20 ਸਾਲਾ ਰੇਲਵੇ ਵਿਭਾਗ ’ਚ ਕਰ ਚੁੱਕਿਆ ਹੈ ਨੌਕਰੀ, ਪਰਿਵਾਰ ਵਾਲੇ ਛੱਡ ਚੁੱਕੇ ਸਨ ਮਿਲਣ ਦੀ ਉਮੀਦ
(ਸੱਚ ਕਹੂੰ ਨਿਊਜ਼) ਕੇਸਰੀਸਿੰਘਪੁਰ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀ ਗਈ ਇਨਸਾਨੀਅਤ ਮੁਹਿੰਮ ਤਹਿਤ ਇੱਕ ਵਾਰ ਫਿਰ ਬਲਾਕ ਕੇਸਰੀਸਿੰਘਪੁਰ (ਰਾਜਸਥਾਨ) ਦੇ ਡੇਰਾ ਸ਼ਰਧਾਲੂਆਂ ਨੇ 20 ਸਾਲ ਤੋਂ ਦਰ-ਬ-ਦਰ ਦੀਆਂ ਠੋਕਰਾਂ ਖਾ ਰਹੇ ਮੰਦਬੁੱਧੀ ਸਰਕਾਰੀ ਰੇਲਵੇ ਕਰਮਚਾਰੀ ਨੂੰ ਉਸ ਦੇ ਘਰਦਿਆਂ ਨਾਲ ਮਿਲਾ ਕੇ ਇਸ ਕਲਿਯੁਗ ’ਚ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ।
ਜਾਣਕਾਰੀ ਅਨੁਸਾਰ ਬੀਤੇ 10 ਦਿਨ ਪਹਿਲਾਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ ਰਾਜਿੰਦਰ ਇੰਸਾਂ ਨੂੰ ਗਰੀਨ ਮਾਰਕਿਟ ਕੇਸਰੀਸਿੰਘਪੁਰ ਕੋਲੋਂ ਇੱਕ ਲਾਵਾਰਿਸ ਹਾਲਤ ’ਚ ਮੰਦਬੁੱਧੀ ਵਿਅਕਤੀ ਦਿਖਾਈ ਦਿੱਤਾ ਜੋ ਕਈ ਦਿਨਾਂ ਤੋਂ ਭੁੱਖਾ ਸੀ। ਰਾਜਿੰਦਰ ਇੰਸਾਂ ਉਸ ਨੂੰ ਤੁਰੰਤ ਆਪਣੇ ਘਰ ਲੈ ਕੇ ਆਇਆ ਤੇ ਸਭ ਤੋਂ ਪਹਿਲਾਂ ਨੁਹਾ ਕੇ ਉਸ ਦੇ ਕੱਪੜੇ ਬਦਲੇ। ਜਿਸ ਤੋਂ ਬਾਅਦ ਉਸ ਨੂੰ ਭੋਜਖ ਖੁਆਇਆ ਗਿਆ ਤੇ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਗਈ। ਇਸ ਸੇਵਾ ਕਾਰਜ ’ਚ ਹਰਜਿੰਦਰ ਇੰਸਾਂ, ਇਨਸਾਨ ਇੰਸਾਂ, ਰਾਣੀ ਇੰਸਾਂ, ਅਸ਼ੋਕ ਇੰਸਾਂ, ਦੇਸ਼ਰਾਜ ਸ਼ਰਮਾ ਇੰਸਾਂ ਨੇ ਵੀ ਸਹਿਯੋਗ ਦਿੱਤਾ।
ਪੁਲਿਸ ਤੇ ਪ੍ਰਸ਼ਾਸਨ ਦੀ ਮੌਜ਼ੂਦਗੀ ’ਚ ਕੀਤੀ ਹਵਾਲੇ
ਰਾਜਿੰਦਰ ਇੰਸਾਂ ਨੇ ਸੱਚ ਕਹੂੰ ਨਾਲ ਗੱਲਬਾਤ ’ਚ ਦੱਸਿਆ ਕਿ ਕਈ ਦਿਨਾਂ ਬਾਅਦ ਮੰਦਬੁੱਧੀ ਤੋਂ ਪੁੱਛਗਿਛ ’ਚ ਪਤਾ ਚੱਲਿਆ ਕਿ ਉਹ ਵਾਰਡ 19 ਰੇਲਵੇ ਰੋਡ, ਵਿਸ਼ਣੂਪੁਰ, ਜ਼ਿਲ੍ਹਾ ਬਨਕੁਰਾ, ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਤੇ ਉਸਦਾ ਨਾਂਅ ਸੁਦਰਸ਼ਨ ਹੈ ਜੋ ਰੇਲਵੇ ਵਿਭਾਗ ’ਚ 20 ਸਾਲਾਂ ਤੱਕ ਕਾਰਜ ਕਰ ਚੁੱਕਿਆ ਹੈ। ਅਚਾਨਕ ਮਾਨਸਿਕ ਸਥਿਤੀ ਵਿਗੜਨ ਤੋਂ ਬਾਅਦ ਉਹ ਘਰ ਤੋਂ ਲਾਪਤਾ ਹੋ ਗਿਆ ਸੀ। ਡੇਰਾ ਸ਼ਰਧਾਲੂਆਂ ਨੇ ਸੁਦਰਸ਼ਨ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਸ ਸੁਦਰਸ਼ਨ ਦਾ ਭਰਾ ਮਿਲਨ ਲੋਹਾਰ ਉਸ ਨੂੰ ਲੈਣ ਆਇਆ। ਰਾਜਿੰਦਰ ਇੰਸਾਂ ਨੇ ਉਕਤ ਵਿਅਕਤੀ ਨੂੰ ਕੇਸਰੀਸਿੰਘਪੁਰ ਥਾਣਾ ਇੰਚਾਰਜ਼ ਗੋਪਾਲ ਸਿੰਘ, ਨਗਰ ਪਾਲਿਕਾ ਉਪ ਪ੍ਰਧਾਨ ਸੋਮਨਾਥ ਨਾਇਕ ਦੀ ਮੌਜ਼ੂਦਗੀ ’ਚ ਉਸ ਦੇ ਭਰਾ ਨੂੰ ਸ਼ੌਂਪ ਦਿੱਤਾ।
ਭਰਾ ਦੇ ਮਿਲਣ ਦੀ ਉਮੀਦ ਖਤਮ ਹੋ ਚੁੱਕੀ ਸੀ : ਮਿਲਨ ਲੋਹਾਰ
ਸੁਦਰਸ਼ਨ ਸਿੰਘ ਦੇ ਭਰਾ ਮਿਲਨ ਲੋਹਾਰ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਸ਼ਰਧਾਲੂ ਰਾਜਿੰਦਰ ਇੰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਡੇਰਾ ਸ਼ਰਧਾਲੂ ਜਿਨ੍ਹਾਂ ਦੀ ਵਜ੍ਹਾ ਨਾਲ ਉਸ ਦਾ ਭਰਾ ਅੱਜ ਆਪਣੇ ਘਰ ਪਰਤ ਰਿਹਾ ਹੈ। ਮਿਲਨ ਲੋਹਾਰ ਨੇ ਕਿਹਾ ਕਿ ਦੋ ਸਾਲਾਂ ਤੋਂ ਲਾਪਤਾ ਹੋਣ ਤੋਂ ਬਾਅਦ ਸਾਨੂੰ ਉਸ ਸੁਦਰਸ਼ਨ ਦੇ ਮਿਲਣ ਦੀ ਉਮੀਦ ਗੁਆ ਦਿੱਤੀ ਸੀ, ਪਰ ਜਦੋਂ ਤੱਕ ਇਸ ਧਰਤੀ ’ਤੇ ਤੁਹਾਡੇ ਵਰਗੇ ਮਸੀਹਾ ਮੌਜ਼ੂਦ ਹਨ ਤਾਂ ਇਨਸਾਨੀਅਤ ਜ਼ਿੰਦਾ ਰਹੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ