ਪਵਿੱਤਰ ਭੰਡਾਰੇ ‘ਤੇ ਵੱਗਿਆ ਸਾਧ-ਸੰਗਤ ਦਾ ਸਮੁੰਦਰ
- ਸਾਧ-ਸੰਗਤਾਂ ਨਾਲ ਖਚਾਖਚ ਭਰਿਆ ਹੋਇਆ ਸੀ ਪੰਡਾਲ, ਸੜਕਾਂ ‘ਤੇ ਬੈਠ ਕੇ ਪਵਿੱਤਰ ਭੰਡਾਰਾ ਸੁਣਿਆ
- ਸੜਕਾਂ ‘ਤੇ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੱਗੀਆਂ ਲੰਮੀਂਆਂ-ਲੰਮੀਆਂ ਕਤਾਰਾਂ
- ਪੂਜਨੀਕ ਗੁਰੂ ਜੀ ਨੇ ਭੇਜਿਆ ਰੂਹਾਨੀ ਪੱਤਰ, ਮਨਮਤੇ ਲੋਕਾਂ ਦੇ ਝਾਂਸੇ ’ਚ ਨਾ ਆਉਣ ਦਾ ਦਿੱਤਾ ਸੰਦੇਸ਼
- ਮਾਨਵਤਾ ਭਲਾਈ ਦਾ ਨਵਾਂ ਕਾਰਜ:– ‘ਅਨਾਥ, ਬੇਸਹਾਰਾ ਬਜ਼ੁਰਗਾਂ ਦੀ ਸੰਭਾਲ ਕਰਾਂਗੇ,’ ਨਾਅਰਾ ਲਾਓ। ਇਸ ਦਾ ਨਾਅ ‘ਅਨਾਥ ਮਾਤਾ-ਪਿਤਾ ਸੇਵਾ’।
ਸਰਸਾ (ਸੁਨੀਲ ਵਰਮਾ)। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ ਰੂਹਾਨੀ ਸਥਾਪਨਾ ਦਿਵਸ 29 ਅਪ੍ਰੈਲ ਦਾ ਪਵਿੱਤਰ ਭੰਡਾਰਾ ਸ਼ੁੱਕਰਵਾਰ ਨੂੰ ਦੇਸ਼-ਵਿਦੇਸ਼ ਤੇ ਦੁਨੀਆਂ ’ਚ ਕਰੋੜਾਂ ਦੀ ਸਾਧ-ਸੰਗਤ ਨੇ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ । ਕੜਾਕੇ ਦੀ ਗਰਮੀ ਦੇ ਬਾਵਜੂਦ ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਪਵਿੱਤਰ ਭੰਡਾਰੇ ਵਿੱਚ ਸ਼ਰਧਾ, ਵਿਸ਼ਵਾਸ ਅਤੇ ਗੁਰੂ ਭਗਤੀ ਦਾ ਬੇਮਿਸਾਲ ਸੰਗਮ ਵੇਖਣ ਨੂੰ ਮਿਲਿਆ।
ਇੱਕ ਪਾਸੇ ਜਿੱਥੇ ਵਿਸ਼ਾਲ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰਿਆ ਹੋਇਆ ਸੀ। ਦਰਬਾਰ ਵੱਲ ਆਉਣ ਵਾਲਾ ਭਾਦਰਾ ਰੋਡ, ਸ਼ਾਹ ਸਤਿਨਾਮ ਜੀ ਮਾਰਗ ਅਤੇ ਬਾਜੇਕਾਂ ਵੱਲ ਆਉਣ ਵਾਲੇ ਰਸਤਿਆਂ ’ਤੇ ਵੀ ਦੂਰ-ਦੂਰ ਤੱਕ ਸਾਧ-ਸੰਗਤ ਦਾ ਜਨ ਸੈਲਾਬ ਨਜ਼ਰ ਆ ਰਿਹਾ ਸੀ। ਨਾਮ ਚਰਚਾ ਦੀ ਸਮਾਪਤੀ ਤੱਕ ਸਾਰੇ ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਸਾਧ-ਸੰਗਤ ਦੇ ਭਾਰੀ ਉਤਸ਼ਾਹ ਦੇ ਅੱਗੇ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧ ਛੋਟੇ ਪੈਂਦੇ ਨਜ਼ਰ ਆਏ। ਪੰਡਾਲ ਭਰਨ ਤੋਂ ਬਾਅਦ ਸਾਧ-ਸੰਗਤ ਨੂੰ ਸੜਕ ਕਿਨਾਰੇ ਬੈਠ ਕੇ ਪਵਿੱਤਰ ਭੰਡਾਰਾ ਸੁਣਨਾ ਪਿਆ।
ਪਵਿੱਤਰ ਭੰਡਾਰੇ ਦੀ ਸ਼ੁੱਭ ਵੇਲਾ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਰੂਹਾਨੀ ਪੱਤਰ ਭੇਜਿਆ ਗਿਆ, ਜਿਸ ਨੂੰ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਇਆ ਗਿਆ। ਪੱਤਰ ’ਚ ਪੂਜਨੀਕ ਗੁਰੂ ਜੀ ਨੇ 139ਵੇਂ ਮਾਨਵਤਾ ਭਲਾਈ ਦੇ ਰੂੁੁਪ ’ਚ ‘ਅਨਾਥ ਮਾਤਾ-ਪਿਤਾ ਸੇਵਾ’ ਮੁਹਿੰਮ ਸ਼ੁਰੂ ਕੀਤੀ, ਜਿਸ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਨਾਥ ਬੇਸਹਾਰਾ ਬਜ਼ੁਰਗਾਂ ਦੀ ਸੰਭਾਲ ਕਰੇਗੀ। ਇਸ ਦੇ ਨਾਲ ਹੀ ਚਿੱਠੀ ’ਚ ਪੂਜਨੀਕ ਗੁਰੂ ਜੀ ਵੱਲੋਂ ਕਿਸੇ ਦੇ ਝਾਂਸੇ ’ਚ ਨਾ ਆਉਣ ਤੇ ਨਿੰਦਾ ਕਰਨ ਵਾਲਿਆਂ ਦਾ ਸੰਗ ਨਾ ਕਰਨ ਦੇ ਬਚਨ ਫਰਮਾਏ।
ਇਸ ਮੌਕੇ ਉਮੜੀ ਸਾਧ-ਸੰਗਤ ਨੇ ਪੂਰੀ ਇਕਜੁਟਤਾ ਨਾਲ ਦੋਵੇਂ ਹੱਥ ਉੱਪਰ ਖੜੇ ਕਰਕੇ ਅਰਦਾਸ ਕੀਤੀ ਕੀ ਕਿ ‘ਹੇ ਪਰਮ ਪਿਤਾ ਜੀ, ਹੇ ਐਮਐਸਜੀ, ਇਸ ਵਾਰ ਸਾਡੇ ਸਤਿਗੁਰੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਛੇਤੀ ਆਉਣ ਤੇ ਸਾਨੂੰ ਦੇਹ ਰੂਪ ’ਚ ਦਰਸ਼ਨ ਦੇਣ, ਜ਼ਰੂਰ ਦੇਣ।’ ਸਾਧ-ਸੰਗਤ ਨੇ ਬਿਮਾਰ ਮਰੀਜ਼ਾਂ ਦੀ ਤੰਦਰੁਸਤੀ ਲਈ ਵੀ ਅਰਦਾਸ ਕੀਤੀ।
ਇਸ ਮੌਕੇ ਮਾਨਵਤਾ ਭਲਾਈ ਦੇ ਕਾਰਵਾਂ ਨੂੰ ਗਤੀ ਦਿੰਦਿਆਂ ਸਾਧ-ਸੰਗਤ ਨੇ ਆਤਮ ਸਨਮਾਨ ਮੁਹਿੰਮ ਤਹਿਤ 29 ਔਰਤਾਂ ਨੂੰ ਸਿਲਾਈ ਮਸ਼ੀਨਾਂ, ਫੂਡ ਬੈਂਕ ਮੁਹਿੰਮ ਤਹਿਤ 29 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਜਨਨੀ ਸਤਿਕਾਰ ਮੁਹਿੰਮ ਤਹਿਤ 29 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਭੋਜਨ ਦੀਆਂ ਕਿੱਟਾਂ, ਕਲਾਥ ਬੈਂਕ ’ਚੋਂ 29 ਲੋੜਵੰਦਾਂ ਨੂੰ ਕੱਪੜੇ, ਪੰਛੀ ਬਚਾਓ ਮੁਹਿੰਮ ਤਹਿਤ ਛੱਤਾਂ ’ਤੇ ਦਾਣਾ-ਪਾਣੀ ਦੀ ਵਿਵਸਥਾ ਲਈ 529 ਕੋਟੇਰੇ ਤੇ ਲੋੜਵੰਦ ਪਰਿਵਾਰਾਂ ਨੂੰ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ ਗਏ ਮਕਾਨਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ।
ਇਸ ਦੇ ਨਾਲ ਹੀ ਇਸ ਮੌਕੇ ‘ਤੇ ਨਵੀਂ ਸੁਬ੍ਹਾ ਮੁਹਿੰਮ ਤਹਿਤ ਦੋ ਭਗਤ ਯੋਧਾ ਵਿਆਹ ਦੇ ਬੰਧਨ ‘ਚ ਬੱਝੇ। ਇਸ ਮੌਕੇ 29 ਆਦਿਵਾਸੀ ਜੋੜਿਆਂ ਦੇ ਵੀ ਵਿਆਹ ਹੋਏ। ਨਾਮ ਚਰਚਾ ਦੀ ਸਮਾਪਤੀ ’ਤੇ ਆਈ ਹੋਏ ਸਾਧ-ਸੰਗਤ ਨੂੰ ਹਜ਼ਾਰਾਂ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਲੰਗਰ ਭੋਜਨ ਛਕਾਇਆ ਗਿਆ।
ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਦੇ ਪਵਿੱਤਰ ਭੰਡਾਰੇ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਹੋਈ। ਇਸ ਉਪਰੰਤ ਕਵੀਰਾਜਾਂ ਨੇ ਵੱਖ-ਵੱਖ ਭਗਤੀਮਈ ਭਜਨਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ’ਤੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨ ਚਲਾਏ ਗਏ।
ਪੂਜਨੀਕ ਗੁਰੂ ਜੀ ਦਾ 10ਵਾਂ ਰੂਹਾਨੀ ਪੱਤਰ : ਸਾਧ-ਸੰਗਤ ਕਿਸੇ ਦੇ ਝਾਂਸੇ ’ਚ ਨਾ ਆਵੇ
ਆਦਰਯੋਗ,
ਮਾਤਾ ਜੀ, ਪਿਆਰੇ ਬੱਚਿਓ ਤੇ ਟਰੱਸਟ ਪ੍ਰਬੰਧਕ ਸੇਵਾਦਾਰੋ
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
ਮਾਤਾ ਜੀ ਤੇ ਸਾਡੇ ਕਰੋੜਾਂ ਪਿਆਰੇ ਬੱਚਿਓ, ਤੁਹਾਨੂੰ ਸਭ ਨੂੰ 74ਵੇਂ ‘‘ਰੂਹਾਨੀ ਸਥਾਪਨਾ ਦਿਵਸ’’ ਦੇ ਭੰਡਾਰੇ ਦੀਆਂ ਬਹੁਤ-2 ਵਧਾਈਆਂ ਤੇ ਬਹੁਤ-2 ਅਸ਼ੀਰਵਾਦ। ਸਾਈਂ ਸ਼ਾਹ ਮਸਤਾਨਾ ਜੀ ਨੇ ‘ਸੱਚੇ ਸੌਦੇ’ ਦਾ ਜੋ ਬੀਜ ਬੀਜਿਆ ਸੀ ਪਰਮ ਪਿਤਾ ਸ਼ਾਹ ਸਤਿਨਾਮ ਜੀ ਨੇ ਉਸ ਨੂੰ ਸਿੰਝਿਆ ਤੇ ਖਾਕ ‘ਮੀਤ’ ਨੂੰ M.S.G ਬਣਾ, ਉਸ ਬੀਜ ਤੋਂ ਪੌਦਾ ਤੇ ਅੱਜ ‘ਬੋਹੜ ਦਾ ਰੁੱਖ’ ਬਣਵਾ ਦਿੱਤਾ ਹੈ। ਅਜਿਹੇ ਸਤਿਗੁਰੂ ਦਾਤਾ ਨੂੰ ਅਰਬਾਂ ਵਾਰ ਨਮਨ ਤੇ ਪ੍ਰਾਰਥਨਾ ਹੈ ਕਿ ਉਹ ਖੁਦ M.S.G ਦੇ ਰੂਪ ’ਚ, ‘ਮੀਤ’ ’ਚ ਰਹਿ ਕੇ ਇਸ ‘ਰੁੱਖ’ ਨੂੰ ਸਦਾ ਹਰਿਆ-ਭਰਿਆ ਰੱਖਣ ਜੀ। ਸਾਡੇ ਪਿਆਰੇ ਬੱਚਿਓ ਅਸੀਂ ਤੁਹਾਨੂੰ ਫਿਰ ਦੱਸਣਾ ਚਾਹੁੰਦੇ ਹਾਂ ਕਿ ਪਰਮ ਪਿਤਾ ਜੀ ਨੇ ਸਾਨੂੰ ਤੁਹਾਡਾ ਗੁਰੂ ਬਣਾਇਆ ਸੀ, ਗੁਰੂ ਹਾਂ ਤੇ ਅਸੀਂ ਹੀ ਗੁਰੂ ਰਹਾਂਗੇ। ਕਿਸੇ ਦੇ ਵੀ ਝਾਂਸੇੇ ਵਿੱਚ ਤੁਸੀਂ ਨਾ ਆਇਆ ਕਰੋ। ਬਚਨ ਸਿਰਫ਼ ਅਤੇ ਸਿਰਫ਼ ‘ਗੁਰੂ ਦੇ ਹੀ’ ਹੁੰਦੇ ਹਨ ਬਾਕੀ ਸਭ ਦੀਆਂ ਤਾਂ ਸਿਰਫ਼ ਗੱਲਾਂ ਹੀ ਹੁੰਦੀਆਂ ਹਨ। ਗੁਰੂ ਬਚਨ, ਗੁਰੂ ਨੂੰ ਸਤਿਗੁਰੂ ਜੀ ਹੁਕਮ ਦੇ ਕੇ ਕਰਵਾਉਂਦੇ ਹਨ ਨਾ ਕਿ ਗੁਰੂ ਕਿਸੇ ਵੀ ਬੰਦੇ ਦੇ ਕਹਿਣ ’ਤੇ ਕਰਦੇ ਹਨ। ਵੱਖ-ਵੱਖ ਰਾਜਾਂ ਵਿੱਚ ’ਚ ਜੋ ਤੁਸੀਂ ਭੰਡਾਰਾ ਨਾਮ ਚਰਚਾ ਮਨਾਈ ਹੈ ਸਤਿਗੁਰੂ ਜੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ੀਆਂ ਤੇ ‘ਬਰਕਤਾਂ’ ਬਖਸ਼ਣ। ਜੋ ਸੇਵਾਦਾਰ ਲਗਾਤਾਰ ਵੱਖ-ਵੱਖ ਆਸ਼ਰਮਾਂ (ਸੱਚਾ ਸੌਦਾ) ’ਚ ਜਾ-ਜਾ ਕੇ ਸੇਵਾ ਕਰਦੇ ਹਨ ਹਰ ਵਾਰ ਉਨ੍ਹਾਂ ਦੀ ਵੱਖ-ਵੱਖ ਜਾਇਜ ਮੰਗ ਸਤਿਗੁਰੂ ਜੀ ਜ਼ਰੂਰ ਪੂਰੀ ਕਰਨਗੇ। ਸਤਿਗੁਰੂ ਜੀ ਅੱਗੇ ਇਹ ਵੀ ਅਰਦਾਸ ਕਰਦੇ ਹਾਂ ਕਿ ਤੁੁਹਾਡੀ ਸਭ ਦੀ, ਸਭ ਤੋਂ ਵੱਡੀ ਮੰਗ ਵੀ ਜਲਦ ਤੋਂ ਜਲਦ ਪੂਰੀ ਕਰਨ ਜੀ।
ਅਸੀਂ ਹਮੇਸ਼ਾ ਤੁਹਾਨੂੰ ਸਭ ਨੂੰ ‘ਇੱਕ ਗੱਲ’ ਬਹੁਤ ਵਾਰ ਸਮਝਾਈ ਹੈ ਕਿ ਆਪਣੇ ਗੁਰੂ ਦੇ ਹੀ ਬਚਨ ਸੁਣੋ ਤੇ ਮੰਨੋ ਤਾਂ ਕਿ ਤੁਸੀਂ ਜਿਉਂਦੇ-ਜੀਅ ਗਮ, ਦੁੱਖ, ਚਿੰਤਾ ਤੇ ਰੋਗਾਂ ਤੋਂ ਮੋਕਸ਼ ਪ੍ਰਾਪਤ ਕਰੋ ਤੇ ਦੇਹਾਂਤ ਉਪਰੰਤ ਆਵਾਗਮਨ ਤੋਂ ਵੀ ਮੋਕਸ਼ ਮਿਲੇ। ਚੰਗੇ ਲੋਕਾਂ ਦਾ ਸੰਗ ਤੇ ਨਿਹਸਵਾਰਥ ਭਾਵਨਾ ਨਾਲ ਪਿਆਰ ਪ੍ਰੇਮ ਕਰੋ। ਜੋ ਕਿਸੇ ਦੀ ਵੀ ਨਿੰਦਿਆ ਕਰਦਾ ਹੈ, ਨਾ ਤਾਂ ਉਸ ਦੀ ਗੱਲ ਸੁਣੋ ਨਾ ਹੀ ਉਸ ਦੀਆਂ ਗੱਲਾਂ ’ਚ ਹਾਂ ’ਚ ਹਾਂ ਮਿਲਾਓ। ‘‘ਸਾਡੇ ਕਰੋੜਾਂ ਬੱਚਿਓ ਸੁਣੋ ਪਿਆਰੇ-2, ਦਿਲ ਦੇ ਟੁਕੜੇ ਅੱਖੀਆਂ ਦੇ ਤਾਰੇ। ਗੁਰੂ ਦੀ ਸੁਣੋਗੇ ਤਾਂ ‘ਗੰਦ’ ਦੀਆਂ ਨਹੀਂ ਤੁਸੀਂ, ‘ਸ਼ਹਿਦ’ ਵਾਲੀਆਂ ਬਣੋਗੇ ‘ਮੱਖੀਆਂ’ ਸਾਰੇ॥’’ ਇਸ ਪਵਿੱਤਰ ਭੰਡਾਰੇ ਦੇ ਦਿਨ ਅਸੀਂ ਆਪਣੇ ‘ਬਚਨਾਂ’ ਨਾਲ ਤੁਹਾਡੇ ਸਭ ਦੇ ਸਿਰ ’ਤੇ ਆਪਣਾ (ਆਸ਼ੀਰਵਾਦ ਦੇ ਰੂਪ ’ਚ) ਹੱਥ ਰੱਖ ਰਹੇ ਹਾਂ ਜੀ। ਨਾਅਰੇ ਲਾਓ।
ਮਾਨਵਤਾ ਭਲਾਈ ਦਾ ਨਵਾਂ ਕਾਰਜ:– ‘ਅਨਾਥ, ਬੇਸਹਾਰਾ ਬਜ਼ੁਰਗਾਂ ਦੀ ਸੰਭਾਲ ਕਰਾਂਗੇ,’ ਨਾਅਰਾ ਲਾਓ। ਇਸ ਦਾ ਨਾਅ ‘ਅਨਾਥ ਮਾਤਾ-ਪਿਤਾ ਸੇਵਾ’। ਤੁਹਾਡੇ 7 ਗੁਰੂ ਦਾ ਤੁਹਾਨੂੰ ਅਸ਼ੀਰਵਾਦ, ਜੋ ਤੁਹਾਡੀਆਂ ਝੋਲੀਆਂ ਭਰ ਦੇਵੇਗਾ।
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
28-4-2022
M.S.G
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ