ਨਵੀਂ ਇਲੈਕਟ੍ਰਿਕ ਕਾਰ ਨੇਕਸਾਨ ਈਵੀ ਮੈਕਸ ਲਾਂਚ, ਵੇਖੋ ਕੀਮਤ

nexon Ev max car,Nexan EV Max Car Launch

ਨਵੀਂ ਇਲੈਕਟ੍ਰਿਕ ਕਾਰ ਨੇਕਸਾਨ ਈਵੀ ਮੈਕਸ ਲਾਂਚ, ਵੇਖੋ ਕੀਮਤ

  • ਨੇਕਸਨ ਈਵੀ ਮੈਕਸ ਵਿੱਚ 30 ਨਵੇਂ ਫੀਚਰ
  • ਹਾਈ ਵੋਲਟੇਜ Ziptron ਤਕਨੀਕ ਦੀ ਵਰਤੋਂ

ਮੁੰਬਈ। ਟਾਟਾ ਮੋਟਰਸ ਨੇ ਅੱਜ ਨਵੀਂ ਇਲੈਕਟ੍ਰਿਕ ਕਾਰ ਨੇਕਸਾਨ ਈਵੀ ਮੈਕਸ (Nexan EV Max Car Launch) ਲਾਂਚ ਕੀਤੀ ਹੈ। ਨਵੀਂ ਇਸ ਕਾਰ ’ਚ ਹਾਈ ਵੋਲਟੇਜ Ziptron ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਹ ਦੋ ਟ੍ਰਿਮ ਵਿਕਲਪਾਂ ਨੇਕਸਾਨ ਈਵੀ ਮੈਕਸ ਐਕਸਜੈਡ ਪਲਸ ਤੇ ਨੇਕਸਾਨ ਈਵੀ ਮੈਕਸ ਐਕਸਜੈਡ ਪਲਸ ਲਕਸ ਦੇ ਨਾਲ ਆਉਂਦੀ ਹੈ।

ਨਵੀਂ ਨੇਕਸਾਨ ਈਵੀ ਮੈਕਸ ਦੀ ਸ਼ੁੁਰੂਆਤੀ ਕੀਮਤ 17.74 ਲੱਖ ਰੁਪਏ ਹੈ। ਨੇਕਸਾਨ ਭਾਰਤ ਦੀ ਪਹਿਲੀ ਸਭ ਤੋਂ ਸੁਰੱਖਿਅਤ ਕਾਰ ਵੀ ਹੈ। ਗਲੋਬਲ ਐਨਸੀਏਪੀ ਨੇ ਇਸ ਕਾਰ ਨੂੰ ਕਰੈਸ਼ ਟੈਸਟ ‘ਚ 5 ਸਟਾਰ ਰੇਟਿੰਗ ਦਿੱਤੀ ਹੈ।

3 ਕਲਰ ਆਪਸ਼ਨ (Nexan EV Max Car Launch)

ਇਸ ਨੂੰ 3 ਕਲਰ ਆਪਸ਼ਨ ਇੰਟੈਂਸੀ-ਟੀਲ, ਡੇਟੋਨਾ ਗ੍ਰੇ ਅਤੇ ਪ੍ਰਿਸਟੀਨ ਵ੍ਹਾਈਟ ‘ਚ ਪੇਸ਼ ਕੀਤਾ ਗਿਆ ਹੈ। ਇਸ ‘ਚ ਡਿਊਲ ਟੋਨ ਬਾਡੀ ਕਲਰ ਸਟੈਂਡਰਡ ਦਿੱਤਾ ਗਿਆ ਹੈ। ਟਾਟਾ ਨੇਕਸਨ ਈਵੀ ਮੈਕਸ ਦੇ ਹਾਈ-ਐਂਡ ਮਾਡਲ ਦੀ ਕੀਮਤ 19.24 ਲੱਖ (ਐਕਸ-ਸ਼ੋਰੂਮ) ਰੱਖੀ ਗਈ ਹੈ। ਕੰਪਨੀ ਨੇ ਨੇਕਸਾਨ ਈਵੀ ਮੈਕਸ ਵਿੱਚ 30 ਨਵੇਂ ਫੀਚਰ ਸ਼ਾਮਲ ਕੀਤੇ ਹਨ। ਇਨ੍ਹਾਂ ਵਿੱਚ ਲੇਦਰੇਟ ਵੈਂਟੀਲੇਟੇਡ ਸੀਟਾਂ, ਜਵੈਲਰੀ ਕੰਟਰੋਲ ਨਾਬ, ਵਾਇਰਲੈੱਸ ਚਾਰਜਿੰਗ, ਆਟੋ ਡਿਮਿੰਗ IRVM, ਸਮਾਰਟ ਵਾਚ ਏਕੀਕਰਣ ਅਤੇ ਏਅਰ ਪਿਊਰੀਫਾਇਰ ਸ਼ਾਮਲ ਹਨ।

ਕਾਰ ’ਚ ਸੇਫਟੀ ਲਈ ਡੁਅਲ ਏਅਰਬੈਗ ਲੱਗੇ ਹਨ। ਇਸ ਤੋਂ ਇਲਾਵਾ ਮਲਟੀ ਡਰਾਈਵ ਮੋਡ, ਵਾਇਰਲੈਸ ਸਮਾਰਟਫੋਨ ਚਾਰਜ, ਕਰੂਜ ਕੰਟਰੋਲ, ਜੈਡ ਕਨੈਕਟੇਡ ਕਾਰ ਐਪ, ਇਲੈਕਟ੍ਰਿਕ ਸਨਰੂਫ, ਰੀਅਰ ਏਸੀ ਵੈਂਟਸ ਵੀ ਮੌਜੂਦ ਹੈ।

ਕਾਰ ਦੀ ਬੈਟਰੀ ਅਤੇ ਮੋਟਰ ‘ਤੇ 8 ਸਾਲ ਦੀ ਵਾਰੰਟੀ

ਟਾਟਾ ਮੋਟਰਸ ਆਪਣੀ ਇਸ ਕਾਰ ਦੀ ਬੈਟਰੀ ਅਤੇ ਮੋਟਰ ‘ਤੇ 8 ਸਾਲ ਜਾਂ 1,60,000 ਕਿਲੋਮੀਟਰ ਤੱਕ ਦੀ ਵਾਰੰਟੀ ਵੀ ਦੇ ਰਹੀ ਹੈ। ਨੇਕਸਨ ਈਵੀ ਮੈਕਸ ਕਾਰ 7.2 kW ਏਸੀ ਫਾਸਟ ਚਾਰਜਰ ਦੇ ਨਾਲ ਆਉਂਦੀ ਹੈ, ਜੋ ਕਾਰ ਨੂੰ ਨਿਯਮਿਤ ਤੌਰ ‘ਤੇ 6.5 ਘੰਟਿਆਂ ਵਿੱਚ ਚਾਰਜ ਕਰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ