਼ ’ਤੇ ਉੱਤਰਾਖੰਡ ’ਚ ਆਮ ਲੋਕ ਵੀ ਅਨਾਜ ਵੀ ਲੈ ਸਕਦੇ ਹਨ। ਇਹ ਜਾਣਕਾਰੀ ਸੂਬੇ ਦੀ ਖੁਰਾਕ ਮੰਤਰੀ ਰੇਖਾ ਆਰੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵਿਸ਼ਵ ਖੁਰਾਕ ਯੋਜਨਾ ਤਹਿਤ, ਸੂਬੇ ’ਚ ਫੂਡ ਗ੍ਰੇਨ ਏਟੀਐਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਮਨਜ਼ੂਰੀ ਵੀ ਮਿਲ ਗਈ ਹੈ।
ਸ੍ਰੀਮਤੀ ਆਰੀਆ ਨੇ ਦੱਸਿਆ ਕਿ ਵਰਤਮਾਨ ’ਚ ਫੂ਼ਡ ਗ੍ਰੇਨ ਏਟੀਐਮ ਦੀ ਯੋਜਨਾ, ਸਿਰਫ਼ ਉੜੀਸਾ ਤੇ ਹਰਿਆਣਾ ਸੂਬੇ ’ਚ ਚੱਲ ਰਹੀ ਹੈ। ਹੁਣ ਉਤਰਾਖੰਡ ਦੇਸ਼ ਦਾ ਅਜਿਹਾ ਕਰਨ ਵਾਲਾ ਦੇਸ਼ ਦਾ ਤੀਜਾ ਸੂਬਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸਿਸਟਮ ਏਟੀਐਮ ਮਸ਼ੀਨ ਵਾਂਗ ਕੰਮ ਕਰੇਗਾ। ਇਸ ’ਤੇ ਵੀ ਏਟੀਐਮ ਮਸ਼ੀਨ ਦੀ ਤਰ੍ਹਾਂ ਸਕਰੀਨ ਹੋਵੇਗੀ। ਉਨ੍ਹਾਂ ਦੱਸਿਆ ਕਿ ਰਾਸ਼ਨ ਕਾਰਡ ਹੋਲਡਰ ਇੱਥੇ ਆ ਕੇ ਏਟੀਐਮ ਮਸ਼ੀਨ ਦੀ ਤਰਜ਼ ’ਤੇ ਕਣਕ, ਚੌਲ ਤੇ ਦਾਲ ਕੱਢ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਪਾਇਲਟ ਪ੍ਰੋਜੈਕਟ ਤਹਿਤ ਸ਼ੁਰੂ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ