ਸਿਆਸਤ ’ਚ ਭਿ੍ਰਸ਼ਟਾਚਾਰ! ਆਪ ਦਾ ਤਿੱਖਾ ਹਮਲਾ

Corruption In Politics

ਸਿਆਸਤ ’ਚ ਭਿ੍ਰਸ਼ਟਾਚਾਰ! ਆਪ ਦਾ ਤਿੱਖਾ ਹਮਲਾ

ਹਣ ਇਸ ਨੂੰ ਸ਼ੁਕਰਾਨਾ ਕਹੀਏ ਜਾਂ (Corruption in politics! A sharp attack of self)  ਨਜ਼ਰਾਨਾ, ਧੰਨਵਾਦ ਜਾਂ ਫ਼ਿਰ ਰਿਸ਼ਵਤ ਕੋਈ ਸ਼ੱਕ ਨਹੀਂ ਕਿ ਭਾਰਤ ’ਚ ਭਿ੍ਰਸ਼ਟਾਚਾਰ ਦੀਆਂ ਜੜ੍ਹਾਂ ਐਨੀਆਂ ਡੂੰਘੀਆਂ ਹੋ ਗਈਆਂ ਹਨ ਕਿ ਉਸ ਤੋਂ ਮੁਕਤੀ ਦੀ ਆਸ ਆਮ ਆਦਮੀ ਨੂੰ ਇੱਕ ਸੁਫ਼ਨੇ ਵਰਗੀ ਲੱਗਦੀ ਹੈ ਪਰ ਵਿਚ-ਵਿਚਾਲੇ ਕੋਈ ਘਟਨਾ, ਉਮੀਦ ਦੀ ਲੋਅ ਬੁਝਣ ਨਹੀਂ ਦਿੰਦੀ ਹੈ ਲੱਗਣ ਲੱਗਦਾ ਹੈ ਕਿ ਕਦੇ ਨਾ ਕਦੇ ਤਾਂ ਇਸ ਤੋਂ ਨਿਜਾਤ ਮਿਲੇਗੀ ਅਜਿਹਾ ਹੀ ਭਰੋਸਾ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦੀ ਬਰਖਾਸਤਗੀ ਅਤੇ ਗਿ੍ਰਫ਼ਤਾਰੀ ਤੋਂ ਬਾਅਦ ਸਲਾਖਾਂ ਦੇ ਪਿੱਛੇ ਪਹੰੁਚਾ ਦੇਣ ਨਾਲ ਬੁਝੀ-ਬੁਝੀ ਜਿਹੀ ਆਸ ਵਿਚਕਾਰ ਦੇਸ਼ ’ਚ ਬਰਕਰਾਰ ਜ਼ਰੂਰ ਹੋਇਆ ਹੈ ਕੀ ਕਹਿ ਸਕਦੇ ਹਾਂ ਕਿ ਇਹ ਬਰਖਾਸਤਗੀ ਇੱਕ ਟੇ੍ਰਲਰ ਹੈ ਅਤੇ ਪੂਰੀ ਫ਼ਿਲਮ ਹਾਲੇ ਬਾਕੀ ਹੈ l

ਸਵਾਲ ਫਿਰ ਓਹੀ ਕਿ ਆਖ਼ਰ ਕਦੋਂ ਤੱਕ ਸਿਸਟਮ ਦੇ ਰੂਪ ’ਚ, ਬੇਸ਼ੱਕ ਹੀ ਅਣਮੰਨੇ ਮਨ ਨਾਲ, ਭਿ੍ਰਸ਼ਟਾਚਾਰ ਨੂੰ ਸਵੀਕਾਰਿਆ ਜਾਂਦਾ ਰਹੇਗਾ ਗੱਲਾਂ ਤਾਂ ਖੂਬ ਹੁੰਦੀਆਂ ਹਨ ਪਰ ਜ਼ਮੀਨੀ ਸੱਚਾਈ ਵੱਖ ਦਿਸਦੀ ਹੈ ਅਜਿਹੇ ’ਚ ਜੇਕਰ ਕਿਤੇ ਕੋਈ ਉਦਾਹਰਨ ਸਾਹਮਣੇ ਆ ਜਾਵੇ ਤਾਂ ਜਬਰਦਸਤ ਰਾਹਤ ਦਿੰਦੀ ਨਵੀਂ ਲਕੀਰ ਬਣਦੀ ਹੈ ਸੁਭਾਵਿਕ ਹੈ ਕਿਸੇ ਸਰਕਾਰ ਵੱਲੋਂ ਕੋਈ ਸਖਤ ਕਦਮ ਚੁੱਕਿਆ ਜਾਂਦਾ ਹੈ ਤਾਂ ਸਾਰਿਆਂ ਦਾ ਧਿਆਨ ਆਪਣੇ-ਆਪ ਖਿੱਚਿਆ ਜਾਂਦਾ ਹੈ ਅਤੇ ਇਸ ’ਤੇ ਪ੍ਰਤੀਕਿਰਿਆਵਾਂ ਵੀ ਸੁਭਾਵਿਕ ਹਨ ਭਗਵੰਤ ਮਾਨ ਨਾ ਸਿਰਫ਼ ਦੇਸ਼ ਦੇ ਦੂਜੇ ਮੁੱਖ ਮੰਤਰੀ ਬਣ ਗਏ ਸਗੋਂ ਪਹਿਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਸੇ ਪਾਰਟੀ ’ਚੋਂ ਹਨ ਹੁਣ ਪੰਜਾਬ ਦੀ ਸਰਹੱਦ ਤੋਂ ਬਾਹਰ ਇਹ ਮਾਮਲਾ ਪੂਰੇ ਦੇਸ਼ ਅਤੇ ਦੁਨੀਆ ’ਚ ਜਬਰਦਸਤ ਸੁਰਖੀਆਂ ’ਚ ਹੈ l

ਅਤੇ ਲੋਕ ਹੈਰਾਨੀ ਨਾਲ ਬਹੁਤ ਵੱਡੇ ਨੈਤਿਕ ਕਦਮ ਦੇ ਰੂਪ ’ਚ ਭਿ੍ਰਸ਼ਟਾਚਾਰ ਦੀ ਕਮਰ ’ਤੇ ਹਮਲਾ ਵੀ ਮੰਨ ਰਹੇ ਹਨ ਫ਼ਿਲਹਾਲ ਤਾਂ ਪੰਜਾਬ ’ਚ ਜਿਵੇਂ ਹਰ ਕਿਤੇ ਲਕੀਰ ਖਿੱਚੀ ਗਈ ਹੈ, ਲੋਕਾਂ ਨੂੰ ਵਿਸ਼ਵਾਸ ਤੱਕ ਨਹੀਂ ਹੋ ਰਿਹਾ ਹੋਰ ਤਾਂ ਹੋਰ ਸੱਤਾਧਾਰੀ ਪਾਰਟੀ ਦੇ ਲੋਕ, ਨੁਮਾਇੰਦੇ ਅਤੇ ਨੌਕਰਸ਼ਾਹ ਬੁਰੀ ਤਰ੍ਹਾਂ ਡਰੇ ਹੋਏ ਹਨ ਵਿਰੋਧੀਆਂ ਦੀ ਹਾਲਤ ਸਮਝੀ ਜਾ ਸਕਦੀ ਹੈ ਬੱਸ ਦੇਖਣਾ ਇਹੀ ਹੈ ਕਿ ਤਮਾਮ ਸਿਆਸੀ ਨਫ਼ਾ-ਨੁਕਸਾਨ ਦੇ ਹਿਸਾਬ-ਕਿਤਾਬ ਤੋਂ ਇਲਾਵਾ ਚੁੱਕਿਆ ਗਿਆ ਇਹ ਕਦਮ 2022 ਦਾ ਇੱਕਲਾ ਉਦਾਹਰਨ ਬਣ ਕੇ ਰਹਿ ਜਾਂਦਾ ਹੈ ਜਾਂ ਅੱਗੇ ਵੀ ਭਿ੍ਰਸ਼ਟਾਚਾਰ ’ਚ ਗਲੇ ਤੱਕ ਡੁੱਬੇ ਸਿਸਟਮ ’ਤੇ ਜਾਰੀ ਰਹੇਗਾ?

ਆਮ ਆਦਮੀ ਪਾਰਟੀ ਸ਼ਾਇਦ ਅਜਿਹੀਆਂ ਉਦਾਹਰਨਾਂ ਸਬੰਧੀ ਚਰਚਾ ’ਚ ਬਣੀ ਰਹਿੰਦੀ ਹੈ ਹੋ ਸਕਦਾ ਹੈ ਕਿ ਉਸ ਦਾ ਸ਼ੁਗਲ ਹੋਵੇ ਪਰ ਨੈਤਿਕਤਾ ਅਤੇ ਇਮਾਨਦਾਰੀ ਦੇ ਨਾਂਅ ’ਤੇ ਚੁੱਕਿਆ ਗਿਆ ਇਹ ਕਦਮ ਲੋਕਾਂ ਨੂੰ ਤਾਂ ਖੂਬ ਰਾਸ ਆਇਆ ਹੈ ਹਾਂ, ਪੰਜਾਬ ਦੀ ਨਵੀਂ-ਨਵੀਂ ਸਰਕਾਰ ਦੇ ਨਵੇਂ ਸਿਹਤ ਮੰਤਰੀ ਨੂੰ ਸਿਰਫ਼ 62 ਦਿਨਾਂ ’ਚ ਹੀ ਇੱਕ ਝਟਕੇ ’ਚ ਸਬੂਤਾਂ ਦੀ ਬਿਨ੍ਹਾ ’ਤੇ ਬਰਖਾਸਤ ਕਰਕੇ ਗਿ੍ਰਫ਼ਤਾਰ ਕਰਵਾ ਦੇਣਾ ਕੋਈ ਸੌਖਾ ਕੰਮ ਨਹੀਂ ਸੀ, ਵੱਡੀ ਇੱਛਾ-ਸ਼ਕਤੀ ਅਤੇ ਜਬਰਦਸਤ ਮਿਹਨਤ ਤੋਂ ਬਾਅਦ ਕਾਫੀ ਸੋਚ-ਸਮਝ ਕੇ ਲਿਆ ਗਿਆ ਫੈਸਲਾ ਹੋਵੇਗਾ ਪਰ ਇਹ ਤਾਂ ਮੰਨਣਾ ਪਵੇਗਾ ਕਿ ਦੇਸ਼ ’ਚ ਸ਼ਾਸਨ-ਪ੍ਰਸ਼ਾਸਨ ’ਚ ਸੁਧਾਰ ਅਤੇ ਰਾਹਤ ਸਬੰਧੀ ਆਮ ਆਦਮੀ ਦੀਆਂ ਹਾਲੇ ਉਮੀਦਾਂ ਦੀ ਲੋਅ ਬੁਝੀ ਨਹੀਂ ਹੈ ਇੱਕ ਛੋਟੀ ਜਿਹੀ ਪਾਰਟੀ ਤੋਂ ਹੀ ਹੋਈ ਸ਼ੁਰੂਆਤ ਦਾ ਬੀਜ ਖੂਬ ਵਧੇ-ਫੁੱਲੇ ਸਕੂਨ ਦੀ ਗੱਲ ਹੈ l

ਭਾਰਤ ’ਚ ਭਿ੍ਰਸ਼ਟਾਚਾਰ ’ਤੇ ਲਗਾਤਾਰ ਚਰਚਾਵਾਂ ਦਾ ਸਿਲਸਿਲਾ ਅਤੇ ਵਿਰੋਧ ’ਚ ਅੰਦੋਲਨਾਂ ਦਾ ਹੜ ਲਗਾਤਾਰ ਚੱਲਦਾ ਰਹਿੰਦਾ ਹੈ ਪਰ ਕੀ ਇਸ ’ਤੇ ਕਦੇ ਕਾਬੂ ਪਾਇਆ ਜਾ ਸਕਦਾ ਹੈ? ਉੱਤਰ ਨੂੰ ਲੈ ਕੇ ਕੋਈ ਨਿਰਉੁਤਰ ਨਹੀਂ ਹੈ ਸਾਰੇ ਜਾਣਦੇ ਹਨ ਕਿ ਨਹੀਂ ਦਰਅਸਲ ਭਿ੍ਰਸ਼ਟਾਚਾਰ ਦਾ ਘੁਣ ਅਜ਼ਾਦੀ ਦੇ ਬਾਅਦ ਤੋਂ ਹੀ ਲੋਕਤੰਤਰਿਕ ਵਿਵਸਥਾ ’ਚ ਘੁਣ ਵਾਂਗ ਵੜ ਗਿਆ ਜਿਸ ਨੂੰ ਲੱਖ ਇਲਾਜ ਤੋਂ ਬਾਅਦ ਵੀ ਖਤਮ ਨਹੀਂ ਕੀਤਾ ਜਾ ਸਕਿਆ ਦੇਖਦੇ ਹੀ ਦੇਖਦੇ ਭਿ੍ਰਸ਼ਟਾਚਾਰ ਆਕਟੋਪਸ ਬਿਨਾ ਮਰੇ ਟੁੱਟ-ਟੁੱਟ ਕੇ ਅਜਿਹਾ ਫੈਲਦਾ ਰਿਹਾ ਕਿ ਅਜ਼ਾਦੀ ਦੇ ਦਹਾਰੇ ਭਰ ਅੰਦਰ ਹੀ ਸੰਸਦ ’ਚ ਬਹਿਸ ਹੋਣ ਲੱਗੀ ਸੰਸਦ ਦਾ ਇੱਕ ਮਹੱਤਵਪੂਰਨ ਵਾਕਿਆ ਅੱਜ ਵੀ ਪ੍ਰਾਸੰਗਿਕ ਹੈ ਜਦੋਂ 21 ਦਸੰਬਰ 1963 ਨੂੰ ਡਾ. ਰਾਮਮਨੋਹਰ ਲੋਹੀਆ ਨੇ ਕਿਹਾ ਸੀ ਕਿ ਸਿੰਘਾਸਣ ਅਤੇ ਵਪਾਰ ਵਿਚਲਾ ਸਬੰਧ ਭਾਰਤ ’ਚ ਜਿੰਨਾ ਭਿ੍ਰਸ਼ਟ ਅਤੇ ਦੂਸ਼ਿਤ ਹੋ ਗਿਆ ਹੈ, ਓਨਾ ਦੁਨੀਆ ਦੇ ਇਤਿਹਾਸ ’ਚ ਕਿਤੇ ਨਹੀਂ ਹੋਇਆ l

ਇਸ ਦੀਆਂ ਜੜ੍ਹਾਂ ਨੂੰ ਲੈ ਕੇ ਡਾ. ਲੋਹੀਆ ਦੀ ਉਸ ਸਮੇਂ ਦੇ ਦਰਦ ਨੂੰ 59 ਸਾਲਾਂ ਤੋਂ ਬਾਅਦ ਅੱਜ ਵੀ ਸਮਝਿਆ ਜਾ ਸਕਦਾ ਹੈ ਇਸ ਦੀ ਕਲਪਨਾ ਮਾਤਰ ਨਾਲ ਹੀ ਕੰਬਣੀ ਛਿੜ ਜਾਂਦੀ ਹੈ ਅਜਿਹੇ ’ਚ ਆਮ ਆਦਮੀ ਪਾਰਟੀ ਦੇ ਇਸ ਫੈਸਲੇ ਨੂੰ ਸਿਆਸੀ ਤੌਰ ’ਤੇ ਭਾਵੇਂ ਕੁਝ ਵੀ ਸਮਝਿਆ ਜਾਵੇ ਪਰ ਪੁਰਾਣੀਆਂ ਕਈ ਉਦਾਹਰਨਾਂ ਦੇਖ ਕੇ ਲੱਗਦਾ ਹੈ ਕਿ ਡਾ. ਲੋਹੀਆ ਦੇ ਚਿੰਤਨ ਨੂੰ ਜਨਤਕ ਜੀਵਨ ਵਿਚ ਅਮਲ ’ਚ ਲਿਆਉਣ ਲਈ ਕੁਝ ਤਾਂ ਹੋ ਰਿਹਾ ਹੈ l

ਦਰਅਸਲ ਭਿ੍ਰਸ਼ਟਚਾਰ ਇੱਕ ਚੇਨ ਦੇ ਰੂਪ ’ਚ ਡੂੰਘਾਈ ਤੱਕ ਘੁਸਪੈਠ ਬਣਾ ਚੁੱਕਾ ਹੈ ਕਿਤੇ ਨਾ ਕਿਤੇ ਤਮਾਮ ਵਿਭਾਗਾਂ ’ਚ ਇੱਕ ਟਾਈਅਪ ਵਾਂਗ ਕੰਮ ਕਰਦਾ ਹੈ ਆਗੂ ਅਤੇ ਨੌਕਰਸ਼ਾਹ ਐਨੇ ਬੇਖੌਫ਼ ਹੋ ਗਏ ਹਨ ਕਿ ਉਨ੍ਹਾਂ ਨੂੰ ਨਾ ਲਾਜ ਹੈ ਨਾ ਡਰ ਅਰਥਵਿਵਸਥਾ ਅਤੇ ਹਰੇਕ ਵਿਅਕਤੀ ’ਤੇ ਉਲਟ ਪ੍ਰਭਾਵ ਪਾਉਣ ਵਾਲਾ ਰਿਵਾਜ਼ ਜੋ ਬਣ ਗਿਆ ਹੈ ਰਾਜਨੀਤੀ, ਨੌਕਰਸ਼ਾਹੀ ’ਚ ਇਸ ਦੇ ਅਣਗਿਣਤ ਉਦਾਹਰਨ ਹਨ ਪਰ ਨਿਆਂਪਾਲਿਕਾ, ਮੀਡੀਆ, ਫੌਜ, ਪੁਲਿਸ ਵੀ ਅਛੂਤੀ ਨਹੀਂ ਹੈ ਬਿਡੰਬਨਾ, ਮਜ਼ਬੂਰੀ ਜਾਂ ਜੋ ਵੀ ਕੁਝ ਕਹੀਏ, ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੋਣ ਤੋਂ ਬਾਅਦ ਵੀ ਰੋਜ਼ਾਨਾ ਦੇ ਚਲਣ ’ਚ ਬੇਖੌਫ਼ ਜਾਰੀ ਹੈ ਸ਼ਾਇਦ ਹੀ ਕੋਈ ਅਜਿਹਾ ਹੋਵੇ ਜੋ ਇਸ ’ਚੋਂ ਨਾ ਲੰਘਿਆ ਹੋਵੇ l

ਭਾਰਤੀ ਇਤਿਹਾਸ ’ਚ ਦੂਜੀ ਵਾਰ ਇੱਕ ਮੁੱਖ ਮੰਤਰੀ ਨੇ ਸਿੱਧਾ ਆਪਣੇ ਮੰਤਰੀ ’ਤੇ ਕਾਰਵਾਈ ਕੀਤੀ ਇਸ ਤੋਂ ਪਹਿਲਾਂ ਸਾਲ 2015 ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਆਪਣੇ ਇੱਕ ਮੰਤਰੀ ਨੂੰ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਹਟਾ ਚੁੱਕੇ ਹਨ ਉਨ੍ਹਾਂ ਨੇ ਖੁਰਾਕ ਸਪਲਾਈ ਮੰਤਰੀ ਆਸਿਮ ਅਹਿਮਦ ਖਾਨ ਨੂੰ ਬਰਖਾਸਤ ਕਰਕੇ ਸੀਬੀਆਈ ਜਾਂਚ ਤੱਕ ਕਰਵਾ ਦਿੱਤੀ ਉਨ੍ਹਾਂ ’ਤੇ ਛੇ ਲੱਖ ਰੁਪਏ ਦੀ ਰਿਸ਼ਵਤ ਦਾ ਦੋਸ਼ ਸੀ ਆਪਣੀ ਜ਼ੀਰੋ ਟਾਲਰੈਂਸ ਪਾਰਟੀ ਦਾ ਹਵਾਲਾ ਦੇ ਕੇ ਸਤੰਬਰ 2016 ’ਚ ਵੀ ਕੇਜਰੀਵਾਲ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸੰਦੀਪ ਕੁਮਾਰ ਨੂੰ ਇੱਕ ਕਥਿਤ ਇਤਰਾਜ਼ਯੋਗ ਸੀਡੀ ਉਜਾਗਰ ਹੋਣ ਤੋਂ ਬਾਅਦ ਬਰਖਾਸਤ ਕੀਤਾ ਸੀ l

ਤਮਾਮ ਅੰਕੜਿਆਂ ਅਤੇ ਸਬੂਤਾਂ ਦੇ ਬਾਵਜੂਦ ਹਰ ਸਾਹ ’ਚ ਭਿ੍ਰਸ਼ਟਾਚਾਰ ਦੀ ਬਦਬੂ ਨੂੰ ਸਵੀਕਾਰਨ ਦੀ ਮਜ਼ਬੂਰੀ ਰਿਵਾਜ ਜਿਹਾ ਬਣ ਗਈ ਹੈ ਉੱਚੇ ਅਹੁਦਿਆਂ ’ਤੇ ਬੈਠੇ ਲੋਕਾਂ ਤੋਂ ਲੈ ਕੇ ਦਰਵਾਜਿਆਂ ’ਤੇ ਬੈਠੇ ਚਪੜਾਸੀ ਤੱਕ ਕਿਤੇ ਨਾ ਕਿਤੇ ਇਸ ਕੜੀ ਦਾ ਹਿੱਸਾ ਹੁੰਦੇ ਹਨ ਚਾਹੇ ਸਰਕਾਰੀ ਰਾਸ਼ਨ ਦੁਕਾਨਾਂ ਹੋਣ, ਮਾਇਨਿੰਗ, ਆਵਾਜਾਈ, ਫੌਜ, ਸਿੱਖਿਆ, ਸਿਹਤ, ਬੀਪੀਐਲ ਕਾਰਡ, ਵੱਖ-ਵੱਖ ਯੋਜਨਾਵਾਂ ਤਹਿਤ ਰਿਹਾਇਸ਼, ਸਮਾਜ ਕਲਿਆਣ, ਧਾਰਮਿਕ ਕੰਮ, ਕਫ਼ਨ-ਦਫ਼ਨ ਦਾ ਮਾਮਲਾ ਹੋਵੇ ਜਾਂ ਕੋਈ ਵੀ ਸਰਕਾਰੀ ਯੋਜਨਾ ਤਾਂ ਸ਼ਾਇਦ ਹੀ ਕੋਈ ਅਜਿਹਾ ਵਿਭਾਗ ਅਛੂਤਾ ਹੋਵੇ ਜਿੱਥੇ ਭਿ੍ਰਸ਼ਟਾਚਾਰ ਦੀਆਂ ਡੂੰਘੀਆਂ ਜੜ੍ਹਾਂ ਦਾ ਪਰਛਾਵਾਂ ਨਾ ਹੋਵੇ ਪਰ ਸੋਚਣਾ ਵੀ ਭਾਰੀ ਪੈਂਦਾ ਹੈ ਕਿ ਆਖਰ ਕਿਉਂ ਅਤੇ ਕਦੋਂ ਤੱਕ ਲੱਗਦਾ ਨਹੀਂ ਕਿ ਮਾਫ਼ੀਆ ਸ਼ਬਦ ਭਿ੍ਰਸ਼ਟਾਚਾਰ ਦਾ ਪ੍ਰਤੀਕ ਜੋ ਬਣ ਗਿਆ ਹੈ l

ਹੈਰਾਨੀ ਦੀ ਗੱਲ ਹੈ ਕਿ ਤਮਾਮ ਤਕਨੀਕੀ ਵਸੀਲਿਆਂ, ਮੁਖਬਰਾਂ, ਠੋਸ ਸਬੂਤਾਂ ਤੇ ਦਾਅਵਿਆਂਵਿਚਕਾਰ ਵੀ ਭਿ੍ਰਸ਼ਟਾਚਾਰ ਤੇਜੀ ਨਾਲ ਵਧ-ਫੁੱਲ ਰਿਹਾ ਹੈ ਕਾਸ਼! ਦਿਨ, ਰਾਤ, ਸੌਂਦੇ, ਜਾਗਦੇ ਭਿ੍ਰਸ਼ਟਾਚਾਰ ਨੂੰ ਕੋਸਣ ਵਾਲੇ ਆਗੂ, ਨੌਕਰਸ਼ਾਹ ਹੀ ਇਸ ਤੋਂ ਮੁਕਤ ਹੋ ਪਾਉਂਦੇ ਅਤੇ ਸੋਚਦੇ ਕਿ ਇਹ ਦੇਸ਼ ਅਤੇ ਭਾਰਤ ਮਾਤਾ ਦੇ ਮੱਥੇ ’ਤੇ ਕਲੰਕ ਅਤੇ ਗੱਦਾਰੀ ਹੈ ਬੇਸ਼ੱਕ ਆਮ ਆਦਮੀ ਪਾਰਟੀ ਨੇ ਵੱਡਾ ਬਹਾਦਰੀ ਭਰਿਆ ਕਦਮ ਚੁੱਕਿਆ ਹੈ ਅਤੇ ਇਸ ਦੇ ਸਿਆਸੀ ਮਾਇਨੇ ਚਾਹੇ ਜੋ ਲਾਏ ਜਾਣ ਬੱਸ ਇੰਤਜ਼ਾਰ ਹੈ ਤਾਂ ਐਨਾ ਕਿ ਇਹ ਸਿਲਸਿਲਾ ਰੁਕੇ ਨਾ ਅਤੇ ਦੂਜਿਆਂ ਦੇ ਉਦਾਹਰਨ ਵੀ ਸਾਹਮਣੇ ਆਉਣ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here