ਫਰਿਸ਼ਤਾ ਬਣ ਮੌਤ ਦੇ ਮੂੰਹੋਂ ਮੰਦਬੁੱਧੀ ਮਹਿਲਾ ਨੂੰ ਬਚਾ ਲਿਆਇਆ ਡੇਰਾ ਸੱਚਾ ਸੌਦਾ ਦਾ ਸੇਵਾਦਾਰ

Graphic1

ਰੇਲ ਗੱਡੀ ਸਾਹਮਣੇ ਪੱਟੜੀਆਂ ’ਤੇ ਖੜੀ ਸੀ ਮੰਦਬੁੱਧੀ ਮਹਿਲਾ, ਜਾਨ ਦਾਅ ’ਤੇ ਲਾ ਕੇ ਬਚਾਈ ਜਾਨ

(ਸੱਚ ਕਹੂੰ ਨਿਊਜ਼/ਲਖਜੀਤ ਇੰਸਾਂ) ਸ੍ਰੀ ਗੰਗਾਨਗਰ।
‘ਕਿਸੇ ਕੀ ਮੁਸਕਰਾਹਟੋਂ ਪੇ ਹੋ ਨਿਸਾਰ,
ਕਿਸੇ ਕਾ ਦਰਦ ਮਿਲ ਸਕੇ ਤੋਂ ਲੇ ਉਧਾਰ
ਕਿਸੇ ਕੇ ਵਾਸਤੇ ਹੋ ਤੇਰੇ ਦਿਲ ਮੇਂ ਪਿਆਰ
ਜੀਨਾ ਇਸੇ ਕਾ ਨਾਮ ਹੈ…’’

ਇਨ੍ਹਾਂ ਪੰਕਤੀਆਂ ਨੂੰ ਸਾਰਥਕ ਸਿੱਧ ਕਰ ਰਹੇ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਸੇ ਲੜੀ ’ਚ ਸ੍ਰੀ ਗੰਗਾਨਗਰ-ਸੂਰਤਗੜ੍ਹ ਰੇਲ ਲਾਈਨ ’ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਰੇਲ ਗੱਡੀ ਸਾਹਮਣੇ ਖੜੀ ਇੱਕ ਮੰਦਬੁੱਧੀ ਮਹਿਲਾ ਲਈ ਡੇਰਾ ਸੱਚਾ ਸੌਦਾ ਦਾ ਸੇਵਾਦਾਰ ਫਰਿਸ਼ਤਾ ਬਣ ਕੇ ਪਹੰੁਚਿਆ ਸੇਵਾਦਾਰ ਨੇ ਤੇਜ਼ ਰਫ਼ਤਾਰ ਨਾਲ ਆ ਰਹੀ ਰੇਲ ਗੱਡੀ ਸਾਹਮਣੇ ਖੜੀ ਮਹਿਲਾ ਨੂੰ ਵੇਖ ਚੀਤੇ ਦੀ ਰਫ਼ਤਾਰ ਵਾਂਗ ਉਸ ਨੂੰ ਆਪਣੇ ਵੱਲ ਖਿੱਚਿਆ, ਇਸ ਦੇ ਨਾਲ ਹੀ ਰੇਲ ਗੱਡੀ ਧੜਾਧੜ ਕਰਦੀ ਹੋਈ ਤੇਜ਼ ਰਫ਼ਤਾਰ ਨਾਲ ਉਨ੍ਹਾਂ ਦੇ ਨੇੜਿਓਂ ਲੰਘ ਗਈ ਜਿਸ ਨੇ ਵੀ ਇਹ ਦਿ੍ਰਸ਼ ਵੇਖਿਆ ਹੈਰਾਨ ਰਹਿ ਗਿਆ ਨੇੜਲੇ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ਦੀ ਮੰਨੀਏ ਤਾਂ ਇੱਕ ਸਕਿੰਟ ਦੀ ਵੀ ਦੇਰੀ ਮੰਦਬੁੱਧੀ ਮਹਿਲਾ ਦੀ ਜਾਨ ਲੈ ਲੈਂਦੀ ਮਹਿਲਾ ਨੂੰ ਬਚਾਉਣ ਦੌਰਾਨ ਇਹ ਸੇਵਾਦਾਰ ਖੁਦ ਵੀ ਜਖ਼ਮੀ ਹੋ ਗਿਆ ਅਤੇ ਕਾਫੀ ਦੇਰ ਬਾਅਦ ਖੁਦ ਨੂੰ ਸੰਭਾਲ ਸਕਿਆ।

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਰਾਜਿੰਦਰ ਇੰਸਾਂ ਡੇਰਾ ਸੱਚਾ ਸੌਦਾ ਦੀ ਮੰਦਬੁੱਧੀ ਵਿਅਕਤੀਆਂ ਨੂੰ ਆਪਣੇ ਪਰਿਵਾਰਾਂ ਨੂੰ ਮਿਲਾਉਣ ਦੀ ਮੁਹਿੰਮ ’ਚ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ, ਜਿਸ ਲਈ ਆਈਜੀ ਬੀਕਾਨੇਰ ਵੱਲੋਂ ਪੁਲਿਸ ਦਿਵਸ ’ਤੇ ਰਾਜਿੰਦਰ ਇੰਸਾਂ ਨੂੰ ਸਨਮਾਨਿਤ ਕੀਤਾ ਗਿਆ ਸੀ।

ਦਰਅਸਲ ਰਾਜਸਥਾਨ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ’ਚ ਬੁੱਧਵਾਰ ਸ਼ਾਮ ਨੂੰ ਜੋਧੇਵਾਲਾ ਨੇੜੇ ਇੱਕ ਮੰਦਬੁੱਧੀ ਮਹਿਲਾ ਰੇਲ ਦੀ ਪੱਟੜੀਆਂ ’ਤੇ ਘੁੰਮ ਰਹੀ ਸੀ, ਸਾਹਮਣੇ ਤੋਂ ਰੇਲ ਗੱਡੀ ਆ ਰਹੀ ਸੀ ਜਿਸ ਨੂੰ ਵੇਖ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਾਜਿੰਦਰ ਇੰਸਾਂ ਤੁਰੰਤ ਆਪਣੇ ਸਤਿਗੁਰੂ ਨੂੰ ਯਾਦ ਕਰਕੇ ਰੇਲ ਦੀ ਪੱਟੜੀ ’ਤੇ ਆ ਗਿਆ ਅਤੇ ਆਪਣੀ ਜਾਨ ’ਤੇ ਖੇਡ ਕੇ ਮੰਦਬੁੱਧੀ ਮਹਿਲਾ ਦੀ ਜਾਨ ਬਚਾਈ ਇਸ ਘਟਨਾ ਚੱਕਰ ’ਚ ਸੇਵਾਦਾਰ ਰਾਜਿੰਦਰ ਇੰਸਾਂ ਜਖ਼ਮੀ ਵੀ ਹੋਏ, ਪਰ ਚੰਗੀ ਗੱਲ ਹੈ ਕਿ ਉਹ ਇੱਕ ਅਨਮੋਲ ਜ਼ਿੰਦਗੀ ਬਚਾਉਣ ’ਚ ਸਫਲ ਰਹੇ।

ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਰਾਜਿੰਦਰ ਇੰਸਾਂ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਦੇਰ ਸ਼ਾਮ ਦੀ ਹੈ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਮੰਦਬੁੱਧੀ ਮਹਿਲਾ ਹੈ, ਜੋ ਸੜਕਾਂ ਅਤੇ ਰੇਲ ਪੱਟੜੀਆਂ ’ਤੇ ਘੁੰਮ ਰਹੀ ਹੈ ਤੁਰੰਤ ਹੀ ਮੈਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀਆਂ ਭੈਣਾਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਮੌਕੇ ’ਤੇ ਸੱਦਿਆ ਇਸ ਤੋਂ ਬਾਅਦ ਮੈਂ ਅਤੇ ਮੇਰਾ ਦੋਸਤ ਮਹਿਲਾ ਨੂੰ ਲੱਭਣ ਨਿਕਲ ਪਏ।
ਕਈ ਘੰਟਿਆਂ ਦੀ ਮੁਸ਼ਕੱਤ ਤੋਂ ਬਾਅਦ ਬੁੱਧਵਾਰ ਦੇਰ ਸ਼ਾਮ ਮਹਿਲਾ ਸਾਨੂੰ ਜੋਧੇਵਾਲਾ ਨੇੜੇ ਰੇਲ ਦੀ ਪੱਟੜੀ ’ਤੇ ਖੜੀ ਮਿਲੀ। ਜਿਵੇਂ ਹੀ ਮੈਂ ਦੂਜੇ ਪਾਸੇ ਵੇਖਿਆ ਕਿ ਸਾਹਮਣੇ ਤੋਂ ਰੇਲ ਗੱਡੀ ਆ ਰਹੀ ਹੈ, ਤੁਰੰਤ ਮੈਂ ਪੱਟੜੀਆਂ ਵਿਚਾਲੇ ਛਾਲ ਮਾਰੀ ਅਤੇ ਮਹਿਲਾ ਨੂੰ ਦੂਜੇ ਪਾਸੇ ਖਿੱਚ ਕੇ ਲੈ ਗਿਆ ਜੇਕਰ ਇੱਕ ਸਕਿੰਟ ਦੀ ਦੇਰ ਹੋ ਜਾਂਦੀ ਤਾਂ ਦੋਵਾਂ ਦੀ ਜਾਨ ਵੀ ਜਾ ਸਕਦੀ ਸੀ ਸ਼ਰਮਾ ਨੇ ਦੱਸਿਆ ਕਿ ਮੰਦਬੁੱਧੀ ਮਹਿਲਾ ਨਾਲ ਮੇਰੀ ਖੁਦ ਦੀ ਜਾਨ ਬਚਾਉਣ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਦਇਆ ਮਿਹਰ ਹੀ ਹੈ, ਜਿਸ ਨਾਲ ਅਸੀਂ ਦੋਵੇਂ ਬਚ ਗਏ ਪੂਜਨੀਕ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ ਕਿ ਮੁਸ਼ਕਲ ’ਚ ਫਸੇ ਲੋਕਾਂ ਦੀ ਜਾਨ ਬਚਾਉਣਾ ਹੀ ਸੱਚੀ ਇਨਸਾਨੀਅਤ ਹੈ।

ਹੁਣ ਤੱਕ 97 ਮੰਦਬੁੱਧੀ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਵਾਇਆ

ਰਾਜਿੰਦਰ ਇੰਸਾਂ ਨੇ ਅੱਗੇ ਦੱਸਿਆ ਕਿ ਹੁਣ ਤੱਕ ਅਸੀਂ 97 ਮੰਦਬੁੱਧੀ ਲੜਕੇ ਅਤੇ ਲੜਕੀਆਂ ਨੂੰ ਉਨ੍ਹਾਂ ਦੀ ਸਾਰ-ਸੰਭਾਲ ਕਰਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਵਾ ਚੁੱਕੇ ਹਾਂ ਉਨ੍ਹਾਂ ਕਿਹਾ ਕਿ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਟੀਮ ਨੇ ਇੱਕ ਮਹਿਲਾ ਨੂੰ ਸਹੀ ਸਲਾਮਤ ਬਚਾ ਲਿਆ ਭਾਵੇਂ ਇਸ ਕੋਸ਼ਿਸ਼ ਦੌਰਾਨ ਮੈਂ ਖੁਦ ਜਖ਼ਮੀ ਹੋ ਗਿਆ, ਪਰ ਮੈਨੂੰ ਲੱਗੀ ਸੱਟ ਕਿਸੇ ਦੀ ਜਾਨ ਨੂੰ ਬਚਾਉਣ ’ਚ ਸਹਾਇਕ ਬਣੀ ਇਸ ਤੋਂ ਵੱਡਾ ਮਾਣ ਲਈ ਕੋਈ ਨਹੀਂ ਹੈ

ਧੰਨ ਹੈ ਸੇਵਾਦਾਰ ਅਤੇ ਉਸ ਦਾ ਯਤਨ : ਕੁੰਨਰ

ਰਾਜਸਥਾਨ ਸਰਕਾਰ ਦੇ ਸਾਬਕਾ ਮੰਤਰੀ ਖੇਤਰੀ ਵਿਧਾਇਕ ਗੁਰਮੀਤ ਸਿੰਘ ਕੁੰਨਰ ਨੇ ਸੇਵਾਦਾਰ ਦੇ ਸੇਵਾ ਜਜ਼ਬੇ ਦੀ ਸ਼ਲਾਘਾ ਕਰਦਿਆਂ ਉਸ ਨੂੰ ਧੰਨ-ਧੰਨ ਕਿਹਾ ਹੈ ਅੱਜ ਫੋਨ ’ਤੇ ਰਾਜਿੰਦਰ ਇੰਸਾਂ ਨਾਲ ਗੱਲਬਾਤ ਕਰਦਿਆਂ ਕੁੰਨਰ ਨੇ ਕਿਹਾ ਕਿ ਰਾਜਿੰਦਰ ਵੱਲੋਂ ਕੀਤੀ ਗਈ ਕੋਸ਼ਿਸ਼ ਕਿਸੇ ਦੀ ਜਾਨ ਬਚਾਉਣ ’ਚ ਸਹਾਇਕ ਬਣੀ, ਇਸ ਲਈ ਉਨ੍ਹਾਂ ਦੀ ਜਿੰਨਾ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਉਨ੍ਹਾਂ ਨੇ ਮਾਨਵਤਾ ਭਲਾਈ ਕਾਰਜਾਂ ਦੀ ਸਿੱਖਿਆ ਦੇਣ ਲਈ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਵੀ ਕੀਤੀ।

‘‘ਸੇਵਾਦਾਰਾਂ ਅੰਦਰ ਇਨਸਾਨੀਅਤ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਕੋਈ ਸੜਕ ਕੰਢੇ ਤੜਫਦਾ, ਐਕਸੀਡੈਂਟ ’ਚ ਜਖ਼ਮੀ ਮਿਲ ਜਾਵੇ, ਤੁਸੀਂ ਉਸ ਨੂੰ ਚੁੱਕ ਕੇ ਹਸਪਤਾਲ ਪਹੰੁਚਾ ਦਿੰਦੇ ਹੋ ਇੱਥੋਂ ਤੱਕ ਕਿ ਸਾਡੇ ਇਹ ਨੌਜਵਾਨ ਬੇਟੇ-ਬੇਟੀਆਂ ਦੂਜਿਆਂ ਨੂੰ ਬਚਾਉਣ ਲਈ ਆਪਣੀ ਜਾਨ ਤੱਕ ਦਾਅ ’ਤੇ ਲਾ ਦਿੰਦੇ ਹਨ ਇਹੀ ਨਹੀਂ, ਕਿਤੇ ਕੋਈ ਪਾਗਲ, ਮੰਦਬੁੱਧੀ ਮਿਲ ਜਾਵੇ ਤਾਂ ਉਸ ਦਾ ਇਲਾਜ ਕਰਵਾ ਉਸ ਨੂੰ ਘਰ ਤੱਕ ਪਹੰੁਚਾ ਰਹੇ ਹਨ ਧੰਨ ਹੈ ਉਹ ਜਨਨੀ ਅਤੇ ਧੰਨ ਉਹ ਬਾਪ, ਜਿਨ੍ਹਾਂ ਦੇ ਬੱਚੇ ਇਸ ਕਲਿਯੁਗ ’ਚ ਵੀ ਪਰਹਿੱਤ ਸੇਵਾ ਕਰ ਰਹੇ ਹਨ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ