ਬਦਰੀਨਾਥ ਰੋਡ ‘ਤੇ ਖਾਈ ਵਿੱਚ ਡਿੱਗੀ ਗੱਡੀ, 5 ਦੀ ਮੌਤ

Accident Sachkahoon

ਬਦਰੀਨਾਥ ਰੋਡ ‘ਤੇ ਖਾਈ ਵਿੱਚ ਡਿੱਗੀ ਗੱਡੀ, 5 ਦੀ ਮੌਤ

ਦੇਹਰਾਦੂਨ। ਉੱਤਰਾਖੰਡ ਵਿੱਚ ਐਤਵਾਰ ਸਵੇਰੇ ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਧਾਮ ਦੇ ਦਰਵਾਜ਼ੇ ਖੁੱਲਣ ’ਤੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦਾ ਇਕ ਵਾਹਨ ਬੇਕਾਬੂ ਹੋ ਕੇ ਡੂੰਘੀ ਖੱਡ ‘ਚ ਜਾ ਡਿੱਗਾ। ਗੱਡੀ ਵਿੱਚ ਸਵਾਰ ਸਾਰੇ 05 ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ।

ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੇ ਬੁਲਾਰੇ ਲਲਿਤਾ ਦਾਸ ਨੇਗੀ ਨੇ ਯੂਐਨਆਈ ਨੂੰ ਦੱਸਿਆ ਕਿ ਤੋਤਾ ਘਾਟੀ ਨੇੜੇ ਇੱਕ ਕਾਰ ਮਾਰੂਤੀ ਇਗਨੀਸ ਦੇ ਡੂੰਘੀ ਖੱਡ ਵਿੱਚ ਡਿੱਗਣ ਤੋਂ ਬਾਅਦ ਬਿਆਸੀ ਤੋਂ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਉਨ੍ਹਾਂ ਟੀਮ ਇੰਚਾਰਜ ਸਬ-ਇੰਸਪੈਕਟਰ ਨੀਰਜ ਚੌਹਾਨ ਦੇ ਹਵਾਲੇ ਨਾਲ ਦੱਸਿਆ ਕਿ ਉਕਤ ਗੱਡੀ ਵਿੱਚ ਪੰਜ ਵਿਅਕਤੀ ਸਵਾਰ ਸਨ। ਸਾਰੇ ਮਰ ਚੁੱਕੇ ਹਨ। ਟੀਮ ਵੱਲੋਂ ਇੱਕ ਲਾਸ਼ ਨੂੰ ਰੋਡ ਹੈੱਡ ‘ਤੇ ਲਿਆਂਦਾ ਗਿਆ ਹੈ। ਬਾਕੀ 04 ਲਾਸ਼ਾਂ ਨੂੰ ਵੀ ਖੱਡ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜਾਰੀ ਹੈ। ਵਿਸਤ੍ਰਿਤ ਵਰਣਨ ਦੀ ਉਡੀਕ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here