ਗੁਜਰਾਤ ਦੇ ਗਾਂਧੀ ਨਗਰ ਵਿੱਚ ਉਮੜਿਆ ਸਾਧ-ਸੰਗਤ ਦਾ ਸੈਲਾਬ

Naamcharcha-in-Gujarat-3-696x346 (1)

ਗਾਂਧੀਨਗਰ ‘ਚ ਉਮੜੇ ਡੇਰਾ ਸ਼ਰਧਾਲੂ, ਮਨਾਇਆ ਡੇਰਾ ਸੱਚਾ ਸੌਦਾ ਦਾ ਰੂਹਾਨੀ ਸਥਾਪਨਾ ਦਿਵਸ

  • ਕੜਾਕੇ ਦੀ ਗਰਮੀ ਦੇ ਬਾਵਜੂਦ ਗੁਜਰਾਤ ਰਾਜ ਦੇ ਵੱਖ-ਵੱਖ ਬਲਾਕਾਂ ਤੋਂ ਵੱਡੀ ਗਿਣਤੀ ਵਿੱਚ ਸਾਧ-ਸੰਗਤ ਪਹੁੰਚੀ
  • 138 ਮਾਨਵਤਾ ਭਲਾਈ ਦੇ ਕੰਮਾਂ ਤਹਿਤ ਫੂਡ ਬੈਂਕ ਤੋਂ 529 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ।
  • ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਸੁਣ ਕੇ ਸਾਧ-ਸੰਗਤ ਹੋਈ ਨਿਹਾਲ

(ਸੱਚ ਕਹੂੰ ਨਿਊਜ਼) ਗਾਂਧੀਨਗਰ । ਗੁਜਰਾਤ ਦੀ ਰਾਜਧਾਨੀ ਗਾਂਧੀ ਨਗਰ ’ਚ ਐਤਵਾਰ ਨੂੰ ਸਮੂਹ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਦਾ ਰੂਹਾਨੀ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਸੈਕਟਰ 22 ਰੰਗ ਮੰਚ ਗਰਾਊਂਡ ’ਚ ਹੋਈ ਪਵਿੱਤਰ ਭੰਡਾਰੇ ਦੀ ਨਾਮ ਚਰਚਾ ’ਚ ਡੇਰਾ ਸ਼ਰਧਾਲੂਆਂ ਦੀ ਗਿਣਤੀ ਐਨੀ ਸੀ ਕਿ ਨਾਮ ਚਰਚਾ ਪੰਡਾਲ ਵੀ ਛੋਟੇ ਪੈ ਗਏ।

ਨਾਮ ਚਰਚਾ ਦੌਰਾਨ ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਵੱਲੋਂ ਪੂਰੇ ਵਿਸ਼ਵ ’ਚ ਚਲਾਏ ਜੇ ਰਹੇ 138 ਮਾਨਵਤਾ ਭਲਾਈ ਕਾਰਜਾਂ ’ਚੋਂ ਇੱਕ ‘ਫੂਡ ਬੈਂਕ’ ਮੁਹਿੰਮ ਤਹਿਤ 529 ਅਤਿ ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦੀ ਰਾਸ਼ਨ ਦੀਆਂ ਕਿੱਟਾਂ ਤੇ ਪੰਛੀਆਂ ਲਈ 529 ਪਾਣੀ ਦੇ ਕਟੋਰੇ ਵੰਡੇ ਗਏ।

ਇਸ ਤੋਂ ਪਹਿਲਾਂ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੀ ਸ਼ੁਰੂਆਤ ਇਲਾਹੀ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਤੇ ਆਈ ਹੋਈ ਸਮੂਹ ਸਾਧ-ਸੰਗਤ ਨੂੰ ਰੂਹਾਨੀ ਸਥਾਪਨਾ ਦਿਵਸ ਦੀ ਵਧਾਈ ਦੇ ਕੇ ਕੀਤੀ। ਜਿਸ ਤੋਂ ਬਾਅਦ ਕਵੀਰਾਜਾਂ ਨੇ ਪਵਿੱਤਰ ਗ੍ਰੰਥਾਂ ’ਚੋਂ ਭਜਨ ਗਾ ਕੇ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ।

ਹਮੇਸ਼ਾ ਮਾਨਵਤਾ ਭਲਾਈ ਦੇ ਰਸਤੇ ’ਤੇ ਦ੍ਰਿੜਤਾ ਨਾਲ ਚੱਲੋ : ਪੂਜਨੀਕ ਗੁਰੂ ਜੀ

ਨਾਮ ਚਰਚਾ ਦੌਰਾਨ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਅਨਮੋਲ ਬਚਨਾਂ ਨੂੰ ਸਾਧ-ਸੰਗਤ ਨੇ ਸ਼ਰਧਾ ਨਾਲ ਸੁਣਿਆ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਨਸਾਨ ਨੂੰ ਆਪਣੀ ਹੈਸੀਅਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਕਿਸੇ ਜੀਵ ਨੂੰ ਮਾਰਨਾ, ਤੜਫਾਉਣਾ ਰਾਖਸ਼ਾਂ ਦਾ ਕੰਮ ਹੈ ਮਨੁੱਖ ਦਾ ਨਹੀਂ। ਝੂਠ ਨਾ ਬੋਲਣਾ, ਠੱਗੀ, ਬੇਈਮਾਨੀ ਨਾ ਕਰਨਾ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਨਾ ਕਰਨਾ ਤੇ ਕਦੇ ਵੀ ਕਿਸੇ ਦਾ ਬੁਰਾ ਨਾ ਸੋਚਣਾ, ਨਾ ਕਰਨਾ, ਨਿੰਦਾ-ਚੁਗਲੀ ਨਹੀਂ ਕਰਨੀ ਚਾਹੀਦੀ। ਇਰ ਸਭ ਸਾਡੇ ਧਰਮਾਂ ’ਚ ਲਿਖਿਆ ਹੋਇਆ ਹੈ, ਪਰ ਅੱਜ ਆਦਮੀ ਇਹ ਸਭ ਕਰਦਾ ਹੈ। ਇਨਸਾਨ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਨਸਾਨ ਨੂੰ ਹਮੇਸ਼ਾ ਸੱਚ ਦੇ ਰਾਹ ’ਤੇ ਚੱਲਣਾ ਚਾਹੀਦਾ ਹੈ ਜੇਕਰ ਇਨਸਾਨ ਪਰਮਾਤਮਾ ਦੀ ਭਗਤੀ-ਇਬਾਦਤ ਕਰੇਗਾ ਤਾਂ ਉਸ ਨੂੰ ਉਹ ਨਜ਼ਾਰੇ ਮਿਲਣਗੇ ਜਿਸ ਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।

ਗੁਜਰਾਤ ਦਾ ਗਰਬਾ ਅਤੇ ਡਾਂਡੀਆ ਖਿੱਚ ਦਾ ਕੇਂਦਰ ਰਿਹਾ

ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੌਰਾਨ ਗੁਜਰਾਤ ਦਾ ਪ੍ਰਸਿੱਧ ਲੋਕ ਨਾਚ ਗਰਬਾ ਅਤੇ ਡਾਂਡੀਆ ਖਿੱਚ ਦਾ ਕੇਂਦਰ ਬਣਿਆ। ਜਦੋਂ ਰਵਾਇਤੀ ਪੁਸ਼ਾਕਾਂ ‘ਚ ਡੇਰਾ ਸ਼ਰਧਾਲੂ ਨਾਮਚਰਚਾ ‘ਤੇ ਪਹੁੰਚੇ ਤਾਂ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਵੱਲ ਗਈਆਂ। ਡੇਰਾ ਸ਼ਰਧਾਲੂਆਂ ਨੇ ਰਵਾਇਤੀ ਸਾਜ਼ਾਂ ‘ਤੇ ਗਰਬਾ ਪੇਸ਼ ਕਰਕੇ ਆਪਣੀ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ । ਨਾਮਚਰਚਾ ਪੰਡਾਲ, ਸਟੇਜ ਅਤੇ ਮੁੱਖ ਗੇਟ ਵੀ ਗੁਜਰਾਤ ਦੇ ਸੱਭਿਆਚਾਰ ਦੇ ਰੰਗ ਵਿੱਚ ਰੰਗੇ ਨਜ਼ਰ ਆਏ। ਨਾਮ ਚਰਚਾ ’ਚ ਸੰਗੀਤ ਦੀਆਂ ਧੁਨਾਂ ‘ਤੇ ਨੱਚਦੀਆਂ-ਗਾਉਂਦੀ ਪੁੱਜੀ ਸਾਧ-ਸੰਗਤ ਦੇ ਚਿਹਰਿਆਂ ‘ਤੇ ਆਪਣੇ ਪੂਰਨ ਸਤਿਗੁਰੂ ਜੀ ਪ੍ਰਤੀ ਵਿਸ਼ਵਾਸ ਅਤੇ ਸ਼ਰਧਾ ਝਲਕ ਰਹੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ