ਨੀਟ-ਪੀਜੀ 2022-23 ਪ੍ਰੀਖਿਆ ਮੁਲਤਵੀਂ ਕਰਨ ਤੋਂ ਸੁਪਰੀਮ ਕੋਰਟ ਦੀ ਨਾਂਹ

Supreme Court

ਨੀਟ-ਪੀਜੀ 2022-23 ਪ੍ਰੀਖਿਆ ਮੁਲਤਵੀਂ ਕਰਨ ਤੋਂ ਸੁਪਰੀਮ ਕੋਰਟ (Supreme Court) ਦੀ ਨਾਂਹ

(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਨੇ ਮੈਡੀਕਲ ਕੋਰਸਾਂ ਦੀ ਪੋਸਟ ਗ੍ਰੈਜੂਏਟ ਲਈ ਕੌਮੀ ਪੱਧਰ ਦੀ ਸਹਿ ਪ੍ਰਵੇਸ਼ (ਨੀਟ ਪੀਜੀ-2022-23) ਦੀ 21 ਮਈ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਸਬੰਧੀ ਪਟੀਸ਼ਨ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀ। ਜਸਟਿਸ ਡੀ. ਵਾਈ. ਚੰਦਰਚੂਹੜ ਤੇ ਜਸਟਿਸ ਸੂਰਿਆ ਕਾਂਤ ਦੀ ਬੈਂਚ ਨੇ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਸਾਡਾ ਦੇਸ਼ ਮਹਾਂਮਾਰੀ ਦੀ ਲਪੇਟ ’ਤੋਂ ਹੁਣ ਬਾਹਰ ਆ ਰਿਹਾ ਹੈ। ਇਸ ਹਾਲਾਤ ’ਚ ਮੈਡੀਕਲ ਸਿੱਖਿਆ ਸੈਸ਼ਨ ਦਾ ਆਯੋਜਨ ਕਰਨਾ ਸਮੇਂ ਦੀ ਮੰਗ ਹੈ।

21 ਮਈ ਨੂੰ ਪ੍ਰੀਖਿਆ ਕਰਵਾਉਣਾ ਇੱਕ ਨੀਤੀਗਤ ਫੈਸਲਾ ਹੈ। ਲਿਹਾਜਾ, ਇਹ ਅਦਾਲਤ ਇਸ ਮਾਮਲੇ ’ਚ ਦਖਲ ਨਹੀਂ ਦੇਣਾ ਚਾਹੁੰਦੀ। ਅਦਾਲਤ ਨੇ ਕਿਹਾ ਕਿ ਨੀਟ-ਪ੍ਰੀਖਿਆਵਾਂ ’ਚ ਪਹਿਲਾਂ ਹੀ ਦੇਰੀ ਹੋ ਰਹੀ ਹੈ ਤੇ ਹੋਰ ਦੇਰੀ ਕਰਨ ਨਾਲ ਹਸਪਤਾਲਾਂ ’ਚ ਮਰੀਜ਼ਾਂ ਦੀ ਦੇਖ-ਭਾਲ ’ਤੇ ਗੰਭੀਰ ਪ੍ਰਭਾਵ ਪੈਣਗੇ, ਕਿਉਂਕਿ ਉੱਥੇ ਆਮ ਹਾਲਾਤਾਂ ’ਚ ਉਪਲੱਬਧ ਤਿੰਨ ਬੈਂਚਾਂ ਦੀ ਬਜਾਇ ਰੈਜੀਡੈਂਟ ਡਾਕਟਰਾਂ ਦੇ ਸਿਰਫ ਦੋ ਬੈਂਚ ਹੀ ਹਨ। ਸੁਪਰੀਮ ਕੋਰਟ (Supreme Court) ਨੇ ਇਸ ਤੱਥ ’ਤੇ ਧਿਆਨ ਦਿੱਤਾ ਹੈ ਕਿ ਦੋ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਰਜਿਸ਼ਟ੍ਰੇਸ਼ਨ ਕਰਵਾਇਆ ਹੈ। ਅੰਤਿਮ ਸਮੇਂ ’ਚ ਮੁਲਤਵੀ ਹਫੜਾ-ਦਫੜੀ ਅਤੇ ਅਨਿਸ਼ਚਿਤਤਾ ਪੈਦਾ ਕਰੇਗੀ। । ਸਿੱਖਿਆ ਸੈਸ਼ਨ 2022-23 ’ਚ ਦਾਖਲੇ ਲਈ 21 ਮਈ ਤਾਰੀਕ ਤੈਅ ਹੈ। ਪਟੀਸ਼ਨਰ ਨੇ ਅਦਾਲਤ ਤੋਂ ਨੀਟ-ਪੀਜੀ ਪ੍ਰੀਖਿਆ ਮੁਲਤਵੀਂ ਕਰਨ ਲਈ ਉਚਿਤ ਦਿਸ਼ਾ-ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ