ਦੀਪ ਸਿੰਘ ਵਾਲਾ ਨਹਿਰ ਚ ਡਿੱਗੇ ਦੋ ਜਣੇ

ਵਿਦਿਆਰਥੀ ਨੂੰ ਬਚਾਉਂਦਾ ਹੋਇਆ ਖੁਦ ਕੋਚ ਵੀ ਡੁੱਬਿਆ ਨਹਿਰ ਵਿੱਚ

ਫਿਰੋਜ਼ਪੁਰ (ਸਤਪਾਲ ਥਿੰਦ) |  ਗੁਰੂਹਰਸਹਾਏ ਤੋਂ ਫ਼ਰੀਦਕੋਟ ਰੋਡ ਤੇ ਪਿੰਡ ਦੀਪ ਸਿੰਘ ਵਾਲਾ ਅਤੇ ਕੋਨੀ ਪਿੰਡ ਦੇ ਵਿਚਾਲੇ ਪੈਂਦੀ ਨਹਿਰ ਚ ਦੋ ਜਣਿਆਂ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੈ ਮੌਕੇ ਤੇ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਦੀਪ ਸਿੰਘ ਵਾਲਾ ਦੇ ਸਰਪੰਚ ਸ਼ਾਮ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਲਈ ਕੋਟਕਪੂਰਾ ਤੋਂ ਕੋਚ ਮਨਿੰਦਰ ਸਿੰਘ ਨੇ ਵੈਲਫ਼ੇਅਰ ਸੋਸਾਇਟੀ ਵਲੋ ਅੈਨ ਸੀ ਸੀ ਦਾ ਕੈਂਪ ਲਗਾਇਆ ਹੋਇਆ ਸੀ

ਇਸੇ ਕੈਂਪ ਦੌਰਾਨ ਅੱਜ ਨੌਜਵਾਨਾਂ ਨੂੰ ਪਾਣੀ ਵਿੱਚ ਤੈਰਨ ਦੀ ਟ੍ਰੇਨਿੰਗ ਦਿੱਤੀ ਜਾਣੀ ਸੀ ਜਿਸ ਕਰਕੇ ਕੋਚ ਨਾਲ ਕੁਝ ਨੌਜਵਾਨ ਨਹਿਰ ਤੇ ਪਹੁੰਚੇ ਪਰ ਟ੍ਰੇਨਿੰਗ ਦੌਰਾਨ ਇੱਕ ਨੌਜਵਾਨ ਨਹਿਰ ਚ ਡੁੱਬਣ ਲੱਗਾ ਤਾਂ ਕੋਚ ਨੇ ਖੁਦ ਬਚਾਅ ਕਰਨ ਲਈ ਆਪ ਅੱਗੇ ਆਏ ਬੱਚੇ ਨੂੰ ਡੁੱਬਦਾ ਦੇਖ ਕੋਚ ਵੱਲੋਂ ਕਈ ਤਰ੍ਹਾਂ ਦੇ ਪ੍ਰਯਾਸ ਕੀਤੇ ਗਏ ਪਰ ਸਫ਼ਲ ਨਾ ਹੋਣ ਕਾਰਨ ਖੁਦ ਹਾਰ ਮੰਨ ਕੇ ਉਹ ਆਪ ਵੀ ਵਿਦਿਆਰਥੀ ਦੇ ਨਾਲ ਨਹਿਰ ਚ ਰੁੜ੍ਹ ਗਏ ਮੌਕੇ ਤੇ ਚਸ਼ਮਦੀਦ ਵਿਦਿਆਰਥੀ ਜਗਮਨਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਪਿੰਡ ਸੰਗਰਾਹੂਰ ਹੈ ਜੋ ਕਿ ਤੈਰਨ ਦੀ ਟ੍ਰੇਨਿੰਗ ਲਈ ਪਿੰਡ ਦੀਪ ਸਿੰਘ ਵਾਲਾ ਵਿਖੇ ਸਟੇਅ ਕੀਤਾ ਹੋਇਆ ਸੀ

ਅੱਜ ਕੁਝ ਵਿਦਿਆਰਥੀਆਂ ਦੇ ਨਾਲ ਉਹ ਖੁਦ ਵੀ ਇਸ ਜਗ੍ਹਾ ਤੇ ਤੈਰਨ ਦੀ ਟ੍ਰੇਨਿੰਗ ਲਈ ਪਹੁੰਚੇ ਸਨ।ਪਰ ਨਹਿਰ ਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰ ਕੇ ਅਰਸ਼ਦੀਪ ਲਾਡੀ ਦੀਪ ਸਿੰਘ ਵਾਲਾ ਨਹਿਰ ਵਿੱਚ ਡੁੱਬਣ ਲੱਗਿਆ ਤਾਂ ਕੋਚ ਅਤੇ ਮੈਂ ਖੁਦ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਖੀਰ ਮੈਂ ਥੱਕ ਜਾਣ ਤੋਂ ਬਾਅਦ ਨਹਿਰ ਤੋਂ ਬਾਹਰ ਆ ਗਿਆ ਪਰ ਕੋਚ ਅਤੇ ਦੂਸਰਾ ਸਾਥੀ ਅਰਸ਼ਦੀਪ ਨਹਿਰ ਦੇ ਤੇਜ਼ ਵਹਾਅ ਚ ਰੁੜ੍ਹ ਗਏ ਇਸ ਮੌਕੇ ਜੱਗਮਨਜੋਤ ਨੇ ਕਿਹਾ ਕਿ ਲਾਪ੍ਰਵਾਹੀ ਕਾਰਨ ਸਾਡਾ ਕੋਚ ਅਤੇ ਵਿਦਿਆਰਥੀ ਸਾਡੇ ਹੱਥੋਂ ਚਲੇ ਗਏ ਹਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ