ਪਿੰਡ ਢਿੰਗ ਨੰਗਲ ਵਿੱਚ ਲੁਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਇੱਕ ਵਿਅਕਤੀ ਦੀ ਹੱਤਿਆ

fire

ਪਿੰਡ ਢਿੰਗ ਨੰਗਲ ਵਿੱਚ ਲੁਟੇਰਿਆਂ ਵਲੋਂ ਗੋਲੀਆਂ ਮਾਰ ਕੇ ਇੱਕ ਵਿਅਕਤੀ ਦੀ ਹੱਤਿਆ

(ਰਾਜਨ ਮਾਨ) ਅੰਮ੍ਰਿਤਸਰ। ਪਿੰਡ ਢਿੰਗ ਨੰਗਲ ਵਿੱਚ ਲੜਕੀਆਂ ਤੋਂ ਐਕਟਿਵਾ ਖੋਹ ਰਹੇ ਲੁਟੇਰਿਆਂ ਨੂੰ ਰੋਕਣ ’ਤੇ ਲੁਟੇਰਿਆਂ ਨੇ ਗੋਲੀ ਮਾਰਕੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਸਟੇਸ਼ਨ ਮਜੀਠਾ ਅਧੀਨ ਆਉਂਦੇ ਪਿੰਡ ਢਿੰਗ ਨੰਗਲ ਵਿਖੇ ਇੱਕ ਹੋਮਿਓਪੈਥੀ ਦੇ ਡਾਕਟਰ ਤੋਂ ਦਵਾਈ ਲੈ ਕੇ ਵਾਪਸ ਆਪਣੇ ਪਿੰਡ ਭੈਣੀਆਂ ਜਾ ਰਹੀਆਂ ਦੋ ਲੜਕੀਆਂ ਤੋਂ ਪਿੰਡ ਦੇ ਸੂਏ ’ਤੇ ਐਕਟਿਵਾ ਖੋਹਣ ਦੀ ਕੋਸ਼ਿਸ਼ ਕਰ ਰਹੇ ਪਿੰਡ ਦੇ ਹੀ ਨੌਜਵਾਨ ਜਸਮੀਤ ਸਿੰਘ ਉੱਰਫ ਜੱਸੀ ‘ਤੇ ਉਸਦਾ ਪਿਓ ਹਰਜਿੰਦਰ ਸਿੰਘ ਨੂੰ ਜਦੋਂ ਪਿੰਡ ਦੇ ਹੀ ਵਿਅਕਤੀ ਹਰਜਿੰਦਰ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜੱਸੀ ਨੇ ਪਿਸਤੌਲ ਨਾਲ ਉਸਦੇ ਗੋਲੀ ਮਾਰ ਕੇ ਉਸਨੂੰ ਉੱਥੇ ਹੀ ਢੇਰੀ ਕਰ ਦਿੱਤਾ। ਦੋਸ਼ੀ ਐਕਟਿਵਾ ਲੈ ਕੇ ਫਰਾਰ ਹੋ ਗਏ।

ਪੁਲਿਸ ਨੂੰ ਦਰਜ ਕਰਵਾਈ ਰਿਪੋਰਟ ਵਿੱਚ ਮ੍ਰਿਤਕ ਦੇ ਭਰਾ ਗੁਰਮੇਜ ਸਿੰਘ ਪੁੱਤਰ ਚਰਨ ਸਿੰਘ ਵਾਸੀ ਢਿੰਗ ਨੰਗਲ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਭ ਤੋਂ ਛੋਟਾ ਭਰਾ ਹਰਜਿੰਦਰ ਸਿੰਘ (55) ਬੀਤੀ ਦੇਰ ਸ਼ਾਮ ਕਿਸੇ ਘਰੇਲੂ ਕੰਮ ਲਈ ਪਿੰਡ ‘ਚ ਹੀ ਜਾ ਰਹੇ ਸਨ ਕਿ ਜਦੋਂ ਉਹ ਪੁਲ ਸੂਆ ਨਹਿਰ ਪਿੰਡ ਢਿੰਗ ਨੰਗਲ ਪੁੱਜੇ ਤਾਂ ਉਸ ਦਾ ਭਤੀਜਾ ਭੁਪਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵੀ ਉੱਥੇ ਆ ਗਿਆ।

ਇਸ ਦੇ ਨਾਲ ਹੀ ਢਿੰਗ ਨੰਗਲ ਵਸਨੀਕ ਜਸਮੀਤ ਸਿੰਘ ਉਰਫ਼ ਜੱਸੀ ਅਤੇ ਇਸ ਦਾ ਪਿਤਾ ਹਰਜਿੰਦਰ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਭੈਣੀ ਲਿੱਧੜ੍ਹ ਦੀਆਂ ਦੋ ਲੜਕੀਆਂ ਤੋਂ ਪਿਸਤੌਲ ਅਤੇ ਦਾਤਰ ਦੀ ਨੌਕ ਤੇ ਐਕਟਿਵਾ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਦੇ ਭਰਾ ਹਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਜਸਜੀਤ ਸਿੰਘ ਉਰਫ਼ ਜੱਸੀ ਨੇ ਆਪਣੇ ਰਿਵਾਲਵਰ ਨਾਲ ਹਰਜਿੰਦਰ ਸਿੰਘ ‘ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਛਾਤੀ ਤੇ ਖੱਬੇ ਪਾਸੇ ਗੋਲੀ ਲੱਗੀ ਕਾਰਨ ਉਸਦੀ ਮੌਤ ਹੋ ਗਈ। ਥਾਣਾ ਮਜੀਠਾ ਵਿਖੇ ਉਕਤ ਦੋਹਾਂ ਪਿਓ ਪੁੱਤਰਾਂ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here