ਲੁਟੇਰਿਆ ਨੂੰ ਪੁਲਿਸ ਹਵਾਲੇ ਕੀਤਾ
(ਤਰੁਣ ਕੁਮਾਰ ਸ਼ਰਮਾ) ਨਾਭਾ। ਰਿਆਸਤੀ ਸ਼ਹਿਰ ’ਚ ਉਸ ਸਮੇਂ ਸਥਿਤੀ ਤਣਾਅ ਭਰੀ ਹੋ ਗਈ ਜਦੋਂ ਸਥਾਨਕ ਦੁਲੱਦੀ ਗੇਟ ਵਿਖੇ ਲੁਟੇਰਿਆ ਨੇ ਲੁੱਟ ਕਰਨ ਦੀ ਕੋਸਿਸ ਨੂੰ ਆਸ-ਪਾਸ ਦੇ ਦੁਕਾਨਦਾਰਾਂ ਨੇ ਅਸਫਲ ਕਰ ਦਿੱਤਾ। ਜਾਣਕਾਰੀ ਅਨੁਸਾਰ ਦੁਲੱਦੀ ਗੇਟ ਲਾਗੇ ਸਥਿਤ ਮਹਿਲਾ ਮਨੀ ਗੋਇਲ ਅਤੇ ਉਸਦੇ ਪੁੱਤਰ ਧੀਰੇਨ ਗੋਇਲ ਵੱਲੋਂ ਮਨੀ ਟਰਾਂਸਪੋਰਟ ਅਤੇ ਕੰਪਿਊਟਰ ਕੈਫ਼ੇ ਦਾ ਕੰਮ ਕਰਦੀ ਇਕ ਫਰਮ ਚਲਾਈ ਜਾ ਰਹੀ ਹੈ। ਦੁਪਹਿਰ ਲਗਭਗ ਸਵਾ ਇੱਕ ਵਜੇ ਇਸ ਫਰਮ ’ਤੇ ਦੋ ਨੌਜਵਾਨਾਂ ਨੇ ਲੁੱਟ ਕਰਨ ਦੀ ਨੀਅਤ ਨਾਲ ਅਚਾਨਕ ਧਾਵਾ ਬੋਲ ਦਿੱਤਾ ਅਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਧੀਰੇਨ ਗੋਇਲ ਨਾਮੀ ਨੌਜਵਾਨ ਨੂੰ ਫੱਟੜ ਕਰ ਦਿੱਤਾ। ਨੌਜਵਾਨਾਂ ਵੱਲੋਂ ਦੁਕਾਨ ਅੰਦਰ ਕੀਤੇ ਜਾ ਰਹੇ ਹੰਗਾਮੇ ਨੂੰ ਦੁਕਾਨ ਦੇ ਬਾਹਰੋਂ ਆਸ ਪਾਸ ਦੇ ਲੋਕਾਂ ਨੇ ਦੇਖ ਲਿਆ ਅਤੇ ਨੌਜਵਾਨਾਂ ਨੂੰ ਦੁਕਾਨ ਅੰਦਰ ਹੀ ਕਾਬੂ ਕਰ ਲਿਆ।
ਲੁਟੇਰਿਆ ਨੂੰ ਆਸ-ਪਾਸ ਦੇ ਦੁਕਾਨਦਾਰਾਂ ਨੇ ਕਾਬੂ ਕਰ ਬੰਨ ਲਿਆ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਘਟਨਾ ਵਾਪਰਨ ਤੋਂ ਬਾਅਦ ਕੁਝ ਹੀ ਮਿੰਟਾਂ ਵਿਚ ਘਟਨਾ ਦੀ ਵੀਡੀਓ ਸੋਸਲ ਮੀਡੀਆ ਉੱਤੇ ਵਾਇਰਲ ਹੋ ਗਈ। ਐਸ ਐਚ ਉ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਪੁਲਿਸ ਲੁਟੇਰਿਆ ਨੂੰ ਆਪਣੇ ਨਾਲ ਲੈ ਗਈ। ਘਟਨਾ ਦੀ ਪੁਸ਼ਟੀ ਕਰਦਿਆਂ ਐਸਐਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਕਤ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਬਾਅਦ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ