ਉਪ ਜੇਤੂ ਰਾਜਸਥਾਨ ਨੂੰ ਵੀ 12.5 ਕਰੋੜ ਰੁਪਏ
ਗੁਜਰਾਤ ਨੇ ਫਾਈਨਲ ਮੈਚ ’ਚ ਰਾਜਸਥਾਨ ਨੂੰ ਹਰਾਇਆ (IPL Champions Gujarat)
ਮੁੰਬਈ। ਗੁਜਰਾਤ ਟਾਈਟਨਸ ਨੇ ਆਪਣੇ ਪਹਿਲੇ ਹੀ ਸੀਜ਼ਨ ਵਿੱਚ ਆਈਪੀਐਲ ਖ਼ਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 2008 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਟੀਮ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਇਸ ਜਿੱਤ ਤੋਂ ਬਾਅਦ ਗੁਜਰਾਤ ਨੂੰ ਬੀਸੀਸੀਆਈ ਤੋਂ ਕਾਫੀ ਪੈਸਾ ਵੀ ਮਿਲਿਆ ਅਤੇ ਟਰਾਫੀ ਦੇ ਨਾਲ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੀ। ਉਪ ਜੇਤੂ ਰਾਜਸਥਾਨ ਨੂੰ ਵੀ 12.5 ਕਰੋੜ ਰੁਪਏ ਮਿਲੇ। ਤੀਜੇ ਸਥਾਨ ‘ਤੇ ਰਹੀ ਬੰਗਲੌਰ ਨੂੰ 7 ਕਰੋੜ ਅਤੇ ਚੌਥੇ ਸਥਾਨ ‘ਤੇ ਰਹੀ ਲਖਨਊ ਨੂੰ 6.5 ਕਰੋੜ ਦਾ ਨਗਦ ਇਨਾਮ ਮਿਲਿਆ।
ਟੀਮਾਂ ਤੋਂ ਇਲਾਵਾ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ’ਤੇ ਧਨ ਦਾ ਕਾਫੀ ਵਰਖਾ ਹੋਈ ਹੈ। ਇਸ ਵਾਰ ਆਪੀਐਲ ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਰਾਜਸਥਾਨ ਦੇ ਯੁਜਵੇਂਦਰ ਚਾਹਲ ਨੂੰ ਪਰਪਲ ਕੈਪ ਦੇ ਨਾਲ 10 ਲੱਖ ਰੁਪਏ ਮਿਲੇ ਹਨ। ਚਾਹਲ ਨੇ ਇਸ ਸੀਜ਼ਨ ‘ਚ 27 ਵਿਕਟਾਂ ਲਈਆਂ ਹਨ।
ਬੱਲੇਬਾਜ਼ਾਂ ’ਤੇ ਵੀ ਖੂਬ ਧਨ ਦੀ ਵਰਖਾ ਹੋਈ ਹੈ। ਇਸ ਸੀਜ਼ਨ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਰਾਜਸਥਾਨ ਦੇ ਓਪਨਰ ਬੱਲੇਬਾਜ਼ ਜੋਸ ਬਟਲਰ ਨੂੰ ਔਰੇਂਜ ਕੈਪ ਦੇ ਨਾਲ 10 ਲੱਖ ਰੁਪਏ ਮਿਲੇ ਹਨ। ਬਟਲਰ ਨੇ 17 ਮੈਚਾਂ ‘ਚ 863 ਦੌੜਾਂ ਬਣਾਈਆਂ।
ਫਾਈਨਲ ਦੇ ਮੈਨ ਆਫ ਦਿ ਮੈਚ ਹਾਰਦਿਕ ਪੰਡਿਆਂ ਨੂੰ 5 ਲੱਖ ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ ਫਾਈਨਲ ਪ੍ਰੈਜੇਂਟੇਸ਼ਨ ਸੇਰੇਮਨੀ ’ਚ ਐਮਜਿੰਗ ਪਲੇਅਰ ਆਫ ਦਿ ਈਅਰ, ਸੁਪਰ ਸਟ੍ਰਾਈਕਰ ਆਫ ਦਾ ਸੀਜ਼ਨ, ਮੋਸਟ ਵੈਲਯੂਏਬਲ ਪਲੇਅਰ ਆਫ ਦਿ ਈਅਰ, ਗੇਮਚੇਂਜਰ ਆਫ ਦਾ ਈਅਰ, ਪਾਵਰ ਪਲੇਅਰ ਆਫ ਦਿ ਈਅਰ ਅਤੇ ਮੈਕਸਿਮ ਸਿਕਸ ਐਵਾਰਡ ਵੀ ਦਿੱਤੇ ਗਏ।
ਗੇਂਦਬਾਜ਼ੀ ਬਣੀ ਗੁਜਰਾਤ ਦੀ ਜਿੱਤ ਦਾ ਵਜ੍ਹਾ
ਪਾਵਰ-ਪਲੇਅ ਗੇਂਦਬਾਜ਼ੀ ਦੇ ਮਾਮਲੇ ‘ਚ ਗੁਜਰਾਤ ਦੀ ਟੀਮ ਲੀਗ ‘ਚ ਸਭ ਤੋਂ ਸਫਲ ਟੀਮ ਸਾਬਤ ਹੋਈ। 16 ਮੈਚਾਂ ਵਿੱਚ, ਗੁਜਰਾਤ ਦੇ ਗੇਂਦਬਾਜ਼ਾਂ ਨੇ ਪਾਵਰ-ਪਲੇਅ ਵਿੱਚ 27 ਵਿਕਟਾਂ ਲਈਆਂ। ਜ਼ਿਆਦਾਤਰ ਮੈਚਾਂ ਵਿੱਚ ਗੁਜਰਾਤ ਨੇ ਵਿਰੋਧੀ ਟੀਮ ਦੇ ਓਪਨਰ ਬੱਲੇਬਾਜ਼ਾਂ ਨੂੰ ਸੈੱਟ ਨਹੀਂ ਹੋਣ ਦਿੱਤਾ। ਮੁਹੰਮਦ ਸ਼ਮੀ ਆਈਪੀਐਲ 2022 ਦੌਰਾਨ ਪਾਵਰ ਪਲੇਅ ਵਿੱਚ ਗੁਜਰਾਤ ਲਈ ਸਭ ਤੋਂ ਸਫਲ ਗੇਂਦਬਾਜ਼ ਰਹੇ। ਮੁਹੰਮਦ ਸ਼ਮੀ ਨੇ ਪਾਵਰ ਪਲੇਅ ‘ਚ 11 ਵਿਕਟਾਂ ਲਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ