ਡੇਰਾ ਸ਼ਰਧਾਲੂਆਂ ਨੇ ਝੁੱਗੀ ’ਚ ਰਹਿਣ ਵਾਲੇ ਪਰਿਵਾਰ ਨੂੰ ਦਿੱਤੀ ਛੱਤ

ਡੇਰਾ ਸ਼ਰਧਾਲੂਆਂ ਨੇ ਝੁੱਗੀ ’ਚ ਰਹਿਣ ਵਾਲੇ ਪਰਿਵਾਰ ਨੂੰ ਦਿੱਤੀ ਛੱਤ

(ਅਜਯ ਕਮਲ) ਰਾਜਪੁਰਾ। ਬਲਾਕ ਰਾਜਪੁਰਾ ਦੀ ਸਾਧ-ਸੰਗਤ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 139 ਮਾਨਵਤਾ ਭਲਾਈ ਕਾਰਜਾਂ ਤਹਿਤ ਹਮੇਸ਼ਾ ਹੀ ਵਧ-ਚੜ੍ਹ ਕੇ ਸਹਿਯੋਗ ਕਰਦੀ ਰਹਿੰਦੀ ਹੈ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰਕੇ ਆਪਣੇ ਸਤਿਗੁਰੂ ਦੇ ਬਚਨਾਂ ’ਤੇ ਅਮਲ ਕਰਦੀ ਹੈ। ਜਿਸ ਤਹਿਤ ਰਾਜਪੁਰਾ ਵਿੱਚ ਪੈਂਦੇ ਪਿੰਡ ਖਰਾਜਪੁਰ ਵਿਖੇ ਇੱਕ ਵਿਧਵਾ ਭੈਣ ਰਾਮੋ ਦੇਵੀ ਨੂੰ ਆਸ਼ਿਆਨਾ ਮੁਹਿੰਮ ਤਹਿਤ ਮਕਾਨ ਬਣਾ ਕੇ ਦਿੱਤਾ।

ਮੌਕੇ ’ਤੇ ਜਾਣਕਾਰੀ ਦਿੰਦਿਆਂ 45 ਮੈਂਬਰ ਦਾਰਾ ਖਾਨ ਇੰਸਾਂ, ਭੰਗੀਦਾਸ ਰਮੇਸ਼ ਕੁਮਾਰ ਇੰਸਾਂ, ਰਾਜੇਸ਼ ਮੋਗਾ ਇੰਸਾਂ, ਅਸ਼ੋਕ ਕੁਮਾਰ ਇੰਸਾਂ, ਮਹਿੰਦਰ ਪ੍ਰਤਾਪ ਇੰਸਾਂ, ਫੂਲਚੰਦ ਇੰਸਾਂ, ਸਾਹਿਲ ਇੰਸਾਂ, ਸਾਗਰ ਇੰਸਾਂ, ਟੀਕੂ ਇੰਸਾਂ, ਚੰਦਰ ਮੋਹਨ ਇੰਸਾਂ, ਪਵਨ ਇੰਸਾਂ, ਮਿਸਤਰੀ ਹਰਮੇਸ਼ ਇੰਸਾਂ, ਸ਼ਿਵ ਇੰਸਾਂ, ਭੁਪਿੰਦਰ ਇੰਸਾਂ, ਸੁੱਖਾ ਇੰਸਾਂ, ਸਤੀਸ਼ ਇੰਸਾਂ, ਦਲੀਪ ਇੰਸਾਂ, ਬਲਜੀਤ ਇੰਸਾਂ, ਭੂਸ਼ਣ ਇੰਸਾਂ, ਵਿਜੈ ਇੰਸਾਂ, ਸੁਰੇਸ਼ ਇੰਸਾਂ, ਰਾਕੇਸ਼ ਮਿੱਤਲ ਇੰਸਾਂ, ਕਿ੍ਰਸ਼ਨ ਮੋਗਾ ਇੰਸਾਂ, ਲਾਡੀ ਇੰਸਾਂ ਨੇ ਦੱਸਿਆ ਕਿ ਉਕਤ ਵਿਧਵਾ ਭੈਣ ਰਾਮੋ ਦੇਵੀ ਦੇ ਦੋ ਬੱਚੇ ਹਨ ਜੋ ਅਜੇ ਛੋਟੇ ਹਨ ਤੇ ਆਪਣਾ ਮਕਾਨ ਬਣਾਉਣ ’ਚ ਅਸਮਰੱਥ ਸੀ। ਜੋ ਆਪਣੇ ਪਲਾਟ ’ਚ ਝੁੱਗੀ ਬਣਾ ਕੇ ਰਹਿੰਦੇ ਸਨ।

makan

ਜਿਵੇਂ ਹੀ ਪਿੰਡ ਦੇ ਇੱਕ ਜ਼ਰੂਰਤਮੰਦ ਮਰੀਜ ਦਾ ਇਲਾਜ ਕਰਵਾਉਣ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਿੰਡ ਖਰਾਜਪੁਰ ਗਏ ਤਾਂ ਕਿਸੇ ਨੇ ਉਕਤ ਭੈਣ ਨੂੰ ਸੂਚਨਾ ਦਿੱਤੀ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਆਏ ਹਨ ਅਤੇ ਜੋ ਤੁਹਾਡਾ ਮਕਾਨ ਬਣਾ ਕੇ ਦੇ ਦੇਣਗੇ, ਜਿਸ ’ਤੇ ਉਕਤ ਭੈਣ ਨੇ ਸੇਵਾਦਾਰਾਂ ਨੂੰ ਅਪੀਲ ਕੀਤੀ ਤਾਂ ਬਲਾਕ ਰਾਜਪੁਰਾ ਦੀ ਸਮੂਹ ਜ਼ਿੰਮੇਵਾਰ ਤੇ ਸਾਧ-ਸੰਗਤ ਨੇ ਭੈਣ ਨੂੰ ਇੱਕ ਹਾਲ ਕਮਰਾ ਇੱਕ ਰਸੋਈ ਇੱਕ ਬਾਥਰੂਮ ਬਣਾ ਕੇ ਦਿੱਤਾ।

ਜਿਸ ਤੋਂ ਬਾਅਦ ਸਾਧ-ਸੰਗਤ ਨੇ ਉਕਤ ਮਕਾਨ ਵਿੱਚ ਨਾਮ-ਚਰਚਾ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਜ਼ਿੰਮੇਵਾਰਾਂ ਨੇ ਦੱਸਿਆ ਕਿ ਬਲਾਕ ਰਾਜਪੁਰਾ ਦੀ ਸਾਧ-ਸੰਗਤ ਹਮੇਸ਼ਾ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਵਧ-ਚੜ੍ਹ ਕੇ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ। ਇਸ ਮੌਕੇ ਸੁਜਾਨ ਭੈਣ ਦਿਆਵੰਤੀ ਇੰਸਾਂ, ਰੈਨੂੰ ਇੰਸਾਂ, ਆਸ਼ਾ ਰਾਣੀ, ਸੰਤੋਸ਼ ਇੰਸਾਂ, ਭੈਣ ਸੁਸ਼ਮਾ ਇੰਸਾਂ, ਭੈਣ ਸੰਦੀਪ ਇੰਸਾਂ, ਭੈਣ ਲਲਿਤਾ ਇੰਸਾਂ, ਰੀਪਲ ਮੌਂਗਾ ਇੰਸਾਂ, ਬੀਟਾ ਇੰਸਾਂ, ਕਮਲੇਸ਼ ਕੁਮਾਰੀ ਇੰਸਾਂ, ਨੀਲਮ ਇੰਸਾਂ, ਨਿਰਮਲ ਕੌਸ਼ਿਕ ਇੰਸਾਂ, ਅਮਰਜੀਤ ਕੌਰ ਇੰਸਾਂ, ਜੀਤ ਕੌਰ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸੇਵਾ ਵਿੱਚ ਹਿੱਸਾ ਪਾਇਆ।

ਸੇਵਾਦਾਰਾਂ ਦਾ ਜ਼ਜ਼ਬਾ ਕਾਬਿਲ-ਏ-ਤਾਰੀਫ਼:

ਪਿੰਡ ਵਾਸੀਪਿੰਡ ਦੇ ਸਰਪੰਚ ਤੇ ਪਿੰਡ ਵਾਸੀਆਂ ਨੇ ਵੀ ਸੇਵਾ ਵਿੱਚ ਹਿੱਸਾ ਪਾ ਕੇ ਉਕਤ ਮਕਾਨ ਬਣਾਉਣ ਵਿੱਚ ਸਾਧ-ਸੰਗਤ ਨਾਲ ਸੇਵਾ ਕਾਰਜ ਕੀਤਾ ਅਤੇ ਪੂਰੇ ਪਿੰਡ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੀ ਸ਼ਲਾਘਾ ਕੀਤੀ ਇੱਥੇ ਦੱਸਣਯੋਗ ਹੈ ਕਿ ਜਦੋਂ ਸੇਵਾ ਚੱਲ ਰਹੀ ਸੀ ਤਾਂ ਪਿੰਡ ਦੇ ਨੌਜਵਾਨ ਤੇ ਹੋਰ ਵਿਅਕਤੀ ਖੜ੍ਹ-ਖੜ੍ਹ ਕੇ ਦੇਖਦੇ ਸਨ ਤੇ ਸ਼ਲਾਘਾ ਕਰਦੇ ਸਨ ਕਿ ਸਾਧ-ਸੰਗਤ ਅੱਤ ਦੀ ਪੈ ਰਹੀ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਸੇਵਾ ਵਿੱਚ ਲੱਗੀ ਰਹਿੰਦੀ ਹੈ। ਇੱਥੇ ਸਾਧ-ਸੰਗਤ ਦੀ ਸੇਵਾ ਦਾ ਜ਼ਜ਼ਬਾ ਦੇਖਣਯੋਗ ਸੀ ਜੋ ਕਿ ਅੱਤ ਦੀ ਪੈ ਰਹੀ ਗਰਮੀ ਦੌਰਾਨ ਵੀ ਸਤਿਗੁਰੂ ਦੇ ਪਿਆਰੇ ਸੇਵਾ ਵਿੱਚ ਜੁਟੇ ਰਹੇ।

ਧੰਨ ਹਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ: ਰਾਮੋ ਦੇਵੀ

ਸਾਧ-ਸੰਗਤ ਵੱਲੋਂ ਮਕਾਨ ਬਣਾ ਕੇ ਦੇਣ ਲਈ ਰਾਮੋ ਦੇਵੀ ਪਤਨੀ ਸਵ: ਸ੍ਰੀ ਰਾਮਬਿਲਾਸ ਨੇ ਜਿੱਥੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ, ਉੱਥੇ ਬਲਾਕ ਰਾਜਪੁਰਾ ਦੇ ਜ਼ਿੰਮੇਵਾਰਾਂ ਅਤੇ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਰ ਕਿਸੇ ਕੋਲੋਂ ਮਕਾਨ ਬਣਾਉਣ ਲਈ ਮੱਦਦ ਮੰਗੀ ਸੀ ਪਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮੇਰਾ ਘਰ ਇੰਨੀ ਤਪਦੀ ਗਰਮੀ ਵਿੱਚ ਵੀ ਕੁਝ ਦਿਨਾਂ ਵਿੱਚ ਬਣਾ ਕੇ ਦੇ ਦਿੱਤਾ ਉਹ ਹੁਣ ਬੇਫਿਕਰ ਹੋ ਕੇ ਆਪਣੇ ਬੱਚਿਆਂ ਨਾਲ ਪੱਕੀ ਛੱਤ ਹੇਠਾਂ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ