ਵੱਡੀ ਗਿਣਤੀ ’ਚ ਪੁੱਜੇ ਪਿੰਡ ਵਾਸੀ
- ਸਮੂਹ ਪੰਚਾਇਤ ਅਤੇ ਸਾਧ-ਸੰਗਤ ਨੇ ਕੀਤਾ ਮ੍ਰਿਤਕ ਦੇਹ ਨੂੰ ਸੇਜਲ ਅੱਖਾਂ ਨਾਲ ਰਵਾਨਾ
(ਜਸਵੰਤ ਰਾਏ) ਮਾਣੂੰਕੇ। ਮਾਨਵਤਾ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਜਿੱਥੇ ਸਮਾਜ ਵਿੱਚ ਫੈਲ ਚੁੱਕੀਆਂ ਭਿਆਨਕ ਬਿਮਾਰੀਆਂ ਅਤੇ ਬੁਰਾਈਆਂ ਦਾ ਖਾਤਮਾ ਕਰਕੇ ਸਮਾਜ ਨੂੰ ਨਵੀਂ ਸੇਧ ਦੇ ਰਿਹਾ ਹੈ, ਉਸੇ ਲੜੀ ਤਹਿਤ ਡੇਰਾ ਸੱਚਾ ਸੌਦਾ ਵੱਲੋਂ ਦਰਸਾਏ ਜਾਂਦੇ ਮਾਰਗ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਹਲਕਾ ਜਗਰਾਓਂ ਦੇ ਅਤੇ ਬਲਾਕ ਮਾਣੂੰਕੇ ’ਚ ਪੈਂਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਦੇ ਡੇਰਾ ਸ਼ਰਧਾਲੂ ਬਲਾਕ ਦੇ 15 ਮੈਂਬਰ ਭੋਲਾ ਸਿੰਘ ਦੀ ਮਾਤਾ ਬਚਨ ਕੌਰ ਇੰਸਾਂ (76) ਪਤਨੀ ਜੰਗੀਰ ਸਿੰਘ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਦੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਮਾਤਾ ਬਚਨ ਕੌਰ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਇਸੇ ਤਹਿਤ ਉਨ੍ਹਾਂ ਦੇ ਪਤੀ ਜੰਗੀਰ ਸਿੰਘ ਇੰਸਾਂ, ਪੁੱਤਰ ਅਮਰ ਸਿੰਘ ਇੰਸਾਂ, ਪੋਤਰੇ ਸਿਮਰਪ੍ਰੀਤ ਇੰਸਾਂ ਤੇ ਏਕਮਵੀਰ ਇੰਸਾਂ ਸਮੇਤ ਪਰਿਵਾਰਕ ਮੈਂਬਰਾਂ ਵੱਲੋਂ ਮਿ੍ਰਤਕ ਦਾ ਸਰੀਰ ਸ੍ਰੀ ਬਾਬਾ ਮਸਤਨਾਥ ਆਯੂਰਵੈਦਿਕ ਕਾਲਜ ਐਂਡ ਹਸਪਤਾਲ ਰੋਹਤਕ (ਹਰਿਆਣਾ) ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ।
ਦੱਸਣਯੋਗ ਹੈ ਕਿ ਸਰੀਰਦਾਨੀ ਮਾਤਾ ਬਚਨ ਕੌਰ ਇੰਸਾਂ ਨੇ ਪਿੰਡ ’ਚੋਂ 6ਵੇਂ ਅਤੇ ਬਲਾਕ ਮਾਣੰੂਕੇ ’ਚੋਂ 28ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਮਾਤਾ ਦੀ ਅਰਥੀ ਨੂੰ ਉਨ੍ਹਾਂ ਦੀਆਂ ਨੂੰਹਾਂ ਪਰਮਜੀਤ ਕੌਰ ਇੰਸਾਂ ਅਤੇ ਜਸਵੀਰ ਕੌਰ ਇੰਸਾਂ ਨੇ ਮੋਢਾ ਦੇ ਕੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।
ਇਸ ਮੌਕੇ ਏਐੱਸਆਈ ਪਰਮਜੀਤ, ਬਲਾਕ ਭੰਗੀਦਾਸ ਬਲਵੀਰ ਇੰਘ ਇੰਸਾਂ, ਪਿੰਡ ਦੇ ਸਰਪੰਚ ਜਗਜੀਤ ਇੰਸਾਂ ਸਮੇਤ ਸਮੂਹ ਪੰਚਾਇਤ, 15 ਮੈਂਬਰਾਂ ਕਪੂਰ ਇੰਸਾਂ, ਪ੍ਰੀਤਮ ਇੰਸਾਂ, ਜਸਵਿੰਦਰ ਇੰਸਾਂ, ਕੁਲਵੰਤ ਇੰਸਾਂ, ਭੰਗੀਦਾਸ ਹਰਨੇਕ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਗੁਰਦੀਪ ਕੌਰ ਇੰਸਾਂ, ਸੁਜਾਨ ਭੈਣ ਚਰਨਜੀਤ ਕੌਰ ਇੰਸਾਂ, ਕਮਲਜੀਤ ਕੌਰ ਇੰਸਾਂ, ਬਲਜੀਤ ਕੌਰ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ, ਪਿੰਡਾਂ ਦੇ ਭੰਗੀਦਾਸਾਂ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸੇਜਲ ਅੱਖਾਂ ਨਾਲ ਸਰੀਰਦਾਨੀ ਮਾਤਾ ਬਚਨ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਪਿੰਡ ਦੀ ਪਰਿਕਰਮਾਂ ਕਰਦਿਆਂ ਗੱਡੀ ’ਚ ਮਿ੍ਰਤਕ ਦੇਹ ਨੂੰ ਰਵਾਨਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ