ਭਲਕੇ ਕਰਨਗੇ ਪੰਜਾਬ ਦੇ ਨੈਸ਼ਨਲ ਹਾਈਵੇ ਤੇ ਸੜਕਾਂ ਬੰਦ ਕਰਕੇ ਕੱਚੇ ਮੁਲਾਜ਼ਮ ਕਰਨਗੇ ਰੋਸ ਮੁਜ਼ਾਹਰੇ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਰੋਡਵੇਜ ਪਨਬੱਸ/ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਸੱਦੇ ਤੇ ਪੰਜਾਬ ਰੋਡਵੇਜ ਪਨਬੱਸ ਅਤੇ ਪੀ ਆਰ ਟੀ ਸੀ ਦੇ 29 ਡਿੱਪੂ ਬੰਦ ਕਰਕੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਰੋਸ ਪ੍ਦਰਸ਼ਣ ਕੀਤਾ ਅਤੇ ਪਨਬੱਸ ਅਤੇ ਪੀ ਆਰ ਟੀ ਸੀ ਦੀਆਂ ਬੱਸਾ ਦਾ ਚੱਕਾ ਜਾਮ ਕੀਤਾ ਗਿਆ।
ਇਸ ਮੌਕੇ ਪਟਿਆਲਾ ਡਿੱਪੂ ਦੇ ਗੇਟ ’ਤੇ ਸੰਬੋਧਨ ਕਰਦਿਆ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਵਿਭਾਗ ਦੀਆਂ ਨਾਕਾਮੀਆਂ ਨੂੰ ਦੂਰ ਕਰਨ ਲਈ ਬੀਤੇ ਕੱਲ੍ਹ ਤੋਂ ਸੰਘਰਸ਼ ਆਰੰਭ ਕੀਤਾ ਗਿਆ ਹੈ ਅਤੇ ਸਾਰੇ ਪੰਜਾਬ ਦੇ ਪੰਜਾਬ ਰੋਡਵੇਜ਼ ਦੇ ਸਾਰੇ ਡਿੱਪੂ ਬੰਦ ਕੀਤੇ ਹੋਏ ਨੇ ਪਰ ਫਿਰ ਵੀ ਅਧਿਕਾਰੀਆਂ ਵੱਲੋਂ ਜਥੇਬੰਦੀ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਅੱਜ ਪੀ ਆਰ ਟੀ ਸੀ ਦੇ ਸਮੂਹ 9 ਡਿੱਪੂ ਵੀ ਕਰਮਚਾਰੀਆਂ ਵੱਲੋ ਬੰਦ ਕਰ ਦਿੱਤੇ ਗਏ ਹਨ।
ਟਰਾਂਸਪੋਰਟ ਸਕੱਤਰ ਅਤੇ ਡਾਇਰੈਕਟਰ ਟਰਾਸਪੋਰਟ ਦੇ ਘਿਰਾਓ ਦਾ ਕੀਤਾ ਪਨਬੱਸ ਪੀ ਆਰ ਟੀ ਸੀ ਮੁਲਾਜ਼ਮਾਂ ਐਲਾਨ
ਉਨ੍ਹਾਂ ਕਿਹਾ ਕਿ ਜੇਕਰ ਗੱਲ ਕਰੀਏ ਮੰਗਾਂ ਦੀ ਤਾਂ ਮੰਗਾਂ ਵੀ ਕੋਈ ਬਹੁਤ ਵੱਡੀਆਂ ਨਹੀ ਹਨ ਪਰੰਤੂ ਅਫਸਰਸ਼ਾਹੀ ਅੜੀਅਲ ਰਵੱਈਆਂ ਅਪਣਾ ਰਹੀ ਹੈ। 18 ਤਰੀਕ ਤੱਕ ਮੁਲਾਜ਼ਮ ਤਨਖਾਹਾਂ ਲਈ ਰੋਸ ਮੁਜ਼ਾਹਰੇ ਕਰ ਰਹੇ ਹਨ, ਕੱਚੇ ਮੁਲਾਜ਼ਮਾਂ ਦੀ ਨਜਾਇਜ਼ ਸ਼ਿਕਾਇਤ ਲਈ ਬਿਨਾਂ ਇੰਨਕਵਾਰੀ ਡਿਊਟੀ ਤੋਂ ਫਾਰਗ ਕਰਨ ’ਤੇ ਰੋਕ ਲਗਾ ਕੇ ਇੰਨਕਵਾਰੀ ਕਰਕੇ ਰੂਟ ਆਫ ਕਰਨ ਦੀ ਮੰਗ ਹੈ ਕਿਉਂਕਿ ਹਾਲਾਤ ਵਿਭਾਗ ਦੇ ਇਹ ਹਨ ਕਿ ਸਿਰਫ ਸਵਾਰੀ ਕੋਲ ਖੜੇ ਕੰਡਕਟਰ ਦੀ ਫੋਟੋ ਦੇ ਆਧਾਰ ’ਤੇ ਫਾਰਗ ਕਰਨ ਤੱਕ ਦੀ ਨੌਬਤ ਆ ਗਈ ਹੈ।
ਉਨ੍ਹਾਂ ਕਿਹਾ ਕਿ ਮੁਫਤ ਸਫਰ ਸਹੂਲਤ ਕਾਰਨ ਬੱਸਾਂ ਵਿੱਚ ਸੌ ਤੋ ਉਪਰ ਸਵਾਰੀ ਸਫਰ ਕਰ ਰਹੀ ਹੈ ਜਿਸ ਕਾਰਨ ਡਰਾਇਵਰ ਕੰਡਕਟਰ ਦੀ ਨਜਾਇਜ਼ ਰਿਪੋਰਟਾਂ ਹੋ ਰਹੀਆਂ ਹਨ ਜਿਸ ਕਾਰਨ ਜਥੇਬੰਦੀ ਦਸ ਹਜ਼ਾਰ ਨਵੀਆਂ ਬੱਸਾਂ ਦੀ ਮੰਗ ਕਰ ਰਹੀ ਹੈ ਅਤੇ ਬੱਸਾਂ ਵਿੱਚ ਸਵਾਰੀ ਦੀ ਲਿਮਟ ਨਿਸ਼ਚਿਤ ਕਰਨ ਦੀ ਮੰਗ ਹੈ ਤਾਂ ਜੋ ਪੰਜਾਬ ਦੀ ਜਨਤਾ ਨੂੰ ਵਧੀਆਂ ਸਫਰ ਸਹੂਲਤ ਦਿੱਤੀ ਜਾ ਸਕੇ। ਇਸਦੇ ਨਾਲ ਹੀ ਮੋਗਾ ਡਿੱਪੂ ਦਾ ਰੋਟਾ ਮੁੱਖ ਦਫਤਰ ਤੋਂ ਮੋਗਾ ਡਿੱਪੂ ਵਿੱਚ ਤਬਦੀਲ ਕੀਤਾ ਜਾਵੇ ਅਤੇ ਢਾਬਿਆਂ ’ਤੇ ਰੁਕਣ ਸੰਬੰਧੀ ਹੁਕਮ ਵਾਪਸ ਲਏ ਜਾਣ।
ਇਸ ਮੌਕੇ ਤੋਂ ਇਲਾਵਾ ਕੁਲਦੀਪ ਸਿੰਘ ਮੋਮੀ ਤੇ ਹਰਮਨ ਸਿੰਘ ਨੇ ਕਿਹਾ ਕਿ ਜੇਕਰ ਸ਼ਾਮ ਤੱਕ ਮੰਗਾਂ ਦਾ ਹੱਲ ਨਾ ਕੀਤਾ ਗਿਆ ਅਤੇ ਪੰਜਾਬ ਰੋਡਵੇਜ ਦੇ ਮੁਲਾਜਮਾਂ ਵੱਲੋਂ ਪੰਜਾਬ ਰੋਡਵੇਜ਼ ਖੜੀਆਂ ਕਰਕੇ ਸੰਘਰਸਾਂ ਨੂੰ ਢਾਅ ਲਾਉਣ ਲਈ ਪਨਬੱਸਾਂ ਚਲਾਉਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਜੇਕਰ ਮੈਨੇਜਮੈਂਟ ਵੱਲੋਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਪਨਬੱਸਾਂ ਚਲਵਾਈਆਂ ਗਈਆਂ ਤਾਂ ਭਲਕੇ ਪੀ ਆਰ ਟੀ ਸੀ ਤੇ ਪਨਬੱਸ ਦੇ ਕੱਚੇ ਮੁਲਾਜ਼ਮ ਸੜਕਾਂ ’ਤੇ ਉਤਰਨਗੇ ਅਤੇ ਨੈਸ਼ਨਲ ਹਾਈਵੇ ਬੰਦ ਕਰਨ ਦੇ ਨਾਲ ਨਾਲ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਮੌਕੇ ਰੋਹੀ ਰਾਮ (ਹੈੱਡ ਆਫਿਸ) ਬੇਅੰਤ ਸਿੰਘ, ਰਾਮ ਸਿੰਘ, ਸਨਦੀਪ ਕੁਮਾਰ, ਅਭੀਜੋਤ ਬਾਵਾ, ਕੈਸ਼ੀਅਰ ਅਤਿੰਦਰਪਾਲ ਸਿੰਘ, ਪਵਨ ਢੀਂਡਸਾ, ਜਸਵੀਰ ਜੱਸੀ, ਲਖਵਿੰਦਰ ਸਿੰਘ ਆਦਿ ਸਾਥੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ