ਸੱਚ ਕਹੂੰ ਏਜੰਸੀ ਹੋਲਡਰ ਨੇ ਝੁੱਗੀ ਝੌਂਪੜੀਆਂ ’ਚ ਰਹਿਣ ਵਾਲਿਆਂ ਨੂੰ ਕੱਪੜੇ ਵੰਡ ਕੇ ਮਨਾਇਆ ਜਨਮ ਦਿਨ

clothe deitibuit

ਸੱਚ ਕਹੂੰ ਏਜੰਸੀ ਹੋਲਡਰ ਨੇ ਝੁੱਗੀ ਝੌਂਪੜੀਆਂ ’ਚ ਰਹਿਣ ਵਾਲਿਆਂ ਨੂੰ ਕੱਪੜੇ ਵੰਡ ਕੇ ਮਨਾਇਆ ਜਨਮ ਦਿਨ

(ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦੇ ਸੱਚ ਕਹੂੰ ਅਖ਼ਬਾਰ ਦੇ ਮਲੋਟ ਦੇ ਏਜੰਸੀ ਹੋਲਡਰ ਅਰੁਣ ਇੰਸਾਂ ਨੇ ਆਪਣਾ ਜਨਮ ਦਿਨ ਝੁੱਗੀਆਂ ਝੌਂਪੜੀਆਂ ’ਚ ਰਹਿਣ ਵਾਲਿਆਂ ਨੂੰ ਕੱਪੜੇ ਵੰਡ ਕੇ ਮਨਾਇਆ।

ਜਾਣਕਾਰੀ ਦਿੰਦਿਆਂ ਅਰੁਣ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਉਹ ਆਪਣਾ ਜਨਮ ਦਿਨ ਹਰ ਸਾਲ ਲੋੜਵੰਦਾਂ ਦੀ ਭਲਾਈ ਕਰਕੇ ਮਨਾਉਂਦਾ ਹੈ ਤੇ ਇਸ ਵਾਰ ਵੀ ਬਠਿੰਡਾ ਰੋਡ ਸਥਿਤ ਝੁੱਗੀਆਂ ਝੌਂਪੜੀਆਂ ’ਚ ਰਹਿਣ ਵਾਲਿਆਂ ਨੂੰ 20 ਨਵੇਂ ਕੱਪੜੇ ਵੰਡ ਕੇ ਉਸ ਨੇ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਅਰੁਣ ਇੰਸਾਂ ਦੇ ਭਰਾ ਅਤੁੱਲ ਇੰਸਾਂ, ਮਾਤਾ ਸਰੋਜ ਇੰਸਾਂ ਤੇ ਪਿਤਾ ਵਿਨੋਦ ਕੁਮਾਰ ਇੰਸਾਂ ਵੀ ਮੌਜ਼ਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ