ਰਾਮ-ਨਾਮ ਤੋਂ ਬਿਨਾ ਜੀਵਨ ਵਿਅਰਥ : ਪੂਜਨੀਕ ਗੁਰੂ ਜੀ

MSG

ਰਾਮ-ਨਾਮ ਤੋਂ ਬਿਨਾ ਜੀਵਨ ਵਿਅਰਥ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਮਾਲਕ ਦੇ ਨਾਮ ਤੋਂ ਬਿਨਾ ਜੀਵਨ ਵਿਅਰਥ ਹੈ ਮਾਲਕ ਦੇ ਨਾਮ ਨਾਲ ਹੀ ਜੀਵਨ ਦੀ ਕੀਮਤ ਪੈਂਦੀ ਹੈ ਅਤੇ ਆਤਮਾ ਆਵਾਗਮਨ ਤੋਂ ਅਜ਼ਾਦ ਹੁੰਦੀ ਹੈ ਮਨੁੱਖੀ ਜਨਮ ਕਈ ਸਦੀਆਂ ਬਾਅਦ, ਯੁੱਗਾਂ ਤੋਂ ਬਾਅਦ ਆਤਮਾ ਨੂੰ ਮਿਲਦਾ ਹੈ ਇਸ ਮਨੁੱਖੀ ਜਨਮ ’ਚ ਜੇਕਰ ਜੀਵ ਨਾਮ ਜਪੇ, ਅੱਲ੍ਹਾ, ਵਾਹਿਗੁਰੂ ਦਾ ਸ਼ੁਕਰਾਨਾ ਕਰੇ ਤਾਂ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟੇ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਪੂਰਨ ਗੁਰੂ, ਪੀਰ-ਫ਼ਕੀਰ ਮਿਲੇ, ਜੀਵ ਉਸ ਦੀ ਸਤਿਸੰਗ ਸੁਣੇ ਅਤੇ ਸੁਣ ਕੇ ਅਮਲ ਕਰੇ ਜਦੋਂ ਤੱਕ ਅਮਲ ਨਹੀਂ ਕਰਦਾ ਗਿਆਨ ਦਾ ਕੋਈ ਫ਼ਾਇਦਾ ਨਹੀਂ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਪੜ੍ਹ-ਪੜ੍ਹ ਕੇ ਭਾਵੇਂ ਟਰੱਕ ਭਰ ਲਓ, ਗੱਡੀਆਂ ਭਰ ਲਓ, ਕੁਝ ਵੀ ਕਰ ਲਓ ਜਦੋਂ ਤੱਕ ਤੁਸੀਂ ਉਸ ’ਤੇ ਅਮਲ ਨਹੀਂ ਕਰਦੇ, ਉਸ ਦਾ ਕੋਈ ਫ਼ਾਇਦਾ ਨਹੀਂ ਗਿਆਨ ਬਹੁਤ ਜ਼ਰੂਰੀ ਹੈ ਪਰ ਗਿਆਨ ਅਨੁਸਾਰ ਚੱਲਣਾ ਵੀ ਜ਼ਰੂਰੀ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਹ ਘੋਰ ਕਲਿਯੁਗ ਹੈ ਇੱਥੇ ਮਨ-ਇੰਦਰੀਆਂ ਬੜੇ ਹੀ ਫੈਲਾਅ ’ਤੇ ਹਨ, ਬਹੁਤ ਜ਼ੋਰਾਂ ’ਤੇ ਹਨ ਕਈ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਘਰੇਲੂ ਪਰੇਸ਼ਾਨੀਆਂ-ਮੁਸ਼ਕਲਾਂ ਹੁੰਦੀਆਂ ਹਨ ਉਹ ਸਤਿਸੰਗ ’ਚ ਆ ਕੇ ਮਾਲਕ ਅੱਗੇ ਅਰਦਾਸ ਕਰਦੇ ਹਨ ਤਾਂ ਮਾਲਕ ਰਹਿਮਤ ਕਰਦਾ ਹੈ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਸਤਿਸੰਗ ’ਚ ਭਗਵਾਨ ਖੁਦ ਬਿਰਾਜਮਾਨ ਹੁੰਦਾ ਹੈ ਉਂਜ ਤਾਂ ਭਗਵਾਨ ਹਰ ਕਿਸੇ ਨਾਲ ਹੈ ਪਰ ਸਤਿਸੰਗ ’ਚ ਉਸ ਦਾ ਰਹਿਮੋ-ਕਰਮ ਮੋਹਲੇਧਾਰ ਵਰਸਦਾ ਹੈ ਜਿਨ੍ਹਾਂ ਦੀ ਕਿਸਮਤ ਮਾੜੀ ਹੁੰਦੀ ਹੈ ਜਾਂ ਇੰਜ ਕਹਿ ਲਓ ਕਿ ਆਉਣ ਵਾਲੇ ਕਰਮ ਬੁਰੇ ਹੁੰਦੇ ਹਨ ਉਹ ਸਤਿਸੰਗ ’ਚ ਨਹੀਂ ਆ ਸਕਦੇ ਕਿਉਂਕਿ ਉਨ੍ਹਾਂ ਦਾ ਮਨਜ਼ਾਲਮ ਉਨ੍ਹਾਂ ’ਤੇ ਹਾਵੀ ਰਹਿੰਦਾ ਹੈ ਉਨ੍ਹਾਂ ਦਾ ਮਨ ਹੰਕਾਰੀ ਹੁੰਦਾ ਹੈ ਪਤਾ ਹੈ ਕਿ ਸਤਿਸੰਗ ’ਚ ਆਰਾਮ ਨਾਲ ਆ ਸਕਦੇ ਹਾਂ, ਸੁਣ ਸਕਦੇ ਹਾਂ ਪਰ ਹੰਕਾਰ, ਮਨ ਵੀ ਵਜ੍ਹਾ ਨਾਲ ਉਹ ਕਿਸਮਤ ’ਚ ਉਹ ਚੀਜ਼ ਲਿਖਵਾ ਲੈਂਦੇ ਹਨ, ਜਿਸ ਨੂੰ ਨਿਰਭਾਗਾ, ਮਾੜੀ ਕਿਸਮਤ ਵਾਲਾ ਜਾਂ ਅਭਾਗਸ਼ਾਲੀ ਕਹਿੰਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਨ ਬਹੁਤ ਜ਼ਾਲਮ ਹੈ ਇਹ ਇਨਸਾਨ ਨੂੰ ਇਸ ਤਰ੍ਹਾਂ ਦਗਾ ਦਿੰਦਾ ਹੈ, ਅਜਿਹੀ ਕਰਵਟ ਬਦਲਦਾ ਹੈ ਕਿ ਇਨਸਾਨ ਖੁਦ ਹੀ ਆਪਣੀ ਬੇੜੀ ’ਚ ਵੱਟੇ ਪਾਉਣੇ ਸ਼ੁਰੂ ਕਰ ਦਿੰਦਾ ਹੈ ਇਸ ਘੋਰ ਕਲਿਯੁਗ ’ਚ ਅਸੀਂ ਵੇਖਿਆ ਹੈ ਕਿ ਇਨਸਾਨ ਕੋਲ ਸਮਾਂ ਵੀ ਹੋਵੇ, ਸਿਰਫ਼ ਰਾਮ-ਨਾਮ ਜਪਣਾ ਹੈ, ਅੱਲ੍ਹਾ, ਵਾਹਿਗੁਰੂ ਦੀ ਭਗਤੀ-ਇਬਾਦਤ ਕਰਨੀ ਹੈ ।

ਇਸ ਤੋਂ ਇਲਾਵਾ ਕੋਈ ਕੰਮ ਨਹੀਂ ਹੁੰਦਾ ਫਿਰ ਵੀ ਉਨ੍ਹਾਂ ਦਾ ਮਨ ਜ਼ਾਲਮ ਉਨ੍ਹਾਂ ’ਤੇ ਐਨਾ ਹਾਵੀ ਹੁੰਦਾ ਹੈ ਕਿ ਉਹ ਸਤਿਸੰਗ ’ਚ ਆਉਣ ਨਹੀਂ ਦਿੰਦਾ, ਰਾਮ-ਨਾਮ ’ਚ ਬੈਠਣ ਨਹੀਂ ਦਿੰਦਾ ਚੁਗਲੀ-ਨਿੰਦਿਆ, ਕਾਮ-ਵਾਸਨਾ, ਬੁਰੇ-ਬੁਰੇ ਖਿਆਲ, ਬੁਰੀ-ਬੁਰੀ ਸੋਚ ’ਚ ਸਾਰਾ ਟਾਈਮ ਉਲਝੇ ਰਹਿੰਦੇ ਹਨ, ਸਾਰਾ ਟਾਈਮ ਫਸੇ ਰਹਿੰਦੇ ਹਨ ਆਪਣੇ ਸਰੀਰ ਨੂੰ ਬਣਾਉਣ ’ਚ ਦਿਨ-ਰਾਤ ਲੱਗੇ ਰਹਿੰਦੇ ਹਨ ਅਤੇ ਇਹ ਭੁੱਲ ਜਾਂਦੇ ਹਨ ਕਿ ਇਹ ਮਾਲਕ ਦੇ ਰਹਿਮੋ-ਕਰਮ ਦਾ ਆਸਰਾ ਹੈ ਉਸ ਨੇ ਉਠਾ ਲਿਆ ਤਾਂ ਕੀ ਖੂਬਸੂਰਤੀ, ਕੀ ਸੁੰਦਰਤਾ, ਪਲ ’ਚ ਕੁਰੂਪਤਾ ਬਣਦਿਆਂ ਦੇਰ ਨਹੀਂ ਲੱਗਦੀ ਫਿਰ ਪਛਤਾਉਣ ਨਾਲ ਕੁਝ ਹੋਣ ਵਾਲਾ ਨਹੀਂ ਹੁੰਦਾ, ਤਾਂ ਇਨਸਾਨ ਨੂੰ ਹੰਕਾਰ ਕਿਸੇ ਵੀ ਚੀਜ਼ ’ਤੇ ਨਹੀਂ ਕਰਨਾ ਚਾਹੀਦਾ ਧਨ-ਦੌਲਤ, ਜ਼ਮੀਨ-ਜਾਇਦਾਦ, ਖੂਬਸੂਰਤੀ ਸਭ ਮਾਲਕ ਦੀਆਂ ਨਿਆਮਤਾਂ ਹਨ ਉਸ ਦਾ ਸ਼ੁਕਰਾਨਾ ਕਰੋ, ਉਸ ਦੀ ਭਗਤੀ-ਇਬਾਦਤ ਕਰੋ, ਉਸ ਦਾ ਨਾਮ ਜਪੋ ਤਾਂ ਕਿ ਉਸ ਦੀਆਂ ਨਿਆਮਤਾਂ, ਦਇਆ-ਮਿਹਰ ਹਮੇਸ਼ਾ ਵਰਸਦੀ ਰਹੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਆਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ