(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਸ਼ਮੀਰ ਦੇ ਹਾਲਾਤਾਂ ’ਤੇ ਚਿੰਤਾ ਜ਼ਾਹਿਰ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਦੇ ਸਮੇਂ ਜੋ ਕਸ਼ਮੀਰ ਦੇ ਹਾਲਾਤ ਹਨ ਉਹ ਚਿੰਤਾਜਨਕ ਹਨ। ਇੱਕ ਪਲਾਇਨ 1990 ਦੇ ਆਸ-ਪਾਸ ਹੋਇਆ ਸੀ ਤੇ ਹੁਣ ਦੂਜੀ ਵਾਰ ਪਲਾਇਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਿਤਾਂ ਨੂੰ ਜਿਸ ਤਰ੍ਹਾਂ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਕਤਲ ਕੀਤਾ ਜਾ ਰਿਹਾ ਹੈ। ਉਹ ਚਿੰਤਾ ਦਾ ਵਿਸ਼ਾ ਹੈ। ਕਸ਼ਮੀਰ ਦੇ ਹਾਲਾਤਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਨੇ ਕੇਂਦਰ ਅੱਗੇ ਅਪੀਲ ਕੀਤੀ ਕਿ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਲਈ ਜੋ ਵੀ ਕਰਨ ਦੀ ਲੋੜ ਹੈ ਉਹ ਛੇਤੀ ਤੋਂ ਛੇਤੀ ਕਰੇ।
ਜਿਕਰਯੋਹ ਹੈ ਕਿ ਹੁਣ ਤੱਕ ਲੱਗਭਗ ਸਾਢੇ ਚਾਰ ਹਜ਼ਾਰ ਕਸ਼ਮੀਰੀ ਪੰਡਿਤਾਂ ਨੂੰ ਪ੍ਰਧਾਨ ਮੰਤਰੀ ਮੁੜ ਵੇਸੇਵੇ ਤਹਿਤ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ’ਚ ਸਾਰੇ ਕਸ਼ਮੀਰ ’ਚ ਤਾਇਨਾਤ ਹਨ। ਅੱਤਵਾਦੀ ਵਾਰ-ਵਾਰ ਇਸ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਘਾਟੀ ਛੱਡਣ ਲਈ ਮਜ਼ਬੂਰ ਕਰ ਰਹੇ ਹਨ। ਅੱਤਵਾਦੀ ਲਗਾਤਰਾ ਵੀਡਿਓ ਜਾਰੀ ਕਰਕੇ ਕਸ਼ਮੀਰੀ ਹਿੰਦੂਆਂ ਤੇ ਦੇਸ਼ ਦੇ ਦੂਜੇ ਹਿੱਸੇ ਦਾ ਕਰਮਚਾਰੀਆਂ ਤੇ ਹੋਰਨਾਂ ਲੋਕਾਂ ਨੂੰ ਕਸ਼ਮੀਰ ਛੱਡਣ ਲਈ ਫਤਵੇ ਜਾਰੀ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ