ਲੋਕਾਂ ਨੂੰ ਮਾੜੇ ਅਨਸਰਾਂ ਤੋਂ ਮਿਲੇਗੀ ਪੂਰੀ ਸੁਰੱਖਿਆ : ਭੁਪਿੰਦਰ ਸਿੰਘ ਸਿੱਧੂ
ਫਾਜ਼ਿਲਕਾ, (ਰਜਨੀਸ਼ ਰਵੀ)। ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੁਲਿਸ ਹਰ ਸਮੇਂ ਤਿਆਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜਿ਼ਲਕਾ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਕੀਤਾ। ਅੱਜ ਇੱਥੇ ਆਪਣੇ ਦਫ਼ਤਰ ਵਿਖੇ ਜ਼ਿਲ੍ਹੇ ਵਿਚ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਪਹਿਲਾਂ ਜ਼ਿਲ੍ਹਾ ਫਾਜ਼ਿਲਕਾ ਵਿਚ ਚੱਲ ਰਹੇ 17 ਪੀਸੀਆਰ ਮੋਟਰਸਾਇਕਲਾਂ ਤੋਂ ਇਲਾਵਾ 6 ਹੋਰ ਪੀਸੀਆਰ ਮੋਟਰਸਾਇਕਲਾਂ ਨੂੰ ਝੰਡੀ ਦੇ ਰਵਾਨਾ ਕਰ ਰਹੇ ਸਨ। ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿਚ ਪੀਸੀਆਰ ਮੋਟਰਸਾਇਕਲਾਂ (Pcr Motorcycles) ਦੀ ਗਿਣਤੀ 23 ਹੋ ਗਈ ਹੈ। ਇਸ ਤੋਂ ਬ੍ਹਿਨਾਂ ਸਕੂਲਾਂ, ਕਾਲਜਾਂ ਦੇ ਬਾਹਰ ਔਰਤਾਂ-ਬੱਚਿਆਂ ਦੀ ਸੁੱਰਖਿਆ ਲਈ 6 ਐਕਟਿਵਾ (ਵੋਮੇਨ ਆਰਮਡ ਸਪੈਸ਼ਲ ਪ੍ਰੋਟੈਕਸ਼ਨ ਸਕਾਡ) ਵੀ ਤਾਇਨਾਤ ਕੀਤੀਆਂ ਗਈਆਂ ਹਨ।
ਇੰਨ੍ਹਾਂ ਪੀਸੀਆਰ ਮੋਟਰਸਾਇਕਲਾਂ ਦਾ ਕੰਮ ਦਿਨ ਅਤੇ ਰਾਤ ਸਮੇਂ ਗਸ਼ਤ ਕਰਨਾ ਅਤੇ ਸ਼ਹਿਰੀ ਇਲਾਕਿਆਂ ਵਿਚ ਹੋਣ ਵਾਲੀਆਂ ਵਾਰਦਾਤਾਂ ਨੂੰ ਠੱਲ ਪਾਉਣਾ ਹੈ। ਇਸੇ ਤਰ੍ਹਾਂ ਐਕਟਿਵਾ ’ਤੇ ਤਾਇਨਾਤ ਵੋਮੇਨ ਆਰਮਡ ਸਪੈਸ਼ਲ ਪ੍ਰੋਟੈਕਸ਼ਨ ਸਕਾਡ ਦੀ ਮਹਿਲ ਫੋਰਸ ਦਿਨ ਵੇਲੇ ਸਕੂਲ, ਕਾਲਜਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨ ਅਤੇ ਭੀੜ ਭੜਕੇ ਵਾਲੀ ਜਗ੍ਹਾ ’ਤੇ ਔਰਤਾਂ ਅਤੇ ਬੱਚਿਆਂ ਦੀ ਸੁੱਰਖਿਆ ਨੂੰ ਯਕੀਨੀ ਬਣਾਉਣ ਲਈ ਪਾਬੰਦ ਹੋਵੇਗੀ। ਇਸ ਮੌਕੇ ਐਸਪੀ ਸ੍ਰੀ ਅਜੈਰਾਜ ਸਿੰਘ ਵੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ