ਮੂਸੇਵਾਲਾ ਦੀ ਮੌਤ ‘ਚ ਮੇਰਾ ਕੋਈ ਮੈਨੇਜਰ ਨਹੀਂ ਸ਼ਾਮਲ : ਮਨਕੀਰਤ ਔਲਖ

ਮੂਸੇਵਾਲਾ ਦੀ ਮੌਤ ‘ਚ ਮੇਰਾ ਕੋਈ ਮੈਨੇਜਰ ਨਹੀਂ ਸ਼ਾਮਲ : ਮਨਕੀਰਤ ਔਲਖ

ਚੰਡੀਗੜ। ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲਾ ਦੀ ਹੱਤਿਆ ਦੇ ਬਾਅਦ ਗਾਇਕ ਮਨਕੀਰਤ ਔਲਖ ਦਾ ਨਾਮ ਸੁਰਖੀਆਂ ਵਿੱਚ ਹੈ। ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਕਿਹਾ ਹੈ ਕਿ ਮੂਸੇ ਵਾਲਾ ਹੱਤਿਆ ਦੇ ਪਿੱਛੇ ਮਨਕੀਰਤ ਔਲਖ ਦਾ ਹੱਥ ਹੈ। ਇਸੇ ਵਿਚਕਾਰ ਮਨਕੀਰਤ ਸੋਸ਼ਲ ਮੀਡੀਆ ਸਾਹਮਣੇ ਆਇਆ। ਇੱਕ ਵੀਡਿਓ ਜਰੀਏ ਉਸ ਨੇ ਆਪਣੀ ਗੱਲ ਰੱਖੀ। ਮਨਕੀਰਤ ਨੇ ਕਿਹਾ ਕਿ ਮੂਸੇਵਾਲਾ ਅੱਜ ਸਾਡੇ ਵਿੱਚ ਨਹੀਂ ਰਿਹਾ।¿; ਮਾਪਿਆਂ ਦਾ ਪੁੱਤ ਅੱਜ ਉਨ੍ਹਾਂ ਨਾਲ ਨਹੀਂ ਰਿਹਾ। ਉਸਦੀ ਮੌਤ ਬਹੁਤ ਦੁਖਦਾਈ ਹੈ। ਉਹ ਸਾਡੀ ਪੰਜਾਬੀ ਇੰਡਸਟਰੀ ਦਾ ਮਾਨ ਸੀ। ਉਨ੍ਹਾਂ ਕਿਹਾ ਕਿ ਮੂਸੇਵਾਲੇ ਦਾ ਕੋਈ ਮੈਨੇਜਰ ਨਹੀਂ ਸੀ। ਮਨਕੀਰਤ ਨੇ ਕਿਹਾ ਕਿ ਮੈ ਕਿਸੇ ਗੈਂਗਸਟਰ ਗਰੁੱਪ ਦਾ ਨਹੀਂ ਹਾਂ।¿; ਮੈ ਜੋ ਵੀ ਹਾ ਆਪਣੀ ਮਿਹਨਤ ਦੇ ਸਿਰ ’ਤੇ ਆ। ਮੈਨੂੰ ਡਰ ਨਹੀਂ ਹੈ ਕਿ ਮੈਨੂੰ ਕੋਈ ਮਾਰ ਦੇਵੇ।

ਬੰਬੀਹਾ ਗਰੁੱਪ ਨੇ ਲਾਏ ਸੀ ਦੋਸ਼

ਬੰਬੀਹਾ ਗਰੁੱਪ ਨੇ ਲਿਖਿਆ ਕਿ ਮੂਸੇਵੇਲਾ ਦੀ ਮੌਤ ਦੇ ਪਿੱਛੇ ਮਨਕੀਰਤ ਦਾ ਹੱਥ ਹੈ। ਮਨਕੀਰਤ ਗੈਂਗਸਟਰ ਲਾਰੇਂਸ ਦਾ ਨੇੜੇ ਹੈ। ਉਹ ਪੈਸੇ ਵਾਲੇ ਸਿੰਗਰਸ ਦੀ ਇੰਫਾਰਮੇਸ਼ਨ ਲਾਰੇਂਸ ਗੈਂਗ ਨੂੰ ਦਿੰਦਾ ਹੈ। ਜਿਸ ਦੇ ਬਾਅਦ ਉਹ ਫਿਰੌਤੀ ਵਸੂਲਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ