ਬਰਗਾੜੀ ਕੇਸ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ, ਪੜ੍ਹੋ ਪੂਰੀ ਕਾਰਵਾਈ

Dera-Sacha-Sauda-1-696x378

‘ਫਰੀਦਕੋਟ ਨਹੀਂ ਜਾਣਗੇ ਪੂਜਨੀਕ ਗੁਰੂ ਜੀ, ਵੀਡੀਓ ਕਾਨਫਰੰਸਿੰਗ ਰਾਹੀਂ ਹੋਣਗੇ ਸ਼ਾਮਲ

  • ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੀ ਐਸਆਈਟੀ ਦੇ ਪ੍ਰੋਡਕਸ਼ਨ ਵਾਰੰਟ ’ਤੇ ਲਗਾਈ ਰੋਕ

(ਸੱਚ ਕਹੂੰ ਨਿਊਜ਼/ਐਮਕੇ ਸ਼ਾਇਨਾ) ਚੰਡੀਗੜ੍ਹ। ਬਰਗਾੜੀ ਬੇਅਦਬੀ ਕੇਸ (Bargadi Case) ’ਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੀ ਐਸਆਈਟੀ ਦੇ ਪ੍ਰੋਡਕਸ਼ਨ ਵਾਰੰਟ ’ਤੇ ਰੋਕ ਲਗਾ ਦਿੱਤੀ ਹੈ ਨਾਲ ਹੀ ਕੇਸ ਨਾਲ ਜੁੜੀ ਹਰ ਤਰ੍ਹਾਂ ਦੀ ਕਾਰਵਾਈ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਸਾਫ਼ ਹੋ ਗਿਆ ਕਿ ਐਸਆਈਟੀ ਕਿਸੇ ਵੀ ਸੂਰਤ ’ਚ ਪੂਜਨੀਕ ਗੁਰੂ ਜੀ ਨੂੰ ਪੰਜਾਬ ਨਹੀਂ ਸੱਦ ਸਕਦੀ। ਇਸ ਮਾਮਲੇ ’ਚ ਮਾਣਯੋਗ ਹਾਈਕੋਰਟ ’ਚ ਕਿਸ ਪੱਖ ਨੇ ਕੀ-ਕੀ ਦਲੀਲਾਂ ਦਿੱਤੀਆਂ ਇਸ ਸਬੰਧੀ ‘ਸੱਚ ਕਹੂੰ’ ਪੱਤਰਕਾਰ ਐਮਕੇ ਸ਼ਾਇਨਾ ਨੇ ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਇੰਸਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਆਓ ਜਾਣਦੇ ਹਾਂ ਮਾਮਲੇ ਨਾਲ ਜੁੜੇ ਹਰ ਪਹਿਲੂ ਬਾਰੇ :

ਸਵਾਲ : ਬਰਗਾੜੀ ਕੇਸ ਦਾ ਪੂਰਾ ਮਾਮਲਾ ਕੀ ਹੈ?

ਜਵਾਬ :ਪੰਜਾਬ ਦੇ ਬਰਗਾੜੀ ’ਚ ਬੇਅਦਬੀ ਕੇਸ ਲੈ ਕੇ ਐਫਆਈਆਰ 63 ਨੂੰ ਲੈ ਕੇ 25 ਅਕਤੂਬਰ 2021 ਨੂੰ ਫਰੀਦਕੋਟ ਕੋਰਟ ਤੋਂ ਪੰਜਾਬ ਪੁਲਿਸ ਦੀ ਐਸਆਈਟੀ ਨੇ ਪੂਜਨੀਕ ਗੁਰੂ ਜੀ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਇਆ ਸੀ ਉਸ ਪ੍ਰੋਡਕਸ਼ਨ ਵਾਰੰਟ ਦੇ ਤਹਿਤ ਉਹ ਪੂਜਨੀਕ ਗੁਰੂ ਜੀ ਨੂੰ ਪੰਜਾਬ ਲਿਜਾ ਕੇ ਜਾਂਚ ਕਰਨਾ ਚਾਹੁੰਦੇ ਸਨ। ਇਸ ਪ੍ਰੋਡਕਸ਼ਨ ਵਾਰੰਟ ’ਤੇ ਰੋਕ ਲਗਾਉਣ ਲਈ ਪੂਜਨੀਕ ਗੁਰੂ ਜੀ ਵੱਲੋਂ ਮਾਣਯੋਗ ਹਾਈਕੋਰਟ ’ਚ ਇੱਕ ਪਟੀਸ਼ਨ ਲਾਈ ਗਈ ਸੀ ਮਾਮਲੇ ਦੀ ਸੁਣਵਾਈ ਕਰਦੇ ਹੋਏ 28 ਅਕਤੂਬਰ 2021 ਨੂੰ ਮਾਣਯੋਗ ਹਾਈਕੋਰਟ ਨੇ ਇਸ ’ਤੇ ਸਟੇਅ ਲਗਾ ਦਿੱਤਾ ਸੀ।

ਸਟੇਅ ਲੱਗਣ ਤੋਂ ਬਾਅਦ ਐਸਆਈਟੀ ਨੇ ਦੋ ਹੋਰ ਐਫਆਈਆਰ ’ਚ ਪੂਜਨੀਕ ਗੁਰੂ ਜੀ ਦਾ ਨਾਂਅ ਸ਼ਾਮਲ ਕੀਤਾ ਅਤੇ ਇਸ ’ਚ ਉਹ ਚਾਲਾਨ ਵੀ ਫਰੀਦਕੋਟ ਕੋਰਟ ’ਚ ਦੇ ਚੁੱਕੇ ਹਨ। ਦੋਵਾਂ ਐਫਆਈਆਰ ਸਬੰਧੀ ਅਸੀਂ ਉਸੇ ਪਟੀਸ਼ਨ ਦੇ ਅੰਦਰ ਇੱਕ ਸੀਐਮ ਵੀ ਪਾਈ ਕਿ ਜਿਸ ਤਰ੍ਹਾਂ ਨਾਲ ਐਫਆਈਆਰ 63 ’ਚ ਪ੍ਰੋਡਕਸ਼ਨ ਫਾਰੰਟ ’ਤੇ ਸਟੇਅ ਲੱਗਿਆ ਹੈ, ਇਸ ਮਾਮਲੇ ’ਚ ਵੀ ਸਟੇਅ ਲਗਾਈ ਜਾਵੇ। ਉਸ ਮਾਮਲੇ ਸਬੰਧੀ ਸੋਮਵਾਰ ਨੂੰ ਮਾਣਯੋਗ ਹਾਈਕੋਰਟ ’ਚ ਸੁਣਵਾਈ ਹੋਈ ਮਾਣਯੋਗ ਹਾਈਕੋਰਟ ਤੋਂ ਪੰਜਾਬ ਸਰਕਾਰ ਦੀ ਮੰਗ ਸੀ ਕੀ ਕਿ ਪੂਜਨੀਕ ਗੁਰੂ ਜੀ ਨੂੰ ਇਨਵੈਸਟੀਗੇਸ਼ਨ ’ਚ ਸ਼ਾਮਲ ਹੋਣ ਲਈ ਪੰਜਾਬ ਭੇਜਿਆ ਜਾਵੇ। ਇਸ ’ਤੇ ਪੂਜਨੀਕ ਗੁਰੂ ਜੀ ਵੱਲੋਂ ਸੀਨੀਅਰ ਐਡਵੋਕੇਟ ਵਿਨੋਦ ਘਈ ਪੇਸ਼ ਹੋਏ ਅਤੇ ਉਨ੍ਹਾਂ ਨੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ ਅਤੇ ਪੂਰੇ ਕੇਸ ਬਾਰੇ ਕੋਰਟ ਨੂੰ ਜਾਣੂ ਕਰਵਾਇਆ। ਕਿਉਕਿ ਪਹਿਲਾਂ ਵੀ ਪੂਜਨੀਕ ਗੁਰੂ ਜੀ ਦੇ ਜੋ ਕੇਸ ਚੱਲ ਰਹੇ ਹਨ, ਵੀਸੀ ਰਾਹੀਂ ਹੀ ਚੱਲ ਰਹੇ ਹਨ ਅਤੇ ਉਸ ਦੇ ਹਾਈਕੋਰਟ ’ਚ ਆਰਡਰ ਵੀ ਪੇਸ਼ ਕੀਤੇ। ਦੋਵਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਮਾਣਯੋਗ ਹਾਈਕੋਰਟ ਨੇ ਫੈਸਲਾ ਦਿੱਤਾ ਕਿ ਜੋ ਇਹ ਤਿੰਨਾਂ ਐਫਆਈਆਰ ਨੰਬਰ 63, ਐਫਆਈਆਰ 117 ਅਤੇ ਐਫਆਈਆਰ 128, ਇਨ੍ਹਾਂ ਤਿੰਨਾਂ ’ਚ ਜਦੋਂ ਤੱਕ ਟ੍ਰਾਇਲ ਚੱਲੇਗਾ, ਪੂਜਨੀਕ ਗੁਰੂ ਜੀ ਵੀਡੀਓ ਕਾਨਫਰੰਸਿੰਗ ਰਾਹੀਂ ਟ੍ਰਾਇਲ ’ਚ ਪੇਸ਼ ਹੋਣਗੇ, ਪੁੂਜਨੀਕ ਗੁਰੂ ਜੀ ਨੂੰ ਪੰਜਾਬ ਨਹੀਂ ਲਿਆਇਆ ਜਾਵੇਗਾ ।

ਇਸ ਤਰ੍ਹਾਂ ਹੇਠਲੀ ਅਦਾਲਤ ਨੇ ਆਦੇਸ਼ਾਂ ’ਤੇ ਮਾਣਯੋਗ ਹਾਈਕੋਰਟ ਨੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਉੱਥੇ ਹੀ ਜੇਕਰ ਇਨਵੈਸਟੀਵੇਸ਼ਨ ਲਈ ਐਸਆਈਟੀ ਨੂੰ ਪੂਜਨੀਕ ਗੁਰੂ ਜੀ ਨਾਲ ਕੋਈ ਪੁੱਛਗਿੱਛ ਕਰਨੀ ਹੈ ਤਾਂ ਉਹ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਕੀਤੀ ਜਾਵੇ ਪੂਜਨੀਕ ਗੁਰੂ ਜੀ ਨੂੰ ਇਨਵੈਸਟੀਗੇਸ਼ਨ ਚਾਹੇ ਉਸ ’ਚ ਟ੍ਰਾਇਲ ਦੌਰਾਨ ਕੋਈ ਸਟੇਟਮੈਂਟ ਰਿਕਾਰਡ ਕਰਨੀ ਹੈ, ਜਾਂ ਚਾਰਜ ਫ੍ਰੇਮ ਹੋਣੇ ਹਨ ਜਾਂ 313 ਦੀ ਸਟੇਟਮੈਂਟ ਹੋਣੀ ਹੈ ਸਮੇਤ ਜੋ ਵੀ ਕਾਰਵਾਈ ਹੋਵੇਗੀ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਪੂਜਨੀਕ ਗੁਰੂ ਜੀ ਨੂੰ ਪੰਜਾਬ ’ਚ ਨਹੀਂ ਸੱਦਿਆ ਜਾਵੇਗਾ, ਇਹ ਮਾਣਯੋਗ ਆਈਕੋਰਟ ਨੇ ਆਦੇਸ਼ ਜਾਰੀ ਕੀਤੇ ਹਨ।

ਜੇਕਰ ਫਰੀਦਕੋਟ ਅਦਾਲਤ ਨੂੰ ਇਹ ਲੱਗਦਾ ਹੈ ਕਿ ਕਿਸੇ ਸਟੇਟਮੈਂਟ ਲਈ ਪੂਜਨੀਕ ਗੁਰੂ ਜੀ ਦੀ ਫਿਜ਼ੀਕਲੀ ਮੌਜ਼ੂਦਗੀ ਦੀ ਉਨ੍ਹਾਂ ਨੂੰ ਲੋੜ ਹੈ ਤਾਂ ਉਸ ਦੇ ਲਈ ਵੀ ਹਾਈਕੋਰਟ ਨੇ ਆਦੇਸ਼ ਦਿੱਤਾ ਹੈ ਕਿ ਫਰੀਦਕੋਟ ਸੀਜੇਐਮ, ਜ਼ਿਲ੍ਹਾ ਸੈਸ਼ਨ ਜੱਜ ਰੋਹਤਕ ਨੂੰ ਮੇਲ ਭੇਜਣਗੇ ਅਤੇ ਜ਼ਿਲ੍ਹਾ ਸੈਸ਼ਨ ਜੱਜ ਰੋਹਤਕ, ਸੀਜੇਐਮ ਰੋਹਤਕ ਨੂੰ ਨਿਯੁਕਤ ਕਰਕੇ ਪੂਜਨੀਕ ਗੁਰੂ ਜੀ ਦੇ ਕੋਲ ਸੁਨਾਰੀਆ ’ਚ ਭੇਜਾਂਗੇ ਉਹ ਉੱਥੇ ਜਾ ਕੇ, ਜੋ ਵੀ ਕਾਰਵਾਈ ਕਰਨੀ ਹੈ, ਉਹ ਕਰਕੇ ਆਉਣਗੇ ਅਤੇ ਜੋ ਸੀਜੇਐਮ ਉੱਥੇ ਜਾਣਗੇ ਉਹ ਫਰੀਦਕੋਟ ਅਦਾਲਤ ਦੇ ਸੀਜੇਐਮ ਦੇ ਬਰਾਬਰ ਅਧਿਕਾਰਾਂ ਦੇ ਨਾਲ ਉੱਥੇ ਜਾਣਗੇ ਅਤੇ ਉੱਥੇ ਦੀ ਕਾਰਵਾਈ ਨੂੰ ਅੱਗੇ ਵਧਾਉਣਗੇ ਨਾਲ ਹੀ ਮਾਣਯੋਗ ਹਾਈਕੋਰਟ ਨੇ ਪੂਜਨੀਕ ਗੁਰੂ ਜੀ ਵੱਲੋਂ ਜ਼ਮਾਨਤ ਬੌਂਡ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਭਰਨ ਦੇ ਆਦੇਸ਼ ਦਿੱਤੇ ਇਸ ਤਰ੍ਹਾਂ ਤਿੰਨਾਂ ਕੇਸਾਂ ’ਚ ਪੁੂਜਨੀਕ ਗੁਰੂ ਜੀ ਨੂੰ ਜ਼ਮਾਨਤ ਵੀ ਮਿਲ ਗਈ ਹੈ

ਸਵਾਲ : ਡੇਰਾ ਸੱਚਾ ਸੌਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਫਿਰ ਵੀ ਬੇਅਦਬੀ ਦੇ ਕੇਸ ਕਿਉ?

ਜਵਾਬ : ਦੇਖੋ, ਮਾਨਵਤਾ ਭਲਾਈ ਕਾਰਜਾਂ ’ਚ ਡੇਰਾ ਸੱਚਾ ਸੌਦਾ ਦੀ ਪ੍ਰਸਿੱਧੀ ਪੂੁਰੀ ਦੁਨੀਆ ਜਾਣਦੀ ਹੈ ਡੇਰਾ ਸੱਚਾ ਸੌਦਾ ਇੱਕ ਬੋਹੜ ਦਾ ਦਰੱਖਤ ਬਣ ਗਿਆ ਹੈ, ਜਿਸ ਦੇ ਨਾਂਅ ਨੇਕੀ ਭਲਾਈ ਦੇ ਕਈ ਰਿਕਾਰਡ ਹਨ 29 ਅਪਰੈਲ ਨੂੰ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਦੇ ਪਵਿੱਤਰ ਭੰਡਾਰੇ ’ਚ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਮਾਨਵਤਾ ਭਲਾਈ ਦੇ 139 ਕਾਰਜਾਂ ਨੂੰ ਅੱਗੇ ਵਧਾਇਆ ਇਸੇ ਤਰ੍ਹਾਂ ਡੇਰਾ ਸੱਚਾ ਸੌਦਾ ਦਾ ਹਰੇਕ ਵਿਸ਼ੇਸ਼ ਮੌਕਾ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਰਹਿੰਦਾ ਹੈ ਅਪਰੈਲ ਦਾ ਪੂੁਰਾ ਮਹੀਨਾ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਗੁਜਰਾਤ, ਨਵੀਂ ਦਿੱਲੀ, ਉੱਤਰਾਖੰਡ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਨੇਕੀ-ਭਲਾਈ ਦੇ ਕਾਰਜ ਕਰਕੇ ਮਨਾਇਆ ਹੈ ਡੇਰਾ ਸੱਚਾ ਸੌਦਾ ਹਮੇਸ਼ਾ ਤੋਂ ਭਾਈਚਾਰੇ ਦਾ ਸੰਦੇਸ਼ ਦਿੰਦਾ ਆਇਆ ਹੈ ਪੂਜਨੀਕ ਗੁਰੂ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਬੇਅਦਬੀ ਕਰਨ ਤਾਂ ਬਹੁਤ ਦੂਰ ਦੀ ਗੱਲ ਹੈ, ਇਸ ਦੀ ਤਾਂ ਕਲਪਨਾ ਵੀ ਪੂਜਨੀਕ ਗੁਰੂ ਜੀ ਵੱਲੋਂ ਨਹੀਂ ਕੀਤੀ ਜਾ ਸਕਦੀ ਇਹ ਸਿਰਫ਼ ਇੱਕ ਸਿਆਸੀ ਸਾਜਿਸ਼ ਹੈ, ਜੋ ਪਿਛਲੀ ਸਰਕਾਰ ਵੱਲੋਂ ਰਚੀ ਗਈ ਪੂਜਨੀਕ ਗੁਰੂ ਜੀ ਨੂੰ ਇਸ ’ਚ ਫਸਾਉਣ ਦੀ ਸਾਜਿਸ਼ ਕੀਤੀ ਗਈ।

ਸਿਰਫ਼ ਇੱਕ ਡਿਸਕਲੋਜਰ ਸਟੇਟਮੈਂਟ ਨੂੰ ਆਧਾਰ ਬਣਾ ਕੇ ਪੰਜਾਬ ਦੀ ਐਸਆਈਟੀ ਨੇ ਪੂਜਨੀਕ ਗੁਰੂ ਜੀ ਨੂੰ ਸਿਆਸੀ ਸਾਜਿਸ਼ ਦੇ ਤਹਿਤ ਇਸ ’ਚ ਸ਼ਾਮਲ ਕਰਨ ਦੀ ਸਾਜਿਸ਼ ਕੀਤੀ ਹੈ ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਹੈ, ਨੋ ਐਵਿਡੈਂਸ ਕੇਸ ਹੈ ਇਹ ਸਾਨੂੰ ਮਾਣਯੋਗ ਅਦਾਲਤਾਂ ’ਤੇ ਪੂਰਾ ਭਰੋਸਾ ਹੈ ਕਿ ਬਹੁਤ ਜਲਦ ਪੂਜਨੀਕ ਗੁਰੂ ਜੀ ਨੂੰ ਇਸ ’ਚ ਇਨਸਾਫ ਮਿਲੇਗਾ ਅਤੇ ਅੱਗੇ ਵੀ ਸਾਨੂੰ ਉਮੀਦ ਹੈ? ਕਿ ਕਾਨੂੰਨੀ ਪ੍ਰਕਿਰਿਆ ਨੂੰ?ਪੂਰਾ ਕਰਦੇ ਹੋਏ ਪੂਜਨੀਕ ਗੁਰੂ ਜੀ ਜਲਦ ਹੀ ਸਾਡੇ ਵਿੱਚ ਹੋਣਗੇ ਜਿੱਥੋਂ ਤੱਕ ਗੱਲ ਮਾਨਵਤਾ ਭਲਾਈ ਕਾਰਜਾਂ ਦੀ ਆਉਦੀ ਹੈ ਤਾਂ ਪੂਰੇ ਵਿਸ਼ਵ ’ਚ ਪੂਜਨੀਕ ਗੁਰੂ ਜੀ ਦੀ ਸਿੱਖਿਆਵਾਂ ਦੇ ਬਦੌਲਤ ਕਰੋੜਾਂ ਡੇਰਾ ਸੱਚਾ ਸੌਦਾ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ

ਸਵਾਲ : ਸੋਸ਼ਲ ਮੀਡੀਆ ’ਤੇ ਲੋਕ ਡੇਰਾ ਸੱਚਾ ਸੌਦਾ ਬਾਰੇ ਤਰ੍ਹਾਂ-ਤਰ੍ਹਾਂ ਦੀ ਚਰਚਾ ਕਰਦੇ ਹਨ ਇਸ ਬਾਰੇ ਤੁਸੀਂ ਕੀ ਕਹੋਗੇ?

ਜਵਾਬ : ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨਾ ਤਾਂ ਕਿਸੇ ਦੇ ਕਹਿਣ ਨਾਲ ਅੱਜ ਗੰੁਮਰਾਹ ਹੋਈ ਹੈ ਅਤੇ ਨਾ ਭਵਿੱਖ ’ਚ ਗੰੁਮਰਾਹ ਹੋਵੇਗੀ ਕਿਉਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਪੂਰਾ ਦਿ੍ਰੜ ਵਿਸ਼ਵਾਸ ਹੈ ਅਤੇ ਇਹ ਵਿਸ਼ਵਾਸ ਘੱਟ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ, ਸਗੋਂ ਦਿਨ-ਬ-ਦਿਨ ਲਗਾਤਾਰ ਅਤੇ ਵਧਦਾ ਜਾ ਰਿਹਾ ਹੈ ਕਿਉਕਿ ਸਾਧ-ਸੰਗਤ ਨੇ ਦੇਖਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਸੰਗਤ ’ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਜੀਵਨ ’ਚ ਕੀ-ਕੀ ਮਿਲਿਆ ਹੈ ਕਿਵੇ ਉਨ੍ਹਾਂ ਦਾ ਜੀਵਨ ਖੁਸ਼ੀਆਂ ਨਾਲ ਮਹਿਕ ਉਠਿਆ ਹੈ ਇਹ ਤਾਂ ਸਵਾਲ ਹੀ ਨਹੀਂ ਉਠਦਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਕਿਸੇ ਦੇ ਕਹਿਣ ਨਾਲ ਗੁੰਮਰਾਹ ਹੋ ਜਾਵੇਗੀ ਬਾਕੀ ਸੋਸ਼ਲ ਮੀਡੀਆ ’ਤੇ ਕੁਝ ਅਸਾਮਾਜਿਕ ਤੱਤ ਅਤੇ ਡੇਰਾ ਵਿਰੋਧੀ ਤਾਕਤਾਂ ਹਨ, ਜੋ ਗੁੰਮਰਾਹ ਕਰਨ ਦੀ ਕੋਸ਼ਿਸ਼ ਜ਼ਰੂੁਰ ਕਰਦੀਆਂ ਹਨ ਪਰ ਅਜਿਹੇ ਲੋਕਾਂ ਦੀ ਦਾਲ ਨਹੀਂ ਗਲਣ ਵਾਲੀ ਉੱਥੇ ਹੀ ਸਾਧ-ਸੰਗਤ ਨੂੰ ਬੇਨਤੀ ਕਰਾਂਗੇ ਕਿ ਸਾਧ-ਸੰਗਤ ਨੇ ਕਿਸੇ ਦੇ ਬਹਿਕਾਵੇ ’ਚ ਨਹੀਂ ਆਉਣਾ ਕਿਸੇ ਤਰ੍ਹਾਂ ਨਾਲ ਵੀ ਗੁੰਮਰਾਹ ਨਹੀਂ ਹੋਣਾ ਹੈ ਅਤੇ ਡੇਰਾ ਸੱਚਾ ਸੌਦਾ ਦੀ ਆਫਿਸ਼ੀਅਲ ਸਾਈਟ ’ਤੇ ਜੋ ਜਾਣਕਾਰੀ ਦਿੱਤੀ ਜਾਂਦੀ ਹੈ, ਉਸ ਨੂੰ ਹੀ ਸੱਚ ਸਮਝੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ