ਲੁਧਿਆਣਾ ‘ਚ ਦੀ ਸਬਜ਼ੀ ਮੰਡੀ ’ਚ ਲੱਗੀ ਭਿਆਨਕ ਅੱਗ 

fire

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਪਾਇਆ ਅੱਗ ’ਤੇ ਕਾਬੂ 

(ਸੱਚ ਕਹੂੰ ਨਿਊਜ਼) ਲੁਧਿਆਣਾ।  ਜ਼ਿਲ੍ਹਾ ਲੁਧਿਆਣਾ ਦੀ ਸਬਜ਼ੀ ਮੰਡੀ ’ਚ ਭਿਆਨਕ ਅੱਗ ਲੱਗ ਗਈ। ਅੱਗ ਕੂੜੇ ਦੇ ਢੇਰ ’ਚ ਲੱਗ ਜਿਸ ’ਚ ਧਮਾਕੇ ਦੀ ਆਵਾਜ਼ ਆਈ ਤੇ ਧਮਾਕਾ ਹੋਣ ਤੋਂ ਬਾਅਦ ਅੱਗ ਨੇ ਭਿਆਨਕ ਰੂੁਪ ਧਾਰਨ ਕਰ ਲਿਆ ਤੇ ਅੱਗ ਦੀ ਲਪਟਾਂ ਦੂਰ-ਦੂਰ ਤੱਕ ਆਸਮਾਨ ’ਚ ਵਿਖਾਈ ਦੇਣ ਲੱਗੀਆਂ। ਅੱਗ ਕਾਰਨ ਸਬਜ਼ੀ ਵਿਕਰੇਤਾਵਾਂ ਦਾ ਭਾਰੀ ਨੁਕਸਾਨ ਹੋਇਆ। ਸਬਜ਼ੀ ਮੰਡੀ ਵਿੱਚ ਰੱਖੇ ਪਲਾਸਟਿਕ ਦੇ ਕਰੇਟ ਵੀ ਸੜ ਕੇ ਸੁਆਹ ਹੋ ਗਏ। ਹਫੜਾ-ਦਫੜੀ ਦੇ ਮਾਹੌਲ ਵਿੱਚ ਦੁਕਾਨਦਾਰਾਂ ਨੇ ਕਾਫੀ ਹੱਦ ਤੱਕ ਆਪਣਾ ਸਾਮਾਨ ਤਾਂ ਬਚਾ ਲਿਆ ਪਰ ਫਿਰ ਵੀ ਮਾਲ ਵਿੱਚ ਪਏ ਕਰੇਟ ਨਹੀਂ ਚੁੱਕ ਸਕੇ। ਇਸ ਦੇ ਨਾਲ ਹੀ ਸਬਜ਼ੀ ਦੀ ਕੋਠੀ ਵੀ ਸੜ ਕੇ ਸੁਆਹ ਹੋ ਗਈ।

ਅੱਗ ਲੱਗਣ ਕਾਰਨ ਮੰਡੀ ਵਿੱਚ ਸਾਮਾਨ ਖਰੀਦਣ ਆਏ ਲੋਕ ਵੀ ਇਧਰ-ਉਧਰ ਭੱਜਣ ਲੱਗੇ। ਸਥਿਤੀ ਵਿਗੜਦੀ ਦੇਖ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਅੱਗ ਬੁਝਾਉਣ ਦੇ ਕਰੀਬ 30 ਮਿੰਟ ਬਾਅਦ ਫਾਇਰ ਫਾਈਟਰ ਮੌਕੇ ‘ਤੇ ਪਹੁੰਚੇ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 4 ਤੋਂ 5 ਗੱਡੀਆਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਫਾਇਰ ਕਰਮੀਆਂ ਦੇ ਪਹੁੰਚਣ ਤੋਂ ਪਹਿਲਾਂ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੇ ਵੀ ਅੱਗ ‘ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕੀਤੀ।

ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਅੱਗ ਲੱਗਣ ਸਮੇਂ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਹੁੰਦੇ ਹੀ ਪੂਰੀ ਸਬਜ਼ੀ ਮੰਡੀ ਹਿੱਲ ਗਈ। ਪਤਾ ਲੱਗਾ ਹੈ ਕਿ ਜਿਸ ਥਾਂ ‘ਤੇ ਅੱਗ ਲੱਗੀ ਉੱਥੇ ਕਿਸੇ ਦਾ ਗੈਸ ਸਿਲੰਡਰ ਪਿਆ ਸੀ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਕੂੜੇ ਦੇ ਢੇਰ ਕੋਲ ਬੀੜੀ ਸੁੱਟ ਦਿੱਤੀ ਸੀ, ਜਿਸ ਕਾਰਨ ਕੂੜੇ ਨੂੰ ਅੱਗ ਲੱਗ ਗਈ। ਇਸ ਦੇ ਨਾਲ ਹੀ ਆਸ-ਪਾਸ ਪਿਆ ਦੁਕਾਨਦਾਰਾਂ ਦਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ