ਧੂਰੀ ’ਚ ਪਿਸਤੌਲ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਕਰਨ ਵਾਲਿਆਂ ’ਚੋਂ ਇੱਕ ਕਾਬੂ, ਦੋ ਦੀ ਗਿ੍ਰਫ਼ਤਾਰੀ ਬਾਕੀ
ਰਵੀ ਗੁਰਮਾ/ਸੁਰਿੰਦਰ ਸਿੰਘ, ਧੂਰੀ। ਬੀਤੀ ਲੰਘੀ 24 ਅਪਰੈਲ ਨੂੰ ਕੱਕੜਵਾਲ ਪੁਲ ਨੇੜੇ ਰਜੀਵ ਕੁਮਾਰ ਪੁੱਤਰ ਕੇਵਲ ਕਿ੍ਰਸ਼ਨ ਦੀ ਮਨੀ ਟਰਾਂਸਫਰ ਦੀ ਦੁਕਾਨ ਤੋਂ ਪਿਸਤੌਲ ਨਾਲ ਫਾਇਰ ਕਰਕੇ 70000 ਰੁਪਏ ਨਗਦੀ, ਇੱਕ ਮੋਬਾਇਲ ਦੀ ਲੁੱਟ-ਖੋਹ ਕੀਤੀ ਗਈ ਸੀ। ਜਿਸ ਅਧੀਨ ਮੁਕੱਦਮਾ ਨੰਬਰ 40 ਮਿਤੀ 24 ਅਪਰੈਲ 22 ਅ/ਧ 392,34 ਹਿੰ:ਡੰ; ਅਤੇ 25/54/59 ਅਸਲਾ ਐਕਟ ਥਾਣਾ ਸਿਟੀ ਧੂਰੀ ਦਰਜ ਰਜਿਸਟਰ ਕੀਤਾ ਗਿਆ ਸੀ। ਇਹ ਲੁੱਟ-ਖੋਹ ਕਰਨ ਵਾਲੇ ਤਿੰਨ ਨਕਾਬਪੋਸ਼ਾਂ ਵਿਚੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ , ਜਦੋਂਕਿ ਫਰਾਰ ਦੋ ਵਿਅਕਤੀਆਂ ਦੀਆਂ ਤਸਵੀਰਾਂ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਹਨ।
ਇਸ ਮਾਮਲੇ ਸਬੰਧੀ ਪ੍ਰੈੱਸ ਕਾਨਫਰੰਸ ਕਰਨ ਧੂਰੀ ਪਹੁੰਚੇ ਐੱਸਐੱਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੀ 24 ਅਪਰੈਲ ਨੂੰ ਤਿੰਨ ਨਕਾਬਪੋਸ਼ਾਂ ਨੇ ਧੂਰੀ ਦੇ ਕੱਕੜਵਾਲ ਪੁਲ ਕੋਲੋਂ ਕਰਿਆਨੇ ਦੀ ਦੁਕਾਨ ਤੋਂ ਫਾਇਰਿੰਗ ਕਰਕੇ ਲੁੱਟ-ਖੋਹ ਕੀਤੀ ਸੀ। ਇਸ ਸਬੰਧੀ ਪੁਲਿਸ ਵੱਲੋਂ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤਿਆਰ ਕੀਤੀ ਗਈ ਸੀ, ਜਿਸ ਨੇ ਸਫਲਤਾ ਹਾਸਲ ਕਰਦੇ ਹੋਏ ਤਿੰਨੇ ਨਕਾਬਪੋਸ਼ਾਂ ਨੂੰ ਟਰੇਸ ਕਰ ਲਿਆ ਹੈ। ਜਿਸ ਵਿਚੋਂ ਸਤਿਗੁਰ ਸਿੰਘ ਉਰਫ ਸੱਤੀ ਦੀ ਗਿ੍ਰਫਤਾਰੀ ਹੋ ਗਈ ਹੈ।
ਜਦੋਂਕਿ ਕੁਲਵਿੰਦਰ ਸਿੰਘ ਸੰਗਰੂਰ ’ਤੇ ਲਵਦੀਸ਼ ਸਿੰਘ ਕਪੂਰਥਲਾ ਦੀ ਗਿ੍ਰਫਤਾਰੀ ਹਾਲੇ ਬਾਕੀ ਹੈ। ਗਿ੍ਰਫਤਾਰ ਕੀਤੇ ਗਏ ਵਿਅਕਤੀ ਪਾਸੋਂ ਕੁਝ ਪੈਸੇ, ਇੱਕ ਮੋਬਾਇਲ, ਇਕ ਪਿਸਤੌਲ ਰਿਕਵਰ ਕਰ ਲਿਆ ਹੈ। ਜਦੋਂਕਿ ਇਕ ਪਿਸਤੌਲ ਦੀ ਰਿਕਵਰੀ ਹਾਲੇ ਬਾਕੀ ਹੈ। ਇਸ ਮੌਕੇ ਐੱਸਪੀਡੀ ਪਲਵਿੰਦਰ ਸਿੰਘ ਚੀਮਾ, ਡੀਐੱਸਪੀ ਧੂਰੀ ਪਰਮਿੰਦਰ ਸਿੰਘ ਗਰੇਵਾਲ, ਐੱਸਐੱਚਓ ਸਿਟੀ ਇੰਸਪੈਕਟਰ ਹਰਜਿੰਦਰ ਸਿੰਘ ਤੇ ਐਸਐਚਓ ਸਦਰ ਸੁਖਵਿੰਦਰ ਸਿੰਘ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ