ਮੀਲ ਦਾ ਪੱਥਰ ਸਾਬਤ ਹੋਵੇਗੀ ਆਨਲਾਈਨ ਜਨਗਣਨਾ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਦੇਸ਼ ’ਚ ਡਿਜ਼ੀਟਲ ਤਰੀਕੇ ਨਾਲ ਆਨਲਾਈਨ ਜਨਗਣਨਾ ਹੋਵੇਗੀ, ਜਿਸ ਦੇ ਅੰਕੜੇ ਸੌ ਫੀਸਦੀ ਸਹੀ ਹੋਣਗੇ । ਡਿਜ਼ੀਟਲ ਤਰੀਕੇ ਨਾਲ ਕੀਤੀ ਗਈ ਜਨਗਣਨਾ ਦੇ ਆਧਾਰ ’ਤੇ ਅਗਲੇ 25 ਸਾਲਾਂ ਦੀ ਨੀਤੀ ਨਿਰਧਾਰਿਤ ਕਰਨ ’ਚ ਮੱਦਦ ਮਿਲੇਗੀ। ਅਸਾਮ ਦੇ ਕਾਮਰੂਪ ਜਿਲ੍ਹੇ ਦੇ ਅਮੀਗਾਂਵ ਸਥਿਤ ਜਨਗਣਨਾ ਦਫ਼ਤਰ ਦਾ ਉਦਘਾਟਨ ਕਰਦਿਆਂ ਗ੍ਰਹਿ ਮੰਤਰੀ ਨੇ ਇਹ ਗੱਲ ਕਹੀ ਉਨ੍ਹਾਂ ਕਿਹਾ ਕਿ ਜਨਗਣਨਾ ਦੀ ਪੰਜ ਸਾਲਾ ਨੀਤੀ ਨਿਰਮਾਣ ’ਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸਿਰਫ ਜਨਗਣਨਾ ਦੇ ਆਧਾਰ ’ਤੇ ਵਿਕਾਸ ਦਾ ਪੈਮਾਨਾ ਤੈਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਅਤੇ ਅਨੁੁਸੂਚਿਤ ਜਨਜਾਤੀ ਦੇ ਲੋਕ ਕਿਸ ਤਰ੍ਹਾਂ ਦਾ ਜੀਵਨ ਜੀਅ ਰਹੇ ਹਨ, ਪਹਾੜਾਂ, ਸ਼ਹਿਰਾਂ ਤੇ ਪਿੰਡਾਂ ’ਚ ਲੋਕਾਂ ਦਾ ਜੀਵਨ ਪੱਧਰ ਕਿਵੇਂ ਹੈ ਇਹ ਸਭ ਸਿਰਫ਼ ਜਨਗਣਨਾ ਦੇ ਅੰਕੜਿਆਂ ਦੇ ਆਧਾਰ ’ਤੇ ਤੈਅ ਕੀਤਾ ਜਾਂਦਾ ਹੈ।
ਈ-ਬਜ਼ਾਰ, ਈ-ਬਿਨੈ, ਈ-ਰੇਲ ਅਤੇ ਬੱਸ ’ਚ ਰਿਜ਼ਰਵੇਸ਼ਨ, ਈ-ਭੁਗਤਾਨ ਤੋਂ ਬਾਅਦ ਹੁਣ ਈ-ਜਨਗਣਨਾ ਦੀ ਵੀ ਦੇਸ਼ ’ਚ ਸ਼ੁਭ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ’ਚ ਜਨਮ ਅਤੇ ਮੌਤ ਦੋਵੇਂ ਡਿਜ਼ੀਟਲ ਜਨਗਣਨਾ ਨਾਲ ਜੁੜੇ ਹੋਣਗੇ ਹਰ ਜਨਮ ਤੋਂ ਬਾਅਦ ਡਿਜ਼ੀਟਲ ਜਨਗਣਨਾ ਖੁਦ ਹੀ ਅਪਡੇਟ ਹੋ ਜਾਵੇਗੀ ਅਤੇ ਜਦੋਂ ਕਿਸੇ ਦੀ ਮੌਤ ਹੋਵੇਗੀ ਤਾਂ ਉਸ ਦਾ ਨਾਂਅ ਖੁਦ ਹੀ ਡਾਟਾ ’ਚੋਂ ਡਿਲੀਟ ਹੋ ਜਾਵੇਗਾ। ਸੈਂਸਰ ਰਜਿਸਟਰ ’ਚ ਬੱਚਿਆਂ ਦੇ ਜਨਮ, ਮਾਤਾ-ਪਿਤਾ, ਜਾਤੀ ਅਤੇ ਜਨਮ ਸਥਾਨ ਦੀ ਜਾਣਕਾਰੀ ਦਰਜ ਹੋ ਜਾਵੇਗੀ ਇਸ ਤੋਂ ਬਾਅਦ ਜਦੋਂ ਉਹ 18 ਸਾਲ ਦਾ ਹੋਵੇਗਾ ਤਾਂ ਖੁਦ ਹੀ ਉਸ ਦਾ ਨਾਂਅ ਚੋਣ ਕਮਿਸ਼ਨ ਕੋਲ ਚਲਾ ਜਾਵੇਗਾ ਨਤੀਜੇ ਵਜੋਂ ਉਸ ਦਾ ਵੋਟਰ ਪਛਾਣ ਪੱਤਰ ਬਣਨ ਦੇ ਨਾਲ ਵੋਟਰ ਸੂਚੀ ’ਚ ਵੀ ਨਾਂਅ ਖੁਦ ਦਰਜ ਹੋਵੇਗਾ। ਫ਼ਿਰ ਜਦੋਂ ਕਿਸੇ ਦੀ ਮੌਤ ਹੋ ਜਾਵੇਗੀ ਤਾਂ ਆਨਲਾਈਨ ਜਨਗਣਨਾ ਦੇ ਡਾਟਾ ’ਚੋਂ ਉਸ ਸ਼ਖਸ ਦਾ ਨਾਂਅ ਖੁਦ ਹੀ ਡਿਲੀਟ ਵੀ ਹੋ ਜਾਵੇਗਾ।
ਇਸ ਤਰ੍ਹਾਂ ਜਨਗਣਨਾ ਦਾ ਡਾਟਾ ਹਮੇਸ਼ਾ ਖੁਦ ਅੱਪਡੇਟ ਹੁੰਦਾ ਰਹੇਗਾ ਇਹ ਕ੍ਰਾਂਤੀਕਾਰੀ ਬਦਲਾਅ 2024 ਤੋਂ ਹਰੇਕ ਜਨਮ ਅਤੇ ਮੌਤ ਦੀ ਜਾਣਕਾਰੀ ਆਨਲਾਈਨ ਜਨਗਣਨਾ ਦੀ ਸੁਵਿਧਾ ਪ੍ਰਾਪਤ ਹੋਣ ਨਾਲ ਹੀ ਸ਼ੁਰੂ ਹੋ ਜਾਵੇਗੀ। ਜਨਗਣਨਾ-2021 ’ਚ ਨਾਗਰਿਕਾਂ ਨੂੰ ਗਣਨਾ ’ਚ ਸ਼ਾਮਲ ਹੋਣ ਦੀ ਇੱਕ ਬਿਹਤਰ ਅਤੇ ਅਨੋਖੀ ਆਨਲਾਈਨ ਸੁਵਿਧਾ ਦਿੱਤੀ ਗਈ ਹੈ। ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਆਨਲਾਈਨ ਸਵੈ-ਗਣਨਾ ਦਾ ਅਧਿਕਾਰ ਦੇਣ ਲਈ ਨਿਯਮਾਂ ’ਚ ਬਦਲਾਅ ਕੀਤੇ ਹਨ। ਜਨਗਣਨਾ ਸੋਧ-2022 ਅਨੁਸਾਰ, ਪਰੰਪਰਾਗਤ ਤਰੀਕੇ ਨਾਲ ਤਾਂ ਜਨਗਣਨਾ ਘਰ-ਘਰ ਜਾ ਕੇ ਸਰਕਾਰੀ ਕਰਮਚਾਰੀ ਕਰਨਗੇ ਹੀ, ਪਰ ਹੁਣ ਨਾਗਰਿਕ ਸਵੈ-ਗਣਨਾ ਜਰੀਏ ਵੀ ਅਨੁਸੂਚੀ ਖਰੜਾ ਭਰ ਸਕਦਾ ਹੈ।
ਐਂਡਰਾਇਡ ਫੋਨ ਤੋਂ ਵੀ ਆਪਣੀ ਗਿਣਤੀ ਦਰਜ ਕੀਤੀ ਜਾ ਸਕਦੀ ਹੈ
ਇਸ ਲਈ ਪਹਿਲੇ ਨਿਯਮਾਂ ’ਚ ਇਲੈਕਟ੍ਰਾਨਿਕ ਫਾਰਮ ਸ਼ਬਦ ਜੋੜਿਆ ਗਿਆ ਹੈ, ਜੋ ਸੂਚਨਾ ਤਕਨੀਕੀ ਕਾਨੂੰਨ-2000 ਦੀ ਧਾਰਾ 2 ਦੀ ਉਪ ਧਾਰਾ-ਇੱਕ ਖੰਡ ਆਰ ’ਚ ਦਿੱਤਾ ਗਿਆ ਹੈ ਇਸ ਤਹਿਤ ਮੀਡੀਆ, ਮੈਗਨੇਟਿਕ, ਕੰਪਿਊਟਰ ਜਨਿਤ ਮਾਈਕੋ੍ਰਚਿਪ ਜਾਂ ਇਸ ਤਰ੍ਹਾਂ ਦੇ ਹੋਰ ਉਪਕਰਨ ’ਚ ਤਿਆਰ ਕਰਕੇ ਭੇਜੀ ਜਾਂ ਜੋੜੀ ਗਈ ਜਾਣਕਾਰੀ ਨੂੰ ਇਲੈਕਟ੍ਰਾਨਿਕ ਫਾਰਮ ’ਚ ਦਿੱਤੀ ਗਈ ਜਾਣਕਾਰੀ ਮੰਨਿਆ ਜਾਵੇਗਾ ਭਾਵ ਐਂਡਰਾਇਡ ਫੋਨ ਤੋਂ ਵੀ ਆਪਣੀ ਗਿਣਤੀ ਦਰਜ ਕੀਤੀ ਜਾ ਸਕਦੀ ਹੈ, ਜੋ ਕਿ ਅੱਜ-ਕੱਲ੍ਹ ਘਰ-ਘਰ ’ਚ ਮੁਹੱਈਆ ਹੈ ਇਸ ਆਨਲਾਈਨ ਐਂਟਰੀ ਤੋਂ ਇਲਾਵਾ ਘਰ-ਘਰ ਜਾ ਕੇ ਵੀ ਜਨਗਣਨਾ ਕੀਤੀ ਜਾਵੇਗੀ।
ਇਸ ਲਈ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਵੱਲੋਂ ਦਸ ਨਿਰਦੇਸ਼ਕਾਂ ਦੀ ਨਿਯੁਕਤੀ ਵੀ ਕਰ ਦਿੱਤੀ ਗਈ ਹੈ। ਯਾਦ ਰਹੇ ਇਹ ਜਨਗਣਨਾ 2021 ’ਚ ਹੋਣੀ ਸੀ, ਪਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੰਭਵ ਨਹੀਂ ਹੋ ਸਕੀ ਹੁਣ ਇਸ ਆਨਲਾਈਨ ਗਣਨਾ ਨੂੰ ਅੱਗੇ ਵਧਾਉਣ ਦੀ ਪਹਿਲ ਕੀਤੀ ਜਾ ਰਹੀ ਹੈ, ਜਿਸ ਨਾਲ ਭਾਰਤੀ ਨਾਗਰਿਕਾਂ ਦੀ ਗਿਣਤੀ ਜਲਦ ਤੋਂ ਜਲਦ ਤਾਂ ਹੋਵੇਗੀ ਹੀ, ਸਟੀਕ ਵੀ ਹੋਵੇਗੀ।
ਇਸ ’ਚ ਕੋਈ ਦੋ ਰਾਇ ਨਹੀਂ ਕਿ ਆਨਲਾਈਨ ਪ੍ਰਯੋਗ ਅਦੁੱਤੀ ਹਨ ਪਰ ਦੇਸ਼ ਦੀ ਜਨਤਾ ਦੇ ਸਥਾਈ ਅਤੇ ਲਗਾਤਾਰ ਗਤੀਸ਼ੀਲ ਰਜਿਸਟੇ੍ਰਸ਼ਨ ਦੇ ਦਿ੍ਰਸ਼ਟੀਗਤ ਜ਼ਰੂਰੀ ਸੀ ਕਿ ਗ੍ਰਾਮ ਪੰਚਾਇਤ ਪੱਧਰ ’ਤੇ ਜਨਗਣਨਾ ਦੀ ਜਵਾਬਦੇਹੀ ਸੌਂਪ ਦਿੱਤੀ ਜਾਵੇ। ਗਿਣਤੀ ਦੇ ਵਿਕੇਂਦੀਕਰਨ ਦੀ ਇਹ ਵੀਂ ਪਹਿਲ ਜਿੱਥੇ 10 ਸਾਲਾ ਜਨਗਣਨਾ ਦੀ ਬੋਝਿਲ ਪਰੰਪਰਾ ਤੋਂ ਮੁਕਤ ਹੋਵੇਗੀ, ਉੱਥੇ ਦੇਸ਼ ਕੋਲ ਹਰ ਮਹੀਨੇ ਹਰੇਕ ਪੰਚਾਇਤ ਪੱਧਰ ’ਤੇ ਜੀਵਨ ਅਤੇ ਮੌਤ ਦੀ ਗਣਨਾ ਦੇ ਸਟੀਕ ਅਤੇ ਭਰੋਸੇਯੋਗ ਅੰਕੜੇ ਮਿਲਦੇ ਰਹਿਣਗੇ ਇਹ ਤਰਕੀਬ ਅਪਣਾਉਣੀ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਤੇਜ਼ ਭੱਜਦੀ ਮਸ਼ੀਨੀ ਅਤੇ ਕੰਪਿਊਟਰੀਕਰਨ ਜ਼ਿੰਦਗੀ ’ਚ ਸਮਾਜਿਕ, ਆਰਥਿਕ, ਸਿੱਖਿਆ ਬਦਲਾਅ ਲਈ ਸਭ ਦੇ ਮੰਨਣਯੋਗ ਜਨਸੰਖਿਆ ਦੇ ਆਕਾਰ ਅਤੇ ਢਾਂਚੇ ਦਾ ਦਸ ਸਾਲ ਤੱਕ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ। ਉਂਜ ਵੀ ਭਾਰਤੀ ਸਮਾਜ ’ਚ ਜਿਸ ਤੇਜ਼ੀ ਨਾਲ ਲਿੰਗਕ, ਰੁਜ਼ਗਾਰ ਅਤੇ ਜੀਵਨ ਪੱਧਰ ’ਚ ਨਾ-ਬਰਾਬਰੀ ਵਧ ਰਹੀ ਹੈ। ਉਸ ਦੀ ਬਰਾਬਰੀ ਦੇ ਯਤਨਾਂ ਲਈ ਵੀ ਜ਼ਰੂਰੀ ਹੈ ਕਿ ਅਸੀਂ ਜਨਗਣਨਾ ਦੀ ਪਰੰਪਰਾ ’ਚ ਮਾੜਾ-ਮੋਟਾ ਬਦਲਾਅ ਲਿਆਈਏ।
ਧਰਤੀ ’ਤੇ ਜਿੰਨੀ ਤੇਜ਼ੀ ਨਾਲ ਮਨੱੁਖੀ ਭਾਈਚਾਰਿਆਂ ਦੀ ਆਬਾਦੀ 19ਵੀਂ ਸਦੀ ’ਚ ਵਧੀ ਹੈ, ਓਨੀ ਤੇਜ਼ੀ ਨਾਲ ਵਾਧਾ ਪਹਿਲਾਂ ਕਦੇ ਦਰਜ ਨਹੀਂ ਹੋਇਆ ਇੱਕ ਅੰਦਾਜ਼ੇ ਮੁਤਾਬਿਕ ਈਸਵੀ ਸੰਨ ਇੱਕ ’ਚ ਧਰਤੀ ’ਤੇ ਕੁੱਲ ਆਬਾਦੀ ਲਗਭਗ ਤੀਹ ਕਰੋੜ ਸੀ। 18ਵੀਂ ਸ਼ਤਾਬਦੀ ਦੇ ਆਖਰ ’ਚ ਦੁਨੀਆ ਦੀ ਜਨਸੰਖਿਆ ਇੱਕ ਅਰਬ ਦੇ ਅੰਕੜੇ ਨੂੰ ਵੀ ਪਾਰ ਨਹੀਂ ਕਰ ਸਕੀ ਸੀ। ਇਨ੍ਹਾਂ ਸ਼ਤਾਬਦੀਆਂ ’ਚ ਜਨਮ ਦਰ ਦੀ ਮਾਤਰਾ ਜਿਆਦਾ ਹੋਣ ਦੇ ਬਾਵਜੂਦ ਜਨਸੰਖਿਆ ਵਾਧਾ ਦਰ ਬੇਹੱਦ ਹੌਲੀ ਸੀ। ਪ੍ਰਕਿਰਤੀ ’ਤੇ ਨਿਰਭਰ ਗਰਭ ਨਿਰੋਧਕਾਂ ਤੋਂ ਦੂਰ ਅਤੇ ਇਲਾਜ ਦੀਆਂ ਆਸਾਨ ਅਤੇ ਮੁਹੱਈਆ ਪ੍ਰਣਾਲੀਆਂ ਤੋਂ ਅਣਜਾਣ ਇਸਤਰੀ-ਪੁਰਸ ਬੱਚੇ ਖੂਬ ਪੈਦਾ ਕਰਦੇ ਸਨ, ਪਰ ਉਨ੍ਹਾਂ ’ਚੋਂ ਜ਼ਿਆਦਾਤਰ ਮਰ ਜਾਂਦੇ ਸਨ। ਬਿਮਾਰੀਆਂ ਦੀ ਪਛਾਣ ਤੇ ਇਲਾਜ ਨਾਲ ਕੰਟਰੋਲ ਦੇ ਚੱਲਦਿਆਂ 20ਵੀਂ ਸ਼ਤਾਬਦੀ ਦੇ ਪਹਿਲੇ ਹੀ ਤਿੰਨ ਦਹਾਕਿਆਂ ’ਚ ਇਹ ਆਬਾਦੀ ਦੁੱਗਣੀ ਹੋ ਕੇ ਕਰੀਬ ਪੌਣੇ ਦੋ ਅਰਬ ਦੇ ਅੰਕੜੇ ਨੂੰ ਛੂਹ ਗਈ ਸੀ।
ਦੇਸ਼ ਦੀ ਸਭ ਤੋਂ ਛੋਟੀ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਇਕਾਈ ਗ੍ਰਾਮ ਪੰਚਾਇਤ ਹੈ
ਇਸ ਲਈ ਜ਼ਰੂਰੀ ਸੀ ਕਿ ਜਨਗਣਨਾ ਦੀ ਪ੍ਰਕਿਰਿਆ ਦੇ ਵਰਤਮਾਨ ਰੂਪ ਨੂੰ ਬਦਲ ਕੇ ਇੱਕ ਅਜਿਹੇ ਰੂਪ ’ਚ ਤਬਦੀਲ ਕੀਤਾ ਜਾਵੇ, ਜਿਸ ਨਾਲ ਇਸ ਦੀ ਗਿਣਤੀ ’ਚ ਲਗਾਤਾਰਤਾ ਬਣੀ ਰਹੇ। ਇਸ ਲਈ ਨਾ ਭਾਰੀ ਸੰਸਥਾਗਤ ਢਾਂਚੇ ਦੀ ਜ਼ਰੂਰਤ ਹੈ ਅਤੇ ਨਾ ਹੀ ਸਰਕਾਰੀ ਅਮਲੇ ਦੀ ਸਿਰਫ਼ ਗਿਣਤੀ ਦੀ ਕੇਂਦਰੀਕ੍ਰਤ ਗੁੰਝਲਦਾਰ ਪ੍ਰਣਾਲੀ ਨੂੰ ਵਿਕੇਂਦੀ�ਿਤ ਕਰਕੇ ਸੌਖਾ ਕਰਨਾ ਹੈ। ਗਿਣਤੀ ਦੀ ਇਹ ਤਰਕੀਬ ਉੱਪਰੋਂ ਸ਼ੁਰੂ ਨਾ ਹੋ ਕੇ ਹੇਠਾਂ ਤੋਂ ਸ਼ੁਰੂ ਹੋਵੇਗੀ। ਦੇਸ਼ ਦੀ ਸਭ ਤੋਂ ਛੋਟੀ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਇਕਾਈ ਗ੍ਰਾਮ ਪੰਚਾਇਤ ਹੈ ਜਿਸ ਦਾ ਤਿੰਨ-ਪੱਧਰੀ ਢਾਂਚਾ ਵਿਕਾਸ ਖੰਡ ਅਤੇ ਜਿਲ੍ਹਾ ਪੱਧਰ ਤੱਕ ਹੈ। ਅਸੀਂ ਕਰਨਾ ਸਿਰਫ਼ ਐਨਾ ਹੈ ਕਿ ਤਿੰਨ ਕਾਪੀਆਂ ’ਚੋਂ ਇੱਕ ਜਨਸੰਖਿਆ ਕਾਪੀ ਪੰਚਾਇਤ ਦਫ਼ਤਰ ’ਚ ਰੱਖਣੀ ਹੈ ਇਸ ਕਾਪੀ ਦੀ ਪ੍ਰਤੀਲਿਪੀ ਕੰਪਿਊਟਰ ’ਚ ਫੀਡ ਜਨਸੰਖਿਆ ਖਰੜੇ ’ਤੇ ਵੀ ਦਰਜ ਹੋਵੇ। ਜਿਨ੍ਹਾਂ ਗ੍ਰਾਮ ਪੰਚਾਇਤਾਂ ’ਚ ਬਿਜਲੀ ਅਤੇ ਇੰਟਨਨੈਟ ਦੀਆਂ ਸੁਵਿਧਾਵਾਂ ਹਨ, ਉੱਥੇ ਇਸ ਨੂੰ ਜਨਸੰਖਿਆ ਸਬੰਧੀ ਵੈਬਸਾਈਟ ਨਾਲ ਜੋੜ ਕੇ ਇਨ੍ਹਾਂ ਅੰਕੜਿਆਂ ਦੀ ਰਜਿਸਟੇ੍ਰਸ਼ਨ ਸਿੱਧੀ ਅਖਿਲ ਭਾਰਤੀ ਪੱਧਰ ’ਤੇ ਹੋ ਸਕਦੀ ਹੈ ਜਿਵੇਂ ਕਿ ਹੁਣ ਆਨਲਾਈਨ ਮਾਧਿਅਮਾਂ ਨਾਲ ਆਪਣੀ ਗਿਣਤੀ ਦਰਜ ਕਰਵਾ ਸਕਾਂਗੇ।
ਪਰਿਵਾਰ ਨੂੰ ਇਕਾਈ ਮੰਨ ਕੇ ਸਰਪੰਚ, ਸਕੱਤਰ ਅਤੇ ਪਟਵਾਰੀ ਨੂੰ ਇਹ ਜਵਾਬਦੇਹੀ ਸੌਂਪੀ ਜਾਵੇ ਕਿ ਉਹ ਪਰਿਵਾਰ ਦੇ ਹਰੇਕ ਮੈਂਬਰ ਦੀ ਨਾਮਜ਼ਦਗੀ ਤੇ ਹੋਰ ਜਾਣਕਾਰੀਆਂ ਜਨਸੰਖਿਆ ਅਨੁਸਾਰ ਇਨ੍ਹਾਂ ਕਾਪੀਆਂ ’ਚ ਦਰਜ ਕਰਨ ਇਸ ਗਿਣਤੀ ਨੂੰ ਫੋਟੋ ਸਮੇਤ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਗ੍ਰਾਮ ਪੰਚਾਇਤ ਪੱਧਰ ਦਾ ਹਰੇਕ ਵਿਅਕਤੀ ਇੱਕ-ਦੂਜੇ ਨੂੰ ਬਾਖੁੂਬੀ ਜਾਣਦਾ ਹੁੰਦਾ ਹੈ, ਇਸ ਲਈ ਇਸ ਗਿਣਤੀ ’ਚ ਫੋਟੋ ਅਤੇ ਨਾਂਅ ਦੇ ਪੱਧਰ ’ਤੇ ਭਰਮ ਦੀ ਸਥਿਤੀ ਨਹੀਂ ਪੈਦਾ ਹੋਵੇਗੀ ਜਿਵੇਂ ਕਿ ਵੋਟਰ ਸੂਚੀਆਂ ਅਤੇ ਵੋਟਰ ਪਛਾਣ ਪੱਤਰ ’ਚ ਹੋ ਜਾਂਦੀ ਹੈ ਗਿਣਤੀ ਦੀ ਇਸ ਪ੍ਰਕਿਰਿਆ ਤੋਂ ਕੋਈ ਵਾਂਝਾ ਵੀ ਨਹੀਂ ਰਹੇਗਾ ਕਿਉਂਕਿ ਜਨਗਣਨਾ ਕੀਤੇ ਜਾਣ ਵਾਲੇ ਜਨ ਅਤੇ ਜਨਗਣਨਾ ਕਰਨ ਵਾਲੇ ਲੋਕ ਸਥਾਨਕ ਹਨ।
ਪਿੰਡ ’ਚ ਕਿਸੇ ਵੀ ਬੱਚੇ ਦੇ ਪੈਦਾ ਹੋਣ ਦੀ ਜਾਣਕਾਰੀ ਅਤੇ ਕਿਸੇ ਵੀ ਵਿਅਕਤੀ ਦੀ ਮੌਤ ਦੀ ਜਾਣਕਾਰੀ ਤੁਰੰਤ ਪੂਰੇ ਪਿੰਡ ’ਚ ਫੈਲ ਜਾਂਦੀ ਹੈ, ਇਸ ਲਈ ਇਸ ਜਾਣਕਾਰੀ ਨੂੰ ਬਿਨਾਂ ਦੇਰੀ ਦਰਜ ਕੀਤਾ ਜਾ ਜਾਵੇਗਾ। ਲਗਭਗ ਇਹੀ ਪ੍ਰਕਿਰਿਆ ਸ਼ਹਿਰਾਂ ’ਚ ਵਾਰਡ ਦੇ ਪੱਧਰ ’ਤੇ ਅਪਣਾਈ ਜਾਵੇ। ਇਸ ਗਿਣਤੀ ’ਚ ਜਿੰਨੀ ਪਾਰਦਰਸ਼ਿਤਾ ਅਤੇ ਸ਼ੁੱਧਤਾ ਰਹੇਗੀ ਓਨੀ ਕਿਸੇ ਹੋਰ ਤਰੀਕੇ ਸੰਭਵ ਹੀ ਨਹੀਂ ਹੈ। ਇਸ ਲਈ ਈ-ਜਨਗਣਨਾ ਦੀ ਪਹਿਲ ਇੱਕ ਦੂਰਦਰਸ਼ੀ ਪਹਿਲ ਹੈ।
ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ