ਹਮਲਾ ਅੱਤਵਾਦੀ ਹੈ ਜਾਂ ਨਹੀਂ ਫਿਲਹਾਲ ਜਾਂਚ ਤੋਂ ਬਾਅਦ ਹੀ ਲੱਗੇਗਾ ਪਤਾ : ਡੀਜੀਪੀ

dgp punjab

ਮੁਹਾਲੀ ਧਮਾਕੇ ’ਤੇ ਬੋਲੋ ਡੀਜੀਪੀ, ਕਿਹਾ ਧਮਾਕੇ ’ਚ ਟੀਐਨਟੀ ਦੀ ਵਰਤੋਂ ਕੀਤੀ ਗਈ

(ਸੱਚ ਕਹੂੰ ਨਿਊਜ਼) ਮੁਹਾਲੀ। ਮੁਹਾਲੀ ਇੰਟੈਲੀਜੈਂਸ ਦਫਤਰ ’ਤੇ ਹੋਏ ਧਮਾਕੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੇ ਡੀਜੀਪੀ ਵੀਕੇ ਭਾਵਰਾ ਨੇ ਕਿਹਾ ਕਿ ਹਮਲੇ ’ਚ ਧਮਾਕੇ ਵਜੋਂ ਟ੍ਰਾਈ ਨਾਈਟ੍ਰੋ ਟਾਲਊਨ (ਟੀਐਨਟੀ) ਦੀ ਵਰਤੋਂ ਕੀਤੀ ਗਈ ਹੈ। ਡੀਜੀਪੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੈਡ ਕੁਆਰਟਰ ’ਤੇ ਪ੍ਰੋਜੈਕਟਾਈਲ ਨਾਲ ਹਮਲਾ ਕੀਤਾ ਗਿਆ ਹੈ। ਜਿਸ ਸਮੇਂ ਹਮਲਾ ਹੋਇਆ,ਕਮਰੇ ’ਚ ਕੋਈ ਨਹੀਂ ਸੀ। ਇਸ ਦਾ ਇੰਪੈਕਟ ਵੀ ਕੰਧ ’ਤੇ ਆਇਆ ਹੈ। (Terrorist Investigation )

ਇਸ ਮਾਮਲੇ ’ਚ ਅੱਤਵਾਰੀ ਹਮਲੇ ਦੀ ਸੰਭਾਵਨਾ ’ਤੇ ਡੀਜੀਪੀ ਨੇ ਕਿਹਾ ਕਿ ਇਸ ਜਾਂਚ ਕੀਤਾ ਜਾ ਰਹੀ ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਮਲਾ ਅੱਤਵਾਦੀ ਜਾਂ ਨਹੀਂ। ਪੁਲਿਸ ਨੇ ਇਸ ਮਾਮਲੇ ’ਚ ਅੰਬਾਲਾ ਤੋਂ ਇੱਕ ਸ਼ੱਕੀ ਨੂੰ ਹਿਰਾਸਤ ’ਚ ਲਿਆ ਹੈ। ਪੁਲਿਸ ਉਸ ਤੋਂ ਪੁੱਛਗਿਛ ਕਰ ਰਹੀ ਹੈ।

ਪੁਲਿਸ ਇੰਟੈਲੀਜੈਂਸ ਦੇ ਸੂਤਰਾਂ ਤੋਂ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਸ ਹਮਲੇ ਰਾਹੀਂ ਇੰਟੈਲੀਜੈਂਸ ਹੈਡਕੁਆਰਟਰ ਦੀ ਬਿਲਡਿੰਗ ਨੂੰ ਉੱਡਾਉਣ ਦੀ ਸਾਜਿਸ਼ਸੀ। ਨਿਸ਼ਾਨਾ ਖੁੰਝ ਜਾਣ ਕਾਰਨ ਵਿਸਫੋਟਕ ਖਿੜਕੀ ਦੇ ਅੰਦਰ ਜਾਣ ਦਾ ਬਜਾਇ ਕੰਧ ’ਤੇ ਵੱਜਿਆ। ਜੇਕਰ ਵਿਸਫੋਟਕ ਸਿੱਧਾ ਖਿੜਕੀ ਰਾਹੀਂ ਅੰਦਰ ਵੱਜਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

ਡੀਜੀਪੀ ਨੇ ਕਿਹਾ ਕਿ ਪੁਲਿਸ ਨੂੰ ਵੱਡੇ ਸੁਰਾਗ ਮਿਲੇ ਹਨ। ਜਲਦੀ ਹੀ ਸਾਰਾ ਮਾਮਲਾ ਸੁਲਝਾ ਲਿਆ ਜਾਵੇਗਾ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਸ਼ੱਕੀ ਸਵਿਫਟ ਕਾਰ ਬਾਰੇ ਵੀ ਵੱਡੀ ਜਾਣਕਾਰੀ ਮਿਲੀ ਹੈ। ਧਮਾਕੇ ਤੋਂ ਬਾਅਦ ਇਹ ਸਵਿਫਟ ਕਾਰ ਹਰਿਆਣਾ ਵੱਲ ਚੱਲੀ ਗਈ ਹੈ। ਉਥੇ ਵੀ ਪੁਲਿਸ ਨੇ ਛਾਪਾ ਮਾਰ ਕੇ ਕੁਝ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਲਿਆ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਟੀਮ ਵੀ ਮੋਹਾਲੀ ਪਹੁੰਚ ਕੇ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ