ਨਾਮ ਚਰਚਾ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਪੰਛੀਆਂ ਲਈ ਪਾਣੀ ਦੇ ਕਟੋਰੇ ਵੰਡੇ
ਕੋਟਕਪੂਰਾ ( ਅਜੈ ਮਨਚੰਦਾ)। ਬਲਾਕ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 18 ਮਈ 2006 ਨੂੰ ਬਲਾਕ ਕੋਟਕਪੂਰਾ ਵਿਖੇ ਸਤਿਸੰਗ ਫਰਮਾਉਣ ਦੀ ਖੁਸ਼ੀ ਵਿੱਚ ਬਲਾਕ ਦੀ ਨਾਮ ਚਰਚਾ ਹੋਈ।
ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਸੁਰਿੰਦਰ ਕੁਮਾਰ ਇੰਸਾਂ ਵੱਲੋਂ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਪਵਿੱਤਰ ਨਾਅਰਾ ਬੋਲ ਕੀਤੀ। ਇਸ ਦੌਰਾਨ ਕਵੀਰਾਜਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦਬਾਣੀ ਕੀਤੀ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨ ਮੋਬਾਈਲ ਰਾਹੀਂ ਸੁਣਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ 45 ਮੈਂਬਰ ਜੌਲੀ ਇੰਸਾਂ ਤੇ ਭੈਣ 45 ਮੈਂਬਰ ਅਨੀਤਾ ਇੰਸਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ।
ਆਰਥਿਕ ਪੱਖੋਂ ਕਮਜ਼ੋਰ 24 ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਇਸ ਮੌਕੇ 45 ਮੈਂਬਰ ਭੈਣ ਅਨੀਤਾ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਵੱਲੋਂ ਕੀਤੇ ਜਾ ਰਹੇ ਪਰਮਾਰਥੀ ਕੰਮਾਂ ਬਾਰੇ ਸਾਧ-ਸੰਗਤ ਨੂੰ ਵਿਸਥਾਪੂਰਵਕ ਜਾਣਕਾਰੀ ਦਿੱਤੀ । ਜਿਸ ਵਿੱਚ ਅੱਤ ਦੀ ਪੈ ਰਹੀ ਗਰਮੀ ਦੇ ਬਾਵਜ਼ੂਦ ਬਲਾਕ ਦੀ ਸਾਧ-ਸੰਗਤ ਹੁੰਮ-ਹੁੰਮਾ ਕੇ ਪੁੱਜੀ। ਨਾ ਚਰਚਾ ਦੌਰਾਨ ਸਾਧ-ਸੰਗਤ ਲਈ ਠੰਢੇ ਮਿੱਠੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਤਿਸੰਗ ਫਰਮਾਉਣ ਦੀ ਖੁਸ਼ੀ ਵਿੱਚ ਅਤੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਚਲਾਏ ਜਾ ਰਹੇ 138 ਮਾਨਵਤਾ ਭਲਾਈ ਕਾਰਜਾਂ ਤਹਿਤ ਸਾਧ-ਸੰਗਤ ਵੱਲੋਂ ਬਲੱਡ ਚੈੱਕਅੱਪ ਕੈਂਪ ਲਾਇਆ ਗਿਆ ਤੇ 24 ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਨੂੰ ਰਾਸ਼ਨ ਵੰਡਿਆ ਗਿਆ ਅਤੇ ਪੰਛੀਆਂ ਦੇ ਪਾਣੀ ਪੀਣ ਵਾਲੇ 51 ਕਟੋਰੇ ਵੀ ਵੰਡੇ ਗਏ।
ਇਸ ਮੌਕੇ ਰਣਜੀਤ ਸਿੰਘ ਵਡੇਰਾ, ਸੇਵਾਦਾਰ ਸੌਦਾਗਰ ਇੰਸਾਂ, ਬਲਾਕ ਕਮੇਟੀ 25 ਮੈਂਬਰ ਜਸਪਾਲ ਸਿੰਘ ਸਾਧੂ , 15 ਮੈਂਬਰ ਸੁਰਿੰਦਰ ਭੋਲਾ , ਸਤੀਸ਼ ਇੰਸਾਂ, ਰਾਜੂ ਇੰਸਾਂ , ਕੁਲਵੰਤ ਇੰਸਾਂ, ਸ਼ਨੀ ਇੰਸਾਂ, ਸ਼ਕਤੀ ਇੰਸਾਂ, ਬਲਜੀਤ ਇੰਸਾਂ, ਨਿਸ਼ਾਨ ਇੰਸਾਂ ,ਦੀਵਾਨ ਚੰਦ ਪੱਪੂ , ਜਗਦੇਵ ਇੰਸਾਂ , ਗੁਰਮੇਲ ਇੰਸਾਂ, ਓਮ ਪ੍ਰਕਾਸ਼ ਭੰਗੀਦਾਸ , ਪਿੰਡਾਂ ਦੇ ਭੰਗੀਦਾਸ ਗੁਰਬਿੰਦਰ ਸਿੰਘ ਇੰਸਾਂ, ਠਾਣਾ ਇੰਸਾਂ, ਬਾਬੂ ਇੰਸਾਂ, ਪਰਸ ਰਾਮ , ਗੁਰਚਰਨ ਇੰਸਾਂ, ਚਰਨ ਸਿੰਘ, ਜੱਗਾ ਇੰਸਾਂ, ਰੂਪ ਸਿੰਘ , ਜਸਬੀਰ ਸਿੰਘ , ਲੱਖੂ ਇੰਸਾਂ , ਬਲਦੇਵ ਇੰਸਾਂ , ਲੱਖਾ ਟੇਲਰ , ਰਾਜੂ ਦੋਧੀ ਇੰਸਾਂ , ਜੱਜ ਇੰਸਾਂ , ਹਰਪਾਲ ਇੰਸਾਂ , ਰਾਜਿੰਦਰ ਥਾਣੇਦਾਰ , ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ , ਸੁਜਾਨ ਭੈਣਾਂ ਬੇਅੰਤ ਇੰਸਾਂ , ਨਿਰਮਲਾ ਇੰਸਾਂ , ਪੁਸ਼ਪਾ ਇੰਸਾਂ , ਸਿਮਰਨ ਇੰਸਾਂ , ਰਾਣੀ ਇੰਸਾਂ ,ਵੀਰਪਾਲ ਇੰਸਾਂ , ਨੀਲਮ ਇੰਸਾਂ , ਰਜਨੀ ਇੰਸਾਂ , ਸੋਨੀਆ ਇੰਸਾਂ , ਕੁਲਵਿੰਦਰ ਕੌਰ ਵੀਨਾ ਮੱਕੜ ਤੇ ਬਲਾਕ ਦੀ ਸਮੂਹ ਸਾਧ-ਸੰਗਤ ਹਾਜ਼ਰ ਸੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ