ਸੱਚੀ ਭਾਵਨਾ ਨਾਲ ਨਜ਼ਰ ਆਉਦਾ ਹੈ ਪਰਮਾਤਮਾ: ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜਿੱਥੇ ਇੱਕ ਮਾਲਕ, ਵਾਹਿਗੁਰੂ ਦੀ ਚਰਚਾ ਹੁੰਦੀ ਹੈ, ਪਰਮ ਪਿਤਾ ਪਰਮਾਤਮਾ ਨੂੰ ਮਿਲਣ ਦਾ ਢੰਗ ਸਿਖਾਇਆ ਜਾਂਦਾ ਹੈ, ਬੁਰੀਆਂ ਤੋਂ ਬੁਰੀਆਂ ਆਦਤਾਂ ਛੁਡਾਈਆਂ ਜਾਂਦੀਆਂ ਹਨ ਤੇ ਪਰਮਾਤਮਾ ਖੁਦ ਬਿਰਾਜਮਾਨ ਹੁੰਦਾ ਹੈ, ਉਸ ਦਾ ਨਾਂਅ ਸਤਿਸੰਗ ਹੈ ਇਨਸਾਨ ਭਾਵਨਾ ਨਾਲ ਯਾਦ ਕਰੇ ਤਾਂ ਉਹ ਜ਼ਰੂਰ ਨਜ਼ਰ ਆਵੇਗਾ, ਜ਼ਰੂਰ ਅੰਦਰੋਂ ਖੁਸ਼ੀ ਦੇਵੇਗਾ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਸੰਗ ਦੇ ਖੇਤਰ ’ਚ ਸਾਧ-ਸੰਗਤ ਸਵੇਰੇ-ਸ਼ਾਮ ਰਾਮ-ਨਾਮ, ਅੱਲ੍ਹਾ, ਮਾਲਕ ਦੀ ਚਰਚਾ ਸੁਣਦੀ ਹੈ ਉਹ ਬਹੁਤ ਹੀ ਪਾਕ-ਪਵਿੱਤਰ ਹੁੰਦਾ ਹੈ ਸਤਿਸੰਗ ’ਚ ਆ ਕੇ ਜੇਕਰ ਰਾਖਸ਼, ਬੁਰੇ ਕਰਮ ਕਰਨ ਵਾਲਾ ਤੌਬਾ ਕਰ ਲਵੇ, ਮਾਲਕ ਨਾਲ ਜੁੜ ਜਾਵੇ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮਾਂ ਤੋਂ ਮੁਕਤੀ ਮਿਲ ਜਾਂਦੀ ਹੈ। ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਕੋਈ ਇਨਸਾਨ ਇਸ ਦੇ ਉਲਟ ਦੁਰਭਾਵਨਾ ਲੈ ਕੇ ਆਉਂਦਾ ਹੈ, ਦਿਮਾਗ ’ਚ ਬੁਰੇ ਵਿਚਾਰ ਲੈ ਕੇ ਆਉਦਾ ਹੈ ਜਾਂ ਬੁਰੇ ਕਰਮ ਕਰਦਾ ਹੈ, ਤਾਂ ਉਸ ਦਾ ਹਸ਼ਰ ਬਹੁਤ ਹੀ ਬੁਰਾ ਹੁੰਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਦਿਮਾਗ ’ਚ ਵਿਚਾਰਾਂ ਦਾ ਆਉਣਾ ਕੋਈ ਵੱਡੀ ਗੱਲ ਨਹੀਂ, ਪਰ ਉਸ ’ਤੇ ਅਮਲ ਕਰਨਾ ਬਹੁਤ ਵੱਡੀ ਗੱਲ ਹੈ ਚਾਹੇ ਉਹ ਬੁਰੇ ਹੋਣ ਚਾਹੇ ਚੰਗੇ ਚੰਗੇ ਕਰਮਾਂ ਦਾ ਦਿਮਾਗ ’ਚ ਆਉਣਾ ਅਤੇ ਉਸ ’ਤੇ ਅਮਲ ਕਰਨਾ ਬੇਮਿਸਾਲ ਹੈ ਪਰਮ ਪਿਤਾ ਪਰਮਾਤਮਾ ਨੂੰ ਮਿਲਣ ਵਾਲੀ ਗੱਲ ਹੈ ੳੱੁਥੇ ਬੁਰੇ ਵਿਚਾਰ ਆਉਣਾ ਤੇ ਫਿਰ ਉਨ੍ਹਾਂ ’ਤੇ ਅਮਲ ਕਰਨ ਨਾਲ ਇਨਸਾਨ ਭਿਆਨਕ ਬਿਮਾਰੀਆਂ ਤੇ ਦੁੱਖ-ਤਕਲੀਫ਼ਾਂ ਨਾਲ ਘਿਰ ਜਾਂਦਾ ਹੈ, ਜੋ ਕਦੇ ਨਿੱਕਲ ਨਹੀਂ ਸਕਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ