ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ ਦਿੱਤਾ ਜ਼ਰੂਰਤ ਦਾ ਸਾਮਾਨ
(ਸੱਚ ਕਹੂੰ ਨਿਊਜ਼) ਪਿਹੋਵਾ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਜ਼ਰੂਰਤ ਦਾ ਸਾਮਾਨ ਦੇ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਬਲਾਕ ਪਿਹੋਵਾ ਦੇ ਭੰਗੀਦਾਸ ਸੰਤੋਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੇਵਾਦਾਰਾਂ ਨੂੰ ਪਤਾ ਲੱਗਿਆ ਕਿ ਪਿੰਡ ਸੁਰਮੀ ਦੇ ਇੱਕ ਪਰਿਵਾਰ ’ਚ ਲੜਕੀ ਵਿਆਹ ਦੇ ਯੋਗ ਹੋ ਰਹੀ ਹੈ ਸੇਵਾਦਾਰਾਂ ਨੇ ਵਿਚਾਰ ਕੀਤਾ ਕਿ ਇਸ ਲੜਕੀ ਦੇ ਵਿਆਹ ਆਰਥਿਕ ਮਦਦ ਕੀਤੀ ਜਾਵੇ।
ਸੇਵਾਦਾਰਾਂ ਨੇ ਨਾਮ ਚਰਚਾ ਘਰ ’ਚ ਲੜਕੀ ਨੂੰ ਵਿਆਹ ਦਾ ਜ਼ਰੂਰੀ ਸਾਮਾਨ ਦਿੱਤਾ ਗਿਆ, ਜਿਸ ’ਚ ਡਬਲ ਬੈਡ, ਗੱਦੇ, ਮੇਜ ਕੁਰਸੀਆਂ ਅਤੇ ਇਲੈਕਟਿ੍ਰਨਿਕਸ ਦੇ ਸਾਮਾਨ ਤੋਂ ਇਲਾਵਾ ਸੂਟ ਵੀ ਸਨ ਇਸ ਮੌਕੇ ’ਤੇ ਲੜਕੀ ਦੇ ਪਿਤਾ ਨੇ ਡੇਰਾ ਸੱਚਾ ਸੌਦਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ, ਜਿਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਸੇਵਾਦਾਰਾਂ ਇਸ ਤਰ੍ਹਾਂ ਨੇਕ ਕਾਰਜ ਕਰਦੇ ਰਹਿਦੇ ਹਨ ਇਸ ਮੌਕੇ ਸੇਵਾਦਾਰਾਂ ਗੁਰਪ੍ਰੀਤ, ਸਰੋਜ, ਮੰਗਤੀ, ਛਿੰਦਰ ਨਿਰਮਲ, ਬਲਵੀਰ ਰੰਗਾ, ਬੀਰਾਰਾਮ, ਸੋਨੂੰ, ਵਾਸੂਦੇਵ, ਪ੍ਰੀਕਸ਼ਿਤ ਅਤੇ ਹੋਰ ਸੇਵਾਦਾਰ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ