ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਬੰਬੀਹਾ ਗੈਂਗ ਨ...

    ਬੰਬੀਹਾ ਗੈਂਗ ਨੇ ਦਿੱਤੀ ਧਮਕੀ, ਕਿਹਾ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਮਾਰ ਕੇ ਛੇਤੀ ਲੇਵਾਂਗੇ ਬਦਲਾ

    bambiha ganga

    ਬੰਬੀਹਾ ਗੈਂਗ ਨੇ ਦਿੱਤੀ ਧਮਕੀ, ਕਿਹਾ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਮਾਰ ਕੇ ਛੇਤੀ ਲੇਵਾਂਗੇ ਬਦਲਾ

    (ਸੱਚ ਕਹੂੰ ਨਿਊਜ਼) ਮਾਨਸਾ। ਸਿੱਧੂ ਮੂਸੇਵਾਲਾ ਦਾ ਕਤਲਾਂ ਦਾ ਹਾਲੇ ਤੱਕ ਪਤਾ ਨਹੀਂ ਚੱਲਿਆ ਹੈ। ਇਸ ਦੌਰਾਨ ਬੰਬੀਹਾ ਗੈਂਗ ਵੱਲੋਂ ਇੱਕ ਵਾਰੀ ਫਿਰ ਧਮਕੀ ਦਿੱਤੀ ਗਈ ਹੈ ਕਿ ਛੇਤੀ ਹੀ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਮਾਰ ਕ ਬਦਲਾ ਲਿਆ ਜਾਵੇਗਾ। ਬੰਬੀਹਾ ਗੈਂਗ ਨੇ ਇਸ ਸਬੰਧ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵੀ ਸਾਂਝੀ ਕੀਤੀ।

    ਇਸ ਪੋਸਟ ’ਚ ਸਿੱਧੂ ਮੂਸੇਵਾਲਾ ਤੋਂ ਇਲਾਵਾ ਮੀਤ ਬਾਊਂਸਰ ਮਨੀਮਾਜਰਾ ਤੇ ਲਵੀ ਦਿਓੜਾ ਸਮੇਤ ਦੂਜੇ ਲੋਕਾਂ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ। ਬੰਬੀਹਾ ਗੈਂਗ ਨੇ ਕਿਹਾ ਕਿ ਦੂਜੇ ਗਰੁੱਪ ਵਾਲੇ ਬੇਵਜ੍ਹਾ ਉਨਾਂ ਦੇ ਭਰਾਵਾਂ ਨੂੰ ਮਾਰ ਕੇ ਬਦਮਾਸ਼ ਬਣ ਰਹੇ ਹਨ। ਅਸੀਂ ਨਿਰਦੋਸ਼ ਵਿਅਕਤੀ ਨੂੰ ਕੁਝ ਨਹੀਂ ਕਹਾਂਗੇ, ਪਰ ਜੇਕਰ ਕਿਸੇ ਨੇ ਸਾਡੇ ਦੁਸ਼ਮਣ ਗਰੁੱਪ ਦਾ ਸਾਥ ਦਿੱਤਾ ਤਾਂ ਉਹ ਵੀ ਸਾਡਾ ਦੁਸ਼ਮਣ ਹੋਵੇਗਾ। ਇਸ ਪੋਸਟ ’ਚ ਗੁਰੂਗ੍ਰਾਮ ਦੇ ਖਤਰਨਾਕ ਸ਼ੂਟਰ ਕੌਸ਼ਲ ਚੌਧਰੀ, ਟਿੱਲੂ ਤਾਜਪੁਰੀਆ, ਦਿੱਲੀ ਐਨਸੀਆਰ ਦੇ ਗੈਂਗਸਟਰ ਨੀਰਜ ਬਵਾਨਾ ਦਾ ਨਾਂਅ ਵੀ ਲਿਖਿਆ ਹੈ। ਇਸ ਤੋਂ ਪਹਿਲਾਂ ਵੀ ਇੱਕ ਵਾਰ ਪਹਿਲਾਂ ਬੰਬੀਹਾ ਗੈਂਗ ਨੇ ਸਿੱਧੂ ਦੇ ਕਾਤਲਾਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ।

    ਸਿੱਧੂ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਨੇ ਲਈ ਸੀ ਜ਼ਿੰਮੇਵਾਰੀ

    ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਦੀ ਜ਼ਿੰਮਵਾਰੀ ਲਈ ਸੀ। ਕੈਨਾਡਾ ’ਚ ਬੈਠੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਸੀ ਜਿਸ ’ਚ ਲਿਖਿਆ ਸੀ ਇਹ ਕਤਲ ਅਸੀਂ ਕੀਤਾ ਹੈ। ਇਸ ਤੋਂ ਬਾਅਦ ਗੈਂਗਸਟਰ ਲਾਰੈਂਸ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਵੀ ਕਤਲ ਦੀ ਜਿੰਮੇਵਾਰੀ ਲਈ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here