ਮੋਹਾਲੀ ਤੇ ਲੁਧਿਆਣਾ ‘ਚ ਮਿਲ ਰਹੇ ਹਨ ਜ਼ਿਆਦਾ ਮਰੀਜ਼ (Corona Punjab)
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਦੇਸ਼ ’ਚ ਹਾਲੇ ਵੀ ਕੋਰੋਨਾ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋਇਆ। ਹਾਲੇ ਵੀ ਕਈ ਥਾਈਂ ਵੀ ਵਧੇਰੇ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਪੰਜਾਬ ’ਚ ਕੋਰੋਨਾ (Corona Punjab) ਦੇ ਮਰੀਜ਼ ਮਿਲ ਰਹੇ ਹਨ। ਹਾਲਾਂਕਿ ਸੂਬੇ ‘ਚ ਕੋਰੋਨਾ ਦੇ ਮਾਮਲੇ ਘੱਟ ਕੇ 165 ਹੋ ਗਏ ਹਨ। ਸਭ ਤੋਂ ਚਿੰਤਾਜਨਕ ਸਥਿਤੀ ਮੋਹਾਲੀ ਦੀ ਹੈ। ਸ਼ਨੀਵਾਰ ਨੂੰ ਇੱਥੇ 10 ਨਵੇਂ ਮਰੀਜ਼ ਮਿਲੇ ਹਨ।
ਇਸ ਦੇ ਨਾਲ ਹੀ ਲੁਧਿਆਣਾ ਵਿੱਚ ਵੀ 7 ਮਰੀਜ਼ ਪਾਏ ਗਏ ਹਨ। ਅੰਮ੍ਰਿਤਸਰ ਅਤੇ ਜਲੰਧਰ ਦੇ ਨਾਲ-ਨਾਲ 17 ਜ਼ਿਲ੍ਹਿਆਂ ਵਿੱਚ ਕਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਸ਼ਨਿੱਚਰਵਾਰ ਨੂੰ ਪੰਜਾਬ ਵਿੱਚ ਕੁੱਲ 22 ਮਾਮਲੇ ਸਾਹਮਣੇ ਆਏ। ਇਸ ਸਮੇਂ ਦੌਰਾਨ ਲਾਗ ਦੀ ਦਰ 0.17% ਰਹੀ। ਹਾਲਾਂਕਿ ਪੰਜਾਬ ਸਰਕਾਰ ਟੈਸਟਿੰਗ ‘ਤੇ ਪੂਰਾ ਜ਼ੋਰ ਦੇ ਰਹੀ ਹੈ। ਸ਼ਨਿੱਚਰਵਾਰ ਨੂੰ ਕੋਵਿਡ ਦੇ ਸ਼ੱਕੀ ਮਾਮਲਿਆਂ ਦੇ 12,803 ਨਮੂਨੇ ਲੈ ਕੇ 12,711 ਦੀ ਜਾਂਚ ਕੀਤੀ ਗਈ।
ਇਹ ਵੀ ਦੱਸਣਯੋਗ ਹੈ ਕਿ ਸੂਬੇ ਵਿੱਚ 1 ਅਪ੍ਰੈਲ ਤੋਂ ਹੁਣ ਤੱਕ 973 ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਮੌਤਾਂ ਲੁਧਿਆਣਾ, ਗੁਰਦਾਸਪੁਰ, ਕਪੂਰਥਲਾ ਅਤੇ ਮੋਗਾ ਵਿੱਚ ਹੋਈਆਂ ਹਨ। ਹਾਲਾਂਕਿ ਚੰਗੀ ਖਬਰ ਇਹ ਵੀ ਹੈ ਕਿ 885 ਮਰੀਜ਼ ਠੀਕ ਵੀ ਹੋਏ ਹਨ। ਸੂੂਬੇ ਵਿੱਚ ਪਿਛਲੇ ਡੇਢ ਮਹੀਨੇ ਦੌਰਾਨ ਮੋਹਾਲੀ ਵਿੱਚ ਸਭ ਤੋਂ ਵੱਧ 232 ਮਾਮਲੇ ਮਿਲੇ ਹਨ। ਇੱਥੇ ਅਜੇ ਵੀ 67 ਕੇਸ ਐਕਟਿਵ ਹਨ। ਪਟਿਆਲਾ 197 ਮਾਮਲਿਆਂ ਨਾਲ ਦੂਜੇ ਨੰਬਰ ‘ਤੇ ਹੈ। ਜਿੱਥੇ ਹੁਣ ਸਿਰਫ 9 ਐਕਟਿਵ ਕੇਸ ਬਚੇ ਹਨ। ਲੁਧਿਆਣਾ ਵਿੱਚ 132 ਮਰੀਜ਼ ਮਿਲੇ ਹਨ। ਇੱਥੇ 28 ਐਕਟਿਵ ਕੇਸ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ