ਦਿੱਲੀ ’ਚ ਮੀਂਹ ਤੋਂ ਮਿਲੀ ਰਾਹਤ, ਤਾਪਮਾਨ ’ਚ ਕਮੀ
(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ l ਪਿਛਲੇ ਦਿਨ ਹੋਈ ਬਾਰਿਸ਼ ਤੋਂ ਬਾਅਦ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਘੱਟੋ-ਘੱਟ ਤਾਪਮਾਨ ਕਈ ਡਿਗਰੀ ਤੱਕ ਡਿੱਗ ਗਿਆ ਮੌਸਮ ਵਿਭਾਗ ਮੁਤਾਬਿਕ, ਘੱਟੋੋ-ਘੱਟ ਤਾਪਮਾਨ 20.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ l
ਜੋ ਕਿ ਆਮ ਨਾਲੋਂ ਸੱਤ ਡਿਗਰੀ ਘੱਟ ਹੈ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 18 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਆਈਐਮਡੀ ਨੇ ਕਿਹਾ, ਗਰਜ ਅਤੇ ਬਿਜਲੀ ਚਮਕਣ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਦੇ ਨਾਲ ਅਸਮਾਨ ਅੰਸ਼ਕ ਤੌਰ ’ਤੇ ਬੱਦਲਵਾਈ ਰਹੇਗਾ ਮੌਸਮ ਵਿਭਾਗ ਮੁਤਾਬਿਕ ਅੱਗਲੇ ਕੁਝ ਦਿਨਾਂ ’ਚ ਦਿੱਲੀ ’ਚ ਗਰਮੀ ਦੀ ਲਹਿਰ ਨਹੀਂ ਹੋਵੇਗੀ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ