ਤਰਨਤਾਰਨ ‘ਚ ਵੱਡੀ ਸਾਜਿਸ਼ ਨਾਕਾਮ, 3.50 ਕਿੱਲੋ ਆਰੀਡੀਐਕਸ ਸਮੇਤ ਦੋ ਕਾਬੂ

punjab polcei

3.50 ਕਿੱਲੋ ਆਰੀਡੀਐਕਸ ਸਮੇਤ ਦੋ ਕਾਬੂ

(ਸੱਚ ਕਹੂੰ ਨਿਊਜ਼) ਤਰਨਤਾਰਨ। ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਵੱਡੀ ਸਫਲਤਾ ਹਾਸਲ ਕੀਤੀ। ਅੱਤਵਾਦੀਆਂ ਵੱਲੋਂ ਲਗਾਤਾਰ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਨੂੰ ਪੰਜਾਬ ਪੁਲਿਸ ਦੇ ਚੌਕਸ ਜਵਾਨ ਨਾਕਾਮ ਕਰ ਦਿੰਦੇ ਹਨ। ਇੱਕ ਵਾਰੀ ਫਿਰ ਪੰਜਾਬ ਪੁਲਿਸ ਨੇ ਅੱਤਵਾਦੀਆਂ ਦੇ ਇਰਾਦੇ ਨਾਕਾਮ ਕਰ ਦਿੱਤੇ।  ਘਟਨਾ ਜ਼ਿਲ੍ਹਾ ਤਰਨਤਾਰਨ ਦੀ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਇਨ੍ਹਾਂ ਕੋਲੋ 3.50 ਕਿੱਲੋ ਆਰਡੀਐਕਸ ਬਰਾਮਦ ਕੀਤੀ ਹੈ।

ਪੁਲਿਸ ਵੱਲੋਂ ਦੋਵਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਾਮਦ ਕੀਤੀ ਆਰਡੀਐਕਸ ਨੂੰ ਇੱਕ ਬੋਰੀ ’ਚ ਬੰਦ ਕਰਕੇ ਖੰਡਹਰਨੁਮਾ ਇਮਾਰਤ ’ਚ ਛੁਪਾਇਆ ਗਿਆ ਸੀ। ਪੁਲਿਸ ਇਸ ਮਾਮਲੇ ਨੂੰ ਕਰਨਾਲ ’ਚ ਫੜੇ ਗਏ ਅੱਤਵਾਦੀਆਂ ਨਾਲ ਜੋੜ ਕੇ ਵੇਖ ਰਹੀ ਹੈ। ਆਰਡੀਐਕਸ ਬਰਾਮਦਗੀ ਤੋਂ ਬਾਅਦ ਪੰਜਾਬ ਪੁਲਿਸ ਦੀ ਸ਼ਪੈਸ਼ਲ ਟੀਮਾਂ ਜਾਂਚ ’ਚ ਜੁਟ ਗਈਆਂ ਹਨ। ਫਿਲਹਾਲ ਪੁਲਿਸ ਨੇ ਆਰਡੀਐਕਸ ਨੂੰ ਨਸ਼ਟ ਕਰਕੇ ਕਬਜ਼ੇ ’ਚ ਲੈ ਲਿਆ ਹੈ। ਭਾਰਤ ’ਚ ਇਹ ਕਿੱਥੋਂ ਆਇਆ ਤੇ ਕਿੱਥੇ ਇਸ ਨੂੰ ਵਰਤਿਆ ਜਾਣਾ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here