ਸ਼ਾਂਤੀ ਲਈ ਅੱਤਵਾਦ ਨਾਲ ਲੜਾਈ ਦਾ ਸਖ਼ਤ ਸੰਦੇਸ਼

ਸ਼ਾਂਤੀ ਲਈ ਅੱਤਵਾਦ ਨਾਲ ਲੜਾਈ ਦਾ ਸਖ਼ਤ ਸੰਦੇਸ਼

ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐਲਐਫ਼) ਦੇ ਆਗੂ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਉਨ੍ਹਾਂ ਸਾਰੇ ਵੱਖਵਾਦੀ ਆਗੂਆਂ ਅਤੇ ਅੱਤਵਾਦੀਆਂ ਲਈ ਸਖ਼ਤ ਸੰਦੇਸ਼ ਹੈ ਜੋ ਰਾਸ਼ਟਰ ਵਿਰੋਧੀ ਗਤੀਵਿਧੀਆਂ, ਹਿੰਸਾ ਅਤੇ ਅੱਤਵਾਦ ਫੈਲਾਉਣ ਅਤੇ ਰਾਸ਼ਟਰੀ ਜੀਵਨ ਨੂੰ ਤਹਿਤ-ਨਹਿਸ ਕਰਨ ’ਚ ਲੱਗੇ ਹਨ ਯਾਸੀਨ ਮਲਿਕ ਨੂੰ ਇਹ ਸਜ਼ਾ ਅੱਤਵਾਦ ਫੈਲਾਉਣ ਲਈ ਪੈਸੇ ਇਕੱਠੇ ਕਰਨ ਅਤੇ ਦੇਣ ਦੇ ਮਾਮਲੇ ’ਚ ਮਿਲੀ ਹੈ ਉਸ ’ਤੇ ਭਾਰਤੀ ਹਵਾਈ ਫੌਜ ਦੇ ਚਾਰ ਜਵਾਨਾਂ ਦੀ ਹੱਤਿਆ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ (ਸਵ.) ਮੁਫ਼ਤੀ ਮੁਹੰਮਦ ਸਾਈਦ ਦੀ ਬੇਟੀ ਰੂਬੀਆ ਸਾਈਦ ਦੇ ਅਗਵਾ ਅਤੇ ਕਸ਼ਮੀਰੀ ਪੰਡਤਾਂ ਦੀ ਹੱਤਿਆ ਵਰਗੇ ਸੰਗੀਨ ਦੋਸ਼ਾਂ ’ਚ ਵੀ ਮਾਮਲੇ ਚੱਲ ਰਹੇ ਹਨ

ਯਾਸੀਨ ਮਲਿਕ ਨੇ ਕਾਫ਼ੀ ਪਹਿਲਾਂ ਹੀ ਆਪਣੇ ਗੁਨਾਹ ਕਬੂਲ ਕਰ ਲਏ ਸਨ ਬਿਡੰਬਨਾ ਦੇਖੋ ਕਿ ਜੇਲ੍ਹ ਤੋਂ ਬਾਹਰ ਆ ਕੇ ਯਾਸੀਨ ਮਲਿਕ ਨੇ ਖੁਦ ਨੂੰ ਗਾਂਧੀਵਾਦੀ ਕਹਿਣਾ ਸ਼ੁਰੂ ਕਰ ਦਿੱਤਾ ਹੈਰਾਨੀ ਦੀ ਗੱਲ ਇਹ ਰਹੀ ਕਿ ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਗਾਂਧੀ ਦੇ ਨਾਂਅ ’ਤੇ ਸਿਆਸੀ ਸਵਾਰਥ ਦੀਆਂ ਰੋਟੀਆਂ ਸੇਕਣ ਵਾਲੇ ਕਥਿਤ ਸਿਆਸੀ ਲੋਕ ਉਸ ਨੂੰ ਸੱਚਮੁੱਚ ਗਾਂਧੀਵਾਦੀ ਦੱਸਣ ’ਚ ਲੱਗ ਗਏ ਅਜਿਹੀਆਂ ਸ਼ਖਸੀਅਤਾਂ ਤਾਂ ਥੋਕ ਦੇ ਰੇਟ ਖਿੱਲਰੀਆਂ ਪਈਆਂ ਹਨ, ਜੋ ਸਵਾਂਗ ਰਾਸ਼ਟਰ-ਆਗੂ ਹੋਣ ਦਾ ਕਰਦੇ ਹਨ

ਪਰ ਉਨ੍ਹਾਂ ਦੀਆਂ ਹਰਕਤਾਂ ਰਾਸ਼ਟਰ ਤੋੜਨ ਦੀਆਂ ਹੁੰਦੀਆਂ ਹਨ ਹਰ ਦਿਸਦੇ ਸਮੱਰਪਣ ਦੀ ਪਿੱਠ ’ਤੇ ਸਵਾਰਥ ਚੜ੍ਹਿਆ ਹੋਇਆ ਹੈ ਇਸ ਤਰ੍ਹਾਂ ਹਰ ਪ੍ਰਗਟਾਵੇ ’ਚ ਕਿਤੇ ਨਾ ਕਿਤੇ ਸਵਾਰਥ ਹੈ, ਅਰਾਸ਼ਟਰੀਅਤਾ ਹੈ, ਕਿਸੇ ਨਾ ਕਿਸੇ ਨੂੰ ਨੁਕਸਾਨ ਪਹੰੁਚਾਉਣ ਅਤੇ ਰਾਸ਼ਟਰ ਨੂੰ ਦੁਖੀ ਕਰਨ ਦੀ ਹੋਛੀ ਮਨੋਬਿਰਤੀ ਹੈ ਆਖਰਕਾਰ ਐਨਆਈਏ ਦੀ ਇੱਕ ਅਦਾਲਤ ਨੇ ਅੱਤਵਾਦੀ ਯਾਸੀਨ ਮਲਿਕ ਨੂੰ ਅੱਤਵਾਦ ਨਾਲ ਜੁੜੇ ਵੱਖ-ਵੱਖ ਮਾਮਲਿਆਂ ’ਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜਾ ਸੁਣਾ ਦਿੱਤੀ, ਪਰ ਵੱਡਾ ਸਵਾਲ ਹੈ ਕਿ ਅਜਿਹੇ ਗੰਭੀਰ ਅਪਰਾਧਾਂ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ’ਚ ਜੁੜੇ ਲੋਕਾਂ ਨੂੰ ਸਜਾ ’ਚ ਕਿਉਂ ਐਨੀ ਦੇਰ ਹੁੰਦੀ ਹੈ,

ਮਲਿਕ ਨੂੰ ਸਜਾ ਦੇਣ ’ਚ ਜ਼ਰੂਰਤ ਤੋਂ ਜ਼ਿਆਦਾ ਦੇਰੀ ਹੋਈ ਹੈ, ਉਹ ਨਿਆਂ ਵਿਵਸਥਾ ’ਤੇ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ ਇਹ ਸਵਾਲ ਅੱਤਵਾਦ ਨਾਲ ਲੜਨ ’ਚ ਸਾਡੀ ਵਚਨਬੱਧਤਾ ਦੀ ਕਮਜ਼ੋਰੀ ਹੀ ਬਿਆਨ ਕਰਦੇ ਹਨ ਇਨ੍ਹਾਂ ਕਮਜ਼ੋਰੀਆਂ ਕਾਰਨ ਦੇਸ਼ ’ਚ ਅੱਤਵਾਦ ਪੈਦਾ ਹੁੰਦਾ ਹੈ ਯਾਸੀਨ ਮਲਿਕ ਨੇ ਜਿਵੇਂ ਐਨਆਈਏ ਅਦਾਲਤ ਦੇ ਸਾਹਮਣੇ ਅੱਤਵਾਦੀ ਫੰਡਿੰਗ ਦੇ ਮਾਮਲੇ ’ਚ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕੀਤਾ,

ਉਜ ਹੀ ਇੱਕ ਸਮੇਂ ਉਸ ਨੇ ਇਹ ਮੰਨਿਆ ਸੀ ਕਿ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਏਰੀਆ ਕਮਾਂਡਰ ਦੇ ਰੂਪ ’ਚ ਉਸ ਨੇ ਹਵਾਈ ਫੌਜ ਦੇ ਚਾਰ ਜਵਾਨਾਂ ਨੂੰ ਮਾਰਿਆ ਸੀ ਅਤੇ ਵੀਪੀ ਸਿੰਘ ਸਰਕਾਰ ਦੇ ਸਮੇਂ ਗ੍ਰਹਿ ਮੰਤਰੀ ਰਹੇ ਮੁਫ਼ਤੀ ਮੁਹੰਮਦ ਸਾਈਦ ਦੀ ਬੇਟੀ ਨੂੰ ਅਗਵਾ ਵੀ ਕੀਤਾ ਸੀ ਯਾਸੀਨ ਮਲਿਕ ਵਰਗੇ ਅਰਾਜਕ, ਅੱਤਵਾਦੀ ਅਤੇ ਰਾਸ਼ਟਰ-ਵਿਰੋਧੀ ਤਾਕਤਾਂ ਨੂੰ ਸਿਆਸੀ ਸਰਪ੍ਰਸਤੀ ਅਤੇ ਹਮਾਇਤ ਦੇਣ ਵਾਲੇ ਲੋਕ ਵੀ ਰਾਸ਼ਟਰ ਦੇ ਗੁਨਾਹਗਾਰ ਹਨ, ਅਜਿਹੇ ਲੋਕ ਜਾਣਦੇ ਨਹੀਂ ਕਿ ਉਹ ਕੀ ਕਹਿ ਰਹੇ ਹਨ ਉਸ ਨਾਲ ਕੀ ਨਫ਼ਾ-ਨੁਕਸਾਨ ਹੋ ਰਿਹਾ ਹੈ ਜਾਂ ਹੋ ਸਕਦਾ ਹੈ ਅਜਿਹੇ ਲੋਕ ਰਾਜਨੀਤੀ ’ਚ ਹਨ, ਸੱਤਾ ’ਚ ਹਨ, ਭਾਈਚਾਰਿਆਂ ’ਚ ਹਨ, ਪੱਤਰਕਾਰਿਤਾ ’ਚ ਹਨ, ਲੋਕ ਸਭਾ ’ਚ ਹਨ, ਵਿਧਾਨ ਸਭਾਵਾਂ ’ਚ ਹਨ, ਗਲੀਆਂ ਅਤੇ ਮੁਹੱਲਿਆਂ ’ਚ ਤਾਂ ਭਰੇ ਪਏ ਹਨ

ਸਿਰਫ਼ ਸੱਤਾ ਪਾਉਣ ਦੀ ਲਾਲਸਾ ਨੇ ਰਾਸ਼ਟਰ ਦੀ ਬੁਨਿਆਦ ਨੂੰ ਖੋਖਲਾ ਕਰ ਦਿੱਤਾ ਹੈ ਨਾ ਜ਼ਿੰਦਗੀ ਸੁਰੱਖਿਅਤ ਰਹੀ ਅਤੇ ਨਾ ਰਾਸ਼ਟਰੀ ਕਦਰਾਂ-ਕੀਮਤਾਂ ਦੀ ਵਿਰਾਸਤ ਹਿੰਸਾ, ਡਰ, ਅੱਤਵਾਦ, ਸੋਸ਼ਣ ਅਨਿਆਂ, ਅਨੀਤੀ ਵਰਗੇ ਘਿਨੌਣੇ ਕੰਮਾਂ ਨੇ ਸਾਬਤ ਕਰ ਦਿੱਤਾ ਕਿ ਸਿਆਸੀ ਸਵਾਰਥ ਦੇ ਮੈਦਾਨ ’ਚ ਰਾਸ਼ਟਰੀ ਏਕਤਾ ਅਤੇ ਅਖੰਡਤਾ ਤੋਂ ਜ਼ਿਆਦਾ ਰਾਸ਼ਟਰ-ਤੋੜੂ ਸ਼ਕਤੀਆਂ ਮਹੱਤਵਪੂਰਨ ਹਨ ਇਹੀ ਕਾਰਨ ਹੈ ਕਿ ਜਦੋਂ ਕਿਤੇ ਅਣਪਛਾਤੇ ਕਾਰਨਾਂ ਨਾਲ 1994 ’ਚ ਯਾਸੀਨ ਮਲਿਕ ਜੇਲ੍ਹ ਤੋਂ ਬਾਹਰ ਆਇਆ ਤਾਂ ਜੇਲ੍ਹ ਤੋਂ ਬਾਹਰ ਆ ਕੇ ਉਸ ਨੇ ਖੁਦ ਨੂੰ ਗਾਂਧੀਵਾਦੀ ਕਹਿਣਾ ਸ਼ੁਰੂ ਕਰ ਦਿੱਤਾ ਹੈਰਾਨੀ ਦੀ ਗੱਲ ਇਹ ਰਹੀ ਕਿ ਕਈ ਪ੍ਰਭਾਵਸ਼ਾਲੀ ਸਿਆਸੀ ਲੋਕ ਅਤੇ ਸਿਆਸੀ ਪਾਰਟੀਆਂ ਉਸ ਨੂੰ ਸੱਚਮੁੱਚ ਗਾਂਧੀਵਾਦੀ ਦੱਸਣ ’ਚ ਲੱਗ ਗਏ

ਇਨ੍ਹਾਂ ’ਚ ਸਰਕਾਰੀ ਏਜੰਸੀਆਂ ਦੇ ਨਾਲ-ਨਾਲ ਸਿਵਲ ਸੁਸਾਇਟੀ ਦੇ ਵੀ ਲੋਕ ਸਨ ਅਤੇ ਆਗੂ ਵੀ ਉਸ ਨੂੰ ਨਾ ਸਿਰਫ਼ ਵੱਖ-ਵੱਖ ਮੰਚਾਂ ’ਤੇ ਸ਼ਾਂਤੀ ਦੇ ਮਸੀਹਾ ਦੇ ਰੂਪ ’ਚ ਸੱਦਿਆ ਜਾਣ ਲੱਗਾ, ਸਗੋਂ ਨੌਜਵਾਨਾਂ ਲਈ ਪ੍ਰੇਰਨਾਸਰੋਤ ਵੀ ਕਿਹਾ ਜਾਣ ਲੱਗਾ ਇਹ ਸਾਰਾ ਕੰਮ ਖੁਦ ਨੂੰ ਸੈਕਿੳੂਲਰ, ਲਿਬਰਲ ਅਤੇ ਮਨੁੱਖੀ ਅਧਿਕਾਰਵਾਦੀ ਕਹਿਣ ਵਾਲੇ ਲੋਕ ਇਹ ਜਾਣਦੇ ਹੋਏ ਵੀ ਬਿਨਾਂ ਕਿਸੇ ਸ਼ਰਮ-ਸੰਕੋਚ ਕਰ ਰਹੇ ਸਨ ਕਿ ਯਾਸੀਨ ਮਲਿਕ ਨੇ ਕਸ਼ਮੀਰ ਨੂੰ ਅੱਤਵਾਦ ਦੀ ਅੱਗ ’ਚ ਝੋਕਣ ਦਾ ਕੰਮ ਕੀਤਾ ਅਤੇ ਉਸ ਕਾਰਨ ਕਸ਼ਮੀਰੀ ਹਿੰਦੂਆਂ ਦਾ ਉੱਥੇ ਰਹਿਣਾ ਦੁੱਭਰ ਹੋ ਗਿਆ

ਭਾਰਤ ’ਚ ਇੱਕ ਪਾਕਿਸਤਾਨ ਵੀ ਵੱਸਦਾ ਹੈ, ਜੋ ਰਾਜਨੀਤੀ ’ਚ, ਪੱਤਰਕਾਰਿਤਾ ’ਚ ਹੈ, ਧਰਮ ਸੰਗਠਨਾਂ ’ਚ ਹੈ, ਸੱਤਾ ’ਚ ਹੈ, ਉਹ ਪਾਕਿਸਤਾਨ ਦੀ ਜ਼ੁਬਾਨ ’ਚ ਹੀ ਸੋਚਦਾ ਹੈ ਅਤੇ ਉਂਜ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਤਾਰ-ਤਾਰ ਕਰਨ ਲਈ ਕਾਹਲਾ ਰਹਿੰਦਾ ਹੈ ਹਰ ਤਰ੍ਹਾਂ ਦੀਆਂ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਬਾਵਜ਼ੂਦ ਯਾਸੀਨ ਮਲਿਕ ਦੀ ਜਿਸ ਤਰ੍ਹਾਂ ਮਹਿਮਾ ਗਾਈ ਗਈ,

ਉਸ ਦਾ ਨਤੀਜਾ ਇਹ ਹੋਇਆ ਕਿ ਸੱਤਾ ਦੇ ਸਿਖ਼ਰ ’ਤੇ ਬੈਠੇ ਲੋਕ ਵੀ ਉਸ ’ਤੇ ਮਿਹਰਬਾਨ ਹੋ ਗਏ ਉਹ ਉਸ ਨਾਲ ਮੇਲ-ਮੁਲਾਕਾਤ ਕਰਨ ਲੱਗੇ ਉਸ ਦੇ ਅਤੀਤ ਦੀ ਅਣਦੇਖੀ ਕਰਕੇ ਉਸ ਨੂੰ ਪਾਸਪੋਰਟ ਦੇ ਦਿੱਤਾ ਗਿਆ ਅਤੇ ਪਤਾ ਨਹੀਂ ਕਿਸ ਦੀ ਆਰਥਿਕ ਮੱਦਦ ਨਾਲ ਉਹ ਅਮਰੀਕਾ, ਬਿ੍ਰਟੇਨ, ਪਾਕਿਸਤਾਨ ਦੀ ਯਾਤਰਾ ਕਰਨ ਲੱਗਾ ਇਸ ਨਾਲ ਇੱਕ ਪਾਸੇ ਜਿੱਥੇ ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਨੂੰ ਬਲ ਮਿਲਣ ਲੱਗਾ, ਉਥੇ ਅੱਤਵਾਦ ਨਾਲ ਲੜਨ ’ਚ ਭਾਰਤ ਦਾ ਸੰਕਲਪ ਵੀ ਥੋਥਾ ਹੋਣ ਲੱਗਾ

ਕਸ਼ਮੀਰ ’ਚ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਅਤੇ ਉਸ ਦੇ ਆਗੂ ਯਾਸੀਨ ਮਲਿਕ ਦੀਆਂ ਵੱਖਵਾਦੀ ਗਤੀਵਿਧੀਆਂ ਉਗਰ ਰਹੀਆਂ ਹਨ ਉਹ ਪਾਕਿਸਾਤਨ ਦੇ ਇਸ਼ਾਰੇ ’ਤੇ ਕੰਮ ਕਰਦਾ ਰਿਹਾ ਇਸ ਲਈ ਉਸ ਨੂੰ ਉੱਥੋਂ ਪੈਸਾ ਅਤੇ ਹੋਰ ਮੱਦਦ ਮਿਲਦੀ ਰਹੀ, ਜੋ ਅੱਜ ਵੀ ਜਾਰੀ ਹੈ ਖੁਦ ਵੀ ਹਿੰਸਾ ਦੇ ਬਲ ’ਤੇ ਉਗਰਾਹੀ ਕਰਦਾ ਰਿਹਾ, ਕੁਝ ਸਾਲ ਪਹਿਲਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਪਾਕਿਸਤਾਨ ਦੇ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ’ਚ ਦਾਖਲਾ ਦਿਵਾਉਣ ਦੇ ਨਾਂਅ ’ਤੇ ਪੈਸਾ ਵਸੂਲਣ ਦੇ ਮਾਮਲੇ ਦਾ ਖੁਲਾਸਾ ਵੀ ਹੋਇਆ ਸੀ ਇਸ ਪੈਸੇ ਦਾ ਇਸਤੇਮਾਲ ਘਾਟੀ ’ਚ ਅੱਤਵਾਦੀ ਗਤੀਵਿਧੀਆਂ, ਪਥਰਾਅ ਅਤੇ ਦੂਜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਅਤੇ ਨੌਜਵਾਨਾਂ ਨੂੰ ਅੱਤਵਾਦੀ ਸੰਗਠਨਾਂ ’ਚ ਭਰਤੀ ਕਰਨ ਵਰਗੇ ਕੰਮਾਂ ’ਚ ਹੁੰਦਾ ਰਿਹਾ ਹੈ ਉਸ ਦਾ ਖਮਿਆਜਾ ਉੱਥੋਂ ਦੇ ਬੇਗੁਨਾਹ ਲੋਕਾਂ ਨੂੰ ਭੁਗਤਣਾ ਪਿਆ ਹੈ

ਪਿਛਲੇ ਸਾਢੇ ਤਿੰਨ ਦਹਾਕਿਆਂ ’ਚ ਹਜ਼ਾਰਾਂ ਲੋਕ ਹਿੰਸਾ ਦਾ ਸ਼ਿਕਾਰ ਹੋਏ ਲੱਖਾਂ ਕਸ਼ਮੀਰੀ ਪੰਡਤਾਂ ਨੂੰ ਘਾਟੀ ਤੋਂ ਪਲਾਇਨ ਕਰਨ ਨੂੰ ਮਜ਼ਬੂਰ ਹੋਣਾ ਪਿਆ ਨੌਜਵਾਨਾਂ ਦਾ ਭਵਿੱਖ ਤਬਾਹ ਹੋ ਗਿਆ ਸਭ ਤੋਂ ਦੁਖਦ ਤਾਂ ਇਹ ਕਿ ਨੌਜਵਾਨ ਪੀੜ੍ਹੀ ਨੂੰ ਅੱਤਵਾਦੀ ਸੰਗਠਨਾਂ ’ਚ ਭਰਤੀ ਹੋਣ ਲਈ ਮਜ਼ਬੂਰ ਕੀਤਾ ਗਿਆ

ਮਲਿਕ ਅਤੇ ਉਸ ਦੇ ਵੱਖਵਾਦੀ ਸੰਗਠਨਾਂ ਸਬੰਧੀ ਸਾਬਕਾ ਸਰਕਾਰਾਂ ਦਾ ਉਦਾਰ ਰੁਖ ਵੀ ਸਮੱਸਿਆ ਦਾ ਵੱਡਾ ਕਾਰਨ ਰਿਹਾ ਜੇਕਰ ਵੱਖਵਾਦੀ ਸੰਗਠਨਾਂ ’ਤੇ ਪਹਿਲਾਂ ਹੀ ਨਕੇਲ ਕੱਸਣ ਦੀ ਹਿੰਮਤ ਦਿਖਾਈ ਹੁੰਦੀ ਤਾਂ ਸ਼ਾਇਦ ਹਾਲਾਤ ਐਨੇ ਨਾ ਵਿਗੜਦੇ ਯਾਸੀਨ ਮਲਿਕ ਨੂੰ ਸਜ਼ਾ ਨਾਲ ਇਹ ਵੀ ਸਾਫ਼ ਹੋ ਗਿਆ ਹੈ ਕਿ ਜੇਕਰ ਪੁਲਿਸ ਅਤੇ ਜਾਂਚ ਏਜੰਸੀਆਂ ਇਮਾਨਦਾਰੀ ਅਤੇ ਪਾਰਦਰਸ਼ਿਤਾ ਨਾਲ ਕੰਮ ਕਰਨ, ਲੋੜੀਂਦੇ ਸਬੂਤ ਇਕੱਠੇ ਕਰਕੇ ਅਦਾਲਤ ਸਾਹਮਣੇ ਰੱਖਣ ਅਤੇ ਅਜਿਹੇ ਮਾਮਲਿਆਂ ’ਚ ਸ਼ਾਮਲ ਲੋਕਾਂ ਨੂੰ ਸਲਾਖ਼ਾਂ ਪਿੱਛੇ ਪਹੰੁਚਣ ’ਚ ਦੇਰ ਨਹੀਂ ਲੱਗਦੀ ਨਹੀਂ ਤਾਂ ਅਕਸਰ ਇਹ ਦੇਖਿਆ ਗਿਆ ਹੈ ਕਿ ਸਬੂਤਾਂ ਦੀ ਘਾਟ ’ਚ ਅੱਤਵਾਦੀ ਛੁੱਟ ਜਾਂਦੇ ਹਨ ਯਾਸੀਨ ਮਲਿਕ ਨੂੰ ਸਜ਼ਾ ’ਤੇ ਪਾਕਿਸਤਾਨ ਅੰਦਰ ਬੁਖਲਾਹਟ ਪੈਦਾ ਹੋਣਾ ਵੀ ਸੁਭਾਵਿਕ ਹੈ

ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ