ਕਾਰਤੀ ਚਿਦੰਬਰਮ ਦੇ ਕਈ ਟਿਕਾਣਿਆਂ ’ਤੇ ਸੀਬੀਆਈ ਨੇ ਕੀਤੀ ਛਾਪੇਮਾਰੀ

CBI Karti Chidambaram's Locations

ਕਾਰਤੀ ਚਿਦੰਬਰਮ ਦੇ ਕਈ ਟਿਕਾਣਿਆਂ ’ਤੇ ਸੀਬੀਆਈ ਨੇ ਕੀਤੀ ਛਾਪੇਮਾਰੀ

(ਏਜੰਸੀ)
ਨਵੀਂ ਦਿੱਲੀ l ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੰਗਲਵਾਰ ਨੂੰ ਵਿਦੇਸ਼ਾਂ ਤੋਂ ਮਿਲਣ ਵਾਲੇ ਫੰਡ ਦੇ ਮਾਮਲੇ ’ਚ ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨਾਲ ਸਬੰਧਤ 9 ਕੈਂਪਸਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ ਸੀਬੀਆਈ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੂਤਰਾਂ ਨੇ ਦੱਸਿਆ ਕਿ ਸੀਬੀਆਈ ਦੇ ਅਧਿਕਾਰੀ ਚੇਨੱਈ ਸਮੇਤ ਦੇਸ਼ ਭਰ ’ਚ ਸਥਿਤ ਕਾਰਤੀ ਦੇ ਕਈ ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ ਸੂਤਰਾਂ ਅਨੁਸਾਰ ਇਹ ਛਾਪੇਮਾਰੀ ਵਿਦੇਸ਼ਾਂ ਤੋਂ ਕਥਿਤ ਤੌਰ ’ਤੇ ਫੰਡ ਮਿਲਣ ਦੇ ਇੱਕ ਮਾਮਲੇ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ ਇਸ ਦਰਮਿਆਨ ਚਿਦੰਬਰਮ ਨੇ ਛਾਪੇ ਦੀ ਜਾਣਕਾਰੀ ਦਿੰਦਿਆਂ ਟਵੀਟ ਕੀਤਾ ਕਿ ਅੱਜ ਸਵੇਰੇ ਸੀਬੀਆਈ ਦੀ ਇੱਕ ਟੀਮ ਨੇ ਚੇਨੱਈ ’ਚ ਮੇਰੀ ਰਿਹਾਇਸ਼ ਅਤੇ ਦਿੱਲੀ ’ਚ ਮੇਰੀ ਅਧਿਕਾਰਕ ਰਿਹਾਇਸ਼ ਦੀ ਤਲਾਸ਼ੀ ਲਈ ਟੀਮ ਨੇ ਮੈਨੂੰ ਇੱਕ ਮਾਮਲੇ ਦੀ ਕਾਪੀ ਵਿਖਾਈ ਜਿਸ ’ਚ ਮੇਰਾ ਨਾਂਅ ਮੁਲਜ਼ਮ ਦੇ ਰੂਪ ’ਚ ਨਹੀਂ ਹੈ ਤਲਾਸ਼ੀ ਟੀਮ ਨੂੰ ਨਾ ਕੁਝ ਮਿਲਿਆ ਤੇ ਨਾ ਹੀ ਕੁਝ ਜਬਤ ਕੀਤਾ ਮੈਂ ਕਹਿ ਸਕਦਾ ਹਾਂ ਕਿ ਛਾਪੇਮਾਰੀ ਦਾ ਇਹ ਸਮਾਂ ਦਿਲਚਸਪ ਹੈ।

ਇਸ ਮਗਰੋਂ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ ਨੇ ਉਹਨਾਂ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ ਅਤੇ ਕੁਝ ਵੀ ਜਬਤ ਨਹੀਂ ਕੀਤਾ ਗਿਆ। ਸਾਬਕਾ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਹਾਲਾਂਕਿ ਛਾਪੇਮਾਰੀ ਦਾ ਸਮਾਂ ਦਿਲਚਸਪ ਹੈ। ਚਿਦੰਬਰਮ ਨੇ ਇੱਕ ਬਿਆਨ ’ਚ ਕਿਹਾ, ਟੀਮ ਨੇ ਮੈਨੂੰ ਇੱਕ ਐਫਆਈਆਰ ਦਿਖਾਈ ਜਿਸ ਵਿਚ ਮੇਰਾ ਨਾਂਅ ਮੁਲਜਮ ਵਜੋਂ ਦਰਜ ਨਹੀਂ ਸੀ। ਛਾਪੇਮਾਰੀ ਦੌਰਾਨ ਕੁਝ ਵੀ ਨਹੀਂ ਮਿਲਿਆ ਤੇ ਕੁਝ ਵੀ ਜਬਤ ਨਹੀਂ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਸੀਬੀਆਈ ਨੇ ਦੋਸ਼ ਲਾਏ ਹਨ ਕਿ ਕਾਰਤੀ ਚਿਦੰਬਰਮ ਨੇ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ‘ਤਲਵੰਡੀ ਸਾਬੋ ਪਾਵਰ ਪ੍ਰਾਜੈਕਟ’ ਲਈ ਜੁਲਾਈ-ਅਗਸਤ 2011 ਵਿਚ 250 ਚੀਨੀ ਨਾਗਰਿਕਾਂ ਨੂੰ 50 ਵੀਜੇ ਦਿਵਾਉਣ ਲਈ 50 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਉਸ ਸਮੇਂ ਪੀ. ਚਿਦੰਬਰਮ ਵਿੱਤ ਮੰਤਰੀ ਸਨ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿਚ ਬਿਜਲੀ ਪ੍ਰਾਜੈਕਟ ਲਾਉਣ ਲਈ ਚੀਨ ਦੀ ਇੱਕ ਕੰਪਨੀ ਨਾਲ ਇਕਰਾਰਨਾਮਾ ਕੀਤਾ ਗਿਆ ਸੀ ਪਰ ਇਸ ਦਾ ਕੰਮ ਤੈਅ ਸਮੇਂ ਤੋਂ ਪਿੱਛੇ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿਹਾ ਕਿ ਪ੍ਰਾਜੈਕਟ ਲਈ ਕਾਮਿਆਂ ਦੀ ਲੋੜ ਹੈ ਪਰ ਸਿਰਫ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਹੀ ‘ਵਰਕ ਪਰਮਿਟ’ ਦਿੱਤੇ ਜਾ ਸਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ