ਸਾਡੇ ਨਾਲ ਸ਼ਾਮਲ

Follow us

14.2 C
Chandigarh
Monday, February 2, 2026
More
    Home Breaking News ਉਦੈਭਾਨ ਹਰਿਆਣਾ...

    ਉਦੈਭਾਨ ਹਰਿਆਣਾ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ

    Udaybhan-696x372

    ਉਦੈਭਾਨ ਹਰਿਆਣਾ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਾ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚੱਲ ਰਹੀ ਚਰਚਾਵਾਂ ’ਤੇ ਰੋਕ ਲੱਗ ਗਈ ਹੈ। ਪਾਰਟੀ ਨੇ ਨਵੇਂ ਸੂਬਾ ਪ੍ਰਧਾਨ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਕੁਮਾਰੀ ਸ਼ੈਲਜਾ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਹੁਣ ਉਦੈਭਾਨ (Udaybhan President Haryana) ਨੂੰ ਹਰਿਆਣਾ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਹਾਲ ਹੀ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਹਰਿਆਣਾ ਦੇ ਪਾਰਟੀ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ। ਉਦੈਭਾਨ ਹੋਡਲ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਸ਼ੁਰੂ ਤੋਂ ਹੀ ਅਜਿਹੀਆਂ ਚਰਚਾਵਾਂ ਸਨ ਕਿ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਉਦੈਭਾਨ ਚਾਰ ਵਾਰ ਵਿਧਾਇਕ ਬਣ ਚੁੱਕੇ ਹਨ।

    ਉਦੈਭਾਨ (Udaybhan President Haryana) ਦਾ ਪਰਿਵਾਰ ਪੁਰਾਣੇ ਸਮੇਂ ਤੋਂ ਰਾਜਨੀਤੀ ਨਾਲ ਜੁੜਿਆ ਹੋਇਆ ਹੈ। ਉਦੈਭਾਨ ਦੇ ਦਾਦਾ ਚੌਧਰੀ ਧਰਮ ਸਿੰਘ 1928 ਤੋਂ 1942 ਤੱਕ ਹੋਡਲ ਨਗਰਪਾਲਿਕਾ ਦੇ ਪ੍ਰਧਾਨ ਰਹੇ ਹਨ। ਚੌਧਰੀ ਗਯਾਲਾਲ ਵੀ ਪ੍ਰਧਾਨ ਰਹੇ। ਊਦੈਭਾਨ ਖੁਦ ਚਾਰ ਵਾਰ 1987 ’ਚ ਹਰਨਪੁਰ ਤੋਂ ਅਤੇ 2000, 2005 ਤੇ 2014 ’ਚ ਪਲਵਲ ਜ਼ਿਲ੍ਹੇ ਦੀ ਹੋਡਲ ਵਿਧਾਨ ਸਭਾ ਤੋਂ ਵਿਧਾਇਕ ਰਹਿ ਚੁੱਕੇ ਹਨ। ਦਲਿਤ ਪਰਿਵਾਰਾਂ ’ਚ ਪੈਦਾ ਹੋਏ ਉਦੈਭਾਨ ਗਯਾ ਲਾਲ ਦੀ ਰਾਜਨੀਤੀ ਦੇ ਵਾਰਸ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here